ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁੱਖੀ ਨੇ ਸਾਊਦੀ ਅਰਬ ‘ਚ ਸਮੂਹਿਕ ਮੌਤ ਦੀ ਸਜ਼ਾ ਨੂੰ ਗ਼ੈਰ ਮਾਨਵੀ ਕਾਰਾ ਦੱਸਿਆ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁੱਖੀ ਮਿਸ਼ੇਲ ਬਾਛੇਲੇਟ  ਨੇ ਸਾਊਦੀ ਅਰਬ ‘ਚ ਸਮੂਹਿਕ ਮੌਤ ਦੀ ਸਜ਼ਾ ਨੂੰ ਗ਼ੈਰ ਮਾਨਵੀ ਕਾਰਾ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸਾਊਦੀ ਅਰਬ ‘ਚ ਅੱਤਵਾਦ ਨਾਲ ਸਬੰਧ ਰੱਖਣ ਵਾਲੇ 37 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।ਇੰਨ੍ਹਾਂ 37 ਨਾਗਰਿਕਾਂ ‘ਚ ਦੋ ਨਾਬਾਲਗ ਵੀ ਸ਼ਾਮਿਲ ਹਨ।
ਚੀਫ਼ ਦੇ ਦਫ਼ਤਰ ਨੇ ਬੀਤੇ ਦਿਨ ਕਿਹਾ ਕਿ ਮੰਗਲਵਾਰ ਨੂੰ ਸਾਊਦੀ ਅਰਬ ਦੇ ਛੇ ਸ਼ਹਿਰਾਂ (ਰਿਆਧ, ਮੱਕਾ ਤੇ ਮਦੀਨਾ, ਕੇਂਦਰੀ ਕਾਸਿਮ ਸੂਬੇ ਅਤੇ ਪੂਰਬੀ ਸੂਬੇ) ‘ਚ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਕਮਿਸ਼ਨ ਵੱਲੋਂ ਸਹੀ ਪ੍ਰਕ੍ਰਿਆ ਦੀ ਘਾਟ ਸਬੰਧੀ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਗਈਆਂ ਸਨ । ਪਰ ਇਸ ਦੇ ਬਾਵਜੂਦ ਸਾਊਦੀ ਅਰਬ ‘ਚ ਅਜਿਹੇ ਗ਼ੈਰ ਮਾਨਵੀ ਕਾਰੇ ਨੂੰ ਅੰਜਾਮ ਦਿੱਤਾ ਗਿਆ।