ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ: ਭਾਰਤੀ ਖਿਡਾਰੀਆਂ ਨੇ ਪਹਿਲੇ ਹੀ ਦਿਨ ਜਿੱਤੇ 5 ਤਗਮੇ

ਦੋਹਾ ਵਿਖੇ ਜਾਰੀ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ਨੇ 5 ਤਗਮੇ ਦੇਸ਼ ਦੀ ਝੌਲੀ ਪਾਏ।
ਜਵੈਲੀਨ ਸੁਟੱਣ ‘ਚ ਅਨੂ ਰਾਣੀ ਨੇ ਚਾਂਦੀ ਅਤੇ 5000 ਮੀਟਰ ਦੌੜਾਕ ਪਾਰੁਲ ਚੌਧਰੀ ਨੇ ਕਾਂਸੇ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ।
ਭਾਰਤੀ ਤੇਜ਼ ਦੌੜਾਕ ਦੁਤੀ ਚੰਦ ਨੇ 100 ਮੀਟਰ ਦੀ ਦੌੜ 11.28  ਸਕਿੰਟ ‘ਚ ਪੂਰੀ ਕਰਕੇ  ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੁਹਾਟੀ ‘ਚ ਦੁਤੀ ਚੰਦ ਨੇ ਇਹ ਦੌੜ 11.29 ਸਕਿੰਟ ‘ਚ ਮੁਕੰਮਲ ਕੀਤੀ ਸੀ।ਦੁਤੀ ਨੇ 100 ਮੀਟਰ ਦੌੜ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ।
ਐਮ.ਆਰ. ਪੂਵਾਮਾ ਨੇ 400 ਮੀਟਰ ਦੌੜ ‘ਚ ਦੂਜਾ ਸਥਾਨ ਹਾਸਿਲ ਕੀਤਾ ਅਤੇ ਫਾੀਨਲ ਗੇੜ੍ਹ ‘ਚ ਦਾਖਲਾ ਕਰ ਲਿਆ ਹੈ।ਹੋਰ ਭਾਰਤੀ ਖਿਡਾਰੀਆਂ ਨੇ ਜਿੰਨ੍ਹਾਂ ਅਗਲੇ ਗੇੜ੍ਹ ‘ਚ ਪ੍ਰਵੇਸ਼ ਕੀਤਾ ਹੈ, ਉਹ ਹਨ- ਜਿਨਸਨ ਜੌਹਨਸਨ (ਪੁਰਸ਼ 800 ਮੀ.) , ਮੁਹੰਮਦ ਅਨਾਸ ਅਤੇ ਅਰੋਕੀਆ ਰਾਜੀਵ (ਪੁਰਸ਼ 400 ਮੀ.) , ਪ੍ਰਵੀਨ ਚਿਤਰਾਵਲ (ਪੁਰਸ਼ ਤੀਹਰੀ ਛਾਲ) ਅਤੇ ਗੋਮਥੀ (ਮਹਿਲਾ 1500 ਮੀ.)।
ਦੂਜੇ ਪਾਸੇ ਜੂਨੀਅਰ ਵਿਸ਼ਵ ਚੈਂਪੀਅਨ ਹਿਮਾ ਦਾਸ ਸੱਟ ਲੱਗਣ ਕਾਰਨ 400 ਮੀਟਰ ਦੌੜ ਤੋਂ ਬਾਹਰ ਹੋ ਗਈ।