ਜੰਮੂ-ਕਸ਼ਮੀਰ: ਅਨੰਤਨਾਗ ਮੁਕਬਾਲੇ ‘ਚ ਹਲਾਕ ਦੋ ਅੱਤਵਾਦੀਆਂ ‘ਚੋਂ ਇੱਕ ਦੀ ਪਛਾਣ  ਹਿਜ਼ਬੁਲ ਦੇ ਦਹਿਸ਼ਤਗਰਦ ਵੱਜੋਂ ਹੋਈ

ਜੰਮੂ-ਕਸ਼ਮੀਰ ‘ਚ ਵੀਰਵਾਰ ਦੀ ਸਵੇਰ ਨੂੰ ਅਨੰਤਨਾਗ ਵਿਖੇ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਹੋਈ ਮੁਠਭੇੜ੍ਹ ‘ਚ ਮਾਰੇ ਗਏ ਦੋ ਅੱਤਵਾਦੀਆਂ ‘ਚੋਂ ਇੱਕ ਦੀ ਪਛਾਣ ਹਿਜ਼ਬੁੱਲ ਦੇ ਦਹਿਸ਼ਤਗਰਦ ਵੱਜੋਂ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਬਿਜਬੇਹਾਰਾ ਵਿਖੇ ਇੱਕ ਅੱਤਵਾਦ ਵਿਰੋਧੀ ਮੁਹਿੰਮ ਵਿੱਢੀ ਸੀ।ਜਿਸ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਦੋ ਦਹਿਸ਼ਤਗਰਦ ਹਲਾਕ ਹੋ ਗਏ ਸਨ।