ਆਈ.ਐਸ.ਐਸ.ਐਫ. ਵਿਸ਼ਵ ਕੱਪ ‘ਚ ਭਾਰਤ ਨੇ ਜਿੱਤੇ ਦੋ ਸੋਨ ਤਗਮੇ

ਭਾਰਤ ਨੇ ਬੀਤੇ ਦਿਨ ਬੀਜਿੰਗ ‘ਚ ਜਾਰੀ ਆਈ.ਐਸ.ਐਸ.ਐਫ. ਵਿਸ਼ਵ ਕੱਪ ਦੇ ਤੀਜੇ ਦਿਨ ਦੋ ਸੋਨ ਤਗਮੇ ਜਿੱਤੇ ਹਨ।ਭਾਰਤ ਨੇ 10 ਮੀਟਰ ਏਅਰ ਰਾਈਫਲ ਮਿਸ਼ਰਤ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ‘ਚ ਇਹ ਸੋਨ ਤਗਮੇ ਹਾਸਿਲ ਕੀਤੇ ਹਨ।
ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ‘ਚ ਅਤੇ ਅੰਜੁਮ ਤੇ ਦਿਵਆਂਸ਼ ਸਿੰਘ ਨੇ 10 ਮੀਟਰ ਏਅਰ ਰਾਈਫਲ ਮਿਸ਼ਰਤ ਟੀਮ  ‘ਚ ਇਹ ਤਰੱਕੀ ਹਾਸਿਲ ਕੀਤੀ ਹੈ।