ਅਮਰੀਕਾ 2 ਮਈ ਤੋਂ ਬਾਅਦ ਈਰਾਨ ਤੋਂ ਤੇਲ ਦੀ ਖ੍ਰੀਦਦਾਰੀ ਕਰਨ ਵਾਲੇ ਮੁਲਕਾਂ ਨੂੰ ਪਾਬੰਦੀਆਂ ਤੋਂ ਛੋਟ ਨਹੀਂ ਦੇਵੇਗਾ: ਵਾਈਟ ਹਾਊਸ

ਅਮਰੀਕਾ ਨੇ ਈਰਾਨ ਤੋਂ ਤੇਲ ਖ੍ਰੀਦਣ ਵਾਲੇ ਮੁਲਕਾਂ ਨੂੰ ਪਾਬੰਦੀਆਂ ਤੋਂ ਛੋਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ।ਵਾਈਟ ਹਾਊਸ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਪੰਜ ਦੇਸ਼-ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਤੁਰਕੀ ਜ਼ਿਆਦਾ ਸਮੇਂ ਤੱਕ ਅਮਰੀਕੀ ਪਾਬੰਦੀਆਂ ਤੋਂ ਨਹੀਂ ਬਚ ਸਕਣਗੇ।ਜੇਕਰ ਇੰਨ੍ਹਾਂ ਮੁਲਕਾਂ ਨੇ 2 ਮਈ ਤੋਂ ਬਾਅਦ ਵੀ ਈਰਾਨ ਤੋਂ ਤੇਲ ਦੀ ਦਰਾਮਦ ਜਾਰੀ ਰੱਖੀ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।
ਇਸ ਐਲਾਨ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ 2 ਮਈ ਤੋਂ ਅਗਾਂਵ ਹੋਰ ਵਧੇਰੇ ਸਮਾਂ ਮੁਹੱਈਆ ਨਹੀਂ ਕਰਵਾਇਆ ਜਾਵੇਗਾ।
ਇਸ ਦੌਰਾਨ ਈਰਾਨ ਨੇ ਅਮਰੀਕੀ ਕਾਰਵਾਈ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਹੈ।