ਇੰਡੋਨੇਸ਼ੀਆ : ਮਾਊਂਟ ਅਗੰਗ ਜਵਾਲਾਮੁਖੀ ਫਿਰ ਫੱਟਿਆ

ਇੰਡੋਨੇਸ਼ੀਆ ‘ਚ ਬਾਲੀ ਰਿਜ਼ੋਰਟ ਟਾਪੂ ‘ਚ ਬੀਤੇ ਦਿਨ ਮਾਊਂਟ ਅਗੰਗ ਜਵਾਲਾਮੁਖੀ ਫਿਰ ਫੱਟਿਆ।ਜਵਾਲਾਮੁਖੀ ਤੋਂ ਨਿਕਲੀਆਂ ਅੱਗ ਅਤੇ ਸੁਆਹ ਦੀਆਂ ਲਪਟਾਂ ਆਕਾਸ਼ ‘ਚ 2 ਕਿਮੀ. ਤੱਕ ਫੈਲੀਆਂ ਨਜ਼ਰ ਆਈਆਂ।
ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 8.23 ਵਜੇ ਜਵਾਲਾਮੁਖੀ ਫੱਟਿਆ।ਉਨ੍ਹਾਂ ਕਿਹਾ ਕਿ ਜਵਾਲਾਮੁਖੀ ਤੋਂ ਨਿਲਕੀ ਸੁਆਹ ਕਾਰਨ ਆਮ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਨਾ ਹੋਵੇ ਇਸ ਲਈ ਮਾਸਕ ਵੰਡੇ ਗਏ ਹਨ।ਬੁਲਾਰੇ ਨੇ ਦੱਸਿਆ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ ਹੈ।
ਦੱਸਣਯੋਗ ਹੈ ਕਿ 1963 ‘ਚ ਇਸ ਤੋਂ ਪਹਿਲਾਂ ਆਏ ਜਵਾਲਾਮੁਖੀ ਕਾਰਨ 1,100 ਲੋਕਾਂ ਦੀ ਮੌਤ ਹੋਈ ਸੀ।