ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸੁਧਾਰ ਬਹੁਤ ਮਹੱਤਵਪੂਰਨ ਹਨ: ਭਾਰਤ

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਜਲਦ ਸੁਧਾਰ ਲਿਆਉਣ ਦੀ ਕਾਰਵਾਈ ਦੀ ਮੰਗ ਕੀਤੀ ਹੈ।ਭਾਰਤ ਦੇ ਸੰਯੁਕਤ ਰਾਸ਼ਟਰ ਵਿਭਾਗ ਦੇ ਡਾਇਰੈਕਟਰ ਜਨਰਲ ਸੰਜੇ ਰਾਣਾ ਨੇ ਬੁੱਧਵਾਰ ਨੂੰ ਸ਼ਾਂਤੀ ਲਈ ਬਹੁ-ਕੌਮੀ ਅਤੇ ਕੂਟਨੀਤੀ  ਦੀ ਯਾਦ ‘ਚ ਅੰਤਰਰਾਸ਼ਟਰੀ ਦਿਵਸ ਦੀ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਭਾਰਤ ਨੇ ਕਿਹਾ ਕਿ ਸੁਰੱਖਿਆ ਕੌਂਸਲ ‘ਚ ਸੁਧਾਰ ਸਮੇਂ ਦੀ ਮੰਗ ਹਨ ਪਰ ਇਸ ਪ੍ਰਕ੍ਰਿਆ ਨੂੰ ਅਗਾਂਹ ਨਹੀਂ ਵਧਾਇਆ ਜਾ ਰਿਹਾ ਹੈ।
ਸ੍ਰੀ ਰਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ‘ਚ ਬਹੁਪੱਖਤਾਵਾਦ ਸੰਕਟ ‘ਚ ਹੈ, ਜਦੋਂ ਦੁਨੀਆਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਿਸ ਦੀ 1945 ‘ਚ ਸਥਾਪਨਾ ਹੋਈ ਸੀ, ਦੀ 75ਵੀਂ ਵਰੇ੍ਹਗੰਢ ਆਉਣ ਵਾਲੀ ਹੈ ਅਤੇ ਇਸ ਮੌਕੇ ਸਾਰੀਆਂ ਸੰਬੰਧਿਤ ਧਿਰਾਂ ਨੂੰ ਇਸ ਗੋਲ ਨੂੰ ਹਾਸਿਲ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ।