ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਸੂਡਾਨ ਦੀ ਵਿੱਤੀ ਮਦਦ ਕਰਨ ਦਾ ਕੀਤਾ ਵਾਅਦਾ

ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਉਹ ਸੂਡਾਨ ਸੰਕਟ ਦੇ ਚੱਲਦਿਆਂ ਆਮ ਲੋਕਾਂ ਦੀ ਮਦਦ ਲਈ ਤਿੰਨ ਬਿਲੀਅਨ ਡਾਲਰ ਦੀ ਵਿਤੀ ਮਦਦ ਕਰਨਗੇ।
ਅਮੀਰਾਤ ਦੀ ਖ਼ਬਰ ਏਜੰਸੀ ਨੇ ਕਿਹਾ ਕਿ ਸ਼ੁਰੂਆਤ ‘ਚ 500 ਮਿਲੀਅਨ ਡਾਲਰ ਸੂਡਾਨ ਦੇ ਕੇਂਦਰੀ ਬੈਂਕ ‘ਚ ਜਮ੍ਹਾ ਕਰਵਾਏ ਜਾਣਗੇ ਤਾਂ ਜੋ ਦੇਸ਼ ਦੀ ਤਰਲਤਾ ਅਤੇ ਮੌਦਰਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ।ਬਾਕੀ ਵਿੱਤੀ ਰਾਸ਼ੀਸੂਡਾਨ ਦੇ ਲੋਕਾਂ ਲਈ ਭੋਜਨ, ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਲਈ ਮੁਹੱਈਆ ਕਰਵਾਈ ਜਾਵੇਗੀ।