ਜੰਮੂ-ਕਸ਼ਮੀਰ ‘ਚ ਇਸ ਸਾਲ 70 ਦਹਿਸ਼ਤਗਰਦ ਕੀਤੇ ਗਏ ਢੇਰ: ਰਾਜ ਪੁਲਿਸ ਮੁੱਖੀ

ਜੰਮੂ-ਕਸ਼ਮੀਰ ‘ਚ ਸਾਂਝੇ ਸੁਰੱਖਿਆ ਬਲਾਂ ਵੱਲੋਂ ਇਸ ਸਾਲ ਜੈਸ਼-ਏ-ਮੁਹੰਮਦ ਦੇ 46 ਅੱਤਵਾਦੀਆਂ ਸਮੇਤ 70 ਦਹਿਸ਼ਤਗਰਦਾਂ ਨੂੰ ਹਲਾਕ ਕੀਤਾ ਗਿਆ।
ਬੀਤੇ ਦਿਨ ਸਾਂਝੀ ਪ੍ਰੈਸ ਕਾਨਫਰੰਸ਼ ਨੂੰ ਸੰਬੋਧਨ ਕਰਦਿਆਂ ਸੂਬਾ ਪੁਲਿਸ ਮੁੱਖੀ ਦਿਲਬਾਗ ਸਿੰਘ ਨੇ ਕਿਹਾ ਕਿ 2018 ਦਾ ਸਾਲ ਅੱਤਵਾਦ ‘ਤੇ ਕਾਬੂ ਪਾਉਣ ‘ਚ ਬਹੁਤ ਸਫਲ ਰਿਹਾ।ਉਨ੍ਹਾਂ ਕਿਹਾ ਕਿ ਵਾਦੀ ‘ਚ ਅੱਤਵਾਦੀ ਸਮੂਹਾਂ ‘ਚ ਨੌਜਵਾਨਾਂ ਦੀ ਭਰਤੀ ਅਤੇ ਪਥਰਾਅ ਵਰਗੀਆਂ ਘਟਨਾਵਾਂ ‘ਚ ਕਮੀ ਦਰਜ ਕੀਤੀ ਗਈ ਹੈ , ਜੋ ਕਿ ਇੱਕ ਵੱਡੇ ਸੁਧਾਰ ਦਾ ਸੰਕੇਤ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਥਾਨਕ ਅੱਤਵਾਦੀਆਂ ਦੀ ਭਰਤੀ ‘ਚ ਵੀ ਕਮੀ ਆਈ ਹੈ।