ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਪ੍ਰਚਾਰ ਮੁਹਿੰਮ ਜੋਰਾਂ ‘ਤੇ

ਰਾਜਨੀਤਿਕ ਪਾਰਟੀਆਂ ਦੁਆਰਾ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ, ਲੋਕ ਸਭਾ ਚੋਣਾਂ ਤੀਜੇ ਪੜਾਅ ਲਈ ਪ੍ਰਚਾਰ ਮੁਹਿੰਮ ਹੋਰ ਤੇਜ਼ ਹੋ ਗਈ ਹੈ।

116 ਸੂਬਿਆਂ, 13 ਰਾਜਾਂ ਅਤੇ 2 ਕੇਂਦਰ ਸ਼ਸ਼ਿਤ ਪ੍ਰਦੇਸ਼ਾਂ ਵਿੱਚ ਫੈਲੀ ਇਸ ਵੋਟ ਪ੍ਰਕਿਰਿਆ ਦੀਆਂ ਵੋਟਾਂ ਮੰਗਲਵਾਰ ਨੂੰ ਪੈਣਗੀਆਂ।

ਏਟਾ ਜ਼ਿਲ੍ਹੇ ਦੇ ਨੁਮੇਸ ਵਿਖੇ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਕੇਂਦਰ ਵਿੱਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਹੋਵੇ। ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦੀ ਗਿਣਤੀ ਕਰਦਿਆਂ ਮੋਦੀ ਨੇ ਲੋਕਾਂ ਨੂੰ ਭਾਜਪਾ ਨੂੰ ਵੋਟ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਐਸ.ਪੀ.-ਬਸਪਾ ਆਰ.ਐਲ.ਡੀ. ਗੱਠਜੋੜ ਫਰਜ਼ੀ ਹਨ ਅਤੇ ਚੋਣ ਨਤੀਜਿਆਂ ਤੋਂ ਬਾਅਦ ਇਹ ਛੇਤੀ ਹੀ ਟੁੱਟ ਜਾਣਗੇ।

ਬਿਹਾਰ ਵਿੱਚ ਸੁਪੋਲ ਵਿਖੇ ਇੱਕ ਰੈਲੀ ‘ਚ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਸੱਤਾ  ‘ਚ ਆਉਣ ਲਈ ਉਨ੍ਹਾਂ ਨੂੰ ਵੋਟ ਪਾਈ ਜਾਵੇ ਉਨ੍ਹਾਂ ਦੀ ਪਾਰਟੀ ਪਾਰਲੀਮੈਂਟ, ਰਾਜ ਵਿਧਾਨ ਸਭਾ ਅਤੇ ਕੇਂਦਰੀ ਸਰਕਾਰ ਦੀਆਂ ਨੌਕਰੀਆਂ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਵੇਗੀ।

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਰਲ ਦੇ ਵਯਨਾਡ ਵਿੱਚ ਇੱਕ ਚੋਣ ਰੈਲੀ ਆਯੋਜਿਤ ਕੀਤੀ।

ਉੱਤਰ ਪ੍ਰਦੇਸ਼ ਵਿੱਚ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਬਸਪਾ ਮੁਖੀ ਮਾਇਆਵਤੀ ਅਤੇ ਆਰ.ਐਲ.ਡੀ. ਦੇ ਪ੍ਰਧਾਨ ਅਜੀਤ ਸਿੰਘ ਨੇ ਰਾਮਪੁਰ ਅਤੇ ਫਿਰੋਜ਼ਾਬਾਦ ਵਿੱਚ ਸਾਂਝੀਆਂ ਰੈਲੀਆਂ ਨੂੰ ਸੰਬੋਧਿਤ  ਕੀਤਾ।