ਬੰਗਲਾਦੇਸ਼: ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਈ.ਵੀ.ਐਮ. ਜ਼ਰੀਏ ਹੋਣਗੀਆਂ

ਬੰਗਲਾਦੇਸ਼ ‘ਚ ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਈ.ਵੀ.ਐਮ. ਜ਼ਰੀਏ ਹੋਣਗੀਆਂ।ਬੰਗਲਾਦੇਸ਼ ਦੇ ਚੋਣ ਕਮਿਸ਼ਨ ਦੇ ਸਕੱਤਰ ਹੇਲਾਲੁਦੀਨ ਅਹਿਮਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ।ਉਨ੍ਹਾਂ ਕਿਹਾ ਕਿ ਈ.ਵੀ.ਐਮ. ਉੱਚ ਤਕਨੀਕ ਨਾਲ ਭਰਪੂਰ ਹੈ ਅਤੇ ਸਰਕਾਰ ਸਥਾਨਕ ਸਰਕਾਰਾਂ ਚੋਣਾਂ ‘ਚ ਇੰਨ੍ਹਾਂ ਦੀ ਵਰਤੋਂ ਲਈ ਭਰੋਸਾ ਹੈ।
ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਇੱਕ ਹੋਰ ਫ਼ੈਸਲਾ ਕੀਤਾ ਹੈ ਕਿ ਵੋਟਰ ਸੂਚੀ ‘ਚ ਤੀਜੇ ਲਿੰਗ ਨੂੰ ਵੀ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸੇ ਵੀ ਰੋਹਿੰਗੀਆ ਜਾਂ ਵਿਦੇਸ਼ੀ ਨੂੰ ਵੋਟਰ ਸੂਚੀ ‘ਚ ਸ਼ਾਮਿਲ ਨਹੀਂ ਕੀਤਾ ਜਾਵੇਗਾ।