ਭਾਰਤੀ ਰਿਜ਼ਰਵ ਬੈਂਕ ਨੇ ਵਪਾਰਕ ਬੈਂਕਾ ਲਈ ਪੰਜ ਦਿਨ ਦੇ ਹਫਤੇ ਬਾਰੇ ਨਹੀਂ ਦਿੱਤਾ ਕੋਈ ਨਿਰਦੇਸ਼

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਪਾਰਕ ਬੈਂਕਾਂ ਲਈ ਕੰਮ ਕਰਨ ਦੇ ਹਫ਼ਤੇ ਨੂੰ ਪੰਜ ਦਿਨ ਦਾ ਕਰਨ ਸੰਬੰਧ ਵਿੱਚ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।

ਇੱਕ ਬਿਆਨ ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮੀਡੀਆ ਦੇ ਚੈਨਲਾਂ ਰਾਹੀਂ ਇਹ ਰਿਪੋਰਟ ਕੀਤੀ ਗਈ ਹੈ ਕਿ ਵਪਾਰਕ ਬੈਂਕ ਆਰ.ਬੀ.ਆਈ. ਦੀਆਂ ਹਿਦਾਇਤਾਂ ਅਨੁਸਾਰ ਹਫਤੇਵਿੱਚ ਪੰਜ ਦਿਨ ਕੰਮ ਕਰਨਗੇ। ਇਸ ਬਿਆਨ ਵਿੱਚ ਰਿਪੋਰਟ ਦੇ ਤੱਥਾਂ ਨੂੰ ਗਲਤ ਨਾਲ ਦੱਸਿਆ ਗਿਆ ਹੈ।

ਵਰਤਮਾਨ ਵਿੱਚ, ਵਪਾਰਕ ਬੈਂਕਾਂ ਦੀਆਂ ਬ੍ਰਾਂਚਾਂ ਮਹੀਨੇ ਦੇ ਸਿਰਫ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਛੁੱਟੀ ਕਰਦੀਆਂ ਹਨ। ਬਾਕੀ ਰਹਿੰਦੇ ਸ਼ਨੀਵਾਰਾਂ ਨੂੰ ਬੈਂਕਾਂ ਕੰਮ-ਕਾਜ ਲਈ ਖੁੱਲੀਆਂ ਰਹਿੰਦੀਆਂ ਹਨ।