ਮਾਲੀ ਦੇ ਪ੍ਰਧਾਨ ਮੰਤਰੀ ਨੇ ਆਪਣੀ ਪੂਰੀ ਸਰਕਾਰ ਸਮੇਤ ਦਿੱਤਾ ਅਸਤੀਫ਼ਾ

ਮਾਲੀ ਦੇ ਪ੍ਰਧਾਨਮੰਤਰੀ ਨੇ ਆਪਣੀ ਸਮੁੱਚੀ ਸਰਕਾਰ ਸਮੇਤ ਅਸਤੀਫ਼ਾ ਦੇ ਦਿੱਤਾ ਹੈ। ਇਹ ਫ਼ੈਸਲਾ ਮੋਪਤੀ ਖੇਤਰ ‘ਚ ਹਿੰਸਾ ਨਾਲ ਨਜਿੱਠਨ ਦੇ ਵੱਧਦੇ ਦਬਾਅ ਤੋਂ ਬਾਅਦ ਆਇਆ ਹੈ।
ਖ਼ਾਸ ਤੌਰ ‘ਤੇ  23 ਮਾਰਚ ਨੂੰ ਹੋਏ ਕਤਲੇਆਮ ਦੇ ਬਾਅਦ ਹੰਗਾਮਾ ਵੱਧ ਗਿਆ ਸੀ, ਜਿਸ ਵਿੱਚ ਬੁਰਕੀਨਾ ਫਾਸੋ ਨਾਲ ਸਰਹੱਦ ਨੇੜੇ ਓਗੋਸਗਾਓ ਪਿੰਡ ‘ਚ ਤਕਰੀਬਨ 160 ਲੋਕ ਮਾਰੇ ਗਏ ਸਨ।
ਰਾਸ਼ਟਰਪਤੀ ਇਬਰਾਹੀਮ ਬੋਬਾਕਰ ਕੇਈਟਾ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਉਨ੍ਹਾਂ ਨੇ ਆਪਣੇ ਮੰਤਰੀਆਂ ਸਮੇਤ ਸੌਮੇਏਲੋਉ ਬੌਬੇਅਏ ਮੈਗਾ ਦੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਾ ਨਾਮ ਜਲਦੀ ਹੀ ਜਾਰੀ ਕੀਤਾ ਜਾਵੇਗਾ, ਇਸਦੇ ਨਾਲ ਹੀ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੋਵਾਂ ਦੀਆਂ ਸਾਰੀਆਂ ਰਾਜਨੀਤਕ ਤਾਕਤਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇੱਕ ਨਵੀਂ ਸਰਕਾਰ ਬਣਾਈ ਜਾਵੇਗੀ।