ਆਈ.ਪੀ.ਐਲ. 2019: ਦਿੱਲੀ ਕੈਪੀਟਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਈ.ਪੀ.ਐਲ. ਕ੍ਰਿਕਟ ਵਿੱਚ ਬੀਤੀ ਰਾਤ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ ਹੈ।

ਪੰਜਾਬ ਦੀ ਟੀਮ 7 ਵਿਕਟਾਂ ‘ਤੇ 163 ਦੌੜਾਂ ਹੀ ਬਣਾ ਸਕੀ। ਪੱਛਮੀ ਭਾਰਤ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਸਭ ਤੋਂ ਵੱਧ 69 ਦੌੜਾਂ ਬਣਾਈਆਂ।

ਜਵਾਬ ਵਿੱਚ, ਦਿੱਲੀ ਨੇ ਸਿਰਫ ਦੋ ਗੇਂਦਾਂ ਬਾਕੀ ਰਹਿੰਦਿਆਂ ਆਪਣੇ ਟੀਚੇ ਨੂੰ ਪੂਰਾ ਕੀਤਾ, ਕਪਤਾਨ ਸ਼੍ਰੀਆਸ ਅਇਰ ਅਤੇ ਸ਼ਿਖਰ ਧਵਨ ਨੇ ਸ਼ਾਨਦਾਰ ਅਰਧ ਸੈਂਕੜੇ ਲਾਏ। 58 ਦੌੜਾਂ ਬਣਾਉਣ ਵਾਲੇ ਸ਼੍ਰੀਆਸ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।

ਇਸ ਤੋਂ ਪਹਿਲਾਂ, ਨਵੇਂ ਨਿਯੁਕਤ ਕਪਤਾਨ ਸਟਿਵ ਸਮਿੱਥ ਨੇ ਰਾਜਸਥਾਨ ਰਾਇਲਜ਼ ਨੂੰ ਜੈਪੁਰ ਵਿੱਚ ਮੁੰਬਈ ਇੰਡੀਅਨਜ਼ ‘ਤੇ ਪੰਜ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ ਸੀ।

ਅੱਜ, ਹੈਦਰਾਬਾਦ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਸ਼ਾਮ ਚਾਰ  ਵਜੇ ਮੈਚ ਖੇਡਿਆ ਜਾਵੇਗਾ। ਜਦੋਂ ਕਿ ਰਾਇਲ ਚੈਲੇਂਜਰਜ਼ ਬੈਂਗਲੋਰ ਸ਼ਾਮ 8 ਵਜੇ ਚੇਨਈ ਸੁਪਰਕਿੰਗਜ਼ ਦੀ ਮੇਜ਼ਬਾਨੀ ਕਰੇਗਾ।