ਭੂਚਾਲ ਦੇ ਝੱਟਕਿਆਂ ਨਾਲ ਫਿਲੀਪੀਨਜ਼ ‘ਚ ਦਹਿਸ਼ਤ ਦਾ ਮਾਹੌਲ, 11 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖਮੀ

ਫਿਲੀਪੀਨਜ਼ ‘ਚ ਬੀਤੇ ਦਿਨ ਆਏ ਭੂਚਾਲ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਤੋਂ ਵੀ ਵੱਧ ਲੋਕ ਜ਼ਖਮੀ ਹੋ ਗਏ ਹਨ।ਫਿਲੀਪੀਨਜ਼ ਦੇ ਉੱਤਰ-ਪੂਰਬੀ ਖੇਤਰ ‘ਚ 6.1 ਤੀਬਰਤਾ ਵਾਲੇ ਇਸ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ।
ਰਾਜਧਾਨੀ ਮਨੀਲਾ ਤੋਂ 60 ਕਿਮੀ. ਉੱਤਰ-ਪੱਛਮ ਵੱਲ ਭੂਚਾਲ ਦਾ ਕੇਂਦਰ ਰਿਹਾ।ਇਸ ਭੂਚਾਲ ਕਾਰਨ ਸੜਕੀ,ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਨਾਲ ਹੀ ਕੁੱਝ ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚੇ ਵੀ ਨੁਕਸਾਨੇ ਗਏ ਹਨ।
ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਪਮਪਾਂਗਾ ਸੂਬੇ ‘ਚ ਹੋਇਆ ਹੈ।11 ਮੌਤਾਂ ਇਸੇ ਰਾਜ ‘ਚ ਹੋਈਆਂ ਹਨ।
ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।ਰਾਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।