ਨੇਪਾਲ ਦੀ ਰਾਸ਼ਟਰਪਤੀ 9 ਦਿਨਾਂ ਲਈ ਚੀਨ ਦੇ ਦੌਰੇ ‘ਤੇ

ਨੇਪਾਲ ਦੀ ਰਾਸ਼ਟਰਪਤੀ ਬਿਿਦਆ ਦੇਵੀ ਭੰਡਾਰੀ ਚੀਨ ਦੇ 9 ਦਿਨਾਂ ਦੌਰੇ ਲਈ ਰਵਾਨਾ ਹੋ ਚੁੱਕੇ ਹਨ।ਆਪਣੇ ਇਸ ਦੌਰੇ ਦੌਰਾਨ ਉਹ ਅੰਤਰਰਾਸ਼ਟਰੀ ਸਹਿਯੋਗ ਲਈ  ਦੂਜੇ ਬੇਲਟ ਐਂਡ ਰੋਡ ਫੋਰਮ ‘ਚ ਸ਼ਿਰਕਤ ਕਰਨਗੇ , ਜੋ ਕਿ ਬੀਜਿੰਗ ‘ਚ ਆਯੋਜਿਤ ਹੋਵੇਗਾ।
ਰਾਸ਼ਟਰਪਤੀ ਭੰਡਾਰੀ ਆਪਣੇ ਚੀਨੀ ਹਮਅਹੁਦਾ ਸ਼ੀ ਜਿਨਪਿੰਗ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ ਅਤੇ ਬਾਅਦ ‘ਚ ਕਈ ਸਮਝੌਤਿਆਂ ਨੂੰ ਸਹੀਬੱਧ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਸ੍ਰੀਮਤੀ ਭੰਡਾਰੀ ਆਪਣੀ ਫੇਰੀ ਦੌਰਾਨ ਚੀਨ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਨੇਪਾਲ ਅਤੇ ਚੀਨ ਦੇ ਵਪਾਰਕ ਭਾਈਚਾਰੇ ਨਾਲ ਸਾਂਝੀ ਬੈਠਕ ਵੀ ਕਰਨਗੇ।
ਰਾਸ਼ਟਰਪਤੀ ਭੰਡਾਰੀ ਨਾਲ ਇੱਕ ਉੱਚ ਪੱਧਰੀ ਵਫ਼ਦ ਵੀ ਇਸ ਦੌਰੇ ‘ਤੇ ਹੈ, ਜਿਸ ‘ਚ ਵਿਦੇਸ਼ ਮਾਮਲਿਆਂ ਦੇ ਮੰਤਰੀ ਪਰਦੀਪ ਕੁਮਾਰ , ਸੂਬਾ ਨੰਬਰ 3 ਦੇ ਮੁੱਖ ਮੰਤਰੀ ਦੋਰ ਮਾਨੀ ਪੌਡੇਲ ਅਤੇ ਸੰਸਦ ਮੈਂਬਰ ਸ਼ਾਮਿਲ ਹਨ।
ਸ੍ਰੀਮਤੀ ਭੰਡਾਰੀ 2 ਮਈ ਨੂੰ ਵਤਨ ਪਰਤਣਗੇ।ਦੱਸਣਯੋਗ ਹੈ ਕਿ ਮਾਰਚ 2018 ‘ਚ ਦੂਜੀ ਵਾਰ ਰਾਸ਼ਟਰਪਤੀ ਅਹੁਦੇ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਨੇਪਾਲੀ ਮੁੱਖੀ ਵੱਲੋਂ ਉੱਤਰੀ ਗੁਆਂਢੀ ਮੁਲਕ ਦੀ ਇਹ ਪਹਿਲੀ ਫੇਰੀ ਹੈ।