ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਚੱਲ ਰਿਹਾ ਪ੍ਰਚਾਰ ਅੱਜ ਸ਼ਾਮ ਹੋਵੇਗਾ ਖਤਮ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀਆਂ ਚੋਣਾਂ ਲਈ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਜਾਂਦਾ ਜਾਵੇਗਾ। ਇਸ ਪੜਾਅ ਵਿੱਚ 13 ਰਾਜਾਂ ਅਤੇ 2 ਕੇਂਦਰ ਸ਼ਾਸ਼ਿਤ ਪ੍ਰਦੇਸਾਂ ਵਿੱਚ ਫੈਲੀਆਂ 116 ਸੀਟਾਂ ‘ਤੇ ਇਸ ਮੰਗਲਵਾਰ ਨੂੰ ਵੋਟਾਂ ਪੈਣਗੀਆਂ।

ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਮਤਦਾਤਾਵਾਂ ਦਾ ਭਰੋਸਾ ਜਿੱਤਣ ਲਈ ਆਖਰੀ ਯਤਨ ਕਰ ਰਹੇ ਹਨ।

ਭਾਜਪਾ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਰੈਲੀਆਂ ਦਾ ਆਯੋਜਨ ਕੀਤਾ। ਬਿਹਾਰ ਦੇ ਫੋਰਬੇਸਗੰਜ ‘ਚ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜੇਕਰ ਐਨ.ਡੀ.ਏ. ਦੀ ਸਰਕਾਰ ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਭ੍ਰਿਸ਼ਟਾਚਾਰ, ਵੰਸ਼ਵਾਦ ਦੀ ਰਾਜਨੀਤੀ, ਗਰੀਬਾਂ ਦੇ ਨਾਂਅ ਤੇ ਕੀਤੀ ਜਾਂਦੀ ਲੁੱਟ ਤੇ ਜਾਤਾਂ ਅਤੇ ਧਰਮ ਦੇ ਅਧਾਰ ‘ਤੇ ਚੱਲ ਰਹੀ ਰਾਜਨੀਤੀ ਨੂੰ ਖਤਮ ਜਾਵੇਗਾ।

ਪ੍ਰਧਾਨ ਮੰਤਰੀ ਅੱਜ ਗੁਜਰਾਤ ਦੇ ਪਟਨ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।

ਤੀਜੇ ਗੇੜ ਦੀਆਂ ਇਨ੍ਹਾਂ ਚੋਣਾਂ ਵਿੱਚ ਗੁਜਰਾਤ ਵਿੱਚ ਸਾਰੇ 26 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਕੇਰਲਾ ਵਿੱਚ 20, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ 14-14, ਉੱਤਰ ਪ੍ਰਦੇਸ਼ ਵਿੱਚ 10, ਛੱਤੀਸਗੜ੍ਹ ਵਿੱਚ 7, ਉੜੀਸਾ ਵਿੱਚ 6 ਬਿਹਾਰ ਅਤੇ ਪੱਛਮੀ ਬੰਗਾਲ ਵਿਚ 5-5, ਆਸਾਮ ‘ਚ 4,ਗੋਆ ‘ਚ 2, ਜੰਮੂ ਅਤੇ ਕਸ਼ਮੀਰ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਅਤੇ ਤ੍ਰਿਪੁਰਾ ਵਿੱਚ ਇੱਕ-ਇੱਕ ਚੋਣਾਂ ਖੇਤਰਾਂ ਵਿੱਚ ਵੋਟਾਂ ਪੈਣਗੀਆਂ।