ਯਮਨ ‘ਚ ਸ਼ਾਂਤੀ ਸਥਾਪਤੀ ਦੀ ਉਮੀਦ

ਯਮਨ ‘ਚ ਲਗਾਤਾਰ ਚੱਲ ਰਹੀ ਅਸਥਿਰਤਾ ਦੀ ਸਥਿਤੀ ‘ਚ ਇਸ ਹਫ਼ਤੇ ਇਕ ਆਸ ਦੀ ਕਿਰਨ ਵਿਖਾਈ ਦਿੱਤੀ ਹੈ।ਯਮਨ ਦੇ ਵੱਖਵਾਦੀ ਅੰਦੋਲਨ ਦੇ ਮੁੱਖੀ ਨੇ ਐਲਾਨ ਕੀਤਾ ਹੈ ਕਿ ਆਦੇਨ ਦੇ ਤਖਤਾ ਪਲਟਨ ਤੋਂ ਬਾਅਦ ਉਹ ਸਾਊਦੀ ਅਰਬ ਵੱਲੋਂ ਸ਼ੁਰੂ ਕੀਤੀ ਗਈ ਸ਼ਾਂਤੀ ਵਾਰਤਾ ‘ਚ ਉਹ ਹਿੱਸਾ ਲੈਣਾ ਚਾਹੁੰਦੇ ਹਨ।
ਸੰਯੁਕਤ ਅਰਬ ਅਮੀਰਾਤ ਦੀ ਹਿਮਾਇਤ ਪ੍ਰਾਪਤ ਯਮਨ ਦੀਆਂ ਦੱਖਣੀ ਵੱਖਵਾਦੀ ਤਾਕਤਾਂ ਨੇ ਅਦੇਨ ‘ਚ ਰਾਸ਼ਟਰਪਤੀ ਭਵਨ ‘ਤੇ ਕਬਜਾ ਸਥਾਪਿਤ ਕਰ ਲਿਆ ਹੈ। ਇਸ ਪੂਰੀ ਕਾਰਵਾਈ ਦੌਰਾਨ  40 ਲੋਕਾਂ ਦੀ ਮੌਤ ਅਤੇ 260 ਤੋਂ ਵੀ ਵੱਧ ਲੋਕ ਜ਼ਖਮੀ ਹੋ ਗਏ ਹਨ।ਵੱਖਵਾਦੀ ਆਗੂ ਐਦਾਰੁਸ ਅਲ ਜ਼ੁਬਾਦੀ ਨੇ ਕਿਹਾ ਕਿ ਅਬਦਰਾਬੁ ਮਨਸੂਰ ਹੈਦੀ ਦੀਆਂ ਫੋਰਸਾਂ ਵੱਲੋਂ ਹੋਥੀ ਅੰਦੋਲਨ ਦੇ ਆਗੂਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੌਰਾਨ ਫੈਲੀ ਹਿੰਸਾ ਤੋਂ ਬਾਅਧ ਹੀ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।ਅਮੀਰਾਤ ਅਤੇ ਸਾਊਦੀ ਅਰਬ ਨੇ ਸਰਕਾਰ ਪੱਖੀ ਯਮਨ ਦੀਆਂ ਸਿਆਸੀ ਪਾਰਟੀਆਂ ਵਿਚਾਲੇ ਅਗਲੇ ਹਫ਼ਤੇ ਗੱਲਬਾਤ ਆਯੋਜਿਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਬਗ਼ਾਵਤ ਦੀਆਂ ਜੜ੍ਹਾਂ 2011 ਤੋਂ ਹੀ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਅਰਬ ਸਪਰਿੰਗ ਬਗ਼ਾਵਤ ਤੋਂ ਬਾਅਦ ਅਸਫਲ ਸਿਆਸੀ ਤਬਦੀਲੀ ਕਾਰਨ ਅਲੀ ਅਬਦੁੱਲ ਸਲੇਹ ਨੂੰ ਮਜ਼ਬੂਰੀਵਸ਼ ਆਪਣੀਆਂ ਤਾਕਤਾਂ ਆਪਣੇ ਉਪ ਹਾਦੀ ਨੂੰ ਸੌਂਪਣੀਆਂ ਪਈਆਂ ਸਨ।ਉਸ ਦੇ ਸਾਰੇ ਕਾਰਜਕਾਲ ਦੌਰਾਨ ਹਾਦੀ ਸਰਕਾਰ ਜੇਹਾਦੀ ਮਾਮਲਿਆਂ, ਦੱਖਣੀ ਵੱਖਵਾਦੀ ਅੰਦੋਲਨ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਖੁਰਾਕ ਅਸੁਰੱਖਿਆ ਸਮੇਤ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ‘ਚ ਰੁਝੀ ਰਹੀ।ਇਹ ਸਭ ਹੋਥੀ ਵਿਦਰੋਹੀਆਂ ਲਈ ਲਾਹੇਵੰਦ ਸਾਬਿਤ ਹੋਇਆ।ਸੁੰਨੀ ਲੋਕਾਂ ਸਮੇਤ ਯਮਨ ਦੇ ਨਾਗਰਿਕਾਂ ਦੀ ਮਦਦ ਨਾਲ ਹੋਥੀ ਸਮਰਾਜ ਨੇ ਸਦਾ ਅਤੇ ਸਾਨਾ ‘ਤੇ ਆਪਣਾ ਕਬਜਾ ਕਰ ਲਿਆ ਅਤੇ ਨਾਲ ਹੀ ਧਮਕੀ ਦਿੱਤੀ ਕਿ ਉਹ ਪੂਰੇ ਰਾਜ ਨੂੰ ਆਪਣੇ ਕਬਜੇ ਹੇਠ ਲੈ ਆਉਣਗੇ।
ਖੇਤਰੀ ਵਿਰੋਧੀ ਇਰਾਨ ਦਾ ਸਮਰਥਨ ਪ੍ਰਾਪਤ ਸਮੂਹ ਦੇ ਉਭਾਰ ਨਾਲ ਸੰਬੰਧਤ ਚਿੰਤਾ ਨੂੰ ਪ੍ਰਗਟ ਕਰਦਿਆਂ ਸਾਊਦੀ ਅਰਬ ਨੇ ਸਾਲ 2015 ‘ਚ ਹਾਦੀ ਸਰਕਾਰ ਦੇ ਸਮਰਥਨ ਲਈ ਬਾਗ਼ੀਆਂ ਦੇ ਖਿਲਾਫ ਇਕ ਗੱਠਜੋੜ ਕਾਇਮ ਕੀਤਾ।ਸੁੰਨੀ ਅਰਬ ਰਾਜਾਂ- ਅਰਬ ਅਮੀਰਾਤ, ਸਾਊਦੀ ਅਰਬ, ਮਿਸਰ, ਜੋਰਡਨ, ਮੋਰਾਕੋ ਇਸ ਗੱਠਜੋੜ ਦਾ ਹਿੱਸਾ ਬਣੇ ਜਦਕਿ ਅਮਰੀਕਾ ਅਤੇ ਬਰਤਾਨੀਆ ਨੇ ਬਾਹਰੀ ਕਾਰਕਾਂ ਦੇ ਰੂਪ ‘ਚ ਇੰਨ੍ਹਾਂ ਮੁਲਕਾਂ ਨੂੰ ਸਮੱਗਰੀ ਹਾਸਿਲ ਕਰਵਾਈ।ਸਾਊਦੀ ਅਰਬ ਦੀ ਅਗਵਾਈ ਵਾਲੇ ਇਸ ਗੱਠਜੋੜ ਨੇ ਦੱਖਣੀ ਯਮਨ ‘ਚੋਂ ਹੋਥੀ ਨਿਜ਼ਾਮ ਨੂੰ ਖਤਮ ਕਰ ਦਿੱਤਾ।2017 ‘ਚ ਰਿਆਦ ਵਿਰੁੱਧ ਬਾਲਿਸਟਿਕ ਮਿਜ਼ਾਇਲ ਦਾ ਪ੍ਰਯੋਗ ਕਰਨ ਨਾਲ ਯਮਨ ‘ਚ ਸ਼ਾਂਤੀ ਹਿੰਸਾ ‘ਚ ਤਬਦੀਲ ਹੋਗਈ ਅਤੇ ਸਾਊਦੀ ਅਰਬ ਨੇ ਬਾਗ਼ੀ ਕਬਜੇ ਵਾਲੇ ਬੰਦਰਗਾਹ ਸ਼ਹਿਰ ਹੋਦੇਦਾ ‘ਤੇ ਹਮਲਾ ਕਰ ਦਿੱਤਾ।
ਅਜਿਹੀ ਸੰਕਟ ਭਰਪੂਰ ਸਥਿਤੀ ‘ਚ ਯਮਨ ‘ਚ ਜਨ-ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਅਤੇ ਕੌਮਾਂਤਰੀ ਰਿਪੋਰਟਾਂ ‘ਚ ਵੀ ਇਸ ਸਥਿਤੀ ਦੀ ਚਰਚਾ ਹੋਣ ਲੱਗੀ। ਅੰਤਰਰਾਸ਼ਟਰੀ ਰਿਪੋਰਟਾਂ ‘ਚ ਕਿਹਾ ਗਿਆ ਕਿ ਯਮਨ ਦੁਨੀਆ ਦਾ ਸਭ ਤੋਂ ਵੱਧ ਮਨੁੱਖੀ ਜਾਨਾਂ ਦੀ ਤਬਾਹੀ ਵਾਲਾ ਸ਼ਹਿਰ ਹੈ।ਓ.ਸੀ.ਐਚ.ਏ. ਦੀ ਰਿਪੋਰਟ ਜਿਸ ਦਾ ਕਿ ਸਿਰਲੇਖ ਸੀ, “ ਯਮਨ ਲਈ 2019  ਮਨੁੱਖਤਾਵਾਦੀ ਜ਼ਰੂਰਤਾਂ ਦਾ ਜਾਇਜ਼ਾ” , ਇਸ ਰਿਪੋਰਟ ‘ਚ ਦੱਸਿਆ ਕਿ 14.3 ਮਿਲੀਅਨ ਲੋਕ ਬੁਨਿਆਦੀ ਖੁਰਾਕੀ ਜ਼ਰੂਰਤਾਂ ਤੋਂ ਵਾਂਝੇ ਹਨ।ਦੋ ਮਿਲੀਅਨ ਬੱਚੇ ਪੰਜ ਸਾਲ ਤੋਂ ਵੀ ਘੱਟ ਉਮਰ ਦੇ ਹਨ ਅਤੇ ਇੱਕ ਮਿਲੀਅਨ ਤੋਂ ਵੀ ਵੱਧ ਗਰਬਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਹਨ ਜੋ ਕਿ ਜ਼ਰੂਰੀ ਖੁਰਾਕੀ ਲੋੜਾਂ ਤੋਂ ਕੋਸਾਂ ਦੂਰ ਹਨ।ਸੰਯੁਕਤ ਰਾਸ਼ਟਰ ਵੱਲੋਂ ਦਸੰਬਰ 2018 ‘ਚ ਇੱਕ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕੀਤੀ ਗਈ।ਹੋਥੀ ਨਿਜ਼ਾਮ ਨੇ ਸ਼ਹਿਰ ਤੋਂ ਬਾਹਰ ਦੋ ਪੜਾਵਾਂ ‘ਚ ਮੁੜ-ਨਿਯੋਜਨ ਦਾ ਵਾਅਦਾ ਕੀਤਾ, ਪਰ ਇਸ ਵਾਅਦੇ ਨੂੰ ਅਮਲੀ ਜਾਮਾਂ ਨਾ ਪਵਾਇਆ ਗਿਆ।
ਯਮਨ ਲਾਲ ਸਾਗਰ ਅਤੇ ਅਦੇਨ ਦੀ ਖਾੜੀ ਨੂੰ ਆਪਸ ‘ਚ ਜੋੜਨ ਵਾਲੇ ਖੇਤਰ ਦਾ ਹਿੱਸਾ ਹੈ, ਜਿਸ ਕਰਕੇ ਯਮਨ ਖੇਤਰ ਅਤੇ ਦੁਨੀਆ ਲਈ ਬਹੁਤ ਖਾਸ ਹੈ।ਯਮਨ ਅਲ ਕਾਇਦਾ ਅਤੇ ਆਈ.ਐਸ.ਆਈ.ਐਸ. ਨੂੰ ਉਸ ਸਮੇਂ ਸੁਰੱਖਿਅਤ ਪਨਾਹਗਾਹ ਮਹੁੱਈਆ ਕਰਵਾਉਂਦਾ ਹੈ, ਜਦੋਂ ਇਹ ਅੱਤਵਾਦੀ ਸਮੂਹ ਖੇਤਰ ਦੇ ਦੂਜੇ ਹਿੱਸਿਆਂ ਤੋਂ ਬਾਹਰ ਹੁੰਦੇ ਹਨ।ਇਹ ਸੰਕਟ ਸੁੰਨੀ ਸਾਊਦੀ ਅਰਬ ਅਤੇ ਸ਼ਿਆ ਇਰਾਨ ਵਰਗੀਆਂ ਖੇਤਰੀ ਤਾਕਤਾਂ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਪੇਸ਼ ਕਰਦਾ ਹੈ।ਸਾਊਦੀ ਅਰਬ ਦੀ ਹਿਮਾਇਤ ਵਾਲੇ ਸਰਕਾਰ ਬਲਾਂ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਸਿਖਲਾਈ ਪ੍ਰਾਪਤ ਐਸ.ਟੀ.ਸੀ. ਦੀ ਸੁਰੱਖਿਆ ਬੇਲਟ ਫੋਰਸ ਸ਼ੀਆ ਹੋਥੀ ਬਾਗ਼ੀਆ ਵਿਰੁੱਧ ਮੈਦਾਨ ‘ਚ ਉਤਰੀ ਹੈ , ਜਿਸ ਕਰਕੇ ਸਾਰੀ ਸਥਿਤੀ ਵਧੇਰੇ ਗੁੰਜਲਦਾਰ ਹੋ ਗਈ ਹੈ।
ਦੱਸਣਯੋਗ ਹੈ ਕਿ ਵਿਸ਼ਵ ਦਾ 20% ਤੇਲ ਦੀ ਪਾਸਿੰਗ ਬਬ ਅਲ ਮਨਡੇਬ ਜ਼ਰੀਏ ਹੁੰਦੀ ਹੈ ਅਤੇ ਯਮਨ ਦੇ ਸੰਕਟ ਕਾਰਨ ਜ਼ੋਖਮ ਬਣਿਆ ਰਹਿੰਦਾ ਹੈ।
ਯਮਨ ‘ਚ ਸ਼ਾਂਤੀ ਸਥਾਪਤੀ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸੰਕਟ ਨਾਲ ਭਾਰਤ-ਯਮਨ ਸੰਬੰਧ ਪ੍ਰਭਾਵਿਤ ਹੋਏ ਹਨ।ਭਾਰਤ ਨੇ ਸਾਲ 2015 ‘ਚ ਸਨਾ ‘ਚ ਸਥਿਤ ਆਪਣੇ ਦੂਤਾਵਾਸ ਨੂੰ ਦਜੀਬੂਟੀ ਵਿਖੇ ਤਬਦੀਲ ਕਰ ਦਿੱਤਾ ਸੀ।ਭਾਰਤੀ ਸਰਕਾਰ ਨੇ ਇਕ ਸਲਾਹਕਾਰ ਜਾਰੀ ਕਰਦਿਆਂ ਭਾਰਤੀਆਂ ਨੂੰ ਯਮਨ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।
2015 ‘ਚ ਭਾਰਤ ਨੇ ਆਪ੍ਰੇਸ਼ਨ ਰਾਹਤ ਨੂੰ ਸਫਲਤਾਪੂਰਵਕ ਲਾਗੂ ਕੀਤਾ ਅਤੇ 4640 ਭਾਰਤੀਆਂ ਅਤੇ 41 ਮੁਲਕਾਂ ਦੇ 960 ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅਤੇ ਜਲਮਾਰਗ ਰਾਹੀਂ ਯਮਨ ‘ਚੋਂ ਬਾਹਰ ਕੱਢਿਆ।ਭਾਰਤ ਮਨੁੱਖਤਾਵਾਦੀ ਪੱਧਰ ‘ਤੇ ਯਮਨ ‘ਚ ਰਾਹਤ ਕਾਰਜਾਂ ਲਈ ਮਦਦ ਮੁਹੱਈਆ ਕਰਵਾ ਰਿਹਾ ਹੈ।ਭਾਰਤ ਸ਼ਾਂਤੀ ਅਤੇ ਸਥਿਰਤਾ ਭਰਪੂਰ ਯਮਨ ਦੀ ਆਸ ਰੱਖਦਾ ਹੈ।ਨਵੀਂ ਦਿੱਲੀ ਨੇ ਯਮਨ ਦੇ ਪੈਟਰੋਲ ਅਤੇ ਕੁਦਰਤੀ ਗੈਸ ਸੈਕਟਰਾਂ ‘ਚ ਡੂੰਗੀ ਦਿਲਚਸਪੀ ਜ਼ਾਹਿਰ ਕੀਤੀ ਹੈ।
ਸਕ੍ਰਿਪਟ: ਡਾ.ਲਕਸ਼ਮੀ ਪ੍ਰਿਆ, ਖੋਜ ਵਿਸ਼ਲੇਸ਼ਕ, ਇਡਸਾ