ਇਰਾਕ 2030 ‘ਚ ਤੀਜਾ ਤੇਲ ਸਪਲਾਇਰ ਬਣਨ ਦੀ ਰਾਹ ‘ਤੇ: ਆਈ.ਈ.ਏ.

ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਬੀਤੇ ਦਿਨ ਕਿਹਾ ਕਿ ਇਰਾਕ 2030 ਤੱਕ ਰੋਜ਼ਾਨਾ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦਾ ਉਤਪਾਦਨ ਕਰਨ ਦੀ ਰਾਹ ‘ਤੇ ਅੱਗੇ  ਵੱਧ  ਰਿਹਾ ਹੈ। ਅਜਿਹਾ ਹੋਣ ਨਾਲ ਇਰਾਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਜਾਵੇਗਾ।
ਆਈ.ਈ.ਏ. ਦੀ ਵਿਆਪਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਰਾਕ ਦਾ ਅਗਲੇ ਦਹਾਕੇ ‘ਚ ਤੇਲ ਉਤਪਾਦਨ 1.3 ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਵੱਧ ਸਕਦਾ ਹੈ।
ਆਈ.ਈ.ਏ. ਦੇ ਮੁੱਖੀ ਫਤਿਹ ਬਿਰੋਲ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਰਾਕ ਤੇਲ ਬਾਜ਼ਾਰ ਦੇ ਮੁੱਖ ਥੰਮਾਂ ‘ਚੋਂ ਇੱਕ ਹੋਵੇਗਾ ਅਤੇ ਅਗਾਂਹ ਵੀ ਰਹੇਗਾ।ਉਨ੍ਹਾਂ ਅੱਗੇ ਕਿਹਾ ਕਿ ਉਮੀਦ ਹੈ ਕਿ 2012 ਤੋਂ ਬਾਅਦ  ਇਰਾਕ ਦਾ ਤੇਲ ਉਤਪਾਦਨ 50% ਤੱਕ ਵਧੇਗਾ।
ਮੌਜੂਦਾ ਸਮੇਂ ‘ਚ ਇਰਾਕ ਪੰਜਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਮੁਲਕ ਹੈ ਅਤੇ ਪੈਟਰੋਲੀਅਮ ਨਿਰਯਾਤ ਮੁਲਕਾਂ ਦੇ ਸੰਗਠਨ, ਓਪੇਕ ‘ਚ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਮੁਲਕ ਹੈ।