ਆਈ.ਐਸ.ਆਈ.ਐਸ-ਪ੍ਰੇਰਿਤ ਸਮੂਹ ਵਿਰੁੱਧ ਜਾਂਚ ਸੰਬੰਧੀ ਐਨ.ਆਈ.ਏ. ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਰਾਸ਼ਟਰੀ ਜਾਂਚ ਏਜੰਸੀ, ਐਨ.ਆਈ.ਏ ਨੇ ਸ਼ਨੀਵਾਰ ਨੂੰ ਆਈ.ਐਸ.ਆਈ.ਐਸ-ਪ੍ਰੇਰਿਤ ਸਮੂਹਾਂ ਵਿਰੁੱਧ ਆਪਣੀ ਜਾਂਚ ਦੇ ਦੌਰਾਨ ਦਿੱਲੀ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

 ਇਹ ਸਮੂਹ ਕਥਿਤ ਤੌਰ ਤੇ ਦਿੱਲੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਸਿਆਸਤਦਾਨਾਂ ਅਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਹਮਲਿਆਂ ਅਤੇ ਬੰਬ ਧਮਾਕਿਆਂ ਦੀ ਲੜੀ ਦੀ ਯੋਜਨਾ ਬਣਾ ਰਿਹਾ ਸੀ

ਇੱਕ ਬਿਆਨ ਵਿੱਚ, ਐਨ.ਆਈ.ਏ. ਨੇ ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਉੱਤਰ ਪ੍ਰਦੇਸ਼ ਦੇ ਅਮਰੋਹ ਦਾ ਨਿਵਾਸੀ ਹੈ ਅਤੇ ਉਸ ਨੇ ਭਾਰਤ ਸਰਕਾਰ ਵਿਰੁੱਧ ਜੰਗ ਸ਼ੁਰੂ ਲਈ ਪਹਿਲਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸਹਾਇਤਾ ਨਾਲ ਆਈ.ਐਸ.ਆਈ.ਐਸ. ਨੂੰ ਮਾਧਿਅਮ ਬਣਾਇਆ ਸੀ।

 ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ 13 ਵੇਂ ਮੁਲਜ਼ਮ ਹੈ। ਇਹ ਦੋਸ਼ੀ ਦਿੱਲੀ-ਐਨ.ਸੀ.ਆਰ. ਅਤੇ ਉੱਤਰ ਪ੍ਰਦੇਸ਼ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਵਿੱਚ ਸ਼ਾਮਿਲ ਮੁੱਖ ਸਾਜ਼ਿਸ਼ਕਾਰਾਂ ਵਿਚੋਂ ਇੱਕ ਸੀ।