17ਵੀਂ ਲੋਕ ਸਭਾ ਲਈ ਮਤਦਾਨ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ੍ਹ ਦੀਆਂ ਵੋਟਾਂ 19 ਮਈ ਨੂੰ ਮੁਕੰਮਲ ਹੋ ਗਈਆਂ ।ਵੋਟਰਾਂ ਵੱਲੋਂ ਇੰਨ੍ਹਾਂ ਚੋਣਾਂ ਦੌਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।2019 ਦੀਆਂ ਚੋਣਾਂ ‘ਚ ਕੁੱਲ ਮਿਲਾ ਕੇ ਲਗਭਗ 900 ਮਿਲੀਅਨ ਵੋਟਰਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਗਈ ਸੀ ਪਰ 66% ਵੋਟਰਾਂ ਵੱਲੋਂ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਗਿਆ।ਭਾਰਤ ਨੇ ਇੱਕ ਵਾਰ ਫਿਰ ਮਜ਼ਬੂਤ ਲੋਕਤੰਤਰ ‘ਚ ਲੋਕਾਂ ਦੇ ਵਿਸ਼ਵਾਸ ਦੀ ਰਹਿਨੁਮਾਈ ਕੀਤੀ।ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਵੋਟਰਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ। ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਸੀਨੀਅਰ ਨਾਗਰਿਕਾਂ ਅਤੇ ਵਿਸ਼ੇਸ਼ ਵੋਟਰਾਂ ਲਈ ਖਾਸ ਪ੍ਰਬੰਧ ਕੀਤੇ ਸਨ।ਮੱਧ ਪ੍ਰਦੇਸ਼ ਦੇ ਇੰਦੌਰ ਦੀ ਤਿੰਨ ਫੁੱਟ ਉੱਚੀ ਵਿਨੀਤਾ ਜੈਨ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਤੋਂ ਬਾਅਦ ਮਾਣ ਮਹਿਸੂਸ ਕੀਤਾ।ਬਿਹਾਰ ਦੇ ਪਟਨਾ ‘ਚ ਦੋ ਜੁੜਵੀਆਂ ਭੈਣਾਂ ਸਬਾ ਅਤੇ ਫਰਾਹ ਨੇ ਪਹਿਲੀ ਵਾਰ ਵੱਖਰੇ ਤੌਰ ‘ਤੇ ਆਪੋ ਆਪਣੀ ਵੋਟ ਪਾਈ।ਲੋਕ ਸਭਾ ਚੋਣਾਂ ਦੇ ਮਹੱਤਵ ਤੋਂ ਪ੍ਰੇਰਿਤ ਹੋ ਕੇ ਵਿਦੇਸ਼ਾਂ ‘ਚ ਵਸੇ ਕਈ ਭਾਰਤੀ ਵਿਸ਼ੇਸ਼ ਤੌਰ ‘ਤੇ ਵੋਟ ਪਾਉਣ ਲਈ ਭਾਰਤ ਆਏ।ਇੱਥੋਂ ਤੱਕ ਕਿ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਦਿਹਾੜੀ ‘ਤੇ ਕੰਮ ਕਰ ਰਹੇ ਕਾਮਿਆਂ ਨੇ ਵੀ ਛੁੱਟੀ ਲੈ ਕੇ ਆਪਣੇ ਪੋਲੰਿਗ ਸਟੇਸ਼ਨ ‘ਤੇ ਮਤਦਾਨ ਕੀਤਾ।ਵੋਟਰਾਂ ਵੱਲੋਂ ਵਿਖਾਈ ਗਈ ਦਿਲਚਸਪੀ ਉਨ੍ਹਾਂ ਦੀ ਜਾਗਰੂਕਤਾ ਅਤੇ ਗਤੀਸ਼ੀਲਤਾ ਦੀ ਨੁਮਾਇੰਦਗੀ ਕਰਦੀ ਹੈ।
ਲੋਕ ਸਭਾ ਚੋਣਾਂ ਦੇ ਅੰਤਿਮ ਗੇੜ੍ਹ ਦੀਆਂ ਵੋਟਾਂ ਤਹਿਤ 8 ਸੂਬਿਆਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 59 ਸੀਟਾਂ ‘ਤੇ ਤਕਰੀਬਨ 64.26 % ਮਤਦਾਨ ਹੋਇਆ।ਕੁੱਲ 543 ਸੀਟਾਂ ‘ਚੋਂ 542 ਸੀਟਾਂ ‘ਤੇ ਮਤਦਾਨ ਮੁਕੰਮਲ ਹੋਇਆ।ਚੋਣ ਕਮਿਸ਼ਨ ਵੱਲੋਂ ਤਾਮਿਲਨਾਡੂ ਦੇ ਵੇਲੋਰ ਹਲਕੇ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ।ਦੱਸਣਯੋਗ ਹੈ ਕਿ ਇੱਥੇ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਦੀ ਬੇਹਿਸਾਬੀ ਵਰਤੋਂ ਕੀਤੀ ਜਾ ਰਹੀ ਸੀ।
ਭਾਰਤ ਦੇ ਰਾਸ਼ਟਰਪਤੀ ਦੋ ਐਂਗਲੋ-ਇੰਡੀਅਨ ਦੀ ਲੋਕ ਸਭਾ ਮੈਂਬਰ ਵੱਜੋਂ ਚੋਣ ਕਰਨਗੇ, ਜੋ ਕਿ 545 ਮੈਂਬਰੀ ਸੰਸਦ ‘ਚ ਸ਼ਾਮਿਲ ਹੋਣਗੇ।
ਹਿਮਾਚਲ ਪ੍ਰਦੇਸ਼ ‘ਚ ਕਿਨੌਰ ਵਿਖੇ ਸ਼ਿਆਮ ਸਰਨ ਨੇਗੀ ਜੋ ਕਿ 102 ਸਾਲ ਦੇ ਹਨ, ਨੇ ਵੋਟ ਪਾਈ।ਪੋਲੰਿਗ ਸਟੇਸ਼ਨ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਨੇਗੀ ਨੇ 1951 ‘ਚ ਵੀ ਵੋਟ ਪਾਈ ਸੀ।
ਅੰਤਿਮ ਪੜਾਅ ਤਹਿਤ ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ ਅਤੇ ਚੰਡੀਗੜ੍ਹ ਵਿਖੇ ਵੋਟਾਂ ਪਈਆਂ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 918 ਉਮੀਦਵਾਰ ਚੋਣ ਮੈਦਾਨ ‘ਚ ਸਨ।ਲਗਭਗ 10 ਮਿਲੀਅਨ ਵੋਟਰ ਵੋਟ ਦੇਣ ਦੇ ਯੋਗ ਸਨ।
ਚੋਣ ਕਮਿਸ਼ਂ ਵੱਲੋਂ ਲੰਿਗ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ।2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੁਰਸ਼ ਅਤੇ ਮਹਿਲਾ ਵੋਟਰਾਂ ਦੀ ਟਰਨਆਊਟ ‘ਚ 9% ਦਾ ਅੰਤਰ ਸੀ, ਜੋ ਕਿ 2014 ‘ਚ 1.4% ਘਟਿਆ।ਮੌਜੂਦਾ ਚੋਣਾਂ ਦੌਰਾਨ ਇਹ ਘੱਟ ਕੇ ਸਿਰਫ 0.4% ਰਹਿ ਗਿਆ ਹੈ।
38 ਦਿਨਾਂ ਤੱਕ ਚੱਲੇ ਇਸ ਪੂਰੀ ਪ੍ਰਕ੍ਰਿਆ ‘ਚ ਚੋਣ ਕਮਿਸ਼ਨ ਨੇ ਵੱਖ-ਵੱਖ ਕੇਂਦਰੀ ਅਤੇ ਰਾਜ ਵਿਭਾਗਾਂ ਦੇ ਅਮਲੇ ਦੀ ਮਦਦ ਨਾਲ ਇੰਨ੍ਹਾਂ ਚੋਣਾਂ ਨੂੰ ਸ਼ਾਨਦਾਰ ਢੰਗ ਨਾਲ ਪੂਰਾ ਕੀਤਾ।ਅਰਧ ਸੈਨਿਕ ਬਲਾਂ ਦੀਆਂ ਸੈਂਕੜੇ ਹੀ ਦਸਤਿਆਂ ਨੇਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ।ਇਹ ਸੱਚ ਹੈ ਕਿ ਚੋਣਾਂ ਨਿਰਪੱਖ ਅਤੇ ਡਰ ਰਹਿਤ ਮਾਹੌਲ ‘ਚ ਆਯੋਜਿਤ ਹੋਣੀਆਂ ਚਾਹੀਦੀਆਂ ਹਨ।
ਚੋਣ ਕਮਿਸ਼ਨ ਨੇ ਨਕਦੀ,ਸ਼ਰਾਬ ਅਤੇ ਹੋਰ ਕਿਸਮ ਦੇ ਉਪਹਾਰਾਂ ਦੀ ਗਤੀ ‘ਤੇ ਆਪਣੀ ਬਾਜ਼ ਅੱਖ ਬਣਾਈ ਰੱਖੀ।3,400 ਕਰੋੜ ਤੋਂ ਵੀ ਵੱਧ ਲਾਗਤ ਵਾਲੀਆਂ ਪਾਬੰਦੀਸ਼ੁਦਾ ਵਸਤਾਂ ਜ਼ਬਤ ਕੀਤੀਆਂ ਗਈਆਂ।ਇਤਫਾਕਨ ਜ਼ਬਤ ਕੀਤੀਆਂ ਗਈਆਂ ਵਸਤਾਂ ਦੀ ਕੀਮਤ ਸਰਕਾਰ ਵੱਲੋਂ ਚੋਣਾਂ ‘ਤੇ ਕੀਤੇ ਗਏ ਖ਼ਰਚੇ ਤੋਂ ਵੱਧ ਹੈ।ਦੱਸਣਯੋਗ ਹੈ ਕਿ ਜ਼ਬਤ ਕੀਤੀ ਗਈ ਕਰੰਸੀ ਭਾਰਤ ਦੇ ਕੰਸੋਲੀਡੇਟਿਡ ਫੰਡ ‘ਚ ਜਮ੍ਹਾਂ ਕਰਵਾਈ ਗਈ ਹੈ, ਜਿਸ ਨੂੰ ਕਿ ਕੇਂਦਰੀ ਬਜਟ ‘ਚ ਸ਼ਾਮਿਲ ਕੀਤਾ ਜਾਂਦਾ ਹੈ।
17 ਵਾਰ ਲੋਕ ਸਭਾ ਚੋਣਾਂ ਆਯੋਜਿਤ ਹੋਈਆਂ ਹਨ ਅਤੇ ਇਹ 9ਵੀਂ ਵਾਰ ਹੈ ਕਿ 60% ਤੋਂ ਵੱਧ ਮਤਦਾਨ ਹੋਇਆ ਹੋਵੇ।ਇਸ ਲਈ ਵੋਟਰਾਂ ਨੂੰ ਸ਼ਾਬਾਸ਼ੀ ਦੇਣਾ ਬਣਦਾ ਹੈ।
ਦੱਸਣਯੋਗ ਹੈ ਕਿ ਦੇਸ਼ ਭਰ ‘ਚ 542 ਲੋਕ ਸਭਾ ਸੀਟਾਂ ‘ਤੇ 8000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ  ਅਤੇ 23 ਮਈ ਨੂੰ ਹੋਣ ਵਾਲੀਆਂ  ਵੋਟਾਂ ਦੀ ਗਿਣਤੀ ਤੋਂ ਬਾਅਦ ਸਭ ਸਪੱਸ਼ਟ ਹੋ ਜਾਵੇਗਾ।
ਸਕ੍ਰਿਪਟ: ਮਨੀਸ਼ ਅਨੰਦ, ਸੀਨੀਅਰ ਵਿਸ਼ੇਸ਼ ਪੱਤਰਕਾਰ, ਨਿਊ ਇੰਡੀਅਨ ਐਕਸਪ੍ਰੈਸ