ਲੋਕ ਸਭਾ ਚੋਣਾਂ 2019 : ਤੀਜੇ ਪੜਾਅ ਲਈ ਚੋਣ ਪ੍ਰਚਾਰ ਹੋਇਆ ਖ਼ਤਮ

ਲੋਕ ਸਭਾ ਚੋਣਾਂ ਦੇ ਤੀਜੇ ਗੇੜ੍ਹ ਲਈ ਚੋਣ ਪ੍ਰਚਾਰ ਬੀਤੀ ਸ਼ਾਮ ਨੂੰ ਖ਼ਤਮ ਹੋ ਗਿਆ ਹੈ। 13 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 116 ਚੋਣ ਹਲਕਿਆਂ ‘ਚ 23 ਅਪ੍ਰੈਲ ਜਾਨਿ ਕਿ ਆਉਂਦੇ ਕਲ੍ਹ ਵੋਟਾਂ ਪੈਣਗੀਆਂ।
ਗੁਜਰਾਤ ‘ਚ ਇਸ ਪੜਾਅ ਤਹਿਤ ਸਾਰੀਆਂ 26 ਸੀਟਾਂ ‘ਤੇ ਮਤਦਾਨ ਹੋਵੇਗਾ। ਉੜੀਸਾ ‘ਚ 6 ਲੋਕ ਸਭਾ ਸੀਟਾਂ ਅਤੇ 42 ਵਿਧਾਨ ਸਭਾ ਚੋਣ ਹਲਕਿਆਂ ‘ਤੇ ਵੋਟਾਂ ਪੈਣਗੀਆਂ।ਛੱਤੀਸਗੜ੍ਹ ‘ਚ ਤੀਜੇ ਗੇੜ੍ਹ ਤਹਿਤ ਹੋਣ ਵਾਲੀਆਂ ਵੋਟਾਂ ‘ਚ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਮਤਦਾਨ ਮੁਕੰਮਲ ਹੋ ਜਾਵੇਗਾ।
ਕਰਨਾਟਕ ‘ਚ ਉੱਤਰੀ ਕਰਨਾਟਕ ਖੇਤਰ ਦੇ 14 ਚੋਣ ਹਲਕਿਆਂ ‘ਚ ਵੋਟਾਂ ਪੈਣਗੀਆਂ।ਕੇਰਲਾ ‘ਚ 20 ਲੋਕ ਸਭਾ ਸੀਟਾਂ ‘ਤੇ ਰਿਕਾਰਡ 227 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ।
ਅਸਾਮ ‘ਚ 74 ਲੱਖ ਵੋਟਰ 54 ਉਮੀਦਵਾਰਾਂ ਦੇ ਸਿਆਸੀ ਜੀਵਨ ਨੂੰ ਵੋਟਾਂ ਲਈ ਤੈਅ ਕਰਨਗੇ।