ਭਾਰਤ ਅਤੇ ਨੇਪਾਲ ਵਿਚਾਲੇ ਦੁਵੱਲੇ ਸਬੰਧ ਨਵੀਆਂ ਉੱਚਾਈਆਂ ‘ਤੇ

ਭਾਰਤ ਅਤੇ ਨੇਪਾਲ ਵਿਚਾਲੇ ਦੁਵੱਲੇ ਸਬੰਧ ਨਵੀਆਂ ਉੱਚਾਈਆਂ ‘ਤੇ   ਕਾਠਮੰਡੂ ‘ਚ ਭਾਰਤ ਅਤੇ ਨੇਪਾਲ ਸੰਯੁਤਕ ਕਮਿਸ਼ਨ ਦੀ ਹਾਲ ‘ਚ ਹੀ ਹੋਈ 5ਵੀਂ ਬੈਠਕ ‘ਚ ਸੰਪਰਕ, ਆਰਥਿਕ ਭਾਈਵਾਲੀ, ਵਪਾਰ, ਆਵਾਜਾਈ, ਬਿਜਲੀ, ਜਲ ਸਰੋਤਾਂ ਅਤੇ ਸਭਿਆਚਾਰ ਅਤੇ ਸਿੱਖਿਆ ਦੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਦੁਵੱਲੇ ਸੰਬੰਧਾਂ ਦੇ ਸਮੁੱਚੇ ਦਾਇਰੇ ਦੀ ਸਮੀਖਿਆ ਕੀਤੀ।ਇਸ ਬੈਠਕ ਦੀ ਪ੍ਰਧਾਨਗੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਬੰਗਲਾਦੇਸ਼ੀ  ਆਗੂਆਂ ਨਾਲ ਆਪਸੀ ਹਿੱਤਾਂ ਅਤੇ ਖੇਤਰੀ ਮੁੱਦਿਆਂ ‘ਤੇ ਉਸਾਰੂ ਗੱਲਬਾਤ ਤੋਂ ਬਾਅਦ ਢਾਕਾ ਤੋਂ ਕਾਠਮੰਡੂ ਲਈ ਰਵਾਨਾ ਹੋਏ ਸੀ।   ਸਾਂਝੀ ਕਮਿਸ਼ਨ ਦੀ ਬੈਠਕ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ।ਪੀਐਮ ਮੋਦੀ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਭਾਰਤੀ ਮੰਤਰੀ ਦੀ ਨੇਪਾਲ ਲਈ ਇਹ ਪਹਿਲੀ ਫੇਰੀ ਸੀ।   ਨੇਪਾਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਸੰਯੁਕਤ ਕਮਿਸ਼ਨ ਨੇ  ਪਿਛਲੇ ਦੋ ਸਾਲਾਂ ‘ਚ ਉੱਚ ਪੱਧਰੀ ਮੁਲਾਕਾਤਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਨੇਪਾਲ-ਭਾਰਤ ਸੰਬੰਧਾਂ ਦੇ ਸਰਬਪੱਖੀ ਪਹਿਲੂਆਂ ‘ਚ ਪੈਦਾ ਹੋਈ ਗਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਦੱਸਣਯੋਗ ਹੈ ਕਿ ਨੇਪਾਲ ਦੇ ਪੀਐਮ ਸ਼੍ਰੀ ਓਲੀ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਸਾਲ 2018 ‘ਚ ਮਈ ਅਤੇ ਅਗਸਤ ਮਹੀਨੇ ਪੀਐਮ ਮੋਦੀ ਵੱਲੋਂ ਨੇਪਾਲ ਦੇ ਦੋ ਸਫ਼ਲ ਦੌਰੇ ਕੀਤੇ ਗਏ ਸਨ। ਸੰਯੁਕਤ ਕਮਿਸ਼ਨ ਖੁਸ਼ ਹੈ ਕਿ ਭਾਰਤ ਨੇ ਮੋਤੀਹਾਰੀਅਮਲੇਖਗੰਜ ਪੈਟਰੋਲੀਅਮ ਉਤਪਾਦਾਂ ਦੀ ਪਾਈਪਲਾਈਨ ਦੀ ਸਹਾਇਤਾ ਕੀਤੀ ਅਤੇ ਭੁਚਾਲ ਤੋਂ ਬਾਅਦ ਨੁਵਾਕੋਟ ਅਤੇ ਗੋਰਖਾ ਜ਼ਿਲ੍ਹਿਆਂ ਵਿੱਚ ਨਿੱਜੀ ਘਰਾਂ ਦੀ ਮੁੜ ਉਸਾਰੀ ਮੁਕੰਮਲ ਹੋ ਗਈ ਹੈ। ਭਾਰਤ ਨੇ ਦੋਵਾਂ ਮੰਤਰੀਆਂ ਦੀ ਹਾਜ਼ਰੀ ਵਿੱਚ ਹਾਊਸਿੰਗਪ੍ਰਾਜੈਕਟਾਂ ਦੀ ਮੁੜ ਅਦਾਇਗੀ ਲਈ ਨੇਪਾਲ ਨੂੰ 2.45 ਬਿਲੀਅਨ ਨੇਪਾਲੀ ਰੁਪਏ ਦਾ ਚੈੱਕ ਸੌਂਪਿਆ। ਨੇਪਾਲ ਦੇ ਤਰਾਈ ਖੇਤਰ ਵਿਚ ਸੜਕੀ ਬੁਨਿਆਦੀ ਢਾਂਚੇਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ 500 ਕਰੋੜ ਰੁਪਏ ਦੀ ਵਚਨਬੱਧਤਾ ਦੇ ਹਿੱਸੇ ਵਜੋਂ 80.71 ਕਰੋੜ ਰੁਪਏ ਦੀ ਇਕ ਹੋਰ ਚੈੱਕ ਭਾਰਤ ਸਰਕਾਰ ਵੱਲੋਂਸੌਂਪਿਆਗਿਆ । ਤਰਾਈ ਖੇਤਰ ਵਿੱਚ ‘ਹੁਲਾਕੀ ’ ਸੜਕਾਂ ਦੇ ਚਾਰ ਹਿੱਸੇ ਉਦਘਾਟਨ ਲਈ ਤਿਆਰ ਹਨ। ਨੇਪਾਲ ਦੇ ਫੂਡ ਟੈਕਨਾਲੋਜੀ ਅਤੇ ਕੁਆਲਟੀ ਕੰਟਰੋਲ ਵਿਭਾਗ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦਰਮਿਆਨ ਖੁਰਾਕ ਸੁਰੱਖਿਆ ਅਤੇ ਮਿਆਰਾਂ ਬਾਰੇ ਇਕ ਸਮਝੌਤਾ ਵੀ ਦੋਵਾਂ ਮੰਤਰੀਆਂ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ। ਡਾ ਜੈਸ਼ੰਕਰ ਅਤੇ ਨੇਪਾਲ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਪ੍ਰਦੀਪ ਗਿਆਵਾਲੀ, ਜਿਨ੍ਹਾਂ ਨੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ, ਨੇ ਜਯਾਨਗਰ-ਜਨਕਪੁਰ ਅਤੇ ਜੋਗਬਾਨੀ-ਬਿਰਾਤਨਗਰ ਭਾਗਾਂ ਵਿਚ ਹੋਈ ਤਰੱਕੀ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ।ਉਨ੍ਹਾਂ ਪ੍ਰਧਾਨ ਮੰਤਰੀ ਓਲੀ ਦੀ ਭਾਰਤ ਫੇਰੀ ਦੌਰਾਨ ਰੈਕਸੌਲ-ਕਾਠਮੰਡੂ ਇਲੈਕਟ੍ਰੀਫਾਈਡ ਰੇਲ ਲਾਈਨ, ਇਨਲੈਂਡ ਵਾਟਰਵੇਜ਼ ਅਤੇ ਖੇਤੀਬਾੜੀ ਵਿੱਚ ਭਾਈਵਾਲੀ ਦੇ ਨਾਲ ਸਹਿਮਤ ਤਿੰਨ ਨਵੇਂ ਖੇਤਰਾਂ ਵਿੱਚ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ । ਰੈਕਸੌਲ-ਕਾਠਮੰਡੂ ਰੇਲ ਲਿੰਕ ਲਈ ਭਾਰਤ ਨੇਪਾਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਪ੍ਰੀ-ਵਿਵਹਾਰਕਤਾ ਅਧਿਐਨ ਪੂਰਾ ਕਰ ਲਿਆ ਗਿਆ ਹੈ ਅਤੇ ਨੇਪਾਲ ਵਿੱਚ ਨਾਰਾਇਣੀ ਅਤੇ ਕੋਸੀ ਨਦੀਆਂ ਵਿੱਚ ਅੱਧ-ਆਕਾਰ ਦੇ ਸਮੁੰਦਰੀ ਜਹਾਜ਼ਾਂ ਨੂੰ ਚਲਾਉਣ ਲਈ ਅੰਦਰੂਨੀ ਜਲ ਮਾਰਗਾਂ ਦੇ ਪ੍ਰਾਜੈਕਟ ਲਈ ਸੰਯੁਕਤ ਅਧਿਐਨ ਤੇਜ਼ ਕੀਤੇ ਜਾ ਰਹੇ ਹਨ। ਦੋਵਾਂ ਮੰਤਰੀਆਂ ਨੇ 1950 ਦੀ ਭਾਰਤ-ਨੇਪਾਲ ਸ਼ਾਂਤੀ ਅਤੇ ਦੋਸਤੀ ਦੀ ਸੰਧੀ ਅਤੇ ਦੋਵਾਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਨੂੰ ਨੇਪਾਲ -ਭਾਰਤ ਸਬੰਧਾਂ ਬਾਰੇ ਉੱਘੇ ਵਿਅਕਤੀ ਸਮੂਹ ਦੀ ਰਿਪੋਰਟ ਸੌਂਪਣ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਦੋਵਾਂ ਧਿਰਾਂ ਨੇ ਵਪਾਰ ਅਤੇ ਆਵਾਜਾਈ ਦੀਆਂ ਸੰਧੀਆਂ ਅਤੇ ਸਮਝੌਤਿਆਂ ਦੀ ਸਮੀਖਿਆ ਦੇ ਜਲਦੀ ਸਿੱਟੇ ‘ਤੇ ਸਹਿਮਤੀ ਦਿੱਤੀ ਅਤੇ ਪ੍ਰਮੁੱਖ ਸਰਹੱਦ ਪਾਰ ਵਾਲੇ ਸਥਾਨਾਂ’ ਤੇ ਬੁਨਿਆਦੀ ਢਾਂਚੇ ਅਤੇ ਲਾਜਿਸਟਿਕ ਸਹੂਲਤਾਂ ਦੇ ਅਪਗ੍ਰੇਡੇਸ਼ਨ ਅਤੇ ਰੱਖ-ਰਖਾਅ ਨੂੰ ਜਾਰੀ ਰੱਖਣ ਲਈ ਸਹਿਮਤੀ ਦਿੱਤੀ।   ਨੇਪਾਲ-ਭਾਰਤ ਸਰਹੱਦ ‘ਤੇ ਵਾਰ-ਵਾਰ ਆ ਰਹੇ ਹੜ੍ਹਾਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਕਮਸ਼ਿਨ ਨੇ ਇਸ ਪੂਰੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਸਾਂਝੀ ਟੀਮ ਦੇ ਅਧਿਕਾਰੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸਿਫਾਰਸ਼ਾਂ ‘ਤੇ ਕਾਰਵਾਈ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ। ਸੰਯੁਕਤ ਕਮਸ਼ਿਨ ਦੀ ਇਹ ਬੈਠਕ ਦੋਵਾਂ ਮੁਲਕਾਂ ਦਰਮਿਆਨ ਲਗਭਗ ਤਿੰਨ ਸਾਲਾਂ ਦੇ ਅੰਤਰਾਲ ਤੋਂ ਬਾਅਧ ਆਯੋਜਿਤ ਕੀਤੀ ਗਈ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2016 ‘ਚ ਨਵੀਂ ਦਿੱਲੀ ਵਿਖੇ ਬੈਠਕ ਹੋਈ ਸੀ।ਸੰਯੁਕਤ ਕਮਿਸ਼ਨ ਵਿਧੀ ਦੀ ਸਥਾਪਨਾ ਦੋਵਾਂ ਮੁਲਕਾਂ ਵੱਲੋਂ ਸੰਨ 1987 ‘ਚ ਕੀਤੀ ਗਈ ਸੀ।ਜਿਸ ਦਾ ਮੰਤਵ ਦੁਵੱਲੇ ਸੰਬੰਧਾਂ ਅਤੇ ਖੇਤਰੀ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਾ ਸੀ।ਪਰ ਕੁੱਝ ਕਾਰਨਾਂ ਕਰਕੇ ਇਹ ਕਈ ਸਾਲਾਂ ਤੱਕ ਕਾਰਜਅਧੀਨ ਨਾ ਰਿਹਾ। ਕਾਠਮੰਡੂ ਦੀ ਆਪਣੀ ਇਸ ਯਾਤਰਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਨੇਪਾਲ ਦੀ ਰਾਸ਼ਟਰਪਤੀ ਬਿਿਦਆ ਦੇਵੀ ਭੰਡਾਰੀ ਨਾਲ ਵੀ ਮੁਲਾਕਾਤ ਕੀਤੀ। ਉਮੀਦ ਕੀਤੀ ਜਾ ਰਹੀ ਹੈ ਕਿ ਸਾਂਝੇ ਕਮਿਸ਼ਨ ਦੀ ਬੈਠਕ ‘ਚ ਦੋਵਾਂ ਧਿਰਾਂ ਵੱਲੋਂ ਪ੍ਰਗਟ ਕੀਤੀ ਗਈ ਵਚਨਬੱਧਤਾ ਰਾਹੀਂ ਨੇਪਾਲ-ਭਾਰਤ ਸੰਬੰਧਾਂ ਨੂੰ ਨਵੀਆਂ ਉੱਚਾਈਆਂ ਹਾਸਿਲ ਹੋਣਗੀਆਂ।

ਸਕ੍ਰਿਪਟ: ਰਤਨ ਸਲਦੀ, ਸਿਆਸੀ ਟਿੱਪਣੀਕਾਰ