ਕੌਮੀ ਜਾਂਚ ਏਜੰਸੀ ਨੇ ਜੈਸ਼ ਦੇ 2 ਦਹਿਸ਼ਤਗਰਦ ਲਏ ਹਿਰਾਸਤ ‘ਚ

ਕੌਮੀ ਜਾਂਚ ਏਜੰਸੀ ਨੇ ਪਾਸਿਕਤਾਨ ਅਧਾਰਿਤ ਜੈਸ਼-ਏ-ਮੁਹੰਮਦ ਨਾਲ ਸਬੰਧ ਰੱਖਣ ਵਾਲੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਏਜੰਸੀ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਤਨਵੀਰ ਉਰਫ਼ ਤਨਵੀਰ ਅਹਿਮਦ ਗਨੀ ਅਤੇ ਬਿਲਾਲ ਮੀਰ ਉਰਫ਼ ਬਿਲਾਲ ਅੀਹਮਦ ਮੀਰ ਨੂੰ ਪਬਲਿਕ ਸੇਫਟੀ ਐਕਟ ਤਹਿਤ ਨਜ਼ਰਬੰਦ ਕੀਤਾ ਗਿਆ ਹੈ।
ਏਜੰਸੀ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਅਤੇ 7 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ।