ਹਿਮਾਚਲ ਪ੍ਰਦੇਸ਼ ਦੇ ਭਾਜਪਾ ਮੁਖੀ ਸਤਪਾਲ ਸੱਤੀ ਦੀ ਪ੍ਰਚਾਰ-ਮੁਹਿੰਮ ‘ਤੇ ਚੋਣ ਕਮਿਸ਼ਨ ਨੇ ਲਾਈ 48 ਘੰਟਿਆਂ ਦੀ ਪਾਬੰਧੀ 

 ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਮੁੱਖੀ ਸਤਪਾਲ ਸੱਤੀ ਦੀ ਪ੍ਰਚਾਰ-ਮੁਹਿੰਮ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਵਿਰੋਧੀ-ਟਿੱਪਣੀ ਕਰਨ ਕਾਰਨ 48 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅੱਜ ਸਵੇਰੇ 10 ਵਜੇ ਤੋਂ ਲਾਗੂ ਹੋਵੇਗੀ।
ਕਮਿਸ਼ਨ ਨੇ ਦੇਖਿਆ ਹੈ ਕਿ ਸਤਪਾਲ ਸੱਤੀ ਦੁਆਰਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਰਾਮਸ਼ੇਰ ਵਿਖੇ ਆਯੋਜਿਤ ਚੋਣ ਮੁਹਿੰਮ ਦੌਰਾਨ ਕੀਤੇ ਗਏ ਇਤਰਾਜ਼ਯੋਗ ਬਿਆਨ ਸਿਰਫ ਅਸ਼ਲੀਲ ਹੀ ਨਹੀਂ ਬਲਕਿ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਅਨਿਸ਼ਚਿਤ ਸਨ।