ਇੰਗਲੈਂਡ ਨੇ ਜਿੱਤਿਆ ਕ੍ਰਿਕਟ ਵਿਸ਼ਵ ਕੱਪ 2019

ਮੇਜ਼ਬਾਨ ਅਤੇ ਪਸੰਦੀਦਾ ਇੰਗਲੈਂਡ ਦੀ ਟੀਮ ਨੇ 44 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਵਾਰ ਦੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ‘ਤੇ ਆਪਣਾ ਕਬਜ਼ਾ ਕੀਤਾ। 14 ਜੁਲਾਈ ਨੂੰ ਲੋਰਡਜ਼ ਵਿਖੇ ਇੰਗਲੈਂਡ ਨੇ ਟੂਰਨਾਮੈਂਟ ‘ਚ ਆਪਣੇ ਬਿਹਤਰੀਨ ਖਿਡਾਰੀ ਰਹੇ ਬੇਨ ਸਟੋਕ ਦੀ ਅਗਵਾਈ ‘ਚ ਉਪਰ ਓਵਰ ਦੀ ਮਦਦ ਨਾਲ ਜਿੱਤ ਦਰਜ ਕੀਤੀ।ਨਿਊਜ਼ੀਲੈਂਡ ਨੂੰ ਹਰਾ ਕੇ ਮੇਜ਼ਬਾਨ ਟੀਮ ਨੇ ਆਪਣਾ ਇਹ ਪਹਿਲਾ ਵਿਸ਼ਵ ਕੱਪ ਆਪਣੇ ਨਾਂਅ ਕੀਤਾ।ਦੱਸਣਯੋਗ ਹੈ ਕਿ ਇਕ ਦਿਨਾ ਕ੍ਰਿਕਟ ਦੇ ਇਤਿਹਾਸ ‘ਚ ਇਹ ਮੈਚ ਸਭ ਤੋਂ ਰੋਮਾਂਚਕ ਮੁਕਾਬਿਲਆਂ ‘ਚੋਂ ਇਕ ਰਿਹਾ।ਸੁਪਰ ਓਵਰ ‘ਚ ਵੀ ਦੋਵਾਂ ਟੀਮਾਂ ਦਰਮਿਆਨ ਮੈਚ ਬਰਾਬਰ ਰਹਿਣ ‘ਤੇ ਵਧੇਰੇ ਬਾਊਂਡਰੀ ਲਗਾਉਣ ਵਾਲੀ ਟੀਮ ਨੂੰ ਜੇਤੂ ਐਲਾਨਿਆ ਗਿਆ।
ਨਿਊਜ਼ੀਲੈਂਡ ਨੇ ਨਿਰਧਾਰਿਤ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਬਣਾਈਆਂ ਸਨ।ਸੁਪਰ ਓਵਰ ‘ਚ ਇੰਗਲੈਂਡ ਦੇ ਬੇਨ ਸਟੋਕ ਅਤੇ ਜੋਸ ਬਟਲਰ ਨੇ 15 ਦੌੜਾਂ ਬਣਾ ਕੇ ਨਿਊਜ਼ੀਲੈਂਡ ਲਈ 16 ਦੌੜਾਂ ਦਾ ਟੀਚਾ ਰੱਖਿਆ।ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਦੇ ਜਿਮੀ ਨੀਸ਼ਾਮ ਅਤੇ ਮਾਰਟਿਨ ਦੀ ਜੋੜੀ ਨੇ 15 ਦੌੜਾਂ ਬਣਾ ਕੇ ਫਿਰ ਮੈਚ ਬਰਾਬਰ ਕਰ ਦਿੱਤਾ।ਬਾਅਦ ‘ਚ ਖੇਡ ਦੌਰਾਨ ਵਧੇਰੇ ਬਾਊਂਡਰੀ ਲਗਾਉਣ ਵਾਲੀ ਇੰਗਲੈਂਡ ਦੀ ਟੀਮ ਨੂੰ ਖ਼ਿਤਾਬੀ ਟਰਾਫੀ ਦਾ ਹੱਕਦਾਰ ਐਲਾਨਿਆ।ਇੰਗਲੈਂਡ ਨੇ ਪੂਰੇ ਮੈਚ ‘ਚ 22 ਅਤੇ ਨਿਊਜ਼ੀਲੈਂਡ ਨੇ 14 ਵਾਰ ਬਾਊਂਡਰੀ ਲਗਾਈ ਸੀ।
ਇੰਗਲੈਂਡ ਲਈ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਖੇਡਣ ਵਾਲੇ ਜੋਫਾ ਆਰਚਰ ਨੇ ਬਹੁਤ ਹੀ ਵਧੀਆ ਢੰਗ ਨਾਲ ਗੇਂਦਬਾਜ਼ੀ ਕੀਤੀ ਅਤੇ ਵਿਰੋਧੀ ਟੀਮ ਦੇ ਬੱਲੇਬਾਜਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ।
ਇਸ ਤਰ੍ਹਾਂ ਨਾਲ ਸੱਤ ਹਫ਼ਤਿਆਂ ਤੱਕ ਚੱਲੇ ਇਸ ਟੂਰਨਾਮੈਨਟ ਦਾ ਬਹੁਤ ਹੀ ਰੁਮਾਂਚਕ ਅੰਤ ਹੋਇਆ। 48 ਮੈਚਾਂ ‘ਚ ਬਹੁਤ ਕੁੱਝ ਬਦਲਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ 1979, 1987 ਅਤੇ 1992 ‘ਚ ਫਾਈਨਲ ਮੁਕਾਬਲੇ ‘ਚ ਪਹੁੰਚੀ ਸੀ ਪਰ ਖਿਤਾਬ ‘ਤੇ ਆਪਣਾ ਕਬਜ਼ਾ ਨਾ ਕਰ ਸਕੀ।ਦੂਜੇ ਪਾਸੇ ਨਿਊਜ਼ੀਲੈਂ ਲਈ ਇਹ ਬਹੁਤ ਹੀ ਦੁੱਖ ਦੀ ਖੜੀ ਰਹੀ ਕਿਉਂਕਿ ਉਸ ਨੇ ਵਿਸ਼ਵ ਕੱਪ ਸੈਮੀਫਾਈਨਲ  ‘ਚ 8 ਵਾਰ ਪਹੁੰਚਣ ਵਾਲੀ ਆਸਟ੍ਰੇਲੀਆ ਦੀ ਟੀਮ ਦਾ ਮੁਕਾਬਲਾ ਕੀਤਾ ਅਤੇ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਵੀ ਕੀਤਾ ਜੋ ਕਿ ਵਿਸ਼ਵ ਕੱਪ ਦੀ ਬਹਿਤਰੀਨ ਟੀਮਾਂ ‘ਚੋਂ ਇਕ ਸੀ।
ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ (648) , ਅਤੇ 647 ਦੌੜਾਂ ਨਾਲ ਦੂਜੇ ਸਥਾਨ ‘ਤੇ ਰਹਿਣ ਵਾਲੇ ਡੇਵਿਡ ਵਾਰਨਰ ਸਚਿਨ ਤੇਂਦੁਲਕਰ ਦੇ 673 ਦੌੜਾਂ ਦੇ ਰਿਕਾਰਡ ਨੂੰ ਨਹੀਂ ਤੋੜ ਸਕੇ।ਦੋਵੇਂ ਖਿਡਾਰੀ ਫਾਈਨਲ ਤੱਕ ਨਾ ਪਹੁੰਚ ਪਾਏ ਅਤੇ ਸਚਿਨ ਦਾ ਰਿਕਾਰਡ ਬਰਕਰਾਰ ਹੈ।ਹਾਲਾਂਕਿ ਰੋਹਿਤ ਨੇ ਇਕ ਹੀ ਵਿਸ਼ਵ ਕੱਪ ‘ਚ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਉਸ ਨੇ ਪੰਜ ਸੈਂਕੜੇ ਬਣਾਏ।
ਭਾਰਤ ਅਤੇ ਆਸਟ੍ਰੇਲੀਆ ਜੋ ਕਿ ਸਾਬਕਾ ਚੈਂਪੀਅਨ ਟੀਮਾਂ ਹਨ ਦੋਵੇਂ ਹੀ ਸੈਮੀਫਾਈਨਲ ਮੈਚ ‘ਚ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਸਨ।ਪੰਜ ਵਾਰ ਜੇਤੂ ਰਹੀ ਆਸਟ੍ਰੇਲੀਆ ਨੂੰ ਇੰਗਲੈਂਡ ਨੇ 8 ਵਿਕਟਾਂ ਨਾਲ ਮਾਤ ਦਿੱਤੀ ਸੀ ਜਦਕਿ ਦੋ ਵਾਰ ਦੀ ਜੇਤੂ ਭਾਰਤ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਮਾਤ ਦੇ ਕੇ ਫਾਈਨਲ ‘ਚ ਜਗ੍ਹਾ ਬਣਾਈ।ਭਾਰਤ ਦੀ ਸ਼ੁਰੂਆਤ ਤਾਂ ਬਹੁਤ ਵਧੀਆ ਰਹੀ ਸੀ ਪਰ ਟੂਰਨਾਮੈਂਟ ਦੇ ਅੰਤ ਤੱਕ ਆਉਂਦਿਆਂ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਲੀਗ ਮੁਕਾਬਲੇ ਤੋਂ ਬਾਅਦ ਬਾਹਰ ਹੋਣ ਵਾਲੀਆਂ 6 ਟੀਮਾਂ ‘ਚ ਪਾਕਿਸਤਾਨ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਿਹਾ।ਪਾਕਿਸਤਾਨ ਦਾ ਭਾਵੇਂ ਕਿ ਰਨ ਰੇਟ ਬਹੁਤ ਘੱਟ ਸੀ ਪਰ ਉਸ ਨੂੰ ਤਸੱਲੀ ਹੈ ਕਿ ਉਸ ਨੇ ਫਾਈਨਲ ‘ਚ ਪਹੁਮਚਣ ਵਾਲੀਆਂ ਦੋਵਾਂ ਟੀਮਾਂ ਨੂੰ ਮਾਤ ਦਿੱਤੀ ਸੀ।ਅਫ਼ਗਾਨਿਸਤਾਨ ਨੇ ਆਪਣੇ ਜੋ ਵੀ ਮੈਚ ਖੇਡੇ ਉਹ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਸਮਰਥਕਾਂ ਦੇ ਦਿਲ ਜਿੱਤ ਗਿਆ।
ਦੱਖਣੀ ਅਖ਼ਰੀਕਾ ਅਤੇ ਵੇਸਟ ਇੰਡੀਜ਼ ਨੇ ਆਪਣੀ ਖ਼ਰਾਬ ਕਾਰਗੁਜ਼ਾਰੀ ਦੇ ਚੱਲਦਿਆਂ ਆਪਣੇ ਸਮਰਥਕਾਂ ਨੂੰ ਨਿਰਾਸ਼ ਕੀਤਾ।
ਅੰਤ ‘ਚ ਕਹਿ ਸਕਦੇ ਹਾਂ ਕਿ ਇਸ ਵਾਰ ਦਾ ਕ੍ਰਿਕਟ ਵਿਸ਼ਵ ਕੱਪ ਆਪਣੇ ਖੱਟੇ ਮਿੱਠੇ ਤਜ਼ਰਬਿਆਂ ਨਾਲ ਮੁਕੰਮਲ ਹੋ ਗਿਆ ਅਤੇ ਜੋ ਅੰਦਾਜ਼ੇ ਟੂਰਨਾਮੈਨਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੱਗੇ ਸਨ ਉਨ੍ਹਾਂ ‘ਚ ਕਈ ਬਦਲਾਵ ਆਏ।
ਲੇਖਨ: ਰਾਹੁਲ ਬੈਨਰਜੀ, ਖੇਡ ਪੱਤਰਕਾਰ