ਸ੍ਰੀਲੰਕਾ: ਰਾਸ਼ਟਰਪਤੀ ਸੀਰੀਸੈਨਾ ਨੇ ਸਰਬ ਦਲ ਕਾਨਫਰੰਸ ਦਾ ਦਿੱਤਾ ਸੱਦਾ

ਸ੍ਰੀਲੰਕਾ ‘ਚ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਮੈਤਰੀਪਲਾ ਸੀਰੀਸੈਨਾ ਨੇ ਮੌਜੂਦਾ ਸਥਿਤੀ ਅਤੇ ਭਵਿੱਖੀ ਕਦਮਾਂ ਬਾਰੇ ਚਰਚਾ ਕਰਨ ਲਈ ਸਰਬ ਦਲੀ ਬੈਠਕ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਇੰਨਾਂ ਧਮਾਕਿਆਂ ‘ਚ 359 ਲੋਕ ਮਾਰੇ ਗਏ ਹਨ।
ਰਾਸ਼ਟਰਪਤੀ ਸੀਰੀਸੈਨਾ ਅੰਤਰ-ਧਾਰਮਿਕ ਸਲਾਹਕਾਰ ਕਮੇਟੀ ਨਾਲ ਵੀ ਬੈਠਕ ਕਰਨਗੇ।