15 ਅਗਸਤ, 2019 ਨੂੰ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਪੰਜਾਬੀ ਅਨੁਵਾਦ

 
ਮੇਰੇ ਪਿਆਰੇ ਦੇਸ਼ ਵਾਸੀਓ,

ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ, ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ

ਅੱਜ ਰੱਖੜੀ ਦਾ ਵੀ ਤਿਉਹਾਰ ਹੈ। ਸਦੀਆਂ ਤੋਂ ਚੱਲਦੀ ਆ ਰਹੀ ਇਹ ਪਰੰਪਰਾਭੈਣ-ਭਰਾ ਦੇ ਪਿਆਰ ਨੂੰ ਉਜਾਗਰ ਕਰਦੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰਸਾਰੇ ਭਰਾਵਾਂ ਤੇ ਭੈਣਾਂ ਨੂੰ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ। ਪਿਆਰ ਨਾਲ ਭਰਿਆ ਇਹ ਤਿਉਹਾਰ ਸਾਡੇ ਸਾਰੇ ਭਰਾਵਾਂ ਤੇ ਭੈਣਾਂ ਦੇ ਜੀਵਨ ਵਿੱਚ ਸੱਧਰਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਵਾਲਾਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਅਤੇ ਆਪਸੀ ਮੋਹ-ਪਿਆਰ ਨੂੰ ਵਧਾਉਣ ਵਾਲਾ ਹੋਵੇ।

ਅੱਜ ਜਦੋਂ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈਉਸੇ ਸਮੇਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨਹੜ੍ਹ ਦੇ ਕਾਰਨ ਲੋਕ ਮੁਸ਼ਕਿਲ ਹਾਲਾਤਾਂ ਨਾਲ ਜੂਝ ਰਹੇ ਹਨ ਕਈਆਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਖੋਇਆ ਹੈ। ਮੈਂ ਉਨ੍ਹਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਜ਼ਾਹਿਰ ਕਰਦਾ ਹਾਂ ਅਤੇ ਰਾਜ ਸਰਕਾਰਕੇਂਦਰ ਸਰਕਾਰਐੱਨ.ਡੀ.ਆਰ.ਐੱਫ. ਆਦਿ ਸਾਰੇ ਸੰਗਠਨਲੋਕਾਂ ਦੀਆਂ ਤਕਲੀਫਾਂ ਘੱਟ ਕਿਵੇਂ ਹੋਣਛੇਤੀ ਤੋਂ ਛੇਤੀ ਸੁਖਾਵੀਂ ਸਥਿਤੀ ਕਿਵੇਂ ਲਿਆਂਦੀ ਜਾਏ,  ਉਸ ਦੇ ਲਈ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ।

ਅੱਜ ਜਦੋਂ ਅਸੀਂ ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਹਾਂਉਦੋਂ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਆਪਾ ਵਾਰ ਦਿੱਤਾ,ਜਿਨ੍ਹਾਂ ਨੇ ਆਪਣੀ ਜਵਾਨੀ ਕੁਰਬਾਨ ਕਰ ਦਿੱਤੀਜਿਨ੍ਹਾਂ ਨੇ ਜਵਾਨੀ ਜੇਲ੍ਹਾਂ ‘ਚ ਕੱਟੀਜਿਨ੍ਹਾਂ ਨੇ ਫ਼ਾਂਸੀ ਦੇ ਫੰਦੇ ਨੂੰ ਚੁੰਮ ਲਿਆਜਿਨ੍ਹਾਂ ਨੇ ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਆਜ਼ਾਦੀ ਦੀ ਪ੍ਰਾਪਤੀ ਲਈ ਸਤਿਆਗ੍ਰਹਿ ਦਾ ਰਾਹ ਚੁਣਿਆ ਤੇ ਪੂਜਨੀਕ ਬਾਪੂ ਜੀ ਦੀ ਅਗਵਾਈ ਵਿੱਚ ਦੇਸ਼ ਨੂੰ ਆਜ਼ਾਦੀ ਮਿਲੀਮੈਂ ਅੱਜ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲੇ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰਤਿਆਗੀ-ਤਪੱਸਵੀਆਂ ਨੂੰ ਆਦਰ ਸਹਿਤ ਯਾਦ ਕਰਦਾ ਹਾਂ। ਇਸੇ ਤਰ੍ਹਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇ ਇੰਨੇ ਸਾਲਾਂ ਵਿੱਚ ਦੇਸ਼ ਦੀ ਸ਼ਾਂਤੀ ਤੇ ਸੁਰੱਖਿਆ ਦੇ ਲਈ,ਖੁਸ਼ਹਾਲੀ ਦੇ ਲਈ ਅਨੇਕਾਂ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਆਜ਼ਾਦ ਭਾਰਤ ਦੇ ਵਿਕਾਸ ਦੇ ਲਈਸ਼ਾਂਤੀ ਦੇ ਲਈਤਰੱਕੀ ਦੇ ਲਈ ਆਮ ਲੋਕਾਂ ਦੀਆਂ ਸੱਧਰਾਂ ਨੂੰ ਪੂਰਾ ਕਰਨ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ ਹੈਅੱਜ ਮੈਂ ਉਨ੍ਹਾਂ ਨੂੰ ਵੀ ਸਤਿਕਾਰ ਪੂਰਵਕ ਯਾਦ ਕਰਦਾ ਹਾਂ

ਨਵੀਂ ਸਰਕਾਰ ਦੇ ਬਣਨ ਮਗਰੋਂ ਲਾਲ ਕਿਲ੍ਹੇ ਤੋਂ ਮੈਨੂੰ ਅੱਜ ਇੱਕ ਵਾਰ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦਾ ਮੌਕਾ ਮਿਲਿਆ ਹੈ। ਹਾਲੇ ਇਸ ਨਵੀਂ ਸਰਕਾਰ ਨੂੰ ਦਸ ਹਫਤੇ ਵੀ ਨਹੀਂ ਹੋਏ ਹਨਪਰ ਦਸ ਹਫਤਿਆਂ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਵੀ ਸਾਰੇ ਖੇਤਰਾਂ ਵਿੱਚਸਾਰੀਆਂ ਦਿਸ਼ਾਵਾਂ ਵਿੱਚ ਹਰ ਪ੍ਰਕਾਰ ਦੀਆਂ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈਨਵੇਂ ਆਯਾਮ ਦਿੱਤੇ ਗਏ ਹਨ ਅਤੇ ਆਮ ਜਨਤਾ ਨੇ ਜਿਨ੍ਹਾਂ ਉਮੀਦਾਂ ਤੇ ਇੱਛਾਵਾਂ ਦੇ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈਉਸ ਨੂੰ ਪੂਰਾ ਕਰਨ ਵਿੱਚ ਇੱਕ ਪਲ ਦੀ ਵੀ ਦੇਰ ਕੀਤੇ ਬਿਨਾਂਅਸੀਂ ਪੂਰੀ ਸਮਰੱਥਾ ਨਾਲਪੂਰੇ ਸਮਰਪਣ ਭਾਵ ਦੇ ਨਾਲਤੁਹਾਡੀ ਸੇਵਾ ਵਿੱਚ ਲੱਗੇ ਹੋਏ ਹਾਂ।

ਦਸ ਹਫਤਿਆਂ ਦੇ ਅੰਦਰ ਹੀ ਧਾਰਾ 370 ਦਾ ਹਟਣਾ35-ਏ ਦਾ ਹਟਣਾ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪੁੱਟਿਆ ਗਿਆ ਇੱਕ ਅਹਿਮ ਕਦਮ ਹੈ। ਦਸ ਹਫਤਿਆਂ ਦੇ ਅੰਦਰ ਹੀ ਸਾਡੀਆਂ ਮੁਸਲਮਾਨ ਮਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਤਿੰਨ ਤਲਾਕ ਦੇ ਖਿਲਾਫ਼ ਕਾਨੂੰਨ ਬਣਾਉਣਾਅੱਤਵਾਦ ਨਾਲ ਜੁੜੇ ਕਾਨੂੰਨਾਂ ਵਿੱਚ ਜ਼ਰੂਰੀ ਤਬਦੀਲੀ ਕਰਕੇ ਉਨ੍ਹਾਂ ਨੂੰ ਇੱਕ ਨਵੀਂ ਤਾਕਤ ਦੇਣ ਦਾਅੱਤਵਾਦ ਦੇ ਖਿਲਾਫ਼ ਲੜਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮਸਾਡੇ ਕਿਸਾਨ ਭੈਣਾਂ-ਭਰਾਵਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਦੇ ਤਹਿਤ ਲਗਭਗ 90 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕਰਨ ਦਾ ਇੱਕ ਮਹੱਤਵਪੂਰਨ ਕੰਮ ਅੱਗੇ ਵਧਿਆ ਹੈ।

ਸਾਡੇ ਕਿਸਾਨ ਭੈਣ-ਭਰਾਸਾਡੇ ਛੋਟੇ ਵਪਾਰੀ ਭੈਣ-ਭਰਾਉਨ੍ਹਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਕਦੇ ਉਨ੍ਹਾਂ ਦੇ ਜੀਵਨ ਵਿੱਚ ਵੀ ਪੈਨਸ਼ਨ ਦੀ ਵਿਵਸਥਾ ਹੋ ਸਕਦੀ ਹੈ। ਸੱਠ ਸਾਲ ਦੀ ਉਮਰ ਦੇ ਬਾਅਦ ਉਹ ਵੀ ਸਨਮਾਨ ਦੇ ਨਾਲ ਜੀ ਸਕਦੇ ਹਨ। ਸਰੀਰ ਜਦੋਂ ਜ਼ਿਆਦਾ ਕੰਮ ਕਰਨ ਲਈ ਮਦਦ ਨਾ ਕਰਦਾ ਹੋਵੇਉਸ ਸਮੇਂ ਕੋਈ ਸਹਾਰਾ ਮਿਲ ਜਾਵੇਅਜਿਹੀ ਪੈਨਸ਼ਨ ਯੋਜਨਾ ਨੂੰ ਵੀ ਲਾਗੂ ਕਰਨ ਦਾ ਕੰਮ ਕਰ ਦਿੱਤਾ ਹੈ।

ਪਾਣੀ ਦੇ ਸੰਕਟ ਦੀ ਬੜੀ ਚਰਚਾ ਹੁੰਦੀ ਹੈਭਵਿੱਖ ਵਿੱਚ ਪਾਣੀ ਸੰਕਟ ਗੰਭੀਰ ਰੂਪ ਲੈ ਲਵੇਗਾਇਸ ਗੱਲ ਦੀ ਵੀ ਚਰਚਾ ਹੁੰਦੀ ਹੈਇਨ੍ਹਾਂ ਮਸਲਿਆਂ ਨੂੰ ਪਹਿਲਾਂ ਤੋਂ ਹੀ ਵਿਚਾਰ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਯੋਜਨਾਵਾਂ ਬਣਾਉਣਇਸ ਦੇ ਲਈ ਇੱਕ ਵੱਖਰਾ ਜਲ-ਸ਼ਕਤੀ ਮੰਤਰਾਲਾ ਵੀ ਹੋਂਦ ਵਿੱਚ ਲਿਆਂਦਾ ਗਿਆ ਹੈ।

ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਡਾਕਟਰਾਂ ਦੀ ਲੋੜ ਹੈਸਿਹਤ ਸਹੂਲਤਾਂ ਅਤੇ ਹੋਰਨਾਂ ਪ੍ਰਬੰਧਾਂ ਦੀ ਕਾਫੀ ਲੋੜ ਹੈ। ਇਸ ਨੂੰ ਪੂਰਾ ਕਰਨ ਲਈ ਨਵੇਂ ਕਾਨੂੰਨਾਂ ਦੀ ਜ਼ਰੂਰਤ ਹੈਨਵੇਂ ਪ੍ਰਬੰਧਾਂ ਦੀ ਜ਼ਰੂਰਤ ਹੈਨਵੀਂ ਸੋਚ ਦੀ ਲੋੜ ਹੈਦੇਸ਼ ਦੇ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਮੌਕੇ ਦੇਣ ਦੀ ਲੋੜ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ‘ਚ ਰੱਖਦੇ ਹੋਇਆਂ ਅਸੀਂ ਡਾਕਟਰੀ ਸਿੱਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਕਈ ਮਹੱਤਵਪੂਰਨ ਨਿਯਮ ਬਣਾਏ ਹਨ ਤੇ ਕਈ ਅਹਿਮ ਫ਼ੈਸਲੇ ਵੀ ਲਏ ਹਨ

ਅੱਜ ਦੁਨੀਆ ਭਰ ਵਿੱਚ ਬੱਚਿਆਂ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਸੁਣੀਆਂ ਜਾਂਦੀਆਂ ਹਨ ਭਾਰਤ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਿਆਸਰਾ ਨਹੀਂ ਛੱਡ ਸਕਦਾ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਕਰੜੇ ਕਾਨੂੰਨਾਂ ਦੀ ਲੋੜ ਸੀ ਅਸੀਂ ਇਸ ਕੰਮ ਨੂੰ ਵੀ ਨੇਪਰੇ ਚਾੜ੍ਹ ਲਿਆ ਹੈ।

ਭਰਾਵੋ ਤੇ ਭੈਣੋ2014 ਤੋਂ 2019 ਤੱਕ ਤੁਸੀਂ ਮੈਨੂੰ ਪੰਜ ਸਾਲਾਂ ਲਈ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸਨ ਕਿ ਇੱਕ ਆਮ ਬੰਦਾ ਆਪਣੀਆਂ ਨਿੱਜੀ ਲੋੜਾਂ ਲਈ ਸੰਘਰਸ਼ ਕਰਦਾ ਸੀ। ਅਸੀਂ ਪੰਜ ਸਾਲ ਲਗਾਤਾਰ ਯਤਨ ਕੀਤਾ ਕਿ ਸਾਡੇ ਨਾਗਰਿਕਾਂ ਦੀਆਂ ਜੋ ਨਿੱਤ ਦੀਆਂ ਲੋੜਾਂ ਹਨਖਾਸ ਕਰਕੇ ਪੇਂਡੂਗਰੀਬਕਿਸਾਨਦਲਿਤਪੀੜਤਸ਼ੋਸ਼ਿਤਵੰਚਿਤਆਦਿਵਾਸੀ ਦੀਆਂਉਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ ਅਤੇ ਗੱਡੀ ਨੂੰ ਅਸੀਂ ਟਰੈਕ ‘ਤੇ ਲੈ ਆਏ ਹਾਂ ਤੇ ਉਸ ਦਿਸ਼ਾ ਵਿੱਚ ਅੱਜ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪਰ ਸਮਾਂ ਬਦਲਦਾ ਹੈਜੇ ਸਾਲ 2014 ਤੋਂ 2019 ਲੋੜਾਂ ਦੀ ਪੂਰਤੀ ਦਾ ਦੌਰ ਸੀਤਾਂ ਸਾਲ 2019 ਤੋਂ ਬਾਅਦ ਦਾ ਸਮਾਂ ਦੇਸ਼ ਵਾਸੀਆਂ ਦੀਆਂ ਇੱਛਾਵਾਂ ਦੀ ਪੂਰਤੀ ਦਾ ਦੌਰ ਹੈਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦੌਰ ਹੈ ਅਤੇ ਇਸ ਲਈ 21ਵੀਂ ਸਦੀ ਦਾ ਭਾਰਤ ਕਿਹੋ ਜਿਹਾ ਹੋਵੇਕਿੰਨੀ ਤੇਜ਼ ਗਤੀ ਨਾਲ ਚੱਲਦਾ ਹੋਵੇਕਿੰਨੀ ਵਿਆਪਕਤਾ ਨਾਲ ਕੰਮ ਕਰਦਾ ਹੋਵੇਕਿੰਨੀ ਉੱਚਾਈ ਤੋਂ ਸੋਚਦਾ ਹੋਵੇਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਇਆਂਆਉਣ ਵਾਲੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਅੱਗੇ ਲਿਜਾਉਣ ਦਾ ਇੱਕ ਖਾਕਾ ਤਿਆਰ ਕਰਕੇ ਅਸੀਂ ਇੱਕ ਦੇ ਬਾਅਦ ਇੱਕ ਕਦਮ ਅਗਾਂਹ ਪੁੱਟ ਰਹੇ ਹਾਂ।

2014 ਵਿੱਚ ਮੈਂ ਦੇਸ਼ ਦੇ ਲਈ ਨਵਾਂ ਸੀ। 2013-14 ਦੀਆਂ ਚੋਣਾਂ ਤੋਂ ਪਹਿਲਾਂਮੈਂ ਭਾਰਤ ਦਾ ਦੌਰਾ ਕਰਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਭਨਾਂ ਦੇ ਚਿਹਰਿਆਂ ‘ਤੇ ਇੱਕ ਨਿਰਾਸ਼ਾ ਸੀਇੱਕ ਤਰ੍ਹਾਂ ਦਾ ਸ਼ਸ਼ੋਪੰਜ ਸੀ। ਲੋਕੀਂ ਸੋਚਦੇ ਸਨ ਕਿ ਕੀ ਇਹ ਦੇਸ਼ ਬਦਲ ਸਕਦਾ ਹੈ ? ਕੀ ਸਰਕਾਰਾਂ ਬਦਲਣ ਨਾਲ ਦੇਸ਼ ਬਦਲ ਜਾਵੇਗਾ ? ਇੱਕ ਨਿਰਾਸ਼ਾ ਆਮ ਲੋਕਾਂ ਦੇ ਮਨ ਵਿੱਚ ਵੱਸ ਗਈ ਸੀ। ਇੱਕ ਲੰਮੇ ਅਰਸੇ ਦੇ ਤਜ਼ਰਬੇ ਦਾ ਇਹ ਨਤੀਜਾ ਸੀ ਕਿ ਉਮੀਦਾਂ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੀਆਂ ਸਨਪਲ ਦੋ ਪਲ ਵਿੱਚ ਹੀ ਕੋਈ ਵੀ ਉਮੀਦਨਿਰਾਸ਼ਾ ਵਿੱਚ ਬਦਲ ਜਾਂਦੀ ਸੀ। ਪੰਜ ਸਾਲਾਂ ਵਿੱਚ ਆਮ ਲੋਕਾਂ ਦੇ ਲਈ ਕੀਤੀ ਗਈ ਸਮਰਪਣ ਦੀ ਭਾਵਨਾ ਨਾਲ ਜਦੋਂ ਅਸੀਂ ਆਪਣਾ ਹਰੇਕ ਪਲ ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤ ਵਿੱਚ ਲਗਾਉਂਦੇ ਰਹੇ ਤਾਂ 2019 ਵਿੱਚ ਜਦੋਂ ਮੈਂ ਇਸ ਦਾ ਨਤੀਜਾ ਦੇਖਿਆਤਾਂ ਮੈਂ ਹੈਰਾਨ ਸੀ। ਦੇਸ਼ ਵਾਸੀਆਂ ਦਾ ਮਿਜਾਜ਼ ਬਦਲ ਗਿਆ ਸੀ ਉਪਰਾਮਤਾਉਮੀਦ ਵਿੱਚ ਬਦਲ ਗਈ ਸੀਸੁਪਨੇਸੰਕਲਪਾਂ ਨਾਲ ਜੁੜ ਗਏ ਸਨਸਫ਼ਲਤਾ ਸਾਹਮਣੇ ਦਿਖਾਈ ਦੇ ਰਹੀ ਸੀ ਅਤੇ ਆਮ ਬੰਦੇ ਦੀ ਇੱਕੋ ਹੀ ਆਵਾਜ਼ ਸੀ – ਹਾਂਮੇਰਾ ਦੇਸ਼ ਬਦਲ ਸਕਦਾ ਹੈ। ਆਮ ਲੋਕਾਂ ਦੀ ਇੱਕੋ ਹੀ ਆਵਾਜ਼ ਸੀ – ਹਾਂਅਸੀਂ ਵੀ ਦੇਸ਼ ਨੂੰ ਬਦਲ ਸਕਦੇ ਹਾਂਅਸੀਂ ਪਿੱਛੇ ਨਹੀਂ ਰਹਿ ਸਕਦੇ

130 ਕਰੋੜ ਨਾਗਰਿਕਾਂ ਦੇ ਚਿਹਰੇ ਦੇ ਇਹ ਭਾਵਭਾਵਨਾਵਾਂ ਦੀ ਇਹ ਗੂੰਜ ਸਾਨੂੰ ਨਵੀਂ ਤਾਕਤਨਵਾਂ ਵਿਸ਼ਵਾਸ ਪ੍ਰਦਾਨ ਕਰਦੀ ਹੈ।

ਅਸੀਂ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ਲੈ ਕੇ ਚੱਲੇ ਸੀਪਰ ਪੰਜ ਸਾਲਾਂ ਦੇ ਹੀ ਅੰਦਰਦੇਸ਼ ਦੇ ਲੋਕਾਂ ਨੇ ਪੂਰੇ ਮਾਹੌਲ ਨੂੰ ਸਭਨਾਂ ਦੇ ਵਿਸ਼ਵਾਸ ਦੇ ਰੰਗ ਨਾਲ ਰੰਗ ਦਿੱਤਾ ਇਨ੍ਹਾਂ ਪੰਜ ਸਾਲਾਂ ਵਿੱਚ ਪੈਦਾ ਹੋਇਆ ਵਿਸ਼ਵਾਸ ਹੀ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੇਰੇ ਸਮਰੱਥਾ ਨਾਲ ਦੇਸ਼ ਵਾਸੀਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।

ਹਾਲੀਆ ਚੋਣਾਂ ਵਿੱਚ ਮੈਂ ਦੇਖਿਆ ਸੀ ਤੇ ਮੈਂ ਉਸ ਸਮੇਂ ਇਹ ਕਿਹਾ ਵੀ ਸੀ – ਨਾ ਤਾਂ ਕੋਈ ਸਿਆਸੀ ਆਗੂ ਚੋਣ ਲੜ ਰਿਹਾ ਹੈ ਤੇ ਨਾ ਹੀ ਕੋਈ ਸਿਆਸੀ ਦਲ ਚੋਣ ਲੜ ਰਿਹਾ ਹੈਨਾ ਹੀ ਮੋਦੀ ਚੋਣ ਲੜ ਰਿਹਾ ਹੈ ਤੇ ਨਾ ਹੀ ਮੋਦੀ ਦੇ ਸਾਥੀ ਚੋਣ ਲੜ ਰਹੇ ਹਨਦੇਸ਼ ਦਾ ਆਮ ਆਦਮੀ,ਜਨਤਾ-ਜਨਾਰਦਨ ਚੋਣ ਲੜ ਰਹੀ ਹੈ130 ਕਰੋੜ ਦੇਸ਼ ਵਾਸੀ ਚੋਣ ਲੜ ਰਹੇ ਹਨਆਪਣੇ ਸੁਪਨਿਆਂ ਦੇ ਲਈ ਲੜ ਰਹੇ ਹਨ। ਲੋਕਤੰਤਰ ਦਾ ਅਸਲੀ ਰੂਪ ਇਨ੍ਹਾਂ ਚੋਣਾਂ ਵਿੱਚ ਦਿਖਾਈ ਦੇ ਰਿਹਾ ਸੀ।

ਮੇਰੇ ਪਿਆਰੇ ਦੇਸ਼ ਵਾਸੀਓਮੁਸ਼ਕਿਲਾਂ ਦੇ ਨਿਪਟਾਰੇ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਹੈ। ਇਹ ਸਪੱਸ਼ਟ ਹੈ ਕਿ ਜਦੋਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਤਾਂ ਸਵੈ-ਮਾਣ ਦੀ ਭਾਵਨਾ ਪੈਦਾ ਹੁੰਦੀ ਹੈ। ਸਮੱਸਿਆਵਾਂ ਦੇ ਸੁਲਝਣ ਨਾਲ ਖੁਦਤੇ ਭਰੋਸਾ ਵੀ ਵੱਧਦਾ ਹੈ। ਜਦੋਂ ਆਪਣੇ ਆਪ ‘ਤੇ ਭਰੋਸਾ ਹੁੰਦਾ ਹੈ ਤਾਂ ਸਵੈ-ਮਾਣ ਵੀ ਉਜਾਗਰ ਹੁੰਦਾ ਹੈ ਤੇ ਸਵੈ-ਮਾਣ ਵਿੱਚ ਅਪਾਰ ਸਮਰੱਥਾ ਹੁੰਦੀ ਹੈ। ਸਵੈ-ਮਾਣ ਦੀ ਸ਼ਕਤੀ ਹਰ ਕਿਸੇ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਕੋਈ ਨਿਪਟਾਰਾ ਹੋਵੇਸੰਕਲਪ ਹੋਵੇਸਮਰੱਥਾ ਹੋਵੇਸਵੈ-ਮਾਣ ਹੋਵੇ ਤਾਂ ਉਸ ਵੇਲੇ ਸਫ਼ਲਤਾ ਦੇ ਰਾਹ ਵਿਚ ਕੋਈ ਵੀ ਅੜਿੱਕਾ ਨਹੀਂ ਆ ਸਕਦਾ ਅਤੇ ਅੱਜ ਦੇਸ਼ ਉਸ ਸਵੈ-ਮਾਣ ਦੇ ਨਾਲ ਸਫ਼ਲਤਾ ਦੀਆਂ ਨਵੀਆਂ ਸਿਖਰਾਂ ਨੂੰ ਪਾਰ ਕਰਨ ਲਈਅੱਗੇ ਵਧਣ ਲਈ ਦ੍ਰਿੜ੍ਹ ਹੈ ਜਦੋਂ ਅਸੀਂ ਸਮੱਸਿਆਵਾਂ ਦਾ ਹੱਲ ਦੇਖਦੇ ਹਾਂਤਾਂ ਸਾਨੂੰ ਟੁਕੜਿਆਂ ਵਿੱਚ ਨਹੀਂ ਸੋਚਣਾ ਚਾਹੀਦਾ। ਮੁਸੀਬਤਾਂ ਆਉਣਗੀਆਂਇੱਕ ਵਾਰੀ ਵਾਹਵਾਹੀ ਦੇ ਲਈ ਹੱਥ ਲਾ ਕੇ ਛੱਡ ਦੇਣਾਇਹ ਤਰੀਕਾ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਕੰਮ ਨਹੀਂ ਆਵੇਗਾ। ਸਾਨੂੰ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਉਣ ਦੀ ਕੋਸ਼ਿਸ਼ ਕਰਨੀ ਪਵੇਗੀ ਤੁਸੀਂ ਦੇਖਿਆ ਹੋਵੇਗਾ ਕਿ ਸਾਡੀਆਂ ਮੁਸਲਮਾਨ ਧੀਆਂਸਾਡੀਆਂ ਭੈਣਾਂਉਨ੍ਹਾਂ ਦੇ ਸਿਰ ‘ਤੇ ਤਿੰਨ ਤਲਾਕ ਦੀ ਤਲਵਾਰ ਲਟਕਦੀ ਸੀਉਹ ਡਰ ਵਾਲੀ ਜ਼ਿੰਦਗੀ ਬਤੀਤ ਕਰਦੀਆਂ ਸਨ। ਤਿੰਨ ਤਲਾਕ ਦੀਆਂ ਸ਼ਿਕਾਰ ਚਾਹੇ ਨਾ ਹੋਈਆਂ ਹੋਣ ਪਰ ਤਿੰਨ ਤਲਾਕ ਦੀਆਂ ਸ਼ਿਕਾਰ ਉਹ ਕਦੇ ਵੀ ਹੋ ਸਕਦੀਆਂ ਹਨਇ ਡਰ ਉਨ੍ਹਾਂ ਨੂੰ ਚੈਨ ਨਾਲ ਜਿਊਣ ਨਹੀਂ ਦਿੰਦਾ ਸੀ। ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਸਲਾਮਿਕ ਦੇਸ਼ ਵੀ ਹਨਉਨ੍ਹਾਂ ਨੇ ਵੀ ਬਹੁਤ ਸਮਾਂ ਪਹਿਲਾਂ ਇਸ ਬੁਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਸੀਪਰ ਕਿਸੇ ਕਾਰਨ ਅਸੀਂ ਇਨ੍ਹਾਂ ਮੁਸਲਮਾਨ ਮਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਹੱਕ ਦੇਣ ਤੋਂ ਝਿਜਕਦੇ ਰਹੇ ਹਾ। ਜੇਕਰ ਇਸ ਦੇਸ਼ ਵਿੱਚ ਅਸੀਂ ਸਤੀ ਪ੍ਰਥਾ ਨੂੰ ਖ਼ਤਮ ਕਰ ਸਕਦੇ ਹਾਂਅਸੀਂ ਭਰੂਣ ਹੱਤਿਆ ਨੂੰ ਖ਼ਤਮ ਕਰਨ ਲਈ ਕਾਨੂੰਨ ਬਣਾ ਸਕਦੇ ਹਾਂਜੇ ਅਸੀਂ ਬਾਲ ਵਿਆਹ ਵਿਰੁੱਧ ਆਵਾਜ਼ ਬੁਲੰਦ ਕਰ ਸਕਦੇ ਹਾਂਅਸੀਂ ਦਾਜ ਦੇ ਲੈਣ-ਦੇਣ ਦੀ ਪ੍ਰਥਾ ਵਿਰੁੱਧ ਸਖ਼ਤ ਕਦਮ ਚੁੱਕ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਤਿੰਨ ਤਲਾਕ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕਰੀਏ ਤੇ ਇਸ ਲਈ ਭਾਰਤ ਦੇ ਲੋਕਤੰਤਰ ਦੀ ਭਾਵਨਾ ਨੂੰ ਵਿਚਾਰਦਿਆਂਭਾਰਤ ਦੇ ਸੰਵਿਧਾਨ ਦੀ ਭਾਵਨਾ ਦਾਬਾਬਾ ਸਾਹਿਬ ਅੰਬੇਦਕਰ ਦੀ ਭਾਵਨਾ ਦਾ ਸਤਿਕਾਰ ਕਰਦਿਆਂਸਾਡੀਆਂ ਮੁਸਲਮਾਨ ਭੈਣਾਂ ਨੂੰ ਬਰਾਬਰੀ ਦਾ ਅਧਿਕਾਰ ਮਿਲੇਉਨ੍ਹਾਂ ਵਿੱਚ ਵੀ ਇੱਕ ਨਵਾਂ ਵਿਸ਼ਵਾਸ ਪੈਦਾ ਹੋਵੇਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ ਵੀ ਸਰਗਰਮ ਭਾਗੀਦਾਰ ਬਣਨਇਸ ਲਈ ਅਸੀਂ ਇਹ ਅਹਿਮ ਫੈਸਲਾ ਲਿਆ ਇਹ ਫੈਸਲੇ ਰਾਜਨੀਤੀ ਦੇ ਪੈਮਾਨੇ ‘ਤੇ ਤੋਲਣ ਵਾਲੇ ਫੈਸਲੇ ਨਹੀਂ ਹੁੰਦੇਇਹ ਤਾਂ ਸਗੋਂ ਸਦੀਆਂ ਤੋਂ ਮਾਵਾਂ ਤੇ ਭੈਣਾਂ ਦੇ ਜੀਵਨ ਦੀ ਰੱਖਿਆ ਦੀ ਗਾਰੰਟੀ ਦਿੰਦੇ ਹਨ।

ਇਸੇ ਤਰ੍ਹਾਂ ਦੀ ਮੈਂ ਇੱਕ ਹੋਰ ਮਿਸਾਲ ਦੇਣੀ ਚਾਹੁੰਦਾ ਹਾਂ – ਧਾਰਾ 37035-ਏ ਕੀ ਕਾਰਨ ਸੀ ? ਇਸ ਸਰਕਾਰ ਦੀ ਪਛਾਣ ਹੈ ਕਿ ਅਸੀਂ ਸਮੱਸਿਆਵਾਂ ਨੂੰ ਟਾਲਦੇ ਵੀ ਨਹੀਂ ਹਾਂ ਤੇ ਨਾ ਹੀ ਅਸੀਂ ਸਮੱਸਿਆਵਾਂ ਨੂੰ ਪਾਲਦੇ ਹਾਂ। ਹੁਣ ਸਮੱਸਿਆਵਾਂ ਨੂੰ ਟਾਲਣ ਦਾ ਵੀ ਵਕਤ ਨਹੀਂ ਹੈਹੁਣ ਸਮੱਸਿਆਵਾਂ ਨੂੰ ਪਾਲਣ ਦਾ ਵੀ ਵਕਤ ਨਹੀਂ ਹੈ ਉਹ ਕੰਮ ਜੋ ਪਿਛਲੇ 70 ਸਾਲਾਂ ‘ਚ ਨਹੀਂ ਹੋਇਆਨਵੀਂ ਸਰਕਾਰ ਬਣਨ ਤੋਂ ਬਾਅਦ70 ਦਿਨਾਂ ਦੇ ਅੰਦਰ-ਅੰਦਰ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਕੰਮ ਭਾਰਤ ਦੇ ਦੋਵਾਂ ਸਦਨਾਂ ਨੇਰਾਜ ਸਭਾ ਅਤੇ ਲੋਕ ਸਭਾ ਨੇਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ ਇਸ ਦਾ ਅਰਥ ਇਹ ਹੋਇਆ ਕਿ ਹਰ ਇਕ ਦੇ ਦਿਲ ਵਿੱਚ ਇਹ ਗੱਲ ਸੀਪਰ ਸ਼ੁਰੂ ਕੌਣ ਕਰੇਅੱਗੇ ਕੌਣ ਆਵੇਸ਼ਾਇਦ ਇਸੇ ਦੀ ਉਡੀਕ ਹੋ ਰਹੀ ਸੀ ਤੇ ਦੇਸ਼ ਵਾਸੀਆਂ ਨੇ ਮੈਨੂੰ ਇਹ ਕੰਮ ਸੌਂਪਿਆ ਤੇ ਜੋ ਕੰਮ ਤੁਸੀਂ ਮੈਨੂੰ ਸੌਂਪਿਆਮੈਂ ਉਹੀ ਕਰਨ ਲਈ ਆਇਆ ਹਾਂ। ਮੇਰਾ ਆਪਣਾ ਕੁਝ ਵੀ ਨਹੀਂ ਹੈ

ਅਸੀਂ ਜੰਮੂ-ਕਸ਼ਮੀਰ ਦੇ ਪੁਨਰਗਠਨ ਵੱਲ ਵੀ ਅੱਗੇ ਵਧੇ 70 ਸਾਲ ਹਰੇਕ ਨੇ ਕੁਝ ਨਾ ਕੁਝ ਕੋਸ਼ਿਸ਼ ਕੀਤੀ ਹੈਹਰ ਸਰਕਾਰ ਨੇ ਕੋਈ ਨਾ ਕੋਈ ਯਤਨ ਕੀਤਾ ਹੈ ਪਰ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋਏ ਤੇ ਜਦੋਂ ਲੋੜੀਂਦੇ ਨਤੀਜੇ ਨਹੀਂ ਮਿਲਦੇਤਦ ਨਵੇਂ ਸਿਰਿਓਂ ਸੋਚਣ ਦੀ ਲੋੜ ਹੁੰਦੀ ਹੈ,ਨਵੇਂ ਸਿਰਿਓਂ ਕਦਮ ਪੁੱਟਣ ਦੀ ਲੋੜ ਹੁੰਦੀ ਹੈ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਸਨੀਕਾਂ ਦੀਆਂ ਇੱਛਾਵਾਂ ਪੂਰੀਆਂ ਹੋਣਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਇਸ ਦੇ ਲਈ 130 ਕਰੋੜ ਦੇਸ਼ਵਾਸੀਆਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਅਤੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਾਡੇ ਰਾਹ ‘ਚ ਜੋ ਵੀ ਰੁਕਾਵਟਾਂ ਆਈਆਂਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ

ਪਿਛਲੇ 70 ਸਾਲਾਂ ਵਿੱਚ ਇਨ੍ਹਾਂ ਵਿਵਸਥਾਵਾਂ ਨੇ ਵੱਖਵਾਦ ਨੂੰ ਬਲ ਦਿੱਤਾ ਹੈਅੱਤਵਾਦ ਨੂੰ ਜਨਮ ਦਿੱਤਾ ਹੈਪਰਿਵਾਰਵਾਦ ਨੂੰ ਪਾਲਿਆ-ਪੋਸਿਆ ਹੈ ਅਤੇ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉਥੋਂ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਕ ਮਿਲਣਉਥੇ ਵਸਣ ਵਾਲੇ ਮੇਰੇ ਦਲਿਤ ਭਰਾਵਾਂ-ਭੈਣਾਂ ਨੂੰਦੇਸ਼ ਦੇ ਬਾਕੀ ਦਲਿਤਾਂ ਨੂੰ ਜੋ ਹੱਕ ਮਿਲਦੇ ਹਨਉਹ ਹੱਕ ਨਹੀਂ ਮਿਲਦੇ ਸਨ। ਸਾਡੇ ਦੇਸ਼ ਦੇ ਆਦਿਵਾਸੀ ਸਮੂਹਾਂ ਨੂੰਕਬੀਲਿਆਂ ਨੂੰ ਜੋ ਅਧਿਕਾਰ ਮਿਲਦੇ ਹਨਉਹ ਉਨ੍ਹਾਂ ਨੂੰ ਵੀ ਮਿਲਣੇ ਚਾਹੀਦੇ ਹਨ। ਉਥੇ ਵਸਣ ਵਾਲੇ ਸਾਡੇ ਸਮਾਜ ਅਤੇ ਵਿਵਸਥਾ ਦੇ ਬਹੁਤ ਸਾਰੇ ਲੋਕ ਭਾਵੇਂ ਉਹ ਗੁੱਜਰਬੱਕਰਵਾਲਗੱਦੀਸਿੱਪੀਬਾਲਟੀ ਆਦਿ ਹੋਣ – ਅਜਿਹੀਆਂ ਕਈ ਜਨਜਾਤੀਆਂਉਨ੍ਹਾਂ ਨੂੰ ਵੀ ਰਾਜਨੀਤਕ ਅਧਿਕਾਰ ਮਿਲਣੇ ਚਾਹੀਦੇ ਹਨ। ਉਸ ਨੂੰ ਦੇਣ ਦੀ ਦਿਸ਼ਾ ਵਿੱਚਅਸੀਂ ਹੈਰਾਨ ਹੋ ਜਾਵਾਂਗੇਉਥੋਂ ਦੇ ਸਾਡੇ ਸਫਾਈ ਕਰਮਚਾਰੀ ਭਰਾਵਾਂ ਅਤੇ ਭੈਣਾਂ ‘ਤੇ ਕਾਨੂੰਨੀ ਤੌਰ ‘ਤੇ ਪਾਬੰਦੀ ਲਗਾਈ ਗਈ ਸੀ ਉਨ੍ਹਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਗਿਆ ਸੀ। ਅੱਜ ਅਸੀਂ ਉਨ੍ਹਾਂ ਨੂੰ ਇਹ ਆਜ਼ਾਦੀ ਦੇਣ ਦਾ ਕੰਮ ਕੀਤਾ ਹੈ

ਭਾਰਤ ਦੀ ਵੰਡ ਹੋਈਲੱਖਾਂ-ਕਰੋੜਾਂ ਲੋਕ ਆਪਣਾ ਘਰ-ਬਾਰ ਛੱਡ ਕੇ ਇੱਧਰ ਆਏਉਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਪਰ ਜਿਹੜੇ ਲੋਕ ਜੰਮੂ-ਕਸ਼ਮੀਰ ਵਿਚ ਆ ਕੇ ਵਸੇਉਨ੍ਹਾਂ ਨੂੰ ਮਨੁੱਖੀ ਅਧਿਕਾਰ ਤੇ ਇਥੋਂ ਤਕ ਕਿ ਨਾਗਰਿਕ ਅਧਿਕਾਰ ਵੀ ਨਹੀਂ ਮਿਲੇ ਜੰਮੂ-ਕਸ਼ਮੀਰ ਵਿੱਚ ਮੇਰੇ ਪਹਾੜੀ ਭਰਾ-ਭੈਣ ਵੀ ਹਨ। ਅਸੀਂ ਉਨ੍ਹਾਂ ਦੀ ਚਿੰਤਾ ਕਰਨ ਦੀ ਦਿਸ਼ਾ ਵਿੱਚ ਵੀ ਕਦਮ ਪੁੱਟਣਾ ਚਾਹੁੰਦੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓਜੰਮੂ-ਕਸ਼ਮੀਰ ਅਤੇ ਲੱਦਾਖ ਖੁਸ਼ਹਾਲੀ ਅਤੇ ਸ਼ਾਂਤੀ ਦੇ ਲਈ ਭਾਰਤ ਲਈ ਪ੍ਰੇਰਨਾ ਬਣ ਸਕਦੇ ਹਨ ਭਾਰਤ ਦੀ ਵਿਕਾਸ ਯਾਤਰਾ ਵਿਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਨ। ਆਓ,ਅਸੀਂ ਸਾਰੇ ਉਨ੍ਹਾਂ ਪੁਰਾਣੇ ਤੇ ਮਹਾਨ ਦਿਨਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੀਏ ਉਨ੍ਹਾਂ ਯਤਨਾਂ ਦੇ ਸੰਬੰਧ ਵਿਚ ਜਿਹੜੀ ਨਵੀਂ ਪ੍ਰਣਾਲੀ ਬਣਾਈ ਗਈ ਹੈਉਹ ਸਿੱਧੇ ਤੌਰ ‘ਤੇ ਨਾਗਰਿਕਾਂ ਦੇ ਹਿੱਤਾਂ ਲਈ ਕੰਮ ਕਰਨ ਦੀਆਂ ਸਹੂਲਤਾਂ ਪੈਦਾ ਕਰੇਗੀ ਹੁਣ ਦੇਸ਼ ਦਾਜੰਮੂ-ਕਸ਼ਮੀਰ ਦਾ ਆਮ ਨਾਗਰਿਕ ਵੀ ਦਿੱਲੀ ਸਰਕਾਰ ਤੋਂ ਪੁੱਛ ਸਕਦਾ ਹੈ। ਉਸ ਨੂੰ ਕਿਸੇ ਵੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਅੱਜ ਇਹ ਸਿੱਧਾ ਪ੍ਰਬੰਧ ਸਥਾਪਿਤ ਕਰਨ ਦੇ ਯੋਗ ਹੋ ਸਕੇ ਹਾਂ। ਪਰ ਜਦੋਂ ਪੂਰਾ ਦੇਸ਼ਸਾਰੇ ਸਿਆਸੀ ਦਲਾਂ ਦੇ ਅੰਦਰ ਵੀਇੱਕ ਵੀ ਰਾਜਨੀਤਕ ਦਲ ਅਪਵਾਦ ਨਹੀਂ ਹੈਧਾਰਾ 37035-ਏ ਨੂੰ ਹਟਾਉਣ ਦੇ ਲਈ ਕੋਈ ਜ਼ੋਰ-ਸ਼ੋਰ ਨਾਲ ਤੇ ਕੋਈ ਚੁੱਪ ਧਾਰ ਕੇ ਸਮਰਥਨ ਦਿੰਦਾ ਰਿਹਾ ਹੈ। ਪਰ ਸਿਆਸੀ ਗਲਿਆਰਿਆਂ ਵਿੱਚਚੋਣਾਂ ਦੀ ਤੱਕੜੀ ਵਿੱਚ ਤੋਲਣ ਵਾਲੇ ਕੁਝ ਲੋਕ 370 ਦੇ ਹੱਕ ਵਿਚ ਕੁਝ ਨਾ ਕੁਝ ਕਹਿੰਦੇ ਰਹੇ ਹਨ। ਜੋ ਲੋਕ 370 ਦੇ ਪੱਖ ਵਿੱਚ ਵਕਾਲਤ ਕਰਦੇ ਹਨਦੇਸ਼ ਉਨ੍ਹਾਂ ਨੂੰ ਪੁੱਛ ਰਿਹਾ ਹੈ ਕਿ ਜੇ ਧਾਰਾ 370 ਤੇ 35-ਏ ਇੰਨਾ ਮਹੱਤਵਪੂਰਣ ਸੀਇੰਨਾ ਜ਼ਰੂਰੀ ਸੀਉਸੇ ਨਾਲ ਕਿਸਮਤ ਬਦਲਣ ਵਾਲੀ ਸੀ ਤਾਂ 70 ਸਾਲਾਂ ਤੋਂ ਇੰਨੇ ਭਾਰੀ ਬਹੁਮਤ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਨੂੰ ਸਥਾਈ ਕਿਉਂ ਨਾ ਬਣਾਇਆ ? ਇਸ ਨੂੰ ਅਸਥਾਈ ਕਿਉਂ ਬਣਾਈ ਰੱਖਿਆ ? ਜੇ ਇੰਨਾ ਹੀ ਜ਼ਿਆਦਾ ਭਰੋਸਾ ਸੀ ਤਾਂ ਅੱਗੇ ਆ ਕੇ ਇਸ ਨੂੰ ਸਥਾਈ ਬਣਾ ਦਿੰਦੇ। ਪਰ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਇਹ ਜਾਣਦੇ ਸੀ ਕਿ ਜੋ ਤੈਅ ਹੋਇਆ ਹੈਉਹ ਸਹੀ ਨਹੀਂ ਹੋਇਆ ਸੀਪਰ ਤੁਹਾਡੇ ਅੰਦਰ ਸੁਧਾਰ ਕਰਨ ਦੀ ਹਿੰਮਤ ਨਹੀਂ ਸੀਇਰਾਦਾ ਨਹੀਂ ਸੀ ਸਿਆਸੀ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗਦੇ ਸਨ। ਮੇਰੇ ਲਈ ਦੇਸ਼ ਦਾ ਭਵਿੱਖ ਹੀ ਸਭ ਕੁਝ ਹੈਸਿਆਸੀ ਭਵਿੱਖ ਕੁਝ ਨਹੀਂ ਹੁੰਦਾ।

ਸਾਡੇ ਸੰਵਿਧਾਨ ਨਿਰਮਾਤਾਵਾਂ ਨੇਸਰਦਾਰ ਵੱਲਭ ਭਾਈ ਪਟੇਲ ਵਰਗੇ ਮਹਾਪੁਰਖਾਂ ਨੇਦੇਸ਼ ਦੀ ਏਕਤਾ ਲਈਦੇਸ਼ ਦੀ ਅਖੰਡਤਾ ਲਈ ਉਨ੍ਹਾਂ ਮੁਸ਼ਕਲ ਸਮਿਆਂ ਵਿੱਚ ਵੀ ਹਿੰਮਤ ਨਾਲ ਮਹੱਤਵਪੂਰਨ ਫੈਸਲੇ ਲਏ ਸਨ। ਦੇਸ਼ ਦੀ ਅਖੰਡਤਾ ਦੇ ਲਈ ਸਫ਼ਲਤਾ ਪੂਰਵਕ ਯਤਨ ਕੀਤੇ। ਪਰ ਧਾਰਾ 370 ਦੇ ਕਾਰਨ35-ਏ ਦੇ ਕਾਰਨ ਕੁਝ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪਿਆ

ਅੱਜ ਜਦੋਂ ਮੈਂ ਲਾਲ ਕਿਲ੍ਹੇ ਤੋਂ ਮੈਂ ਦੇਸ਼ ਨੂੰ ਸੰਬੋਧਿਤ ਕਰ ਰਿਹਾ ਹਾਂਮੈਂ ਇਹ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਅੱਜ ਹਰ ਹਿੰਦੁਸਤਾਨੀ ਕਹਿ ਸਕਦਾ ਹੈ – ਵਨ ਨੇਸ਼ਨਵਨ ਕੌਂਸ਼ਟੀਚਿਊਸ਼ਨ ਅਤੇ ਅਸੀਂ ਸਰਦਾਰ ਸਾਹਿਬ ਦਾ ਏਕ ਭਾਰਤ-ਸ੍ਰੇਸ਼ਠ ਭਾਰਤਇਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਜੁਟੇ ਹੋਏ ਹਾਂ। ਤਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਨੂੰ ਅਜਿਹੇ ਪ੍ਰਬੰਧਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਜੋੜਨ ਲਈ ਲਾਹੇਵੰਦ ਸਿੱਧ ਹੋ ਸਕਣ ਅਤੇ ਇਸ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ। ਉਹ ਕਿਸੇ ਵਿਸ਼ੇਸ਼ ਸਮੇਂ ਦੇ ਲਈ ਨਹੀਂ ਸਗੋਂ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ

ਜੀ.ਐੱਸ.ਟੀ. ਦੇ ਜ਼ਰੀਏ ਅਸੀਂ ਵਨ ਨੇਸ਼ਨਵਨ ਟੈਕਸ’ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਇਸੇ ਤਰ੍ਹਾਂ ਊਰਜਾ ਦੇ ਖੇਤਰ ਵਿੱਚ ਪਿਛਲੇ ਦਿਨੀਂ ਵਨ ਨੇਸ਼ਨਵਨ ਗਰਿੱਡਇਸ ਕਾਰਜ ਨੂੰ ਵੀ ਅਸੀਂ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ।

ਇਸੇ ਤਰ੍ਹਾਂ ਵਨ ਨੇਸ਼ਨਵਨ ਮੋਬੀਲਿਟੀ ਕਾਰਡ – ਅਸੀਂ ਇਸ ਪ੍ਰਣਾਲੀ ਦਾ ਵਿਕਾਸ ਵੀ ਕੀਤਾ ਹੈ। ਤੇ ਅੱਜ ਦੇਸ਼ ਵਿੱਚ ਇੱਕ ਵਿਆਪਕ ਚਰਚਾ ਹੋ ਰਹੀ ਹੈ, “ਇੱਕ ਦੇਸ਼ਇੱਕੋ ਸਮੇਂ ਚੋਣ” ਇਸ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨਲੋਕਤੰਤਰੀ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਕਦੇ ਨਾ ਕਦੇ, “ਏਕ ਭਾਰਤ-ਸ੍ਰੇਸ਼ਠ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈਹੋਰ ਵੀ ਅਜਿਹੀਆਂ ਨਵੀਆਂ ਚੀਜ਼ਾਂ ਨੂੰ ਸਾਨੂੰ ਜੋੜਨਾ ਪਵੇਗਾ

ਮੇਰੇ ਪਿਆਰੇ ਦੇਸ਼ ਵਾਸੀਓਦੇਸ਼ ਨੇ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈਦੇਸ਼ ਨੇ ਵਿਸ਼ਵ ਦੇ ਅੰਦਰ ਆਪਣੀ ਸਥਿਤੀ ਸਥਾਪਿਤ ਕਰਨੀ ਹੈ। ਇਸ ਲਈ ਸਾਨੂੰ ਆਪਣੇ ਘਰ ਵਿੱਚ ਵੀ ਗਰੀਬੀ ਤੋਂ ਆਜ਼ਾਦੀ ਦੀ ਭਾਵਨਾ ਨੂੰ ਬਲ ਦੇਣਾ ਪਵੇਗਾ। ਇਹ ਕਿਸੇ ਦੇ ਲਈ ਉਪਕਾਰ ਨਹੀਂ ਹੈ ਭਾਰਤ ਦੇ ਸੁਨਹਿਰੀ ਭਵਿੱਖ ਲਈ ਸਾਨੂੰ ਗਰੀਬੀ ਤੋਂ ਮੁਕਤ ਹੋਣਾ ਹੀ ਪਵੇਗਾ। ਪਿਛਲੇ ਪੰਜ ਸਾਲਾਂ ਵਿੱਚ ਗਰੀਬੀ ਘੱਟ ਕਰਨ ਦੀ ਦਿਸ਼ਾ ਵਿੱਚ ਬਹੁਤ ਸਫ਼ਲ ਯਤਨ ਕੀਤੇ ਗਏ ਹਨ ਤੇ ਅਨਕਾਂ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਸ ਦਿਸ਼ਾ ਵਿੱਚ ਸਾਨੂੰ ਪਹਿਲਾਂ ਦੀ ਬਜਾਇ ਹੋਰ ਤੇਜ਼ੀ ਨਾਲ ਅਤੇ ਵਿਆਪਕ ਤੌਰ ਤੇ ਇਸ ਦਿਸ਼ਾ ਵਿੱਚ ਸਫ਼ਲਤਾ ਮਿਲੀ ਹੈ। ਪਰ ਫਿਰ ਵੀ ਜੇ ਗਰੀਬ ਵਿਅਕਤੀ ਨੂੰ ਸਨਮਾਨ ਮਿਲਦਾ ਹੈਤਾਂ ਉਸ ਦਾ ਸਵੈ-ਮਾਣ ਜਾਗ ਜਾਂਦਾ ਹੈਫਿਰ ਉਹ ਗਰੀਬੀ ਨਾਲ ਲੜਨ ਲਈ ਸਰਕਾਰ ਕੋਲ ਜਾਣ ਦੀ ਉਡੀਕ ਨਹੀਂ ਕਰੇਗਾ ਉਹ ਆਪਣੀ ਯੋਗਤਾ ਨਾਲ ਗਰੀਬੀ ਨੂੰ ਹਰਾਉਣ ਲਈ ਅੱਗੇ ਆਵੇਗਾ ਸਾਡੇ ਵਿੱਚ ਕਿਸੇ ਨਾਲੋਂ ਵੀ ਵਧੇਰੇਮਾੜੇ ਹਾਲਾਤਾਂ ਨਾਲ ਲੜਨ ਦੀ ਤਾਕਤ ਜੇਕਰ ਕਿਸੇ ਵਿੱਚ ਹੈਤਾਂ ਮੇਰੇ ਗਰੀਬ ਭੈਣਾਂ-ਭਰਾਵਾਂ ਵਿੱਚ ਹੈ। ਚਾਹੇ ਕਿੰਨੀ ਵੀ ਠੰਢ ਹੋਵੇਉਹ ਮੁੱਠੀ ਬੰਦ ਕਰਕੇ ਗੁਜ਼ਾਰਾ ਕਰ ਸਕਦਾ ਹੈ। ਉਸ ਦੇ ਅੰਦਰ ਇੰਨੀ ਸਮਰੱਥਾ ਹੈ। ਆਓਅਸੀਂ ਉਸ ਸਮਰੱਥਾ ਦੇ ਪੁਜਾਰੀ ਬਣੀਏ ਅਤੇ ਇਸ ਲਈ ਸਾਨੂੰ ਉਸ ਦੇ ਰੋਜ਼ਾਨਾ ਜੀਵਨ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਚਾਹੀਦਾ ਹੈ।

ਕੀ ਕਾਰਨ ਹੈ ਕਿ ਮੇਰੇ ਗਰੀਬ ਕੋਲ ਸ਼ੌਚਾਲਯ ਨਹੀਂ ਹੈਘਰ ਵਿੱਚ ਬਿਜਲੀ ਨਹੀਂ ਹੈਰਹਿਣ ਲਈ ਕੋਈ ਘਰ ਨਹੀਂਪਾਣੀ ਦੀ ਸਹੂਲਤ ਨਹੀਂ,ਬੈਂਕ ਵਿੱਚ ਕੋਈ ਖਾਤਾ ਨਾ ਹੋਵੇਕਰਜ਼ਾ ਲੈਣ ਲਈ ਸ਼ਾਹੂਕਾਰਾਂ ਦੇ ਘਰ ਜਾ ਕੇ ਇੱਕ ਤਰ੍ਹਾਂ ਨਾਲ ਸਭ ਕੁਝ ਗਹਿਣੇ ਰੱਖਣਾ ਪੈਂਦਾ ਹੋਵੇ। ਆਓ,ਗਰੀਬਾਂ ਦੇ ਸਵੈ-ਸਨਮਾਨਸਵੈ-ਭਰੋਸੇਉਨ੍ਹਾਂ ਦੇ ਸਵੈ-ਮਾਣ ਨੂੰ ਹੀ ਅੱਗੇ ਵਧਾਉਣ ਲਈਸਮਰੱਥਾ ਪ੍ਰਦਾਨ ਕਰਨ ਲਈ ਅਸੀਂ ਯਤਨ ਕਰੀਏ।

ਭਰਾਵੋ ਤੇ ਭੈਣੋਆਜ਼ਾਦੀ ਨੂੰ 70 ਸਾਲ ਹੋ ਗਏ ਹਨ ਇਸ ਦੌਰਾਨ ਸਾਰੀਆਂ ਸਰਕਾਰਾਂ ਨੇ ਆਪੋ-ਆਪਣੇ ਢੰਗ ਨਾਲ ਬਹੁਤ ਸਾਰੇ ਕੰਮ ਕੀਤੇ ਹਨਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇਭਾਵੇਂ ਇਹ ਕੇਂਦਰ ਦੀ ਹੋਵੇ ਜਾਂ ਰਾਜ ਦੀਹਰ ਕਿਸੇ ਨੇ ਆਪੋ-ਆਪਣੇ ਢੰਗ ਨਾਲ ਕੋਸ਼ਿਸ਼ ਕੀਤੀ ਹੈ। ਪਰ ਇਹ ਵੀ ਸੱਚ ਹੈ ਕਿ ਅੱਜ ਹਿੰਦੁਸਤਾਨ ਵਿੱਚ ਲਗਭਗ ਅੱਧੇ ਘਰ ਅਜਿਹੇ ਹਨਜਿੱਥੇ ਪੀਣ ਦਾ ਪਾਣੀ ਵੀ ਉਪਲਬਧ ਨਹੀਂ ਹੈ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਹੈ। ਮਾਵਾਂ-ਭੈਣਾਂ ਨੂੰ ਸਿਰ ਤੇ ਪਾਣੀ ਚੁੱਕ ਕੇਘੜੇ ਲੈ ਕੇ ਦੋ-ਦੋਤਿੰਨ-ਤਿੰਨਪੰਜ-ਪੰਜ ਕਿਲੋਮੀਟਰ ਜਾਣਾ ਪੈਂਦਾ ਹੈ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਸਿਰਫ਼ ਪਾਣੀ ਵਿੱਚ ਹੀ ਬਤੀਤ ਹੋ ਜਾਂਦਾ ਹੈ ਤੇ ਇਸ ਲਈ ਇਸ ਸਰਕਾਰ ਨੇ ਇਕ ਖਾਸ ਕੰਮ ਤੇ ਜ਼ੋਰ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਹੈ – ਸਾਡੇ ਹਰ ਘਰ ਵਿਚ ਪਾਣੀ ਕਿਵੇਂ ਪਹੁੰਚੇ ? ਹਰ ਘਰ ਨੂੰ ਪਾਣੀ ਕਿਵੇਂ ਮਿਲੇ ? ਪੀਣ ਵਾਲਾ ਸਾਫ ਪਾਣੀ ਕਿਵੇਂ ਮਿਲੇ ? ਤੇ ਇਸ ਲਈ ਅੱਜ ਮੈਂ ਲਾਲ ਕਿਲ੍ਹੇ ਤੋਂ ਐਲਾਨ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਲ-ਜੀਵਨ ਮਿਸ਼ਨ ਨੂੰ ਲੈ ਕੇ ਅੱਗੇ ਵਧਾਂਗੇ ਇਹ ਜਲ-ਜੀਵਨ ਮਿਸ਼ਨਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ ਅਤੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਇਸ ਜਲ-ਜੀਵਨ ਮਿਸ਼ਨ ਲਈ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਖਰਚਣ ਦਾ ਸੰਕਲਪ ਲਿਆ ਹੈ। ਚਾਹੇ ਪਾਣੀ ਦਾ ਭੰਡਾਰ ਹੋਵੇਸਿੰਜਾਈ ਹੋਵੇਮੀਂਹ ਦੇ ਬੂੰਦ-ਬੂੰਦ ਪਾਣੀ ਨੂੰ ਰੋਕਣ ਦਾ ਕੰਮ ਹੋਵੇਸਮੁੰਦਰੀ ਪਾਣੀ ਨੂੰ ਜਾਂ ਗੰਦੇ ਪਾਣੀ ਨੂੰ ਟ੍ਰੀਟਮੈਂਟ ਕਰਨ ਦਾ ਕੰਮ ਹੋਵੇਕਿਸਾਨਾਂ ਲਈ ‘ਪਰ ਡਰਾਪਮੋਰ ਕਰੋਪ‘, ਮਾਈਕਰੋ ਇਰੀਗੇਸ਼ਨ ਦਾ ਕੰਮ ਹੋਵੇਪਾਣੀ ਬਚਾਉਣ ਦੀ ਮੁਹਿੰਮ ਹੋਵੇਆਮ ਲੋਕੀਂ ਪਾਣੀ ਪ੍ਰਤੀ ਜਾਗਰੂਕ ਹੋਣਸੰਵੇਦਨਸ਼ੀਲ ਬਣਨਪਾਣੀ ਦੀ ਮਹੱਤਤਾ ਨੂੰ ਸਮਝਣਸਾਡੀ ਸਿੱਖਿਆ ਦੁਆਰਾ ਵੀ ਬੱਚਿਆਂ ਨੂੰ ਬਚਪਨ ਤੋਂ ਹੀ ਪਾਣੀ ਦੀ ਮਹੱਤਤਾ ਵੀ ਸਿਖਾਈ ਜਾਣੀ ਚਾਹੀਦੀ ਹੈ। ਪਾਣੀ ਇਕੱਠਾ ਕਰਨ ਲਈਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰੀਏ ਅਤੇ ਅਸੀਂ ਇਸ ਵਿਸ਼ਵਾਸ ਨਾਲ ਅੱਗੇ ਵਧੀਏ ਕਿ ਪਿਛਲੇ 70 ਸਾਲਾਂ ਦੌਰਾਨ ਪਾਣੀ ਦੇ ਖੇਤਰ ਵਿੱਚ ਜੋ ਕੰਮ ਕੀਤਾ ਗਿਆ ਹੈਅਸੀਂ 5 ਸਾਲਾਂ ਵਿੱਚ ਉਸ ਨਾਲੋਂ ਚਾਰ ਗੁਣਾ ਤੋਂ ਵੀ ਜ਼ਿਆਦਾ ਕਰਨਾ ਹੈ। ਹੁਣ ਅਸੀਂ ਹੋਰ ਉਡੀਕ ਨਹੀਂ ਕਰ ਸਕਦੇ ਅਤੇ ਇਸ ਦੇਸ਼ ਦੇ ਮਹਾਨ ਸੰਤਸੈਂਕੜੇ ਸਾਲ ਪਹਿਲਾਂਸੰਤ ਤਿਰੁਵੱਲੁਵਰ ਜੀ ਨੇ ਉਸ ਸਮੇਂ ਇੱਕ ਮਹੱਤਵਪੂਰਣ ਗੱਲ ਕਹੀ ਸੀਸੈਂਕੜੇ ਸਾਲ ਪਹਿਲਾਂਉਦੋਂ ਤਾਂ ਸ਼ਾਇਦ ਕਿਸੇ ਨੇ ਵੀ ਪਾਣੀ ਦੇ ਸੰਕਟ ਬਾਰੇ ਸੋਚਿਆ ਵੀ ਨਹੀਂ ਹੋਵੇਗਾਪਾਣੀ ਦੇ ਮਹੱਤਵ ਬਾਰੇ ਵੀ ਨਹੀਂ ਸੋਚਿਆ ਹੋਵੇਗਾ ਅਤੇ ਉਦੋਂ ਸੰਤ ਤਿਰੁਵੱਲੁਵਰ ਜੀ ਨੇ ਕਿਹਾ ਸੀ, “ਨੀਰ ਇੰਡਰੀ ਅਮਿਯਾਦੂਉਲਾਗ:ਨੀਰ ਇੰਡਰੀ ਅਮਿਯਾਦੂਉਲਗ:, “ਭਾਵ ਇਹ ਕਿ ਜਦੋਂ ਪਾਣੀ ਖ਼ਤਮ ਹੋ ਜਾਂਦਾ ਹੈਤਾਂ ਪ੍ਰਕਿਰਤੀ ਦੇ ਕਾਰਜ ਵਿੱਚ ਖੜੋਤ ਆ ਜਾਂਦੀ ਹੈਉਹ ਰੁਕ ਜਾਂਦਾ ਹੈ। ਇੱਕ ਤਰ੍ਹਾਂ ਨਾਲ ਵਿਨਾਸ਼ ਸ਼ੁਰੂ ਹੋ ਜਾਂਦਾ ਹੈ।

ਮੇਰਾ ਜਨਮ ਗੁਜਰਾਤ ਵਿੱਚ ਹੋਇਆਗੁਜਰਾਤ ਵਿੱਚ ਤੀਰਥ ਸਥਾਨ ਹੈ ਮਹੂਡੀਜੋ ਕਿ ਉੱਤਰੀ ਗੁਜਰਾਤ ਵਿੱਚ ਹੈ ਜੈਨ ਭਾਈਚਾਰੇ ਦੇ ਲੋਕ ਉਥੇ ਆਉਂਦੇ-ਜਾਂਦੇ ਰਹਿੰਦੇ ਹਨ ਲਗਭਗ 100 ਸਾਲ ਪਹਿਲਾਂ ਉਥੇ ਇੱਕ ਜੈਨ ਮੁਨੀ ਹੋਏ ਸਨਉਹ ਇੱਕ ਕਿਸਾਨ ਦੇ ਘਰ ਪੈਦਾ ਹੋਏ ਸਨ,ਕਿਸਾਨ ਸਨਖੇਤ ਵਿੱਚ ਕੰਮ ਕਰਦੇ ਸਨਪਰ ਜੈਨ ਪਰੰਪਰਾ ਨਾਲ ਜੁੜ ਕੇ ਉਨ੍ਹਾਂ ਨੇ ਦੀਖਿਆ ਲਈ ਤੇ ਜੈਨ ਮੁਨੀ ਬਣ ਗਏ।

ਤਕਰੀਬਨ 100 ਸਾਲ ਪਹਿਲਾਂ ਉਹ ਲਿਖ ਕੇ ਗਏ ਹਨ। ਬੁੱਧੀ ਸਾਗਰ ਜੀ ਮਹਾਰਾਜ ਨੇ ਲਿਖਿਆ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਪਾਣੀ ਕਰਿਆਨੇ ਦੀ ਦੁਕਾਨ ਵਿੱਚ ਵਿਕੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ 100 ਸਾਲ ਪਹਿਲਾਂ ਇਕ ਸੰਤ ਨੇ ਲਿਖਿਆ ਸੀ ਕਿ ਕਰਿਆਨੇ ਦੀ ਦੁਕਾਨ ਵਿੱਚ ਪਾਣੀ ਵੇਚਿਆ ਜਾਵੇਗਾ ਅਤੇ ਅੱਜ ਅਸੀਂ ਕਰਿਆਨੇ ਦੀ ਦੁਕਾਨ ਤੋਂ ਪੀਣ ਵਾਲਾ ਪਾਣੀ ਲੈਂਦੇ ਹਾਂ ਅਸੀਂ ਕਿੱਥਿਓਂ,ਕਿੱਥੇ ਪੁੱਜ ਗਏ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓਨਾ ਅਸੀਂ ਥੱਕਣਾ ਹੈਨਾ ਅਸੀਂ ਰੁਕਣਾ ਹੈ ਤੇ ਨਾ ਹੀ ਆਪਾਂ ਅੱਗੇ ਵਧਣ ਤੋਂ ਝਿਜਕਣਾ ਹੈ। ਇਹ ਮੁਹਿੰਮ ਸਰਕਾਰੀ ਨਹੀਂ ਬਣਨੀ ਚਾਹੀਦੀ ਪਾਣੀ ਦੀ ਸੰਭਾਲ ਦਾ ਇਹ ਅਭਿਆਨਜਿਵੇਂ ਸਵੱਛਤਾ ਅਭਿਆਨ ਚੱਲਿਆ ਸੀਉਸੇ ਤਰ੍ਹਾਂ ਆਮ ਲੋਕਾਂ ਦਾ ਅਭਿਆਨ ਬਣਨਾ ਚਾਹੀਦਾ ਹੈ। ਆਮ ਲੋਕਾਂ ਦੇ ਆਦਰਸ਼ਾਂ ਨੂੰ ਲੈ ਕੇਆਮ ਲੋਕਾਂ ਦੀਆਂ ਉਮੀਦਾਂ ਨੂੰ ਲੈ ਕੇਆਮ ਲੋਕਾਂ ਦੀ ਸਮਰੱਥਾ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓਹੁਣ ਸਾਡਾ ਦੇਸ਼ ਉਸ ਦੌਰ ਵਿੱਚ ਪਹੁੰਚ ਗਿਆ ਹੈਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਤੋਂ ਹੁਣ ਸਾਨੂੰ ਆਪਣੇ ਆਪ ਨੂੰ ਲੁਕਾਉਣ ਦੀ ਜ਼ਰੂਰਤ ਨਹੀਂ ਹੈ। ਚੁਣੌਤੀਆਂ ਨੂੰ ਸਾਹਮਣੇ ਹੋ ਕੇ ਸਵੀਕਾਰ ਕਰਨ ਦਾ ਵੇਲਾ ਆ ਗਿਆ ਹੈ। ਕਈ ਵਾਰ ਅਸੀਂ ਸਿਆਸੀ ਨਫਾ-ਨੁਕਸਾਨ ਦੇ ਇਰਾਦੇ ਨਾਲ ਫੈਸਲੇ ਲੈਂਦੇ ਹਾਂ ਪਰ ਇਸ ਨਾਲ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ।

ਇੱਕ ਅਜਿਹਾ ਹੀ ਵਿਸ਼ਾ ਹੈਜਿਸ ਨੂੰ ਮੈਂ ਅੱਜ ਲਾਲ ਕਿਲ੍ਹੇ ਤੋਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਤੇ ਇਹ ਵਿਸ਼ਾ ਹੈਸਾਡੇ ਦੇਸ਼ ਵਿੱਚ ਹੋ ਰਿਹਾ ਬੇਤਹਾਸ਼ਾ ਜਨ-ਸੰਖਿਆ ਵਿਸਫੋਟ ਇਹ ਜਨ-ਸੰਖਿਆ ਵਿਸਫੋਟ ਸਾਡੇ ਲਈਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਸਾਰੇ ਨਵੇਂ ਸੰਕਟ ਖੜ੍ਹੇ ਕਰਦਾ ਹੈ ਪਰ ਇਹ ਮੰਨਣਾ ਪਏਗਾ ਕਿ ਸਾਡੇ ਦੇਸ਼ ਵਿੱਚ ਇੱਕ ਚੇਤੰਨ ਵਰਗ ਹੈਜੋ ਕਿ ਇਸ ਗੱਲ ਨੂੰ ਭਲੀ-ਭਾਂਤ ਸਮਝਦਾ ਹੈ। ਉਹ ਆਪਣੇ ਘਰ ਵਿਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਦਾ ਹੈ ਕਿ ਮੈਂ ਕਿਤੇ ਉਸ ਨਾਲ ਕੋਈ ਅਨਿਆਂ ਤਾਂ ਨਹੀਂ ਕਰਾਂਗਾ ਮੈਂ ਉਸ ਦੀਆਂ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗਾਉਸ ਦੇ ਜੋ ਸੁਪਨੇ ਹਨਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਮੈਂ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਸਕਾਂਗਾ ਇਨ੍ਹਾਂ ਸਾਰੇ ਮਾਪਦੰਡਾਂ ਮੁਤਾਬਿਕ ਆਪਣੇ ਪਰਿਵਾਰ ਦਾ ਲੇਖਾ-ਜੋਖਾ ਕਰਕੇਸਾਡੇ ਦੇਸ਼ ਵਿੱਚ ਅੱਜ ਵੀ ਸਵੈ-ਪ੍ਰੇਰਨਾ ਨਾਲ ਇੱਕ ਛੋਟਾ ਵਰਗ ਪਰਿਵਾਰ ਨੂੰ ਸੀਮਤ ਕਰਕੇਆਪਣੇ ਪਰਿਵਾਰ ਦਾ ਭਲਾ ਵੀ ਕਰਦਾ ਹੈ ਅਤੇ ਦੇਸ਼ ਦੀ ਭਲਾਈ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਇਹ ਸਾਰੇ ਸਨਮਾਨ ਦੇ ਹੱਕਦਾਰ ਹਨਇਹ ਸਤਿਕਾਰ ਦੇ ਹੱਕਦਾਰ ਹਨ ਛੋਟਾ ਪਰਿਵਾਰ ਹੋਣ ਕਰਕੇ ਵੀ ਉਹ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਉਹ ਦੇਸ਼ ਭਗਤੀ ਦਾ ਇਜ਼ਹਾਰ ਕਰਦੇ ਹਨ ਮੈਂ ਚਾਹੁੰਦਾ ਹਾਂ ਕਿ ਸਾਡੇ ਸਮਾਜ ਦੇ ਸਾਰੇ ਲੋਕ ਇਨ੍ਹਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਣ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਅਬਾਦੀ ਦੇ ਵਾਧੇ ਤੋਂ ਆਪਣੇ ਆਪ ਨੂੰ ਬਚਾ ਕੇ ਪਰਿਵਾਰ ਦੀ ਕਿੰਨੀ ਸੇਵਾ ਕੀਤੀ ਹੈ ਦੇਖਦੇ ਹੀ ਦੇਖਦੇ ਇੱਕ ਜਾਂ ਦੋ ਪੀੜ੍ਹੀਆਂ ਨਹੀਂਪਰਿਵਾਰ ਕਿਵੇਂ ਅੱਗੇ ਵੱਧਦਾ ਚਲਾ ਗਿਆਬੱਚਿਆਂ ਨੇ ਕਿਵੇਂ ਸਿੱਖਿਆ ਪ੍ਰਾਪਤ ਕੀਤੀਉਹ ਪਰਿਵਾਰ ਕਿਵੇਂ ਬਿਮਾਰੀ ਤੋਂ ਮੁਕਤ ਹੈਉਹ ਪਰਿਵਾਰ ਕਿਵੇਂ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਵਧੀਆ ਢੰਗ ਨਾਲ ਪੂਰਾ ਕਰਦਾ ਹੈ ਅਸੀਂ ਵੀ ਉਨ੍ਹਾਂ ਤੋਂ ਸਿੱਖੀਏ ਅਤੇ ਆਪਣੇ ਘਰ ਕਿਸੇ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਅਸੀਂ ਸੋਚੀਏ ਕਿ ਜਿਹੜਾ ਬੱਚਾ ਮੇਰੇ ਘਰ ਆਵੇਗਾਕੀ ਮੈਂ ਉਸ ਬੱਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ ? ਕੀ ਮੈਂ ਉਸ ਨੂੰ ਸਮਾਜ ਦੇ ਆਸਰੇ ਛੱਡ ਦਿਆਂਗਾ ? ਮੈਂ ਉਸ ਨੂੰ ਉਹਦੀ ਕਿਸਮਤ ‘ਤੇ ਹੀ ਛੱਡ ਦਿਆਂਗਾ ? ਕੋਈ ਵੀ ਮਾਂ-ਬਾਪ ਅਜਿਹਾ ਨਹੀਂ ਹੋ ਸਕਦਾ ਜੋ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਇਸ ਕਿਸਮ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰੇ ਤੇ ਇਸ ਲਈ ਇਸ ਬਾਰੇ ਸਮਾਜਿਕ ਜਾਗਰੂਕਤਾ ਦੀ ਲੋੜ ਹੈ।

ਜਿਨ੍ਹਾਂ ਲੋਕਾਂ ਨੇ ਇਹ ਬਹੁਤ ਵੱਡੀ ਭੂਮਿਕਾ ਨਿਭਾਈ ਹੈਉਨ੍ਹਾਂ ਦਾ ਸਨਮਾਨ ਕਰਨ ਦੀ ਲੋੜ ਹੈਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀਆਂ ਉਦਾਹਰਣਾਂ ਲੈ ਕੇ ਸਮਾਜ ਦੇ ਬਾਕੀ ਲੋਕਜੋ ਹਾਲੇ ਵੀ ਇਸ ਤੋਂ ਬਾਹਰ ਹਨਉਨ੍ਹਾਂ ਨੂੰ ਜਾਗਰੂਕ ਕਰਦੇ ਹੋਇਆਂ ਸਾਨੂੰ ਜਨ-ਸੰਖਿਆ ਵਿਸਫੋਟ ਦੀ ਚਿੰਤਾ ਕਰਨੀ ਹੀ ਪਵੇਗੀ

ਸਰਕਾਰਾਂ ਨੂੰ ਵੀ ਵੱਖ-ਵੱਖ ਯੋਜਨਾਵਾਂ ਤਹਿਤ ਅੱਗੇ ਆਉਣਾ ਪਵੇਗਾ ਭਾਵੇਂ ਇਹ ਰਾਜ ਸਰਕਾਰ ਹੋਵੇ ਜਾਂ ਕੇਂਦਰ ਸਰਕਾਰਹਰ ਇੱਕ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਵੇਗਾ ਅਸੀਂ ਗੈਰ-ਸਿਹਤਮੰਦ ਸਮਾਜ ਬਾਰੇ ਨਹੀਂ ਸੋਚ ਸਕਦੇਅਸੀਂ ਅਨਪੜ੍ਹ ਸਮਾਜ ਬਾਰੇ ਨਹੀਂ ਸੋਚ ਸਕਦੇ 21ਵੀਂ ਸਦੀ ਦੇ ਭਾਰਤ ਵਿੱਚ ਸੁਪਨਿਆਂ ਨੂੰ ਪੂਰਾ ਕਰਨ ਦੀ ਯੋਗਤਾ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ,ਪਰਿਵਾਰ ਤੋਂ ਸ਼ੁਰੂ ਹੁੰਦੀ ਹੈਪਰ ਜੇ ਲੋਕ ਪੜ੍ਹੇ-ਲਿਖੇ ਨਹੀਂ ਹਨਸਿਹਤਮੰਦ ਨਹੀਂ ਹਨਤਾਂ ਨਾ ਹੀ ਉਹ ਘਰ ਸੁਖੀ ਹੁੰਦਾ ਹੈ ਤੇ ਨਾ ਹੀ ਉਹ ਦੇਸ਼ ਸੁਖੀ ਹੁੰਦਾ ਹੈ।

ਦੇਸ਼ ਦੇ ਲੋਕ ਪੜ੍ਹੇ-ਲਿਖੇ ਹੋਣਸਮਰੱਥਾਵਾਨ ਹੋਣਹੁਨਰਮੰਦ ਹੋਣ ਅਤੇ ਆਪਣੀ ਇੱਛਾ ਅਤੇ ਲੋੜਾਂ ਦੀ ਪੂਰਤੀ ਲਈਢੁਕਵਾਂ ਮਾਹੌਲ ਪ੍ਰਾਪਤ ਕਰਨ ਦੇ ਸਰੋਤ ਉਪਲਬਧ ਹੋਣਤਾਂ ਮੈਂ ਸੋਚਦਾ ਹਾਂ ਕਿ ਦੇਸ਼ ਇਨ੍ਹਾਂ ਗੱਲਾਂ ਨੂੰ ਪੂਰਾ ਕਰ ਸਕਦਾ ਹੈ।

ਮੇਰੇ ਪਿਆਸੇ ਦੇਸ਼ ਵਾਸੀਓਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਭ੍ਰਿਸ਼ਟਾਚਾਰਭਾਈ-ਭਤੀਜਾਵਾਦ ਨੇ ਸਾਡੇ ਦੇਸ਼ ਨੂੰ ਕਲਪਨਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਅਤੇ ਸਾਡੀ ਜ਼ਿੰਦਗੀ ਨੂੰ ਇੱਕ ਦੀਮਕ ਵਾਂਗ ਲੱਗ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਲਈ ਅਸੀਂ ਲਗਾਤਾਰ ਕੋਸ਼ਿਸਾਂ ਕਰ ਰਹੇ ਹਾਂ ਕਾਮਯਾਬੀ ਵੀ ਮਿਲੀ ਹੈ ਪਰ ਬਿਮਾਰੀ ਇੰਨੀ ਡੂੰਘੀ ਹੈਬਿਮਾਰੀ ਇੰਨੀ ਫੈਲ ਗਈ ਹੈ ਕਿ ਸਾਨੂੰ ਹੋਰ ਉਪਰਾਲੇ ਕਰਨੇ ਪੈਣਗੇ ਅਤੇ ਉਹ ਵੀ ਨਾ ਸਿਰਫ਼ ਸਰਕਾਰੀ ਪੱਧਰ ‘ਤੇ ਸਗੋਂ ਹਰ ਪੱਧਰ ‘ਤੇ ਸਾਨੂੰ ਇਹ ਲਗਾਤਾਰ ਕਰਦੇ ਰਹਿਣਾ ਪਵੇਗਾ ਇੱਕ ਵਾਰੀ ਹੀ ਸਾਰਾ ਕੰਮ ਨਹੀਂ ਹੁੰਦਾ, ਭੈੜੀਆਂ ਆਦਤਾਂ – ਭਿਆਨਕ ਬਿਮਾਰੀ ਵਾਂਗ ਹੁੰਦੀਆਂ ਹਨਕਦੇ ਉਹ ਠੀਕ ਹੋ ਜਾਂਦੀਆਂ ਹਨਪਰ ਜਦੋਂ ਉਨ੍ਹਾਂ ਨੂੰ ਫਿਰ ਮੌਕਾ ਮਿਲਦਾ ਹੈ ਤਾਂ ਬਿਮਾਰੀ ਫਿਰ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਇੱਕ ਬਿਮਾਰੀ ਹੈਜਿਸ ਨੂੰ ਅਸੀਂ ਲਗਾਤਾਰ ਤਕਨਾਲੋਜੀ ਦੀ ਵਰਤੋਂ ਕਰਕੇ ਇਸ ਨੂੰ ਖ਼ਤਮ ਕਰਨ ਦੀ ਦਿਸ਼ਾ ਵੱਲ ਕਈ ਕਦਮ ਚੁੱਕੇ ਹਨ ਹਰੇਕ ਪੱਧਰ ਤੇ ਇਮਾਨਦਾਰੀ ਅਤੇ ਪਾਰਦਰਸ਼ਿਤਾ ਨੂੰ ਬਲ ਮਿਲੇਇਸ ਦੇ ਲਈ ਵੀ ਹਰ ਸੰਭਵ ਹੀਲੇ ਕੀਤੇ ਗਏ ਹਨ।

ਤੁਸੀਂ ਪਿਛਲੇ ਪੰਜ ਸਾਲਾਂ ਵਿੱਚ ਤਾਂ ਦੇਖਿਆ ਹੀ ਹੋਵੇਗਾਇਸ ਵਾਰ ਵੀ ਆਉਂਦਿਆਂ ਹੀ ਸਰਕਾਰ ਵਿੱਚ ਬੈਠੇ ਚੰਗੇ-ਚੰਗੇ ਲੋਕਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਸਾਡੀ ਇਸ ਮੁਹਿੰਮ ਵਿੱਚ ਜੋ ਵੀ ਰੁਕਾਵਟ ਖੜ੍ਹੀ ਕਰਦੇ ਸਨਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕੋਈ ਕਾਰੋਬਾਰ ਕਰ ਲਵੋਹੁਣ ਦੇਸ਼ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਨਹੀਂ ਹੈ

ਮੇਰਾ ਸਪੱਸ਼ਟ ਤੌਰ ਤੇ ਮੰਨਣਾ ਹੈ ਕਿ ਵਿਵਸਥਾਵਾਂ ਵਿਚ ਤਬਦੀਲੀ ਹੋਣੀ ਚਾਹੀਦੀ ਹੈਪਰ ਉਸ ਦੇ ਨਾਲ-ਨਾਲ ਸਮਾਜਿਕ ਜੀਵਨ ਵਿੱਚ ਵੀ ਤਬਦੀਲੀ ਹੋਣੀ ਚਾਹੀਦੀ ਹੈ ਸਮਾਜਿਕ ਜੀਵਨ ਵਿੱਚ ਤਬਦੀਲੀ ਹੋਣ ਦੇ ਨਾਲ-ਨਾਲ ਪ੍ਰਬੰਧਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਦਿਲੋ-ਦਿਮਾਗ ਵਿੱਚ ਵੀ ਤਬਦੀਲੀ ਹੋਣੀ ਬਹੁਤ ਹੀ ਜ਼ਰੂਰੀ ਹੈ। ਤਦ ਹੀ ਅਸੀਂ ਲੋੜੀਂਦੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ

ਭਰਾਵੋ ਤੇ ਭੈਣੋਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਦੇਸ਼ ਮਜ਼ਬੂਤ ਹੋ ਗਿਆ ਹੈ ਅਸੀਂ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਹੇ ਹਾਂ ਜਦੋਂ ਮੈਂ ਆਪਣੇ ਅਧਿਕਾਰੀਆਂ ਨਾਲ ਬੈਠਦਾ ਹਾਂਮੈਂ ਇਕ ਗੱਲ ਕਦਦਾ ਹਾਂਮੈਂ ਜਨਤਕ ਤੌਰ ਤੇ ਇਹ ਨਹੀਂ ਬੋਲਦਾ ਸੀ ਪਰ ਅੱਜ ਬੋਲਣਾ ਚਾਹੁੰਦਾ ਹਾਂ ਮੈਂ ਆਪਣੇ ਅਧਿਕਾਰੀਆਂ ਨੂੰ ਬਾਰ-ਬਾਰ ਕਹਿੰਦਾ ਹਾਂ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਰੋਜ਼ਮੱਰਾ ਦੀ ਜ਼ਿੰਦਗੀ ਵਿੱਚਸਰਕਾਰਾਂ ਦੀ ਜੋ ਦਖ਼ਲਅੰਦਾਜ਼ੀ ਹੈਕੀ ਅਸੀਂ ਇਸ ਦਖ਼ਲ ਨੂੰ ਘੱਟ ਨਹੀਂ ਕਰ ਸਕਦੇ ? ਮੇਰੇ ਲਈ ਸੁਤੰਤਰ ਭਾਰਤ ਦਾ ਅਰਥ ਇਹ ਹੈ ਕਿ ਹੌਲੀ-ਹੌਲੀ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਤੋਂ ਬਾਹਰ ਆਉਣਆਪਣੇ ਜੀਵਨ ਦੇ ਫੈਸਲੇ ਲੈਣ ਲਈ ਲੋਕ ਅੱਗੇ ਵਧਣਉਨ੍ਹਾਂ ਲਈ ਸਾਰੇ ਰਸਤੇ ਖੁੱਲ੍ਹੇ ਰਹਿਣੇ ਚਾਹੀਦੇ ਹਨਇਸ ਦਿਸ਼ਾ ਵਿੱਚ ਸਾਨੂੰ ਅੱਗੇ ਵੱਧਣਾ ਪਵੇਗਾ

ਅਸੀਂ ਬਹੁਤ ਸਾਰੇ ਗੈਰ-ਲੋੜੀਂਦੇ ਕਾਨੂੰਨ ਖ਼ਤਮ ਕਰ ਦਿੱਤੇ ਹਨ ਪਿਛਲੇ 5 ਸਾਲਾਂ ਵਿੱਚ ਇੱਕ ਤਰ੍ਹਾਂ ਨਾਲਮੈਂ ਹਰ ਦਿਨ ਇੱਕ ਗੈਰ-ਜ਼ਰੂਰੀ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਸ਼ਾਇਦ ਇਹ ਗੱਲ ਦੇਸ਼ ਦੇ ਲੋਕਾਂ ਤੱਕ ਨਾ ਪਹੁੰਚੀ ਹੋਵੇ ਲਗਭਗ 1450 ਕਾਨੂੰਨ ਖ਼ਤਮ ਕੀਤੇ ਹਨ ਤਾਂ ਕਿ ਆਮ ਲੋਕਾਂ ਦੇ ਜੀਵਨ ਤੋਂ ਭਾਰ ਘੱਟ ਹੋ ਸਕੇ। ਹਾਲੇ ਸਰਕਾਰ ਨੂੰ 10 ਹਫ਼ਤੇ ਹੋਏ ਹਨਇਨ੍ਹਾਂ 10 ਹਫ਼ਤਿਆਂ ਵਿੱਚ ਹੀ 60 ਅਜਿਹੇ ਕਾਨੂੰਨ ਖ਼ਤਮ ਕਰ ਦਿੱਤੇ ਗਏ ਹਨ

ਈਜ਼ ਆਫ ਲਿਵਿੰਗ ਇਹ ਸੁਤੰਤਰ ਭਾਰਤ ਦੀ ਜ਼ਰੂਰਤ ਹੈ ਅਤੇ ਇਸ ਲਈ ਅਸੀਂ ਇਸ ਤੇ ਬਲ ਦੇਣਾ ਚਾਹੁੰਦੇ ਹਾਂ ਅੱਜ ‘ਈਜ਼ ਆਫ ਡੂਈਂਗ ਬਿਜ਼ਨਸ ਵਿੱਚ ਅਸੀਂ ਕਾਫੀ ਤਰੱਕੀ ਕਰ ਰਹੇ ਹਾਂ ਪਹਿਲੇ 50 ਸਥਾਨਾਂ ਤੱਕ ਪਹੁੰਚਣ ਦਾ ਸੁਪਨਾ ਹੈ। ਇਸ ਦੇ ਲਈ ਬਹੁਤ ਸਾਰੇ ਸੁਧਾਰਾਂ ਦੀ ਜ਼ਰੂਰਤ ਹੈ। ਕੋਈ ਵਿਅਕਤੀ ਛੋਟਾ ਉਦਯੋਗ ਲਾਉਣਾ ਚਾਹੁੰਦਾ ਹੈ ਤਾਂ ਇਥੇ ਫਾਰਮ ਭਰੋਉਥੇ ਫਾਰਮ ਭਰੋਇਥੇ ਜਾਓ ਅਤੇ ਸੈਂਕੜੇ ਦਫ਼ਤਰਾਂ ਵਿੱਚ ਚੱਕਰ ਲਾਉਣ ਵਰਗੀਆਂ ਮੁਸੀਬਤਾਂ ਵਿੱਚ ਉਲਝਿਆ ਰਹਿੰਦਾ ਹੈ। ਅਸੀਂ ਈਜ਼ ਆਫ ਡੂਈਂਗ ਬਿਜ਼ਨਸ ਦੇ ਕੰਮ ਵਿੱਚ ਕਾਫੀ ਕੁਝ ਕਰਨ ਵਿੱਚ ਸਫ਼ਲ ਹੋਏ ਹਾਂ। ਦੁਨੀਆ ਵਿੱਚ ਇਹ ਵਿਸ਼ਵਾਸ ਵੀ ਪੈਦਾ ਹੋਇਆ ਹੈ ਕਿ ਇੰਨਾ ਵੱਡਾ ਵਿਕਾਸਸ਼ੀਲ ਦੇਸ਼ ਇੰਨਾ ਵੱਡਾ ਸੁਪਨਾ ਦੇਖ ਸਕਦਾ ਹੈ ਅਤੇ ਇੰਨੀ ਵੱਡੀ ਛਾਲ ਮਾਰ ਸਕਦਾ ਹੈ। ਈਜ਼ ਆਫ ਡੂਈਂਗ ਬਿਜ਼ਨਸ ਤਾਂ ਇੱਕ ਪੜਾਅ ਹੈਮੇਰੀ ਮੰਜ਼ਿਲ ਤਾਂ ਹੈ ਈਜ਼ ਆਫ ਲਿਵਿੰਗ  ਆਮ ਲੋਕਾਂ ਨੂੰ ਸਰਕਾਰੀ ਕੰਮ-ਕਾਜ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਅਸੀਂ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੁੰਦੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਆਂਸਾਡਾ ਦੇਸ਼ ਨੂੰ ਅੱਗੇ ਵਧੇਇਸ ਦੇ ਲਈ ਦੇਸ਼ ਹੁਣ ਲੰਬਾ ਇੰਤਜ਼ਾਰ ਨਹੀਂ ਕਰ ਸਕਦਾਸਾਨੂੰ ਉੱਚੀ ਛਾਲ ਮਾਰਨੀ ਪਵੇਗੀਸਾਨੂੰ ਆਪਣੀ ਸੋਚ ਵੀ ਬਦਲਣੀ ਪਵੇਗੀ ਭਾਰਤ ਨੂੰ ਗਲੋਬਲ ਬੈਂਚਮਾਰਕ ਦੇ ਬਰਾਬਰ ਲਿਆਉਣ ਲਈਸਾਨੂੰ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣਾ ਪਵੇਗਾ। ਅਸੀਂ ਫੈਸਲਾ ਕੀਤਾ ਹੈ ਕਿ 100 ਲੱਖ ਕਰੋੜ ਰੁਪਏ ਆਧੁਨਿਕ ਬੁਨਿਆਦੀ ਢਾਂਚੇ ਤੇ ਖ਼ਰਚ ਕੀਤੇ ਜਾਣਗੇਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਚਾਹੇ ਇਹ ਸਾਗਰਮਾਲਾ ਪ੍ਰੋਜੈਕਟ ਹੋਵੇਚਾਹੇ ਭਾਰਤਮਾਲਾ ਪ੍ਰੋਜੈਕਟ ਹੋਵੇਚਾਹੇ ਆਧੁਨਿਕ ਰੇਲਵੇ ਸਟੇਸ਼ਨ ਬਣਾਉਣੇ ਹੋਣਜਾਂ ਬੱਸ ਅੱਡੇ ਬਣਾਉਣੇ ਹੋਣਜਾਂ ਹਵਾਈ ਅੱਡਿਆਂ ਦਾ ਨਿਰਮਾਣ ਕਰਨਾ ਹੋਵੇਆਧੁਨਿਕ ਹਸਪਤਾਲਾਂ ਦੀ ਉਸਾਰੀ ਕਰਨੀ ਹੋਵੇਚਾਹੇ ਵਿਸ਼ਵ ਪੱਧਰ ਦੇ ਵਿਦਿਅਕ ਅਦਾਰਿਆਂ ਦਾ ਨਿਰਮਾਣ ਕਰਨਾ ਹੋਵੇਬੁਨਿਆਦੀ ਢਾਂਚੇ ਦੀ ਦ੍ਰਿਸ਼ਟੀ ਤੋਂ ਅਸੀਂ ਇਨ੍ਹਾੰ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ

ਇੱਕ ਸਮਾਂ ਸੀ ਕਿ ਜੇਕਰ ਕਾਗਜ਼ ‘ਤੇ ਸਿਰਫ ਇਹ ਫੈਸਲਾ ਹੋ ਜਾਵੇ ਕਿ ਫਲਾਣੇ ਖੇਤਰ ਵਿੱਚ ਇੱਕ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈਤਾਂ ਮਹੀਨਿਆਂ ਅਤੇ ਸਾਲਾਂ ਤੱਕ ਇੱਕ ਸਕਾਰਾਤਮਕ ਗੂੰਜ ਬਣੀ ਰਹਿੰਦੀ ਸੀ ਕਿ ਚਲੋ ਸਾਡੇ ਨੇੜੇ ਨਵਾਂ ਰੇਲਵੇ ਸਟੇਸ਼ਨ ਬਣ ਰਿਹਾ ਹੈ। ਅੱਜ ਸਮਾਂ ਬਦਲ ਗਿਆ ਹੈ ਅੱਜ ਆਮ ਨਾਗਰਿਕ ਰੇਲਵੇ ਸਟੇਸ਼ਨ ਮਿਲਣ ਤੋਂ ਸੰਤੁਸ਼ਟ ਨਹੀਂ ਹੈਉਹ ਤੁਰੰਤ ਪੁੱਛਦਾ ਹੈਵੰਦੇ ਭਾਰਤ ਐਕਸਪ੍ਰੈਸ ਸਾਡੇ ਇਲਾਕੇ ਵਿੱਚ ਕਦੋਂ ਪਹੁੰਚੇਗੀ ? ਉਸ ਦੀ ਸੋਚ ਬਦਲ ਗਈ ਹੈ ਜੇ ਅਸੀਂ ਇੱਕ ਬਹੁਤ ਚੰਗਾ ਬੱਸ ਅੱਡਾ ਬਣਾਉਂਦੇ ਹਾਂਇੱਕ ਫਾਈਵ ਸਟਾਰ ਰੇਲਵੇ ਸਟੇਸ਼ਨ ਬਣਾਉਂਦੇ ਹਾਂ ਤਾਂ ਉੱਥੋਂ ਦਾ ਨਾਗਰਿਕ ਇਹ ਨਹੀਂ ਕਹਿੰਦਾ ਕਿ ਸਾਹਬਅੱਜ ਵਧੀਆ ਕੰਮ ਕੀਤਾ ਹੈ ਉਹ ਤੁਰੰਤ ਕਹਿੰਦਾ ਹੈ – ਏਅਰਪੋਰਟ ਕਦੋਂ ਆਵੇਗਾ ? ਯਾਨੀ ਹੁਣ ਉਸ ਦੀ ਸੋਚ ਬਦਲ ਗਈ ਹੈ

ਪਹਿਲਾਂ ਕਿਸੇ ਵੀ ਨਾਗਰਿਕ ਨੂੰ ਮਿਲੋ ਤਾਂ ਉਹ ਕਹਿੰਦਾ ਸੀ – ਸਾਹਬਪੱਕੀ ਸੜਕ ਕਦੋਂ ਬਣੇਗੀ ? ਜੇ ਕੋਈ ਅੱਜ ਮਿਲਦਾ ਹੈ ਤਾਂ ਤੁਰੰਤ ਕਹਿੰਦਾ ਹੈ – ਸਾਹਬ4 ਲੇਨ ਵਾਲਾ ਰੋਡ ਬਣੇਗਾ ਕਿ 6 ਲੇਨ ਵਾਲਾ ? ਮੇਰਾ ਮੰਨਣਾ ਹੈ ਕਿ ਭਾਰਤ ਦੇ ਲਈ ਇਹ ਬਹੁਤ ਵੱਡੀ ਗੱਲ ਹੈ।

ਪਹਿਲਾਂ ਪਿੰਡ ਦੇ ਬਾਹਰ ਬਿਜਲੀ ਦਾ ਖੰਭਾ ਇਵੇਂ ਹੀ ਲਿਆ ਕੇ ਸੁੱਟ ਦਿੱਤਾ ਜਾਵੇ ਤਾਂ ਲੋਕ ਕਹਿੰਦੇ ਸਨ ਕਿ ਚਲੋ ਭਰਾਵੋ ਬਿਜਲੀ ਤਾਂ ਆਈਹਾਲੇ ਖੰਭਾ ਥੱਲੇ ਪਿਆ ਹੋਇਆ ਹੈਗੱਡਿਆ ਵੀ ਨਹੀਂ ਹੈ। ਅੱਜ ਬਿਜਲੀ ਦੀਆਂ ਤਾਰਾਂ ਵੀ ਲੱਗ ਜਾਣਘਰ ਵਿੱਚ ਮੀਟਰ ਵੀ ਲੱਗ ਜਾਵੇ ਤਾਂ ਉਹ ਪੁੱਛਦੇ ਹਨ- ਸਾਹਬ24 ਘੰਟੇ ਬਿਜਲੀ ਕਦੋਂ ਆਵੇਗੀ ਹੁਣ ਉਹ ਖੰਭਿਆਂਤਾਰਾਂ ਅਤੇ ਮੀਟਰਾਂ ਤੋਂ ਸੰਤੁਸ਼ਟ ਨਹੀਂ ਹਨ।

ਪਹਿਲਾਂ ਜਦੋਂ ਮੋਬਾਈਲ ਆਇਆ ਤਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਮੋਬਾਈਲ ਫੋਨ ਆ ਗਿਆ ਹੈ ਉਸ ਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਸੀ। ਪਰ ਅੱਜ ਉਹ ਤੁਰੰਤ ਇਸ ਬਾਰੇ ਚਰਚਾ ਕਰਨ ਲੱਗਦਾ ਹੈ ਕਿ ਡਾਟਾ ਦੀ ਸਪੀਡ ਕਿੰਨੀ ਹੈ ?

ਇਸ ਬਦਲਦੇ ਹੋਏ ਮਿਜਾਜ਼ ਨੂੰਬਦਲਦੇ ਹੋਏ ਵਕਤ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਇਸੇ ਤਰ੍ਹਾਂ ਗਲੋਬਲ ਬੈਂਚਮਾਰਕ ਦੇ ਨਾਲ ਸਾਨੂੰ ਆਪਣੇ ਦੇਸ਼ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਕਲੀਨ ਐਨਰਜੀ, ਗੈਸ ਬੇਸਡ ਇਕੋਨੋਮੀ, ਗੈਸ ਗਰਿਡ ਅਤੇ ਈ-ਮੋਬੀਲਿਟੀ ਵਰਗੇ ਅਨੇਕਾਂ ਖੇਤਰਾਂ ਵਿੱਚ ਅਸੀਂ ਅੱਗੇ ਵਧਣਾ ਹੈ

ਮੇਰੇ ਪਿਆਰੇ ਦੇਸ਼ ਵਾਸੀਓਸਾਡੇ ਦੇਸ਼ ਦੀਆਂ ਸਰਕਾਰਾਂ ਦੀ ਪਛਾਣ ਆਮ ਤੌਰ ਤੇ ਇਹ ਹੁੰਦੀ ਸੀ ਕਿ ਸਰਕਾਰ ਨੇ ਫਲਾਣੇ ਇਲਾਕੇ ਲਈ ਕੀ ਕੀਤਾ,ਫਲਾਣੇ ਵਰਗ ਲਈ ਕੀ ਕੀਤਾ ? ਆਮ ਤੌਰ ‘ਤੇ ਕੀ ਦਿੱਤਾਕਿੰਨਾ ਦਿੱਤਾਕਿਸ ਨੂੰ ਦਿੱਤਾਕਿਸ ਨੂੰ ਮਿਲਿਆਸਰਕਾਰ ਅਤੇ ਜਨਤਾ ਇਸ ਦੇ ਦੁਆਲੇ ਹੀ ਘੁੰਮਦੀ ਰਹੀ ਪਰ ਹੁਣ ਕਿਸ ਨੂੰ ਕੀ ਮਿਲਿਆਕਦੋਂ ਮਿਲਿਆ ਦੇ ਰਹਿੰਦੇ ਹੋਇਆਂ ਵੀ ਅਸੀਂ ਸਾਰੇ ਮਿਲ ਕੇ ਦੇਸ਼ ਨੂੰ ਕਿੱਥੇ ਲੈ ਜਾਵਾਂਗੇਅਸੀਂ ਸਾਰੇ ਮਿਲ ਕੇ ਦੇਸ਼ ਦੇ ਲਈ ਕੀ ਹਾਸਿਲ ਕਰਾਂਗੇਇਨ੍ਹਾਂ ਸੁਪਨਿਆਂ ਨੂੰ ਲੈ ਕੇ ਜਿਊਣਾਜੂਝਣਾ ਅਤੇ ਤੁਰਨਾ ਇਹ ਸਮੇਂ ਦੀ ਮੰਗ ਹੈ। ਇਸੇ ਲਈ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਸੁਪਨਾ ਦੇਖਿਆ ਹੈ ਜੇ 130 ਕਰੋੜ ਦੇਸ਼ ਵਾਸੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਚੱਲ ਪੈਣ ਤਾਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵੀ ਸੱਚ ਹੋ ਸਕਦੀ ਹੈ। ਆਜ਼ਾਦੀ ਦੇ 70 ਸਾਲ ਬਾਅਦ ਅਸੀਂ ਦੋ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਤੇ ਪਹੁੰਚ ਗਏ ਸੀ। ਪਰ 2014 ਤੋਂ 2019 ਦੇ ਪੰਜ ਸਾਲਾਂ ਦਰਮਿਆਨ ਅਸੀਂ ਦੋ ਟ੍ਰਿਲੀਅਨ ਤੋਂ ਤਿੰਨ ਟ੍ਰਿਲੀਅਨ ਤੱਕ ਪੁੱਜ ਗਏ ਹਾਂ ਜੇ ਪੰਜ ਸਾਲਾਂ ਵਿੱਚ ਅਸੀਂ ਇੰਨੀ ਵੱਡੀ ਛਾਲ ਮਾਰੀ ਹੈਤਾਂ ਆਉਣ ਵਾਲੇ ਪੰਜ ਸਾਲਾਂ ਵਿਚ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵੀ ਬਣ ਸਕਦੇ ਹਾਂ ਅਤੇ ਇਹ ਸੁਪਨਾ ਹਰ ਹਿੰਦੁਸਤਾਨੀ ਦਾ ਹੋਣਾ ਚਾਹੀਦਾ ਹੈ।

ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਦੇਸ਼ ਦੇ ਕਿਸਾਨ ਦੀ ਆਮਦਨੀ ਦੁੱਗਣੀ ਹੋਣੀ ਚਾਹੀਦੀ ਹੈਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲਾਂ ਵਿੱਚਹਿੰਦੁਸਤਾਨ ਵਿੱਚ ਕੋਈ ਪਰਿਵਾਰਗਰੀਬ ਤੋਂ ਗਰੀਬ ਵੀਉਸ ਦਾ ਇਕ ਪੱਕਾ ਘਰ ਹੋਣਾ ਚਾਹੀਦਾ ਹੈ ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ ਤਾਂ ਦੇਸ਼ ਦੇ ਹਰ ਪਰਿਵਾਰ ਕੋਲ ਬਿਜਲੀ ਹੋਣੀ ਚਾਹੀਦੀ ਹੈਜਦੋਂ ਅਸੀਂ ਸੁਪਨਾ ਲੈਂਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ ਤਾਂ ਹਿੰਦੁਸਤਾਨ ਦੇ ਹਰ ਪਿੰਡ ਵਿੱਚ ਆਪਟੀਕਲ ਫਾਈਬਰ ਨੈੱਟਵਰਕ ਹੋਵੇਬ੍ਰੌਡਬੈਂਡ ਦੀ ਕਨੈਕਟੀਵਿਟੀ ਹੋਵੇ, ਲੌਂਗ ਡਿਸਟੈਂਸ ਐਜੂਕੇਸ਼ਨ ਦੀ ਸਹੂਲਤ ਹੋਵੇ।

ਅਸੀਂ ਆਪਣੇ ਮਛੇਰੇ ਭੈਣ-ਭਰਾਵਾਂ ਨੂੰ ਤਾਕਤ ਦੇਈਏ। ਸਾਡੇ ਕਿਸਾਨ ਅੰਨਦਾਤਾ ਹਨਊਰਜਾਦਾਤਾ ਬਣਨ। ਸਾਡੇ ਕਿਸਾਨ ਵੀ ਐਕਸਪੋਰਟਰ ਬਣਨ। ਦੁਨੀਆਂ ਦੇ ਅੰਦਰ ਸਾਡੇ ਕਿਸਾਨਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਤੋਂ ਡੰਕਾ ਵੱਜੇ। ਇਹ ਸੁਪਨੇ ਲੈ ਕੇਅਸੀਂ ਤੁਰਨਾ ਚਾਹੁੰਦੇ ਹਾਂ।

ਸਾਡੇ ਜ਼ਿਲ੍ਹਿਆਂ ਵਿੱਚ ਦੁਨੀਆ ਦੇ ਛੋਟੇ-ਛੋਟੇ ਦੇਸ਼ਾਂ ਜਿੰਨੀ ਤਾਕਤ ਹੈ। ਸਾਨੂੰ ਇਸ ਸਮਰੱਥਾ ਨੂੰ ਸਮਝਣਾ ਪਵੇਗਾ। ਕਿਉਂ ਨਾ ਹਰ ਜ਼ਿਲ੍ਹੇ ਲਈ ਐਕਸਪੋਰਟ ਹੱਬ ਬਣਨ ਦੀ ਦਿਸ਼ਾ ਵੱਲ ਸੋਚਿਆ ਜਾਵੇਹਰ ਜ਼ਿਲ੍ਹੇ ਦੀ ਆਪਣੀ ਦਸਤਕਾਰੀ ਹੈਹਰ ਜ਼ਿਲ੍ਹੇ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਜੇ ਕਿਸੇ ਜ਼ਿਲ੍ਹੇ ਵਿੱਚ ਇਤਰ ਦੀ ਪਹਿਚਾਣ ਹੈਤਾਂ ਕੁਝ ਜ਼ਿਲ੍ਹਿਆਂ ਦੀ ਪਛਾਣ ਸਾੜ੍ਹੀਆਂ ਕਾਰਨ ਹੈਕੁਝ ਜ਼ਿਲ੍ਹਿਆਂ ਦੇ ਬਰਤਨ ਮਸ਼ਹੂਰ ਹਨਤਾਂ ਕੁਝ ਜ਼ਿਲ੍ਹਿਆਂ ਵਿੱਚ ਮਠਿਆਈ ਮਸ਼ਹੂਰ ਹੈ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੇ ਅਸੀਂ ਨਿਰਯਾਤ ਤੇ ਜ਼ੋਰ ਦਿੰਦੇ ਹਾਂਤਾਂ ਅਸੀਂ ਆਪਣੇ ਆਪ ਨੂੰ ਦੁਨੀਆ ਦੀ ਮਾਰਕੀਟ ਵਿੱਚ ਸਥਾਪਿਤ ਕਰ ਲਵਾਂਗੇ ਅਤੇ ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਸੈਰ-ਸਪਾਟੇ ਦੇ ਲਈ ਸਾਡਾ ਦੇਸ਼ ਦੁਨੀਆ ਦੇ ਅਜੂਬਾ ਹੋ ਸਕਦਾ ਹੈਪਰ ਕੁਝ ਕਾਰਨਾਂ ਕਰਕੇ ਇਸ ਸੰਬੰਧੀ ਅਸੀਂ ਤੇਜ਼ੀ ਨਾਲ ਕੰਮ ਨਹੀਂ ਕਰ ਸਕੇ। ਆਓਸਾਰੇ ਦੇਸ਼ ਵਾਸੀ ਇਹ ਫੈਸਲਾ ਕਰੀਏ ਕਿ ਸਾਨੂੰ ਦੇਸ਼ ਦੇ ਸੈਰ-ਸਪਾਟੇ ‘ਤੇ ਜ਼ੋਰ ਦੇਣਾ ਪਵੇਗਾ ਜਦੋਂ ਸੈਰ-ਸਪਾਟਾ ਵੱਧਦਾ ਹੈਘੱਟੋ-ਘੱਟ ਪੂੰਜੀ ਨਿਵੇਸ਼ ਨਾਲ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੁੰਦਾ ਹੈ। ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ।

ਮੇਰੇ ਪਿਆਰੇ ਭਰਾਵੋ ਤੇ ਭੈਣੋਅੱਜ ਦੇਸ਼ ਵਿੱਚ ਆਰਥਿਕ ਤਰੱਕੀ ਪ੍ਰਾਪਤ ਕਰਨ ਲਈ ਬਹੁਤ ਹੀ ਢੁਕਵਾਂ ਮਾਹੌਲ ਹੈ। ਜਦੋਂ ਸਰਕਾਰ ਸਥਿਰ ਹੁੰਦੀ ਹੈ ਤਾਂ ਦੁਨੀਆ ਦਾ ਵੀ ਭਰੋਸਾ ਕਾਇਮ ਹੋ ਜਾਂਦਾ ਹੈ। ਪੂਰੀ ਦੁਨੀਆ ਭਾਰਤ ਦੀ ਰਾਜਨੀਤਕ ਸਥਿਰਤਾ ਨੂੰ ਬਹੁਤ ਮਾਣ ਅਤੇ ਸਤਿਕਾਰ ਨਾਲ ਦੇਖ ਰਹੀ ਹੈ। ਸਾਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਅੱਜ ਵਿਸ਼ਵ ਸਾਡੇ ਨਾਲ ਕਾਰੋਬਾਰ ਕਰਨ ਲਈ ਉਤਸੁਕ ਹੈ। ਉਹ ਸਾਡੇ ਨਾਲ ਸ਼ਾਮਿਲ ਹੋਣਾ ਚਾਹੁੰਦਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮਹਿੰਗਾਈ ਨੂੰ ਨਿਯੰਤਰਿਤ ਕਰਦੇ ਹੋਇਆਂ ਅਸੀਂ ਵਿਕਾਸ ਦਰ ਨੂੰ ਵਧਾਉਣ ਦਾ ਅਹਿਮ ਬੀੜਾ ਚੁੱਕਿਆ ਹੈ। ਕਈ ਵਾਰ ਵਿਕਾਸ ਦਰ ਵੱਧ ਜਾਂਦੀ ਹੈਪਰ ਮਹਿੰਗਾਈ ਕੰਟਰੋਲ ਵਿੱਚ ਨਹੀਂ ਹੁੰਦੀ। ਕਈ ਵਾਰ ਜਦੋਂ ਮਹਿੰਗਾਈ ਵੱਧਦੀ ਹੈਵਿਕਾਸ ਲਈ ਕੋਈ ਜਗ੍ਹਾ ਨਹੀਂ ਹੁੰਦੀ। ਪਰ ਇਹ ਅਜਿਹੀ ਸਰਕਾਰ ਹੈ ਜਿਸ ਨੇ ਮਹਿੰਗਾਈ ਨੂੰ ਵੀ ਕਾਬੂ ਕੀਤਾ ਹੈ ਅਤੇ ਵਿਕਾਸ ਦਰ ਨੂੰ ਵੀ ਵਧਾਇਆ ਹੈ।

ਸਾਡੀ ਅਰਥ-ਵਿਵਸਥਾ ਦੇ ਅਧਾਰ ਬਹੁਤ ਮਜ਼ਬੂਤ ਹਨ। ਇਹ ਤਾਕਤ ਸਾਨੂੰ ਅੱਗੇ ਵਧਾਉਣ ਦਾ ਵਿਸ਼ਵਾਸ ਦਿੰਦੀ ਹੈ। ਇਸੇ ਤਰ੍ਹਾਂਜੀ.ਐੱਸ.ਟੀ. ਵਰਗੀ ਪ੍ਰਣਾਲੀ ਦੀ ਵਿਵਸਥਾ ਕਰਕੇ ਅਸੀਂ ਆਪਣੇ ਆਪ ਵਿਚ ਇਕ ਨਵਾਂ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹਾਂ। ਸਾਡੇ ਦੇਸ਼ ਵਿਚ ਉਤਪਾਦਨ ਵਧੇਸਾਡੀ ਕੁਦਰਤੀ ਸੰਪਦਾ ਦੀ ਪ੍ਰੋਸੈਸਿੰਗ ਵਧੇਵੈਲਿਊ ਐਡੀਸ਼ਨ ਹੋਵੇ ਤੇ ਇਨ੍ਹਾਂ ਚੀਜ਼ਾਂ ਦਾ ਨਿਰਯਾਤ ਵਧੇ। ਇਸ ਨਾਲ ਅਸੀਂ ਆਮਦਨੀ ਨੂੰ ਵੀ ਵਧਾ ਸਕਦੇ ਹਾਂ। ਸਾਡੀਆਂ ਕੰਪਨੀਆਂਸਾਡੇ ਉੱਦਮੀਉਹ ਵੀ ਵਿਸ਼ਵ ਮਾਰਕੀਟ ਵਿੱਚ ਜਾਣ ਦਾ ਸੁਪਨਾ ਦੇਖਦੇ ਹਨ। ਦੁਨੀਆ ਦੇ ਬਾਜ਼ਾਰ ਵਿਚ ਜਾ ਕੇ ਅਤੇ ਭਾਰਤ ਦੇ ਰੁਤਬੇ ਨੂੰ ਕਾਇਮ ਕਰੋ। ਸਾਡੇ ਨਿਵੇਸ਼ਕ ਵਧੇਰੇ ਕਮਾਈ ਕਰਨਸਾਡੇ ਨਿਵੇਸ਼ਕ ਵਧੇਰੇ ਨਿਵੇਸ਼ ਕਰਨਸਾਡੇ ਨਿਵੇਸ਼ਕ ਵਧੇਰੇ ਰੁਜ਼ਗਾਰ ਪੈਦਾ ਕਰਨ – ਅਸੀਂ ਇਸ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਸਾਡੇ ਦੇਸ਼ ਵਿੱਚ ਕੁਝ ਅਜਿਹੀਆਂ ਗ਼ਲਤ ਧਾਰਨਾਵਾਂ ਬਣ ਗਈਆਂ ਹਨ ਕਿ ਸਾਨੂੰ ਉਨ੍ਹਾਂ ਧਾਰਨਾਵਾਂ ਵਿੱਚੋਂ ਬਾਹਰ ਨਿਕਲਣਾ ਹੋਵੇਗਾ। ਵੈਲਥ ਕ੍ਰਿਏਸ਼ਨ ਨੂੰ ਸਾਡੇ ਦੇਸ਼ ਵਿੱਚ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਦਕਿ ਵੈਲਥ ਕ੍ਰਿਏਸ਼ਨ ਦਾ ਕਿਸੇ ਦੇਸ਼ ਦੇ ਵਿਕਾਸ ਵਿੱਚ ਆਪਣਾ ਮਹੱਤਵ ਹੈ। ਸਾਨੂੰ ਇਸ ਪ੍ਰਤੀ ਸਨਮਾਨ ਦੀ ਨਜ਼ਰ ਨਾਲ ਦੇਖਣਾ ਪਵੇਗਾ ਜੋ ਕਿ ਉਨ੍ਹਾਂ ਦੇ ਇਸ ਕਦਮ ਨੂੰ ਨਵੀਂ ਤਾਕਤ ਦੇਵੇਗਾ।

ਮੇਰੇ ਪਿਆਰੇ ਦੇਸ਼ ਵਾਸੀਓਅੱਜ ਸ਼ਾਂਤੀ ਅਤੇ ਸੁਰੱਖਿਆ ਵਿਕਾਸ ਦੇ ਜ਼ਰੂਰੀ ਪਹਿਲੂ ਹਨ। ਪੂਰੀ ਦੁਨੀਆ ਅੱਜ ਅਸੁਰੱਖਿਆ ਨਾਲ ਘਿਰੀ ਹੋਈ ਹੈ। ਦੁਨੀਆਂ ਦੇ ਕਿਸੇ ਨਾ ਕਿਸੇ ਹਿੱਸੇ ਵਿੱਚਕਿਸੇ ਨਾ ਕਿਸੇ ਰੂਪ ਵਿੱਚ ਮੌਤ ਦਾ ਸਾਇਆ ਮੰਡਰਾ ਰਿਹਾ ਹੈ। ਵਿਸ਼ਵ ਸ਼ਾਂਤੀ ਦੇ ਲਈ ਭਾਰਤ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਭਾਰਤ ਅੱਤਵਾਦੀਆਂ ਖਿਲਾਫ਼ ਜ਼ੋਰਦਾਰ ਲੜਾਈ ਲੜ ਰਿਹਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅੱਤਵਾਦੀ ਘਟਨਾ ਮਨੁੱਖਤਾ ਦੇ ਖਿਲਾਫ਼ ਛੇੜੀ ਜੰਗ ਹੈ। ਇਸ ਲਈ ਸਾਡੀ ਅਪੀਲ ਹੈ ਕਿ ਵਿਸ਼ਵ ਦੀਆਂ ਮਨੁੱਖਤਾਵਾਦੀ ਤਾਕਤਾਂ ਇਕਜੁੱਟ ਹੋਣ ਤੇ ਅੱਤਵਾਦ ਨੂੰ ਪਨਾਹ ਦੇਣ ਵਾਲੀਆਂ ਤਾਕਤਾਂ ਦੇ ਅਸਲੀ ਰੂਪ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਅੱਤਵਾਦ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ

ਕੁਝ ਲੋਕਾਂ ਨੇ ਸਿਰਫ਼ ਭਾਰਤ ਨੂੰ ਹੀ ਨਹੀਂ ਸਗੋਂ ਸਾਡੇ ਗੁਆਂਢੀ ਦੇਸ਼ਾਂ ਨੂੰ ਵੀ ਅੱਤਵਾਦ ਨਾਲ ਤਬਾਹ ਕੀਤੀ ਹੋਇਆ ਹੈ। ਬੰਗਲਾਦੇਸ਼ ਵੀ ਅੱਤਵਾਦ ਨਾਲ ਲੜ ਰਿਹਾ ਹੈਅਫ਼ਗਾਨਿਸਤਾਨ ਵੀ ਅੱਤਵਾਦ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ਦੇ ਅੰਦਰ ਚਰਚ ਵਿੱਚ ਬੈਠੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕਿੰਨੀਆਂ ਦੁਖਦਾਈ ਗੱਲਾਂ ਹਨ ਅਤੇ ਇਸ ਲਈ ਜਦੋਂ ਅਸੀਂ ਅੱਤਵਾਦ ਵਿਰੁੱਧ ਲੜਦੇ ਹਾਂਅਸੀਂ ਇਸ ਪੂਰੇ ਖਿੱਤੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਆਪਣੀ ਭੂਮਿਕਾ ਨਿਭਾਉਣ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਾਂ।

ਸਾਡਾ ਗੁਆਂਢੀਸਾਡਾ ਇੱਕ ਚੰਗਾ ਮਿੱਤਰ ਅਫ਼ਗਾਨਿਸਤਾਨ ਚਾਰ ਦਿਨਾਂ ਬਾਅਦ ਆਪਣੀ ਆਜ਼ਾਦੀ ਦਾ ਜਸ਼ਨ ਮਨਾਏਗਾ ਅਤੇ ਇਹ ਉਸ ਦੀ ਆਜ਼ਾਦੀ ਦਾ 100ਵਾਂ ਸਾਲ ਹੈ। ਮੈਂ ਅੱਜ ਲਾਲ ਕਿਲ੍ਹੇ ਤੋਂ ਅਫ਼ਗਾਨਿਸਤਾਨ ਦੇ ਮੇਰੇ ਦੋਸਤਾਂ ਨੂੰਜੋ ਚਾਰ ਦਿਨਾਂ ਬਾਅਦ 100ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਨਬਹੁਤ ਸਾਰੀਆਂ ਸ਼ੁੱਭ-ਕਾਮਨਾਵਾਂ ਦਿੰਦਾ ਹੈ।

ਅੱਤਵਾਦ ਅਤੇ ਹਿੰਸਾ ਦਾ ਮਾਹੋਲ ਬਣਾਉਣ ਵਾਲਿਆਂ ਨੂੰਉਨ੍ਹਾਂ ਨੂੰ ਫੈਲਾਉਣ ਵਾਲਿਆਂ ਨੂੰਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਮਟੀਆਮੇਟ ਕਰਨ ਨੂੰ ਲੈ ਕੇ ਸਾਡੀ ਸਰਕਾਰ ਦੀ ਨੀਤੀ ਬਹੁਤ ਹੀ ਸਪੱਸ਼ਟ ਹੈ। ਸਾਨੂੰ ਕੋਈ ਝਿਜਕ ਨਹੀਂ ਹੈ। ਸਾਡੇ ਸੈਨਿਕਾਂ ਨੇਸਾਡੇ ਸੁਰੱਖਿਆ ਬਲਾਂ,ਸੁਰੱਖਿਆ ਏਜੰਸੀਆਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਨ੍ਹਾਂ ਨੇ ਸਾਡੇ ਭਵਿੱਖ ਨੂੰ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹਾਂ ਪਰ ਸਮੇਂ ਦੇ ਨਾਲ ਸੁਧਾਰ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ।

ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਦੇਸ਼ ਵਿੱਚ ਫੌਜੀ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਲੰਮੇ ਸਮੇਂ ਤੋਂ ਚਰਚਾ ਕੀਤੀ ਜਾ ਰਹੀ ਹੈ। ਕਈ ਸਰਕਾਰਾਂ ਨੇ ਇਸ ਬਾਰੇ ਵਿਚਾਰ-ਵਟਾਂਦਰੇ ਕੀਤੇ ਹਨ। ਬਹੁਤ ਸਾਰੇ ਕਮਿਸ਼ਨ ਬਣੇ ਹਨਬਹੁਤ ਸਾਰੀਆਂ ਰਿਪੋਰਟਾਂ ਆਈਆਂ ਹਨ ਅਤੇ ਸਾਰੀਆਂ ਰਿਪੋਰਟਾਂ ਲਗਭਗ ਇਕੋ ਜਿਹੀ ਸਵੀਕਾਰਤਾ ਨੂੰ ਉਜਾਗਰ ਕਰ ਰਹੀਆਂ ਹਨ। ਸਾਡੀਆਂ ਤਿੰਨੇ ਫੌਜਾਂ – ਜਲਥਲ ਤੇ ਹਵਾਈ ਸੈਨਾ ਵਿਚਕਾਰ ਬਹੁਤ ਵਧੀਆ ਤਾਲਮੇਲ ਹੈਜਿਸ ਦੇ ਸਾਨੂੰ ਮਾਣ ਹੈ। ਪਰ ਅੱਜ ਜਿਵੇਂ ਦੁਨੀਆ ਬਦਲ ਰਹੀ ਹੈਅੱਜ ਯੁੱਧ ਦਾ ਘੇਰਾ ਬਦਲ ਰਿਹਾ ਹੈਰੂਪ ਬਦਲ ਰਿਹਾ ਹੈ। ਅੱਜ ਜਿਸ ਤਰੀਕੇ ਨਾਲ ਤਕਨਾਲੋਜੀ ਦੁਆਰਾ ਚਲਾਈਆਂ ਜਾ ਰਹੀਆਂ ਪ੍ਰਣਾਲੀਆਂ ਵਿਕਸਿਤ ਹੋ ਰਹੀਆਂ ਹਨਉਸ ਵੇਲੇ ਭਾਰਤ ਟੁਕੜਿਆਂ ਵਿੱਚ ਵੀ ਨਹੀਂ ਸੋਚ ਸਕੇਗਾ। ਸਾਡੀ ਪੂਰੀ ਸੈਨਿਕ ਸ਼ਕਤੀ ਨੂੰ ਇਕੱਠੇ ਹੋ ਕੇ ਅੱਗੇ ਵਧਣ ਲਈ ਕੰਮ ਕਰਨਾ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਫੌਜ ਦੇ ਤਿੰਨੇ ਅੰਗ ਇੱਕੋ ਸਮੇਂ ਅੱਗੇ ਵਧਣ। ਦੁਨੀਆ ਵਿੱਚ ਬਦਲਦੇ ਹੋਏ ਜੰਗ ਦੇ ਮਾਹੌਲ ਦੇ ਮੁਤਾਬਿਕ ਬਿਹਤਰ ਤਾਲਮੇਲ ਹੋਵੇਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਮੈਂ ਅੱਜ ਲਾਲ ਕਿਲ੍ਹੇ ਤੋਂ ਇੱਕ ਅਹਿਮ ਫੈਸਲੇ ਦੀ ਘੋਸ਼ਣਾ ਕਰਨੀ ਚਾਹੁੰਦਾ ਹਾਂ। ਜੋ ਲੋਕ ਇਸ ਵਿਸ਼ੇ ਬਾਰੇ ਜਾਣੂ ਹਨਉਹ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਹਨ।

ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਚੀਫ ਆਫ਼ ਡਿਫੈਂਸ – ਸੀ.ਡੀ.ਐੱਸ. ਦੀ ਵਿਵਸਥਾ ਕਰਾਂਗੇ ਅਤੇ ਇਸ ਅਹੁਦੇ ਦੇ ਗਠਨ ਤੋਂ ਬਾਅਦ ਫੌਜ ਦੇ ਤਿੰਨਾਂ ਅੰਗਾਂ ਨੂੰ ਉੱਚ ਪੱਧਰ ਤੇ ਪ੍ਰਭਾਵਸ਼ਾਲੀ ਅਗਵਾਈ ਮਿਲੇਗੀ।

ਮੇਰੇ ਪਿਆਰੇ ਦੇਸ਼ ਵਾਸੀਓਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ ਅਜਿਹੇ ਦੌਰ ਵਿਚ ਪੈਦਾ ਹੋਏ ਹਾਂਅਸੀਂ ਇੱਕ ਅਜਿਹੇ ਸਮੇਂ ਵਿੱਚ ਜੀ ਰਹੇ ਹਾਂਅਸੀਂ ਇੱਕ ਅਜਿਹੇ ਦੌਰ ਵਿੱਚ ਹਾਂ ਜਦੋਂ ਸਾਡੇ ਕੋਲ ਕੁਝ ਨਾ ਕੁਝ ਕਰਨ ਦੀ ਯੋਗਤਾ ਹੈ। ਕਈ ਵਾਰ ਇਹ ਮਨ ਵਿਚ ਹਮੇਸ਼ਾ ਆਉਂਦਾ ਹੈ ਕਿ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀਭਗਤ ਸਿੰਘਸੁਖਦੇਵਰਾਜਗੁਰੂ ਵਰਗੇ ਮਹਾਪੁਰਖ ਆਪਣੇ ਬਲੀਦਾਨ ਦੇ ਲਈ ਮੁਕਾਬਲਾ ਕਰ ਰਹੇ ਸਨ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਸੁਤੰਤਰਤਾ ਪ੍ਰੇਮੀ ਆਪਣੇ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਜਗਾਉਣ ਲਈ ਘਰ-ਘਰਗਲੀ-ਗਲੀ ਜਾ ਰਹੇ ਸਨ। ਅਸੀਂ ਉਸ ਸਮੇਂ ਨਹੀਂ ਸੀਅਸੀਂ ਜੰਮੇ ਨਹੀਂ ਸੀਸਾਨੂੰ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆਪਰ ਸਾਨੂੰ ਦੇਸ਼ ਲਈ ਜਿਊਣ ਦਾ ਮੌਕਾ ਜ਼ਰੂਰ ਮਿਲਿਆ ਹੈ। ਤੇ ਇਹ ਖੁਸ਼ਕਿਸਮਤੀ ਹੈ ਕਿ ਇਹ ਸਮਾਂ ਸਾਡੇ ਲਈ ਬਹੁਤ ਹੀ ਮਹੱਤਵਪੂਰਣ ਹੈ। ਪੂਜਨੀਕ ਬਾਪੂ ਮਹਾਤਮਾ ਗਾਂਧੀਉਨ੍ਹਾਂ ਦੀ 150ਵੀਂ ਜਿਅੰਤੀ ਦਾ ਇਹ ਵਰ੍ਹਾ ਹੈ। ਅਜਿਹਾ ਮੌਕਾ ਸਾਡੇ ਸਮੇਂ ਵਿੱਚ ਮਿਲੇਇਹ ਸਾਡੀ ਚੰਗੀ ਕਿਸਮਤ ਹੈ। ਅਤੇ ਦੂਜਾਸਾਡੀ ਆਜ਼ਾਦੀ ਦੇ 75 ਸਾਲਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲਿਆਂ ਦੀ ਯਾਦ ਸਾਨੂੰ ਕੁਝ ਕਰਨ ਲਈ ਪ੍ਰੇਰਦੀ ਹੈ। ਸਾਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ। 130 ਕਰੋੜ ਦੇਸ਼ ਵਾਸੀਆਂ ਦੇ ਦਿਲ ਵਿੱਚ ਮਹਾਤਮਾ ਗਾਂਧੀ ਦੇ ਸੁਪਨਿਆਂ ਮੁਤਾਬਿਕਦੇਸ਼ ਦੀ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦੇ ਮੁਤਾਬਿਕ ਆਜ਼ਾਦੀ ਦੇ 75 ਸਾਲ ਅਤੇ ਗਾਂਧੀ ਜੀ ਦੇ 150 ਸਾਲਦੇ ਇਨ੍ਹਾਂ ਮੌਕਿਆਂ ਨੂੰ ਆਪਣੀ ਪ੍ਰੇਰਨਾ ਦਾ ਮਹਾਨ ਸੋਮਾ ਬਣਾ ਕੇ ਸਾਨੂੰ ਅੱਗੇ ਵਧਣਾ ਪਵੇਗਾ।

ਮੈਂ ਇਸੇ ਲਾਲ ਕਿਲ੍ਹੇ ਤੋਂ 2014 ਵਿੱਚ ਸਵੱਛਤਾ ਬਾਰੇ ਗੱਲ ਕੀਤੀ ਸੀ। 2019 ਵਿੱਚ ਕੁਝ ਹਫ਼ਤਿਆਂ ਬਾਅਦ ਹੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਐਲਾਨ ਕਰਨ ਦੇ ਯੋਗ ਹੋ ਜਾਵੇਗਾ। ਰਾਜਾਂਪਿੰਡਾਂਨਗਰ ਪਾਲਿਕਾਵਾਂ, ਹਰ ਕਿਸੇ ਨੇ, ਮੀਡੀਆ ਨੇ ਇਸ ਨੂੰ ਇੱਕ ਲੋਕ-ਲਹਿਰ ਹੀ ਬਣਾ ਦਿੱਤਾ। ਸਰਕਾਰ ਕਿਤੇ ਨਜ਼ਰ ਨਾ ਆਈਲੋਕਾਂ ਨੇ ਖੁਦ ਹੀ ਬੀੜਾ ਚੁੱਕ ਲਿਆ ਤੇ ਨਤੀਜੇ ਸਾਹਮਣੇ ਹਨ।

ਮੇਰੇ ਪਿਆਰੇ ਦੇਸ਼ ਵਾਸੀਓਮੈਂ ਅੱਜ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਉਮੀਦ ਰੱਖਣਾ ਚਾਹੁੰਦਾ ਹਾਂ। ਇਸ 2 ਅਕਤੂਬਰ ਨੂੰ ਅਸੀਂ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ, ਕੀ ਅਸੀਂ ਇਸ ਤੋਂ ਦੇਸ਼ ਨੂੰ ਮੁਕਤੀ ਦਿਵਾ ਸਕਦੇ ਹਾਂ। ਅਸੀਂ ਟੋਲੀਆਂ ਬਣਾ ਕੇ ਨਿਕਲ ਪਈਏ ਤੇ ਬਾਪੂ ਨੂੰ ਯਾਦ ਕਰਦੇ ਹੋਏ ਜਿੱਥੇ ਵੀ ਪਲਾਸਟਿਕ ਪਿਆ ਹੋਵੇ, ਚੌਕ ਵਿੱਚ ਪਿਆ ਹੋਵੇ ਜਾਂ ਗੰਦੀ ਨਾਲੀ ਵਿੱਚ, ਉਸ ਨੂੰ ਇਕੱਠਾ ਕਰੀਏ ਤੇ ਨਗਰ ਪਾਲਿਕਾਵਾਂਮਹਾ-ਨਗਰਪਾਲਿਕਾਵਾਂਗ੍ਰਾਮ ਪੰਚਾਇਤਾਂ ਇਸ ਸਭ ਨੂੰ ਸੰਭਾਲਣ ਦਾ ਇੰਤਜ਼ਾਮ ਕਰਨ। ਕੀ ਅਸੀਂ 2 ਅਕਤੂਬਰ ਨੂੰ ਪਲਾਸਟਿਕ ਨੂੰ ਅਲਵਿਦਾ ਕਹਿਣ ਲਈ ਪਹਿਲਾ ਮਜ਼ਬੂਤ ਕਦਮ ਚੁੱਕ ਸਕਦੇ ਹਾਂ ?

ਆਓਮੇਰੇ ਦੇਸ਼ ਵਾਸੀਓਅਸੀਂ ਇਸ ਨੂੰ ਅੱਗੇ ਵਧਾਈਏ। ਹੁਣ ਮੈਂ ਸਟਾਰਟ-ਅਪਟੈਕਨੀਸ਼ੀਅਨਉੱਦਮੀਆਂ ਨੂੰ ਤਾਕੀਦ ਕਰਦਾ ਹਾਂ ਕਿ ਅਸੀਂ ਇਸ ਪਲਾਸਟਿਕ ਦੇ ਰੀਸਾਈਕਲ ਲਈ ਕੀ ਕਰ ਸਕਦੇ ਹਾਂ ਜਿਵੇਂ ਪਲਾਸਟਿਕ ਦੀ ਵਰਤੋਂ ਹਾਈਵੇਅ ਬਣਾਉਣ ਲਈ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਸਾਨੂੰ ਬਦਲਵੇਂ ਪ੍ਰਬੰਧ ਵੀ ਕਰਨੇ ਪੈਣਗੇ। ਮੈਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹਮੇਸ਼ਾ ਆਪਣੀ ਦੁਕਾਨ ਤੇ ਇੱਕ ਬੋਰਡ ਲਾਉਂਦੇ ਹੋਇੱਕ ਬੋਰਡ ਇਹ ਵੀ ਲਗਾਓਕਿਰਪਾ ਕਰਕੇ ਸਾਡੇ ਤੋਂ ਪਲਾਸਟਿਕ ਦੀ ਥੈਲੀ ਦੀ ਉਮੀਦ ਨਾ ਕਰੋ। ਤੁਸੀਂ ਆਪਣੇ ਘਰੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਓ। ਅਸੀਂ ਕਿਉਂ ਨਾ ਇੱਕ ਮਾਹੌਲ ਬਣਾਈਏ। ਦੀਵਾਲੀ ਦੇ ਮੌਕੇਜਿਥੇ ਅਸੀਂ ਲੋਕਾਂ ਨੂੰ ਕਈ ਤਰ੍ਹਾਂ ਤੋਹਫ਼ੇ ਦਿੰਦੇ ਹਾਂਕਿਉਂ ਨਾ ਇਸ ਵਾਰ ਲੋਕਾਂ ਨੂੰ ਕੱਪੜੇ ਦੇ ਥੈਲੇ ਗਿਫਟ ਕਰੀਏਤਾਂ ਕਿ ਜੇ ਕੋਈ ਕੱਪੜੇ ਦਾ ਥੈਲਾ ਲੈ ਕੇ ਬਾਜ਼ਾਰ ਜਾਂਦਾ ਹੈਤਾਂ ਤੁਹਾਡੀ ਕੰਪਨੀ ਦਾ ਇਸ਼ਤਿਹਾਰ ਵੀ ਹੋਵੇਗਾ। ਜੇ ਤੁਸੀਂ ਸਿਰਫ ਇਕ ਡਾਇਰੀ ਦਿੰਦੇ ਹੋਤਾਂ ਸ਼ਾਇਦ ਕੁਝ ਨਹੀਂ ਹੁੰਦਾਜੇ ਤੁਸੀਂ ਕੈਲੰਡਰ ਦਿੰਦੇ ਹੋਕੁਝ ਨਹੀਂ ਹੁੰਦਾਜੇ ਤੁਸੀਂ ਇਕ ਬੈਗ ਦਿੰਦੇ ਹੋ ਤਾਂ ਜਿੱਥੇ ਵੀ ਉਹ ਜਾਵੇਗਾ, ਤੁਹਾਡੀ ਮਸ਼ਹੂਰੀ ਕਰੇਗਾ ਜੂਟ ਦੇ ਥੈਲੇ ਮੇਰੇ ਕਿਸਾਨਾਂ ਦੀ ਸਹਾਇਤਾ ਕਰਨਗੇਉਨ੍ਹਾਂ ਨੂੰ ਮਦਦ ਮਿਲੇਗੀ। ਛੋਟੇ-ਛੋਟੇ ਕੰਮ ਹਨ। ਗਰੀਬ ਵਿਧਵਾ ਮਾਂ ਜੋ ਸਿਲਾਈ ਕਰੇਗੀ ਉਸ ਦੀ ਮਦਦ ਹੋਵੇਗੀਭਾਵ ਇਹ ਕਿ ਕਿਵੇਂ ਸਾਡਾ ਛੋਟਾ ਫੈਸਲਾ ਵੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈਸਾਨੂੰ ਉਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ

ਮੇਰੇ ਪਿਆਰੇ ਦੇਸ਼ ਵਾਸੀਓਪੰਜ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਸੁਪਨਾ ਹੋਵੇਸਵੈ-ਨਿਰਭਰ ਭਾਰਤ ਦਾ ਸੁਪਨਾ ਹੋਵੇਮਹਾਤਮਾ ਗਾਂਧੀ ਦੇ ਆਦਰਸ਼ਾਂ ਤੇ ਜਿਊਣਾ ਅੱਜ ਵੀ ਓਨਾ ਹੀ ਸਾਰਥਾ ਹੈ। ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਸ਼ਲਾਘਾਯੋਗ ਹਨ ਅਤੇ ਇਸ ਲਈ ਮੇਕ ਇਨ ਇੰਡੀਆ ਦਾ ਜੋ ਮਿਸ਼ਨ ਅਸੀਂ ਲਿਆ ਹੈ, ਉਸ ਨੂੰ ਅੱਗੇ ਵਧਾਉਣਾ ਹੈ। ਆਓ ਅਸੀਂ ਇਹ ਫੈਸਲਾ ਕਰੀਏ ਕਿ ਮੇਰੇ ਦੇਸ਼ ਵਿੱਚ ਜੋ ਕੁਝ ਬਣਾਇਆ ਜਾਂਦਾ ਹੈ, ਉਸ ਨੂੰ ਪ੍ਰਾਪਤ ਕਰਨਾ ਮੇਰੀ ਪ੍ਰਾਥਮਿਕਤਾ ਹੋਵੇਗੀ। ਬਿਹਤਰ ਕੱਲ੍ਹ ਦੇ ਲਈ ਸਾਨੂੰ ਸਥਾਨਕ ਉਤਪਾਦਾਂ ਤੇ ਜ਼ੋਰ ਦੇਣਾ ਪਵੇਗਾ। ਪਿੰਡ ਵਿੱਚ ਜੋ ਬਣਦਾ ਹੈ ਪਹਿਲਾਂ ਉਸ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਉਥੇ ਨਹੀਂ ਤਾਂ ਤਹਿਸੀਲ ਵਿੱਚਤਹਿਸੀਲ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਜ਼ਿਲ੍ਹੇ ਵਿੱਚਜੇ ਤੁਹਾਨੂੰ ਜ਼ਿਲ੍ਹੇ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਰਾਜ ਵਿੱਚ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਜ਼ਰੂਰਤਾਂ ਲਈ ਕਿਤੇ ਵੀ ਨਹੀਂ ਜਾਣ ਦੀ ਲੋੜ ਨਹੀਂ ਪਵੇਗੀ। ਇਸ ਸਭ ਨਾਲ ਸਾਡੀ ਪੇਂਡੂ ਆਰਥਿਕਤਾ ਨੂੰ ਕਿੰਨੀ ਤਾਕਤ ਮਿਲੇਗੀ ਛੋਟੇ ਉੱਦਮੀਆਂ ਨੂੰ ਕਿੰਨਾ ਬਲ ਮਿਲੇਗਾ ਸਾਡੀ ਰਵਾਇਤੀ ਚੀਜ਼ਾਂ ਨੂੰ ਕਿੰਨਾ ਬਲ ਮਿਲੇਗਾ ਭਰਾਵੋ ਤੇ ਭੈਣੋਸਾਨੂੰ ਮੋਬਾਈਲ ਫੋਨ ਚੰਗਾ ਲੱਗਦਾ ਹੈ, ਅਸੀਂ ਵਟਸਐਪ ਭੇਜਣਾ ਪਸੰਦ ਕਰਦੇ ਹਾਂਅਸੀਂ ਫੇਸਬੁਕ, ਟਵਿੱਟਰ ਤੇ ਰਹਿਣਾ ਪਸੰਦ ਕਰਦੇ ਹਾਂਪਰ ਦੇਸ਼ ਦੀ ਆਰਥਿਕਤਾ ਵਿੱਚ ਵੀ ਇਸ ਦੇ ਕਾਰਨ ਅਸੀਂ ਮਦਦ ਕਰ ਸਕਦੇ ਹਾਂ। ਜਾਣਕਾਰੀਆਂ ਦੇ ਲਈ ਤਕਨਾਲੋਜੀ ਦੀ ਜਿੰਨੀ ਵਰਤੋਂ ਕੀਤੀ ਜਾਂਦੀ ਹੈਆਧੁਨਿਕ ਭਾਰਤ ਦੀ ਉਸਾਰੀ ਲਈ ਵੀ ਤਕਨਾਲੋਜੀ ਦਾ ਓਨਾ ਹੀ ਉਪਯੋਗ ਹੈ ਅਤੇ ਅਸੀਂ ਆਮ ਨਾਗਰਿਕ ਡਿਜੀਟਲ ਭੁਗਤਾਨ ਦੇ ਲਈ ਕਿਉਂ ਨਾ ਅੱਗੇ ਵਧੀਏ ਅੱਜ ਸਾਨੂੰ ਮਾਣ ਹੈ ਕਿ ਸਾਡਾ ਰੁਪੈ ਕਾਰਡ ਸਿੰਗਾਪੁਰ ਵਿਚ ਚੱਲ ਰਿਹਾ ਹੈਸਾਡਾ ਰੁਪੈ ਕਾਰਡ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾਂ ਵਿੱਚ ਵੀ ਚੱਲਣ ਵਾਲਾ ਹੈ। ਸਾਡਾ ਡਿਜੀਟਲ ਪਲੇਟਫਾਰਮ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉੱਭਰ ਰਿਹਾ ਹੈਪਰ ਸਾਡੇ ਪਿੰਡ ਵਿੱਚਇੱਥੋਂ ਤੱਕ ਕਿ ਸਾਡੇ ਸ਼ਹਿਰ ਦੀਆਂ ਛੋਟੀਆਂ ਦੁਕਾਨਾਂਛੋਟੇ ਮਾਲਾਂ ਵਿੱਚ ਵੀਅਸੀਂ ਡਿਜੀਟਲ ਭੁਗਤਾਨ ਤੇ ਜ਼ੋਰ ਕਿਉਂ ਨਾ ਦੇਈਏ ਆਓ ਅਸੀਂ ਈਮਾਨਦਾਰੀਟ੍ਰਾਂਸਪੇਰੈਂਸੀ ਅਤੇ ਦੇਸ਼ ਦੀ ਆਰਥਿਕਤਾ ਨੂੰ ਤਾਕਤ ਦੇਣ ਲਈ ਡਿਜੀਟਲ ਭੁਗਤਾਨ ਨੂੰ ਅਪਣਾਈਏ। ਮੈਂ ਤਾਂ ਸਗੋਂ ਵਪਾਰੀਆਂ ਨੂੰ ਕਹਾਂਗਾ ਕਿ ਤੁਸੀਂ ਬੋਰਡ ਲਗਾਉਂਦੇ ਹੋ, ਜ਼ਿਆਦਾਤਰ ਪਿੰਡਾਂ ਵਿੱਚ ਜਾਓਗੇ ਤਾਂ ਵਪਾਰੀਆਂ ਦੇ ਬੋਰਡ ਹੁੰਦੇ ਹਨ – ਅੱਜ ਨਗਦ, ਕੱਲ੍ਹ ਉਧਾਰ। ਮੈਂ ਚਾਹੁੰਦਾ ਹਾਂ ਕਿ ਹੁਣ ਸਾਨੂੰ ਇੱਕ ਬੋਰਡ ਲਗਾਉਣਾ ਚਾਹੀਦਾ ਹੈਡਿਜੀਟਲ ਭੁਗਤਾਨ ਨੂੰ ਹਾਂ, ਨਗਦ ਨੂੰ ਨਾਂਹ, ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਉਣਾ ਚਾਹੀਦਾ ਹੈ। ਮੈਂ ਬੈਂਕਿੰਗ ਸੈਕਟਰ ਨੂੰ ਅਪੀਲ ਕਰਦਾ ਹਾਂਮੈਂ ਕਾਰੋਬਾਰੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਉ ਅਸੀਂ ਇਨ੍ਹਾਂ ਚੀਜ਼ਾਂ ਉੱਤੇ ਜ਼ੋਰ ਦੇਈਏ।

ਸਾਡੇ ਦੇਸ਼ ਵਿੱਚ ਮਿਡਲ ਕਲਾਸਉੱਚ ਮਿਡਲ ਕਲਾਸ ਦਾ ਘੇਰਾ ਵੱਧ ਰਿਹਾ ਹੈਜੋ ਕਿ ਚੰਗੀ ਗੱਲ ਹੈ। ਪਰਿਵਾਰ ਨਾਲ ਸਾਲ ਵਿੱਚ ਇੱਕ-ਦੋ ਵਾਰ ਸੈਰ-ਸਪਾਟੇ ਦੇ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਜਾਂਦੇ ਹਨ। ਇਹ ਚੰਗੀ ਗੱਲ ਹੈ। ਪਰ ਮੈਂ ਅੱਜ ਅਜਿਹੇ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈਇੰਨੇ ਮਹਾਪੁਰਖਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਭਾਵਨਾਤਮਕ ਤੌਰ ਤੇ ਇਸ ਮਿੱਟੀ ਨਾਲਇਸ ਦੇ ਇਤਿਹਾਸ ਨਾਲ ਜੁੜੇਇਸ ਦੀਆਂ ਹਵਾਵਾਂ ਤੋਂਇਸ ਦੇ ਪਾਣੀ ਤੋਂ ਨਵੀਂ ਊਰਜਾ ਪ੍ਰਾਪਤ ਕਰੇ। ਇਸ ਦੇ ਲਈ ਸਾਨੂੰ ਪੂਰਾ ਯਤਨ ਕਰਨਾ ਚਾਹੀਦਾ ਹੈ। ਅਸੀਂ ਭਾਵੇਂ ਕਿੰਨੀ ਵੀ ਤਰੱਕੀ ਕਰ ਲਈਏ ਪਰ ਜੜ੍ਹਾਂ ਤੋਂ ਕੱਟੇ ਜਾਣ ਨਾਲ ਸਾਨੂੰ ਕੋਈ ਨਹੀਂ ਬਚਾ ਸਕਦਾ। ਇਸ ਲਈ ਮੈਂ ਲਾਲ ਕਿਲ੍ਹੇ ਤੋਂ ਦੇਸ਼ ਦੇ ਨੌਜਵਾਨਾਂ ਦੇ ਰੁਜ਼ਗਾਰ ਲਈਭਾਰਤ ਨੂੰ ਵਿਸ਼ਵ ਵਿਚ ਮਾਨਤਾ ਦਿਵਾਉਣਭਾਰਤ ਦੀ ਸ਼ਕਤੀ ਨੂੰ ਉਜਾਗਰ ਕਰਨ ਮੈਂ ਆਪਣੇ ਦੇਸ਼ ਵਾਸੀਆਂ ਅੱਗੇ ਇੱਕ ਛੋਟੀ ਜਿਹੀ ਮੰਗ ਰੱਖ ਰਿਹਾ ਹਾਂ – ਕੀ ਤੁਸੀਂ ਤੈਅ ਕਰ ਸਕਦੇ ਹੋ ਕਿ 2022 ਆਜ਼ਾਦੀ ਦੇ 75 ਸਾਲ ਤੋਂ ਪਹਿਲਾਂਅਸੀਂ ਆਪਣੇ ਪਰਿਵਾਰ ਨਾਲ ਭਾਰਤ ਵਿੱਚ ਘੱਟੋ-ਘੱਟ 15 ਸੈਰ-ਸਪਾਟਾ ਥਾਵਾਂ ਦਾ ਦੌਰਾ ਕਰਾਂਗੇ। ਉਥੇ ਮੁਸ਼ਕਿਲਾਂ ਹੋਣਗੀਆਂ ਤਾਂ ਵੀ ਉਥੇ ਜਾਵਾਂਗੇ। ਚੰਗੇ ਹੋਟਲ ਨਹੀਂ ਹੋਣਗੇ ਤਾਂ ਵੀ ਜਾਵਾਂਗੇ। ਕਈ ਵਾਰ ਮੁਸ਼ਕਿਲਾਂ ਵੀ ਜ਼ਿੰਦਗੀ ਜਿਊਣ ਦੇ ਕੰਮ ਆਉਂਦੀਆਂ ਹਨ। ਇੱਕ ਵਾਰ ਜਦੋਂ ਤੁਸੀਂ ਜਾਣਾ ਸ਼ੁਰੂ ਕਰ ਦਿੱਤਾਤਾਂ ਵਿਵਸਥਾ ਵਿਕਸਿਤ ਕਰਨ ਵਾਲੇ ਲੋਕ ਵੀ ਆਉਣਾ ਸ਼ੁਰੂ ਕਰ ਦੇਣਗੇ। ਕਿਉਂ ਨਾ ਅਸੀਂ ਸਾਡੇ ਦੇਸ਼ ਵਿਚ 100 ਅਜਿਹੇ ਮਹਾਨ ਸੈਰ-ਸਪਾਟੇ ਵਾਲੇ ਸਥਾਨ ਵਿਕਸਿਤ ਕਰੀਏ, ਕਿਉਂ ਨਾ ਹਰ ਰਾਜ ਵਿਚ 2 ਜਾਂ 5 ਜਾਂ 7 ਉੱਚ ਪੱਧਰ ਦੇ ਸੈਰ-ਸਪਾਟਾ ਸਥਾਨ ਤਿਆਰ ਕੀਤੇ ਜਾਣ। ਆਓ ਅਸੀਂ ਫੈਸਲਾ ਕਰੀਏ – ਸਾਡੇ ਉੱਤਰ-ਪੂਰਬ ਵਿੱਚ ਇੰਨਾ ਜ਼ਿਆਦਾ ਪ੍ਰਕਿਰਤਕ ਸੁਹਜ ਹੈ ਪਰ ਕਿੰਨੀਆਂ ਯੂਨੀਵਰਸਿਟੀਆਂ ਹਨ ਜੋ ਆਪਣਾ ਟੂਰਿਸਟ ਡੈਸਟੀਨੇਸ਼ਨ, ਨਾਰਥ-ਈਸਟ ਨੂੰ ਬਣਾਉਂਦੀਆਂ ਹਨ ? ਤੁਹਾਨੂੰ ਸਿਰਫ਼ 7 ਦਿਨ, 10 ਦਿਨ ਕੱਢਣੇ ਪੈਣਗੇ ਪਰ ਦੇਸ਼ ਦੇ ਅੰਦਰ ਹੀ ਸੈਰ-ਸਪਾਟੇ ਦੇ ਲਈ ਨਿਕਲੋ।

ਤੁਸੀਂ ਦੇਖਣਾ ਜਿਥੇ ਵੀ ਜਾ ਕੇ ਆਓਗੇਤੁਸੀਂ ਇੱਕ ਨਵੀਂ ਦੁਨੀਆਂ ਖੜ੍ਹੀ ਕਰਕੇ ਆਓਗੇ ਤੇ ਇਸ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਸੰਤੁਸ਼ਟੀ ਵੀ ਮਿਲੇਗੀ। ਜੇ ਹਿੰਦੁਸਤਾਨ ਦੇ ਲੋਕ ਜਾਣ ਲੱਗ ਪਏ ਤਾਂ ਦੁਨੀਆ ਦੇ ਲੋਕ ਵੀ ਆਉਣੇ ਸ਼ੁਰੂ ਹੋ ਜਾਣਗੇ। ਅਸੀਂ ਦੁਨੀਆਂ ਵਿਚ ਜਾਵਾਂਗੇ ਅਤੇ ਕਹਾਂਗੇ ਕਿ ਤੁਸੀਂ ਇਹ ਦੇਖਿਆ ਹੈ ਕੋਈ ਵੀ ਸੈਲਾਨੀ ਸਾਨੂੰ ਪੁੱਛੇਗਾ ਕਿ ਤੁਸੀਂ ਹਿੰਦੁਸਤਾਨ ਤੋਂ ਆ ਰਹੇ ਹੋਕੀ ਤੁਸੀਂ ਤਾਮਿਲਨਾਡੂ ਦਾ ਉਹ ਮੰਦਰ ਦੇਖਿਆ ਹੈ ਤੇ ਅਸੀਂ ਕਹਾਂਗੇ ਕਿ ਮੈਂ ਗਿਆ ਨਹੀਂ ਤਾਂ ਉਹ ਸਾਨੂੰ ਦੱਸੇਗਾ ਕਿ ਭਰਾਵਾ ਕਮਾਲ ਹੈ, ਮੈਂ ਤੁਹਾਡੇ ਦੇਸ਼ ਵਿੱਚ ਤਾਮਿਲਨਾਡੂ ਦੇ ਮੰਦਰਾਂ ਨੂੰ ਦੇਖਣ ਗਿਆ ਸੀ ਅਤੇ ਤੁਸੀਂ ਇੱਥੇ ਦੇਖਣ ਆਏ ਹੋ। ਅਸੀਂ ਦੁਨੀਆ ਵਿੱਚ ਜਾਈਏ ਪਰ ਆਪਣੇ ਦੇਸ਼ ਨੂੰ ਜਾਣਨ ਤੋਂ ਬਾਅਦ ਜਾਈਏ।

ਮੈਂ ਅੱਜ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ, ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ। ਮੇਰੇ ਕਿਸਾਨ ਦੇ ਲਈ, ਮੇਰੇ ਦੇਸ਼ ਵਾਸੀਆਂ ਦੇ ਲਈਇਹ ਧਰਤੀ ਸਾਡੀ ਮਾਂ ਹੈ। ਜਿਵੇਂ ਹੀ ਅਸੀਂ ਭਾਰਤ ਮਾਤਾ ਦੀ ਜੈ ਬੋਲਦੇ ਹਾਂਸਾਡੇ ਅੰਦਰ ਊਰਜਾ ਦਾ ਪ੍ਰਵਾਹ ਹੁੰਦਾ ਹੈ। ਵੰਦੇ ਮਾਤਰਮ ਦੇ ਬੋਲਣ ਨਾਲ ਇਸ ਧਰਤੀ ਮਾਂ ਦੇ ਲਈ ਆਪਾ ਵਾਰਨ ਦੀ ਪ੍ਰੇਰਨਾ ਮਿਲਦੀ ਹੈ। ਇੱਕ ਲੰਮਾ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ ਪਰ ਕੀ ਅਸੀਂ ਕਦੇ ਇਸ ਧਰਤੀ ਮਾਂ ਦੀ ਸਿਹਤ ਬਾਰੇ ਵੀ ਕਦੇ ਚਿੰਤਾ ਕੀਤੀ ਹੈ। ਜਿਸ ਤਰੀਕੇ ਨਾਲ ਅਸੀਂ ਰਸਾਇਣਾਂ ਦੀ ਵਰਤੋਂ ਕਰ ਰਹੇ ਹਾਂ, ਰਸਾਇਣਕ ਖਾਦ ਦੀ ਵਰਤੋਂ ਕਰ ਰਹੇ ਹਾਂਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਾਂ, ਅਸੀਂ ਆਪਣੀ ਧਰਤੀ ਮਾਂ ਨੂੰ ਤਬਾਹ ਕਰ ਰਹੇ ਹਾਂ। ਇਸ ਮਾਂ ਦੀ ਸੰਤਾਨ ਹੋਣ ਦੇ ਨਾਤੇਇੱਕ ਕਿਸਾਨ ਵਜੋਂ ਮੈਨੂੰ ਆਪਣੀ ਧਰਤੀ ਮਾਂ ਨੂੰ ਤਬਾਹ ਕਰਨ ਦਾ ਹੱਕ ਨਹੀਂ ਹੈ। ਮੇਰੀ ਧਰਤੀ ਨੂੰ ਮਾਂ ਨੂੰ ਦੁਖੀ ਕਰਨ ਦਾ ਹੱਕ ਨਹੀਂ ਹੈਮੇਰੀ ਧਰਤੀ ਨੂੰ ਮਾਂ ਨੂੰ ਬਿਮਾਰ ਬਣਾਉਣ ਦਾ ਹੱਕ ਨਹੀਂ ਹੈ।

ਆਓਆਜ਼ਾਦੀ ਦੇ 75 ਸਾਲ ਹੋਣ ਜਾ ਰਹੇ ਹਨ। ਪੂਜਨੀਕ ਬਾਪੂ ਨੇ ਸਾਨੂੰ ਰਾਹ ਦਿਖਾਇਆ ਹੈ, ਕੀ ਅਸੀਂ ਆਪਣੇ ਖੇਤ ਵਿੱਚ ਇਸ ਰਸਾਇਣਕ ਖਾਦ ਦੀ ਵਰਤੋਂ ਨੂੰ 10 ਪ੍ਰਤੀਸ਼ਤ20 ਪ੍ਰਤੀਸ਼ਤ25 ਪ੍ਰਤੀਸ਼ਤ ਤੱਕ ਘਟਾਵਾਂਗੇ। ਤੁਸੀਂ ਦੇਖੋਗੇ, ਇਹ ਦੇਸ਼ ਦੀ ਕਿੰਨੀ ਮਹਾਨ ਸੇਵਾ ਹੋਵੇਗੀ। ਸਾਡੀ ਧਰਤੀ ਧਰਤੀ ਨੂੰ ਬਚਾਉਣ ਵਿੱਚ ਤੁਹਾਡਾ ਕਿੰਨਾ ਵੱਡਾ ਯੋਗਦਾਨ ਹੋਵੇਗਾ। ਵੰਦੇ ਮਾਤਰਮ ਕਹਿ ਕੇ ਜੋ ਫਾਂਸੀ ਦੇ ਤਖ਼ਤੇ ਤੇ ਝੂਲ ਗਿਆ ਸੀ, ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈਇਸ ਧਰਤੀ ਮਾਂ ਨੂੰ ਬਚਾਉਣ ਦਾ ਤੁਹਾਡਾ ਕੰਮ, ਉਸ ਦਾ ਆਸ਼ੀਰਵਾਦ ਵੀ ਪ੍ਰਾਪਤ ਕਰੇਗਾ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਦੇਸ਼ ਵਾਸੀ ਅਜਿਹਾ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਕਿਸਾਨ, ਮੇਰੀ ਇਹ ਮੰਗ ਪੂਰੀ ਕਰਨਗੇ

ਮੇਰੇ ਪਿਆਰੇ ਭਰਾਵੋ ਤੇ ਭੈਣੋਸਾਡੇ ਦੇਸ਼ ਦੇ ਪੇਸ਼ੇਵਰਾਂ ਦੀ ਅੱਜ ਪੂਰੀ ਦੁਨੀਆ ਵਿੱਚ ਗੂੰਜ ਹੈ। ਉਨ੍ਹਾਂ ਦੀ ਕਾਬਲੀਅਤ ਦੀ ਚਰਚਾ ਹੈ। ਲੋਕ ਉਨ੍ਹਾਂ ਦਾ ਲੋਹਾ ਮੰਨਦੇ ਹਨ। ਪੁਲਾੜ ਹੋਵੇਤਕਨਾਲੋਜੀ ਹੋਵੇਅਸੀਂ ਨਵੇਂ ਮੁਕਾਮ ਹਾਸਿਲ ਕੀਤੇ ਹਨ। ਅਸੀਂ ਖੁਸ਼ ਹਾਂ ਕਿ ਸਾਡਾ ਚੰਦਰਯਾਨ ਤੇਜ਼ੀ ਦੇ ਨਾਲ ਚੰਨ ਦੇ ਉਸ ਹਿੱਸੇ ਵੱਲ ਵੱਧ ਰਿਹਾ ਹੈਜਿੱਥੇ ਹਾਲੇ ਤੱਕ ਕੋਈ ਨਹੀਂ ਗਿਆ। ਇਹ ਸਾਡੇ ਵਿਗਿਆਨੀਆਂ ਦੇ ਕਾਰਨ ਹੀ ਸਿੱਧ ਹੋਇਆ ਹੈ।

ਇਸੇ ਤਰ੍ਹਾਂ ਅਸੀਂ ਖੇਡ ਦੇ ਮੈਦਾਨਾਂ ਵਿੱਚ ਵੀ ਬਹੁਤ ਘੱਟ ਨਜ਼ਰ ਆਉਂਦੇ ਸੀ। ਅੱਜਦੁਨੀਆ ਦੇ ਖੇਡ ਮੈਦਾਨਾਂ ਵਿੱਚਮੇਰੇ ਦੇਸ਼ ਦੇ 18-20 ਸਾਲ22 ਸਾਲ ਦੇ ਮੁੰਡੇ-ਕੁੜੀਆਂ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾ ਰਹੇ ਹਨ। ਇਹ ਸਾਡੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਖਿਡਾਰੀ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ

ਮੇਰੇ ਦੇਸ਼ ਵਾਸੀਓਅਸੀਂ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਸਾਨੂੰ ਆਪਣੇ ਦੇਸ਼ ਵਿਚ ਤਬਦੀਲੀ ਲਿਆਉਣੀ ਪਵੇਗੀ। ਅਸੀਂ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ ਅਤੇ ਮਿਲ-ਜੁਲ ਕੇ ਕੰਮ ਕਰਨਾ ਹੈ। ਸਰਕਾਰ ਅਤੇ ਜਨਤਾ ਨੇ ਮਿਲ ਕੇ ਇਹ ਕਰਨਾ ਹੈ। 130 ਕਰੋੜ ਦੇਸ਼ ਵਾਸੀਆਂ ਨੇ ਇਹ ਕਰਨਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਤੁਹਾਡੇ ਵਾਂਗ ਇਸ ਦੇਸ਼ ਦਾ ਬੱਚਾ ਹੈਇਸ ਦੇਸ਼ ਦਾ ਨਾਗਰਿਕ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਹ ਕਰਨਾ ਹੈ।

ਆਉਣ ਵਾਲੇ ਦਿਨਾਂ ਵਿੱਚ ਡੇਢ ਲੱਖ ਵੈੱਲਨੈੱਸ ਸੈਂਟਰ ਪਿੰਡਾਂ ਵਿੱਚ ਬਣਾਏ ਜਾਣੇ ਹਨਸਿਹਤ ਕੇਂਦਰ ਸਥਾਪਿਤ ਕਰਨੇ ਹਨਹਰ ਤਿੰਨ ਲੋਕ ਸਭਾ ਹਲਕਿਆਂ ਵਿੱਚ ਇੱਕ ਮੈਡੀਕਲ ਕਾਲਜ ਬਣਾਉਣਾ ਹੈ ਜੋ ਸਾਡੇ ਨੌਜਵਾਨਾਂ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰੇਗਾ। ਦੋ ਕਰੋੜ ਤੋਂ ਵੱਧ ਗਰੀਬ ਲੋਕਾਂ ਲਈ ਘਰ ਬਣਾਉਣੇ ਹਨ। 15 ਕਰੋੜ ਪੇਂਡੂ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ। ਸਵਾ ਲੱਖ ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਹਨ। ਹਰ ਪਿੰਡ ਨੂੰ ਬ੍ਰੌਡਬੈਂਡ ਕਨੈਕਟੀਵਿਟੀਓਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਿਆ ਜਾਣਾ ਹੈ। 50 ਹਜ਼ਾਰ ਤੋਂ ਜ਼ਿਆਦਾ ਨਵੇਂ ਸਟਾਰਟ-ਅਪ ਦਾ ਜਾਲ ਵੀ ਵਿਛਾਉਣਾ ਹੈ। ਇਸ ਤਰ੍ਹਾਂ ਦੇ ਅਨੇਕਾਂ ਸੁਪਨਿਆਂ ਨੂੰ ਲੈ ਕੇ ਅੱਗੇ ਵਧਣਾ ਹੈ। ਇਸ ਲਈ ਭਰਾਵੋ ਤੇ ਭੈਣੋਅਸੀਂ ਸਾਰੇ ਦੇਸ਼ ਵਾਸੀਆਂ ਨੇ ਮਿਲ ਕੇ, ਸੁਪਨਿਆਂ ਨੂੰ ਸੰਜੋਅ ਕੇ ਦੇਸ਼ ਨੂੰ ਅੱਗੇ ਲਿਜਾਉਣ ਦੇ ਲਈ ਤੁਰਨਾ ਹੈ ਅਤੇ ਆਜ਼ਾਦੀ ਦੇ 75 ਸਾਲ ਇਸ ਦੇ ਲਈ ਬਹੁਤ ਵੱਡੀ ਪ੍ਰੇਰਨਾ ਹੈ।

ਮੈਂ ਜਾਣਦਾ ਹਾਂ ਕਿ ਲਾਲ ਕਿਲ੍ਹੇ ਦੀ ਪ੍ਰਾਚੀਰ ਤੇ ਸਮੇਂ ਦੀ ਵੀ ਇੱਕ ਸੀਮਾ ਹੈ। 130 ਕਰੋੜ ਦੇਸ਼ ਵਾਸੀਆਂ ਦੇ ਆਪਣੇ ਸੁਪਨੇ ਵੀ ਹਨ130 ਕਰੋੜ ਦੇਸ਼ ਵਾਸੀਆਂ ਦੀਆਂ ਆਪਣੀਆਂ ਚੁਣੌਤੀਆਂ ਵੀ ਹਨ। ਹਰ ਸੁਪਨੇਹਰ ਚੁਣੌਤੀ ਦਾ ਆਪਣਾ ਮਹੱਤਵ ਹੁੰਦਾ ਹੈ। ਕੋਈ ਵਧੇਰੇ ਮਹੱਤਵਪੂਰਣ ਹੈਕੋਈ ਘੱਟ ਮਹੱਤਵਪੂਰਣ ਹੈ, ਅਜਿਹੀ ਗੱਲ ਨਹੀਂ ਹੈ। ਪਰ ਬਾਰਿਸ਼ ਦਾ ਮੌਸਮ ਹੈਹੋਰ ਜ਼ਿਆਦਾ ਬੋਲਦਿਆਂ ਹੋਇਆਂ ਵੀ ਭਾਸ਼ਣ ਦੇ ਪੂਰੇ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਲਈ ਹਰ ਮੁੱਦੇ ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ ਜਿੰਨੀਆਂ ਗੱਲਾਂ ਮੈਂ ਕਹਿ ਸਕਿਆਂ ਹਾਂ ਅਤੇ ਜੋ ਮੈਂ ਨਹੀਂ ਕਹਿ ਸਕਿਆ, ਉਹ ਵੀ ਮਹੱਤਵਪੂਰਣ ਹਨ। ਆਓ, ਅਸੀਂ ਉਨ੍ਹਾਂ ਗੱਲਾਂ ਨੂੰ ਲੈ ਕੇ ਅੱਗੇ ਵਧੀਏ ਤੇ ਦੇਸ਼ ਨੂੰ ਅੱਗੇ ਲਿਜਾਈਏ

ਆਜ਼ਾਦੀ ਦੇ 75 ਸਾਲਗਾਂਧੀ ਜੀ ਦੇ 150 ਸਾਲ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨੇ, ਭਾਰਤ ਦੇ ਸੰਵਿਧਾਨ ਦੇ 70 ਸਾਲ ਹੋ ਚੁੱਕੇ ਹਨ। ਇਹ ਸਾਲ ਇੱਕ ਗੱਲੋਂ ਹੋਰ ਵੀ ਮਹੱਤਵਪੂਰਨ ਹੈ, ਇਸ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੀ ਮਨਾਇਆ ਜਾ ਰਿਹਾ ਹੈ। ਆਓਬਾਬਾ ਸਾਹਿਬ ਅੰਬੇਦਕਰਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਇੱਕ ਬਿਹਤਰ ਸਮਾਜ ਦਾ ਨਿਰਮਾਣਮਹਾਨ ਦੇਸ਼ ਦਾ ਨਿਰਮਾਣਦੁਨੀਆ ਦੀਆਂ ਉਮੀਦਾਂ ਦੇ ਮੁਤਾਬਿਕ ਭਾਰਤ ਭਾਰਤ ਦਾ ਨਿਰਮਾਣ ਅਸੀਂ ਕਰਨਾ ਹੈ।

ਮੇਰੇ ਪਿਆਰੇ ਭਰਾਵੋ ਤੇ ਭੈਣੋਅਸੀਂ ਜਾਣਦੇ ਹਾਂ ਕਿ ਸਾਡੇ ਟੀਚੇ ਹਿਮਾਲਿਆ ਜਿੰਨੇ ਉੱਚੇ ਹਨਸਾਡੇ ਸੁਪਨੇ ਅਣਗਿਣਤ ਤਾਰਿਆਂ ਨਾਲੋਂ ਵੀ ਕਿਤੇ ਜ਼ਿਆਦਾ ਹਨਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਹੌਸਲਿਆਂ ਦੀ ਉਡਾਣ ਅੱਗੇ ਅਸਮਾਨ ਵੀ ਕੁਝ ਨਹੀਂ ਹੈ। ਇਹ ਸੰਕਲਪ ਹਨ, ਸਾਡੀ ਸਮਰੱਥਾ ਹਿੰਦ ਮਹਾਸਾਗਰ ਜਿੰਨੀ ਅਥਾਹ ਹੈਸਾਡੀਆਂ ਕੋਸ਼ਿਸ਼ਾਂ ਗੰਗਾ ਦੀ ਧਾਰਾ ਜਿੰਨੀਆਂ ਪਵਿੱਤਰ ਹਨ, ਨਿਰੰਤਰ ਹਨ ਅਤੇ ਸਭ ਤੋਂ ਵੱਡੀ ਗੱਲ ਸਾਡੀਆਂ ਕਦਰਾਂ-ਕੀਮਤਾਂ ਦੇ ਪਿੱਛੇ ਹਜ਼ਾਰਾਂ ਸਾਲ ਪੁਰਾਣਾ ਸਾਡਾ ਸਭਿਆਚਾਰ, ਰਿਸ਼ੀਆਂ-ਮੁਨੀਆਂ ਦੀ ਤਪੱਸਿਆ, ਦੇਸ਼ ਵਾਸੀਆਂ ਦਾ ਤਿਆਗ, ਸਖ਼ਤ ਮਿਹਨਤ  ਇਹ ਸਾਡੀ ਪ੍ਰੇਰਨਾ ਹਨ।

ਆਓਇਨ੍ਹਾਂ ਵਿਚਾਰਾਂ ਦੇ ਨਾਲਇਨ੍ਹਾਂ ਆਦਰਸ਼ਾਂ ਦੇ ਨਾਲਇਨ੍ਹਾਂ ਸੰਕਲਪਾਂ ਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਟੀਚੇ ਨੂੰ ਲੈ ਕੇ ਅਸੀਂ ਚੱਲ ਪਈਏ, ਨਵੇਂ ਭਾਰਤ ਦਾ ਨਿਰਮਾਣ ਕਰਨ ਲਈ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਨਵਾਂ ਆਤਮ-ਵਿਸ਼ਵਾਸ, ਨਵਾਂ ਸੰਕਲਪ, ਨਵਾਂ ਭਾਰਤ ਬਣਾਉਣ ਦੀ ਜੜੀ-ਬੂਟੀ ਹੈ। ਆਓਅਸੀਂ ਇਕੱਠੇ ਹੋ ਕੇ ਦੇਸ਼ ਨੂੰ ਅੱਗੇ ਲਿਜਾਈਏ। ਇਸੇ ਉਮੀਦ ਨਾਲ ਮੈਂ ਇੱਕ ਵਾਰ ਫਿਰ ਦੇਸ਼ ਦੇ ਲਈ ਜਿਊਣ ਵਾਲੇਦੇਸ਼ ਦੇ ਲਈ ਲੜਨ ਵਾਲੇਦੇਸ਼ ਦੇ ਲਈ ਮਰਨ ਵਾਲੇ,ਦੇਸ਼ ਦੇ ਲਈ ਕੁਝ ਕਰਨ ਵਾਲੇ ਹਰੇਕ ਬੰਦੇ ਨੂੰ ਨਮਨ ਕਰਦਾ ਹਾਂ। ਮੇਰੇ ਨਾਲ ਬੋਲੋ –

ਜੈ ਹਿੰਦ

ਜੈ ਹਿੰਦ

ਭਾਰਤ ਮਾਤਾ ਦੀ ਜੈ

ਭਾਰਤ ਮਾਤਾ ਦੀ ਜੈ

ਵੰਦੇ ਮਾਤਰਮ

ਵੰਦੇ ਮਾਤਰਮ

ਬਹੁਤ ਬਹੁਤ ਧੰਨਵਾਦ