ਹਥਿਆਰਬੰਦ ਫੌਜਾਂ ਦਾ ਆਧੁਨਿਕੀਕਰਨ

ਪਿਛਲੇ ਦਹਾਕੇ ‘ਚ ਭਾਰਤ ਦੇ ਸਭ ਤੋਂ ਗੁਆਂਢੀ ਮੁਲਕ ‘ਚ ਜੋ ਘਟਨਾਵਾਂ ਦਾ ਦੌਰ ਰਿਹਾ ਹੈ ਅਤੇ ਨਾਲ ਹੀ ਸਰਹੱਦੀ ਖੇਤਰਾਂ ‘ਚ ਵਿਦੇਸ਼ੀ ਮਦਦ ਪ੍ਰਾਪਤ ਲਗਾਤਾਰ ਵਾਪਰ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੀਆਂ ਸਮਰੱਥਾਵਾਂ ਨੂੰ ਫੌਰੀ ਤੌਰ ‘ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਉਭਰ ਕੇ ਆਉਂਦੀ ਹੈ।ਇਹ ਕਾਰਜ ਆਸਾਨ ਨਹੀਂ ਹੈ ਕਿਉਂਕਿ ਭਾਰਤ ਨੂੰ ਆਪਣੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।ਪਰ ਕੋਈ ਵੀ ਰਾਜ ਪੂਰਨ ਸੁਰੱਖਿਆ ਦੀ ਘਾਟ ‘ਚ ਆਪਣੇ ਸਰਬਪੱਖੀ ਵਿਕਾਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ।ਇਸ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ‘ਚ ਰੱਖਿਆ ਖੇਤਰ ਲਈ 4.31 ਟ੍ਰਿਲੀਅਨ ਰੁਪਏ ਦੇ ਫੰਡ ਰੱਖੇ ਗਏ ਹਨ।ਹਾਲਾਂਕਿ ਇਹ ਭਾਰਤ ਦੇ ਕੁੱਲ ਘਰੇਲੂ ਉਤਪਾਦ ਦਾ ਮਾਤਰ 2.04% ਹੀ ਹੈ।ਬੁਨਿਆਦੀ ਕਸਟਮ ਡਿਊਟੀ ਤੋਂ ਰੱਖਿਆ ਉਪਕਰਣਾਂ ਦੀ ਦਰਾਮਦ ਨੂੰ ਛੋਟ ਦੇਣ ਦੇ ਫ਼ੈਸਲੇ ਤੋਂ ਸਿੱਧ ਹੁੰਦਾ ਹੈ ਕਿ ਰੱਖਿਆ ਆਧੁਨਿਕੀਕਰਨ ਦੀਆਂ ਜ਼ਰੂਰਤਾਂ ਸਰਕਾਰ ਦੀ ਸਿਖਰਲੀ ਤਰਜੀਹ ਦੀ ਕਤਾਰ ‘ਚ ਹਨ।
ਭਾਰਤੀ ਫੌਜ ਦੀ ਆਧੁਨਿਕੀਕਰਨ ਦੀ ਪ੍ਰਕ੍ਰਿਆ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਈ ਹੈ ਅਤੇ ਹੁਣ ਲੰਬੀ ਮਿਆਦ ਦੀ ਏਕੀਕ੍ਰਿਤ ਪਰਿਪੇਖ ਯੋਜਨਾ ‘ਚ ਭਾਰਤੀ ਫੌਜ ਦੇ ਆਧੁਨਿਕੀਕਰਨ ਦੀ ਪ੍ਰਕ੍ਰਿਆ ਨੂੰ ਸਪੱਸ਼ਟ ਤੌਰ ‘ਤੇ ਪੇਸ਼ ਕੀਤਾ ਗਿਆ ਹੈ, ਜੋ ਕਿ 2027 ਤੱਕ ਦੇ ਸਮੇਂ ਨੂੰ ਕਵਰ ਕਰੇਗਾ।ਭਾਰਤ ‘ਚ ਬਣੇ ਪ੍ਰਾਜੈਕਟਾਂ ਨੂੰ ਪ੍ਰਦਾਨ ਕੀਤੇ ਜਾਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸਵਦੇਸ਼ੀ ਸਮਰੱਥਾ ਨੂੰ ਹੁਲਾਰਾ ਦਿੱਤਾ ਜਾ ਸਕੇ।
ਸਰਕਾਰ ਦੇ ਸਰਗਰਮ ਰਵੱਈਏ ਨਾਲ ਸਮੇਂ ਦੀ ਅਸਲ ਮੰਗ ਨੂੰ ਪੂਰਾ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪ੍ਰਮੁੱਖ ਨਿੱਜੀ ਖਿਡਾਰੀ ਵੀ ਰੱਖਿਆ ਉਤਪਾਦਨ ਖੇਤਰ ‘ਚ ਪ੍ਰਵੇਸ਼ ਕਰ ਰਹੇ ਹਨ।ਸਰਕਾਰ ਨੇ ਰਣਨੀਤਕ ਭਾਈਵਾਲੀ ਮਾਡਲ ਤਿਆਰ ਕੀਤਾ ਹੈ।ਜਿਸ ਨਾਲ ਕਿ ਭਾਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਪ੍ਰਮੁੱਖ ਵਿਦੇਸ਼ੀ ਰੱਖਿਆ ਕੰਪਨੀਆਂ ਨਾਲ ਸਾਂਝੇ ਤੌਰ ‘ਤੇ ਲੜਾਕੂ ਜਹਾਜ਼, ਹੈਲੀਕਾਪਟਰ, ਪਣਡੁੱਬੀਆਂ ਅਤੇ ਮੁੱਖ ਜੰਗੀ ਟੈਂਕਰ ਬਣਾ ਸਕਣਗੀਆਂ।ਹਥਿਆਰਬੰਦ ਫੌਜਾਂ ਦੀ ਜੰਗੀ-ਲੜਾਕੂ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਕਈ ਪਹਿਲਕਦਮੀਆਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।ਆਧੁਨਿਕ ਮੰਚਾਂ ਅਤੇ ਹਥਿਆਰਾਂ ਨਾਲ ਲੈਸ ਕਰਨ ਤੋਂ ਇਲਾਵਾ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਫੌਜ ਨੂੰ ਘਟਾਉਣ ਦੇ ਨਜ਼ਰੀਏ ਤੋਂ ਇੰਨ੍ਹਾਂ ਉਪਾਵਾਂ ਨੂੰ ਦਹਾਕਿਆਂ ਤੋਂ ਚੱਲੀ ਆ ਰਹੀ ਰੀਤ ਤੋਂ ਵੱਖ ਮਹੱਤਤਾ ਦਿੱਤੀ ਜਾ ਰਹੀ ਹੈ।
ਇੱਕ ਪ੍ਰਮੁੱਖ ਪ੍ਰੋਗਰਾਮ – ਐਫ-ਆਈ.ਐਨ.ਐਸ.ਏ.ਐਸ. ਭਾਵ ‘ਫਿਊਚਰ ਇਨਫੈਂਟਰੀ ਸੋਲਜਰ ਐਜ਼ ਆ ਸਿਸਟਮ’ ਦਾ ਉਦੇਸ਼ ਸਿਪਾਹੀਆਂ ਨੂੰ ਅਤਿ-ਆਧੁਨਿਕ ਹਥਿਆਰ ਮੁੱਹਈਆ ਕਰਵਾਉਣੇ ਹਨ।ਇਸ ਦੇ 2020 ਤੱਕ ਮੁਕੰਮਲ ਹੋਣ ਦੀ ਉਮੀਦ ਹੈ।ਪਿਛਲੇ ਸਾਲ ਫੌਜ ਨੇ ਐਮ777 ਤੋਪ ਅਤੇ ਕੇ9 ਵਜਰ ਦੀ ਖ੍ਰੀਦ ਕੀਤੀ ਸੀ।ਰੂਸ ਦੇ ਨਾਲ ਹਾਲ ‘ਚ ਹੀ ਹੋਏ ਸੌਦੇ ਦੀ ਲਾਗਤ 13, 500 ਕਰੋੜ ਰੁਪਏ ਹੈ, ਜਿਸ ਨਾਲ ਕਿ 464 ਟੀ 90 ਦੀ ਖ੍ਰੀਦ ਕੀਤੀ ਜਾਣੀ ਹੈ, ਜਿਸ ਦੀ ਕਿ ਗਿਣਤੀ ਵਧਾ ਕੇ 2 ਹਜ਼ਾਰ ਕੀਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਬਾਕੀ ਰਹਿੰਦੇ ਟੀ-72 ਅਤੇ ਟੀ-55 ਵੀ ਖ੍ਰੀਦੇ ਜਾਣਗੇ।
ਭਾਰਤੀ ਹਵਾਈ ਫੌਜ ਲਈ ਰਾਫੇਲ ਲੜਾਕੂ ਜਹਾਜ਼ ਬਹੁਤ ਹੀ ਖਾਸ ਹਨ, ਕਿਉਂਕਿ ਇਹ ਕਿਸੇ ਵੀ ਦੁਸ਼ਮਣ ਜਹਾਜ਼ ਨੂੰ ਆਪਣੇ ਹਵਾਈ ਖੇਤਰ ‘ਚ ਘੁਸਪੈਠ ਨਾ ਕਰਨ ਦੇਣ ਦੀ ਸਮਰੱਥਾ ਰੱਖਦੇ ਹਨ। ਇਹ ਪ੍ਰਮਾਣੂ ਸਮਰੱਥ ਹਨ ਅਤੇ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨੀ ਹਮਲਾ ਕਰਨ ਦੇ ਯੋਗ ਹਨ।ਤੈਅ ਇਕਰਾਰਨਾਮੇ ਤਹਿਤ ਭਾਰਤੀ ਹਵਾਈ ਫੌਜ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਅਗਲੇ ਮਹੀਨੇ ਮਿਲ ਜਾਣ ਦੀ ਉਮੀਦ ਹੈ ਅਤੇ ਸਾਰੇ 36 ਰਾਫੇਲ ਜਹਾਜ਼ ਅਗਲੇ ਦੋ ਸਾਲਾਂ ‘ਚ ਦਿੱਤੇ ਜਾਣਗੇ।ਇਸ ਤੋਂ ਇਲਾਵਾ ਸੁਖੋਈ-ਐਮ 30  ਅਤੇ ਤੇਜਸ ਦਾ ਨਵਾਂ ਸੰਸਕਰਣ ਵੀ ਜਲਦ ਹੀ ਪੁਰਾਣੇ ਹਵਾਈ ਜਹਾਜਾਂ , ਜਿੰਨ੍ਹਾਂ ਨੂੰ ਕਿ ਅਪਗ੍ਰੇਡ ਕੀਤੇ ਜਾਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਬਦਲ ਦੇਵੇਗਾ।
ਇਸ ਤੋਂ ਇਲਾਵਾ ਮਿਗ-21 ਬਾਇਸਨ, ਜੋ ਕਿ ਮੌਜੂਦਾ ਸਮੇਂ ‘ਚ ਹਵਾਈ ਫੌਜ ਦਾ ਪ੍ਰਮੁੱਖ ਲੜਾਕੂ ਜਹਾਜ਼ ਹੈ, ਉਸ ਨੇ ਆਪਣੇ ਆਪ ਨੂੰ ਪੁਰਾਣੇ ਮਿਗ-21 ਦੇ ਮੁਕਾਬਲੇ ਬਹੁਤ ਵਧੇਰੇ ਅਪਗ੍ਰੇਡ ਕੀਤਾ ਹੈ।
ਭਾਰਤੀ ਹਾਵਈ ਫੌਜ ਮਹੱਤਵਪੂਰਨ ਤੌਰ ‘ਤੇ ਆਧੁਨਿਕੀਕਰਨ ਨੂੰ ਪ੍ਰਾਪਤ ਕਰ ਚੁੱਕੀ ਹੈ ਅਤੇ ਉਸ ਦੀਆਂ ਸਮਰੱਥਾਵਾਂ ਵੀ ਜਗ ਜਾਹਿਰ ਹੋ ਰਹੀਆਂ ਹਨ। ਪਾਕਿਸਤਾਨ ਦੇ ਕਬਜੇ ਹੇਠ ਵਾਲੇ ਕਸ਼ਮੀਰੀ ਖੇਤਰ ‘ਚ ਜਾ ਕੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨਾ ਇਸ ਦੀ ਸਫਲ ਮਿਸਾਲ ਹੈ।
ਜੇਕਰ ਸਮੁੰਦਰੀ ਮੋਰਚੇ ਵੱਲ ਝਾਤ ਮਾਰੀ ਜਾਵੇ ਤਾਂ ਭਾਰਤ ਇਸ ਗੱਲ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੈ ਕਿ ਕਾਰਜਸ਼ੀਲ ਸਮਰੱਥਾਵਾਂ ਅਤੇ ਸਮੁੰਦਰੀ ਖੇਤਰ ਦੀ ਰੱਖਿਆ ਲਈ ਚੁਣੌਤੀਆਂ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਮੰਗ ਕਰਦੀਆਂ ਹਨ।ਮੌਜੂਦਾ ਸਮੇਂ ‘ਚ 90% ਭਾਰਤੀ ਵਪਾਰ ਸਮੁੰਦਰੀ ਰਸਤੇ ਹੁੰਦਾ ਹੈ।ਇਸ ਤੋਂ ਇਲਾਵਾ ਵੈਰੀ ਮੁਲਕਾਂ ਦੀ ਜਲ ਸੈਨਾ ਦਾ ਆਧੁਨਿਕੀਕਰਨ ਦਾ ਕਾਰਜ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਭਾਰਤ ਨੂੰ ਵੀ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।ਸਰਕਾਰ ਨੇ 6 ਪਣਡੁੱਬੀਆਂ ਅਤੇ 56 ਨਵੇਂ ਜਹਾਜ਼ਾਂ ਨੂੰ ਜਲ ਸੈਨਾ ‘ਚ ਸ਼ਾਮਲ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ।
ਭਾਰਤ ਆਰਥਿਕ ਅਤੇ ਤਕਨਾਲੋਜੀ ਪੱਖੋਂ ਦੁਨੀਆਂ ਭਰ ‘ਚ ਆਪਣਾ ਵਿਸ਼ੇਸ਼ ਰੁਤਬਾ ਕਾਇਮ ਕਰ ਰਿਹਾ ਹੈ।ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਆਪਣੀ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਿਆ ਜਾ ਸਕੇ।
ਲੇਖਨ: ਉਤਮ ਕੁਮਾਰ ਬਿਸਵਾਸ, ਰੱਖਿਆ ਵਿਸ਼ਲੇਸ਼ਕ