ਸੀਰੀਆ ਦੇ ਰਾਕਾ ਸ਼ਹਿਰ ‘ਚ ਅਮਰੀਕੀ ਹਿਮਾਇਤ ਵਾਲੇ ਗੱਠਜੋੜ ਵੱਲੋਂ ਕੀਤੀ ਬੰਬਾਰੀ ‘ਚ 1,600 ਨਾਗਰਿਕਾਂ ਦੀ ਹੋਈ ਮੌਤ: ਰਿਪੋਰਟ

ਐਮਨੇਸਟੀ ਅੰਤਰਰਾਸ਼ਟਰੀ ਅਤੇ ਏਅਰਵਾਰਜ਼ ਨਿਗਰਾਨ ਸਮੂਹ ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਸੀਰੀਆ ਦੇ ਰਾਕਾ ਸ਼ਹਿਰ ‘ਤੇ ਅਮਰੀਕੀ ਸਮਰਥਨ ਪ੍ਰਾਪਤ ਗੱਠਜੋੜ ਵੱਲੋਂ 2017 ‘ਚ ਚਾਰ ਮਹੀਨਿਆਂ ‘ਚ ਕੀਤੀ ਬੰਬਾਰੀ ‘ਚ 1,600 ਨਾਗਰਿਕਾਂ ਦੀ ਮੌਤ ਹੋਈ ਹੈ।
ਏਜੰਸੀਆਂ ਨੇ ਕਿਹਾ ਹੈ ਕਿ ਗੱਠਜੋੜ ਵੱਲੋਂ ਇੰਨ੍ਹਾਂ ਦੀ ਮੌਤਾਂ ਦੀ ਸਿਰਫ 10% ਜਾਣਕਾਰੀ ਹੀ ਦਰਜ ਕੀਤੀ ਹੈ।
ਪ੍ਰਾਪਤ ਜਾਣਕਾਰੀ ਕਈ ਮਹੀਨਿਆਂ ਦੀ ਖੋਜ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਜਨਤਕ ਕੀਤੀ ਗਈ ਹੈ।ਏਜੰਸੀਆਂ ਨੇ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਗੱਠਜੋੜ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ।