ਭਾਰਤ ਦੀ ਬਾਲਟਿਕ ਤੱਕ ਪਹੁੰਚ

ਬਾਲਟਿਕ ਮੁਲਕਾਂ ਨਾਲ ਭਾਰਤ ਦੇ ਸਬੰਧਾਂ ਦੇ ਮਹੱਤਵਪੂਰਨ ਇੱਕ ਮੀਲ ਪੱਥਰ ਦੇ ਰੂਪ ‘ਚ ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਨੇ ਅਸਟੋਨੀਅਨ, ਲਾਤਵੀਆ ਅਤੇ ਲਿਥੋਆਨੀਆ ਦਾ ਦੌਰਾ ਕੀਤਾ। ਬਾਲਟਿਕਸ ਮੁਲਕਾਂ ਨਾਲ ਅੱਜ ਤੱਕ ਦੀ ਭਾਰਤੀ ਕੂਟਨੀਤਕ ਸ਼ਮੂਲੀਅਤ ਦਾ ਇਹ ਸਭ ਤੋਂ ਉੱਚ ਪੱਧਰੀ ਦੌਰਾ ਰਿਹਾ।ਸ੍ਰੀ ਨਾਇਡੂ ਨੇ ਆਪਣੇ ਇਸ ਦੌਰੇ ਦੌਰਾਨ ਵਪਾਰਕ ਫੋਰਮ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ ਅਤੇ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਵੀ ਕੀਤੀ।ਇਸ ਤੋਂ ਇਲਾਵਾ ਖੇਤੀਬਾੜੀ, ਸਾਈਬਰ ਸੁਰੱਖਿਆ, ਈ-ਗਵਰਨੈਂਸ ਅਤੇ ਸਿੱਖਿਆ ਦੇ ਖੇਤਰ ‘ਚ ਸਹਿਯੋਗ ਵਧਾਉਣ ਲਈ ਕਈ ਮੰਗ ਪੱਤਰਾਂ ਸਹੀਬੱਧ ਵੀ ਕੀਤੇ ਗਏ।
ਉਪ ਰਾਸ਼ਟਰਪਤੀ ਨਾਇਡੂ ਨੇ ਅਸਟੋਨੀਅਨ ਹੈਡਜ਼ ਆਫ਼ ਮਿਸ਼ਨ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ।ਇੰਨ੍ਹਾਂ ਵਾਰਤਾਵਾਂ ਦਾ ਮੁੱਖ ਵਿਸ਼ਾ ਸੰਸਕ੍ਰਿਤ, ਯੋਗਾ ਅਤੇ ਅਯੁਰਵੈਦ ਨਾਲ ਭਾਰਤ ਦੇ ਖੇਤਰੀ ਸਭਿਅਕ ਸਬੰਧਾਂ ਨੂੰ ਦੁਹਰਾਉਣਾ ਸੀ।ਦੱਸਣਯੋਗ ਹੈ ਕਿ ਸੰਸਕ੍ਰਿਤ, ਯੋਗਾ ਅਤੇ ਆਯੁਰਵੈਦ ਬਾਲਟਿਕਸ ਮੁਲਕਾਂ ਦੇ ਆਮ ਜੀਵਨ ‘ਚ ਵੀ ਬਹੁਤ ਮਹੱਤਵ ਰੱਖਦੇ ਹਨ।ਇੰਨ੍ਹਾਂ ਸਾਂਝੇ ਖੇਤਰਾਂ ਨੇ ਹੀ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ‘ਵਾਸੂਦੇਵਾ ਕੁਟੰਭਕਮ’ ਦੀ ਭਾਵਨਾ ਨੂੰ ਪੇਸ਼ ਕੀਤਾ ਹੈ।ਜ਼ਿਕਰੇਖਾਸ ਹੈ ਕਿ ਇੰਨ੍ਹਾਂ ਤਿੰਨੇ ਬਾਲਟਿਕ ਦੇਸ਼ਾਂ ‘ਚ ਹਿੰਦੀ ਚੇਅਰ ਮੌਜੂਦ ਹੈ।
ਉਪ ਰਾਸ਼ਟਰਪਤੀ ਨਾਇਡੂ ਨੇ ਲਿਥੁਆਨੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੌਨਸ ਦਾ ਦੌਰਾਨ ਕਰਕੇ ਰਾਜਧਾਨੀਆਂ ਤੋਂ ਵੀ ਅਗਾਂਹ ਸੰਪਰਕ ਕਾਇਮ ਕਰਨ ਦੀ ਮਹੱਤਤਾ ਨੂੰ ਪੇਸ਼ ਕੀਤਾ ਹੈ।ਭਾਰਤ ਅਤੇ ਬਾਲਟਿਕਸ ਮੁਲਕਾਂ ਵਿਚਾਲੇ ਸਬੰਧਾਂ ‘ਚ ਤੇਜ਼ੀ ਨਾਲ ਹੋ ਰਹੇ ਬਦਲਾਅ ਦੇ ਕਾਰਨ ਦੋਵਾਂ ਧਿਰਾਂ ਲਈ ਬਹੁਤ ਜ਼ਰੂਰੀ ਹੈ ਕਿ ਇਕ ਦੂਜੇ ਨੂੰ ਬਿਤਹਰ ਤੌਰ ‘ਤੇ ਸਮਝਣ।
ਬਾਲਟਿਕਸ ਦੀ ਮਹੱਤਤਾ ਆਪਣੇ ਭੂਗੋਲਿਕ ਖੇਤਰ ਕਰਕੇ ਬਹੁਤ ਖਾਸ ਹੈ ਕਿਉਂਕਿ  ਇਹ ਨੋਰਡਿਕਸ, ਰੂਸ ਅਤੇ ਸੀ.ਆਈ.ਐਸ. ਮੁਲਕਾਂ ਲਈ ਪ੍ਰਵੇਸ਼ ਦੁਆਰ ਵੱਜੋਂ ਕੰਮ ਕਰਦਾ ਹੈ।ਬਾਲਟਿਕਸ ਲਗਾਤਾਰ ਪ੍ਰਭਾਵੀ ਆਰਥਿਕ ਵਿਕਾਸ ਦੇ ਟਾਪੂਆਂ ਵੱਜੋਂ ਉਭਰ ਕੇ ਸਾਹਮਣੇ ਆ ਰਹੇ ਹਨ।ਭੂਗੋਲਿਕ ਤੌਰ ‘ਤੇ ਛੋਟੇ ਦੇ ਬਾਵਜੂਦ ਇਹ ਦੇਸ਼ ਨਵੀਨਤਾ ਅਤੇ ਵਿਕਾਸ ਦੀਆਂ ਲੀਹਾਂ ‘ਤੇ ਅੱਗੇ ਵੱਧ ਰਹੇ ਹਨ।
ਅੱਜ ਦੇ ਸਮੇਂ ‘ਚ ਆਲਮੀ ਅਤੇ ਦੁਵੱਲੇ ਮਸਲਿਆਂ ਦੀ ਇੱਕ ਵੱਡੀ ਤਾਦਾਦ ਹੈ ਜਿਸ ‘ਤੇ ਭਾਰਤ ਅਤੇ ਬਾਲਟਿਕਸ ਮੁਲਕਾਂ ਦੇ ਹਿੱਤ ਇਕ ਸਮਾਨ ਹਨ।ਮਹਾਨ ਆਲਮੀ ਤਾਕਤਾਂ ਦਾ ਦੁਸ਼ਮਣ ਬਣਨਾ, ਦਬਦਬਾ ਕਾਇਮ ਕਰਨਾ,ਭੂ-ਆਰਥਿਕ ਅਤੇ ਭੂ-ਰਣਨੀਤਕ ਮੁਕਾਬਲੇ ਦੇ ਪੱਧਰ ਦੇ ਨੂੰ ਘਟਾਉਣਾ,ਰਵਾਇਤੀ ਅਤੇ ਗੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਮਿਸਾਲਨ ਅੱਤਵਾਦ, ਸਾਈਬਰ ਸੁਰੱਖਿਆ ਅਤੇ ਜਲਵਾਯੂ ਤਬਦੀਲੀ ਦਾ ਵੱਧਣਾ ਆਦਿ ਵਿਸ਼ਵ ਵਿਆਪੀ ਰਣਨੀਤਕ ਮਾਹੌਲ ਨੂੰ ਢਾਹ ਲਗਾਉਂਦਾ ਹੈ।
ਵਿਸ਼ਵੀਕਰਨ, ਜੋ ਕਿ 21ਵੀਂ ਸਦੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ, ਉਸ ਨੇ ਨਾਕਾਰਾਤਮਕ ਪਹੁੰਚ ਕਾਇਮ ਕੀਤੀ ਹੈ।ਭਾਵੇਂ ਅਸੀਂ ਚੌਥੀ ਉਦਯੋਗਿਕ ਕ੍ਰਾਂਤੀ ਦੇ ਦੌਰ ‘ਚ ਪ੍ਰਵੇਸ਼ ਕਰ ਚੁੱਕੇ ਹਾਂ ਪਰ ਫਿਰ ਵੀ ਤਕਨਾਲੋਜੀ ਦੀ ਗਲਤ ਵਰਤੋਂ ਹੋ ਰਹੀ ਹੈ।ਅਜਿਹੀ ਸਥਿਤੀ ‘ਚ ਨਵੀਂ ਸਾਂਝੀਦਾਰੀ ਅਤੇ ਇਕਸਾਰਤਾ ਦੀ ਮੰਗ ਆਪ ਮੋਹਾਰੇ ਉੱਠਦੀ ਹੈ।
ਵਿਸ਼ਵਵਿਆਪੀ ਪੱਧਰ ‘ਤੇ ਭਾਰਤ ਦੀ ਵੱਧ ਰਹੀ ਸਾਰਥਿਕਤਾ ਅਤੇ ਯੂਰੋਪੀਅਨ ਯੂਨੀਅਨ ਅਤੇ ਨਾਟੋ ‘ਚ ਬਾਲਟਿਕ ਮੁਲਕਾਂ ਦੀ ਮੈਂਬਰਸ਼ਿਪ, ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਹੋ ਰਹੇ ਬਦਲਾਵਾਂ ਨਾਲ ਨਜਿੱਠਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ।
ਇਸੇ ਤਰ੍ਹਾਂ ਹੀ ਬਾਲਟਿਕ ਦੇਸ਼ਾਂ ਦੀ ਮਜ਼ਬੂਤ ਰਾਸ਼ਟਰੀ ਨਵੀਨਤਾ ਇਕੋ ਪ੍ਰਣਾਲੀ ਅਤੇ ਗਿਆਨ ਅਧਾਰਿਤ ਅਰਥਚਾਰਾ ਭਾਰਤ ਲਈ ਬਹੁਤ ਲਾਹੇਵੰਦ ਹੈ।
ਬਾਲਟਿਕ ਕੰਪਨੀਆਂ ਭਾਰਤ ਦੇ ਪ੍ਰਮੁੱਖ ਪ੍ਰਾਜੈਕਟਾਂ- ਮੇਕ ਇਨ ਇੰਡੀਆ, ਡਿਿਜ਼ਟਲ ਇੰਡੀਆ, ਸਟਾਰਟ ਅਪ ਇੰਡੀਆ ਅਤੇ ਅਜਿਹੇ ਕੁੱਝ ਹੋਰਾਂ ਲਈ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਨੂੰ ਬਰਕਰਾਰ ਰੱਖ ਸਕਦੀਆਂ ਹਨ।
ਸਪਸ਼ੱਟ ਤੌਰ ‘ਤੇ ਆਰਥਿਕ ਅਤੇ ਤਕਨੀਕੀ ਭਾਈਵਾਲੀ ਦੁਵੱਲੇ ਸਬੰਧਾਂ ਲਈ ਇਕ ਮਹੱਤਵਪੂਰਨ ਅਧਾਰ ਹੈ।ਭਾਰਤ ਨੇ ਜਿੱਥੇ ਆਧੁਨਿਕ ਤਕਨਾਲੋਜੀ ਤੱਕ ਪਹੁੰਚ ਪ੍ਰਾਪਤ ਕੀਤੀ ਹੈ ਉੱਥੇ ਹੀ ਬਾਲਟਿਕ ਨੇ ਗਲੋਬਲ ਵਿਕਾਸ ਦੀ ਧੀਮੀ ਗਤੀ ਦੇ ਚੱਲਦਿਆਂ ਵੀ ਭਾਰਤੀ ਬਾਜ਼ਾਰ ਨੂੰ ਹੁਲਾਰਾ ਦਿੱਤਾ ਹੈ।
ਦਰਅਸਲ ਇਹ ਸਾਕਾਰਾਤਮਕ ਤੱਥ ਹੈ ਕਿ ਉਨ੍ਹਾਂ ਵਿਚਾਲੇ  2018-19 ‘ਚ ਵਪਾਰ 800 ਮਿਲੀਅਨ ਡਾਲਰ ਸੀ।ਉਸ ਸਮੇਂ ਇੰਨ੍ਹਾਂ ਮੁਲਕਾਂ ‘ਚ ਭਾਰਤੀ ਮਿਸ਼ਨਾਂ ਦੀ ਅਣਹੋਂਦ ਵੀ ਸੀ।
ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ-ਬਾਲਟਿਕ ਮੁਲਕਾਂ ਦੀ ਸਾਂਝੇਦਾਰੀ ਅਗਾਂਹ ਵੱਧੇਗੀ।ਸੈਰ-ਸਪਾਟਾ, ਫਾਰਮਾ, ਸਿੱਖਿਆ, ਨਿਰਮਾਣ ਅਤੇ ਸਿਹਤ ਸਾਂਭ ਸੰਭਾਲ ਕੁੱਝ ਅਜਿਹੇ ਖੇਤਰ ਹਨ ਜੋ ਕਿ ਦੋਵਾਂ ਧਿਰਾਂ ਦੀ ਭਾਈਵਾਲੀ ਨੂੰ ਭਵਿੱਖ ‘ਚ ਉਤਸ਼ਾਹਿਤ ਕਰਨਗੇ।ਅੰਤ ‘ਚ ਕਹਿ ਸਕਦੇ ਹਾਂ ਕਿ ਭਾਈਵਾਲੀ ਦੀ ਗਤੀ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਇੱਕ ਵੱਡੀ ਚੋਣੌਤੀ ਹੈ।
ਸਕ੍ਰਿਪਟ: ਰਾਜੋਰਸ਼ੀ ਰੋਏ, ਖੋਜ ਵਿਸ਼ਲੇਸ਼ਕ, ਇਡਸਾ