ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਚਲ ਰਹੀ ਵੈੱਬ ਸੀਰੀਜ਼ ਕੀਤੀ ਬੰਦ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੱਲ ਰਹੀ ਇੱਕ ਆਨਲਾਈਨ ਵੈੱਬ ਲੜੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

ਇਸ ਦੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੰਦੇ ਹੋਏ ਚੋਣ ਕਮਿਸ਼ਨ ਨੇ ਇਸ ਦੇ ਪਹਿਲੇ ਹੁਕਮ ਜਿਸ ਵਿੱਚ ਸ਼੍ਰੀ ਮੋਦੀ ਦੇ ਜੀਵਨ ਤੇ ਬਣੀ ਫਿਲਮ ‘ਤੇ ਰੋਕ ਲਗਾਈ ਗਈ ਸੀ, ਦਾ ਹਵਾਲਾ ਵੀ ਦਿੱਤਾ ਹੈ ਅਤੇ ਉਸੇ ਤਰ੍ਹਾਂ “ਮੋਦੀ-ਜਰਨੀ ਆਫ ਏ ਕਾਮਨ ਮੈਨ” ਸਿਰਲੇਖ ਅਧੀਨ ਚੱਲ ਰਹੀ ਵੈੱਬ ਲੜੀ ‘ਤੇ ਦੇ ਵੀ ਰੋਕ ਲਗਾ ਦਿੱਤੀ ਹੈ।

ਚੋਣ ਪੈਨਲ ਨੇ ਨਿਰਮਾਤਾਵਾਂ ਨੂੰ ਵੈੱਬ ਲੜੀ ਨਾਲ ਜੁੜੀ ਸਾਰੀ ਸਮੱਗਰੀ ਨੂੰ ਹਟਾਉਣ ਅਤੇ ਇਸ ਆਦੇਸ਼ ਦੀ ਤੁਰੰਤ ਪਾਲਣਾ ਕਰਦਿਆਂ ਰਿਪੋਰਟ ਭੇਜਣ ਲਈ ਕਿਹਾ ਹੈ ।

ਇਹ ਕਿਹਾ ਜਾ ਰਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਪੰਜ ਭਾਗਾਂ ਵਿੱਚ ਵੰਡੀ ਇਹ ਵੈੱਬ ਲੜੀ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਜਿਵੇਂ ਬਚਪਨ ਤੋਂ ਰਾਸ਼ਟਰੀ ਨੇਤਾ ਬਣਨ ਤੱਕ ਦਾ ਸਫ਼ਰ ਦਿਖਾਉਂਦੀ ਹੈ ਅਤੇ ਅਜਿਹੀ ਸਮੱਗਰੀ ਮੌਜੂਦਾ ਲੋਕ ਸਭਾ ਚੋਣਾਂ ਦੇ ਖੇਤਰ ਨੂੰ ਪ੍ਰਭਾਵਤ ਕਰ ਸਕਦੀ ਹੈ।