ਸ੍ਰੀਲੰਕਾ ਸਰਕਾਰ ਨੇ ਸਕੰਟਕਾਲੀਨ ਸਥਿਤੀ ਦਾ ਕੀਤਾ ਐਲਾਨ

ਸ੍ਰੀਲੰਕਾ ਸਰਕਾਰ ਨੇ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾਂ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਾਮਕਿਆਂ ਤੋਂ ਬਾਅਦ ਬੀਤੀ ਰਾਤ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੌਮੀ ਸੁਰੱਖਿਆ ਕੌਂਸਲ ਦੀ ਇੱਕ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।ਇਸ ਬੈਠਕ ਦੌਰਾਨ ਮੰਗਲਵਾਰ ਨੂੰ ਕੌਮੀ ਸੋਗ ਦਿਵਸ ਵੱਜੋਂ ਵੀ ਐਲਾਨਿਆ ਗਿਆ।
ਇਸ ਦੌਰਾਨ ਬੰਬ ਧਮਾਕਿਆਂ ‘ਚ 8 ਭਾਰਤੀ ਨਾਗਰਿਕਾਂ ਸਮੇਤ 31 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਲੜੀਵਾਰ ਬੰਬ ਧਮਾਕਿਆਂ ‘ਚ 300 ਲੋਕਾਂ ਦੀ ਮੌਤ ਹੋਈ ਹੈ ਅਤੇ 500 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਹਨ।ਕਈਆਂ ਦੀ ਤਾਂ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।
ਸਥਿਤੀ ਦੀ ਨਜ਼ਾਕਤ ਸਮਝਦਿਆਂ ਇੰਟਰਪੋਲ ਨੇ ਸ੍ਰੀਲੰਕਾ ਸਰਕਾਰ ਨੂੰ ਜਾਂਚ ‘ਚ ਮਦਦ ਦੀ ਪੇਸ਼ਕਸ਼ ਕੀਤੀ ਹੈ।