ਭਾਰਤ-ਫਰਾਂਸ ਦੇ ਦੁਵੱਲੇ ਸਬੰਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਇਸ ਹਫ਼ਤੇ ਫਰਾਂਸ ਦੀ ਯਾਤਰਾ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ 1998 ਦੀ 20 ਸਾਲ ਪੁਰਾਣੀ ਦੋਵਾਂ ਮੁਲਕਾਂ ਦਰਮਿਆਨ ‘ਰਣਨੀਤਕ ਭਾਈਵਾਲੀ’ ਲਈ ਹਸਤਾਖ਼ਰ ਕੀਤੇ। ਜਦੋਂ ਫਰਾਂਸ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਅਤੇ ਬੰਦ ਦਰਵਾਜ਼ਿਆਂ ਅੰਦਰ ਸੰਯੁਕਤ ਰਾਸ਼ਟਰ ਸੰਘ ਦੇ ਸਲਾਹ ਮਸ਼ਵਰੇ ਵਿੱਚ ਭਾਰਤ ਦੀ ਹਮਾਇਤ ਕੀਤੀ ਤਾਂ ਜੰਮੂ-ਕਸ਼ਮੀਰ ਦੇ ਰਾਜਨੀਤਿਕ ਵਿਕਾਸ ਲਈ ਨਵੀਂ ਦਿੱਲੀ ਨੂੰ ਵੱਡਾ ਹੁਲਾਰਾ ਮਿਲਿਆ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ-ਫਰਾਂਸ ਦੇ ਸਬੰਧ ‘ਆਜ਼ਾਦੀ, ਸਮਾਨਤਾ, ਭਾਈਚਾਰਾ’ ਅਤੇ ਕਈ ਦਹਾਕਿਆਂ ਦੇ ਪੁਰਜ਼ੋਰ ਸਹਿਯੋਗ ਦੀ ਦ੍ਰਿੜ ਨੀਂਹ ’ਤੇ ਅਧਾਰਿਤ ਹਨ। ਦੋਵਾਂ ਧਿਰਾਂ ਨੇ ਰਣਨੀਤਕ ਭਾਈਵਾਲੀ ਨੂੰ ਹੋਰ ਵਧਾਉਣ ਲਈ ਸੜਕਾਂ ਦੇ ਨਕਸ਼ੇ ਦੀ ਹਮਾਇਤ ਕੀਤੀ ਅਤੇ ਕੁਸ਼ਲ ਵਿਕਾਸ, ਸਿਵਲ ਹਵਾਬਾਜ਼ੀ, ਆਈ.ਟੀ. ਅਤੇ ਸਪੇਸ ਲਈ ਕੁਝ ਪ੍ਰਮੁੱਖ ਖੇਤਰਾਂ ਨੂੰ ਨਿਰਧਾਰਿਤ ਕੀਤਾ। ਸ੍ਰੀ ਮੋਦੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰੱਖਿਆ ਸਹਿਯੋਗ, ਰਿਸ਼ਤੇਨਾਤਾ ਦਾ ਇਕ ‘ਮਜ਼ਬੂਤ ਥੰਮ’ ਹੈ ਅਤੇ ਉਨ੍ਹਾਂ ਨੇ ਸਤੰਬਰ ਨੂੰ ਭਾਰਤ ਦੇ ਪਹਿਲੇ ‘ਰਾਫੇਲ’ ਹਵਾਈ ਜਹਾਜ਼ ਦੀ ਸਪੁਰਦਗੀ ਦਾ ਸਵਾਗਤ ਕੀਤਾ। ਦੁਵੱਲੀ ਭਾਈਵਾਲੀ ‘ਤੇ ਜ਼ੋਰ ਦਿੰਦਿਆਂ ਦੋਵੇਂ ਨੇਤਾਵਾਂ ਨੇ ਅੱਤਵਾਦ ਅਤੇ ਕੱਟੜਪੰਥੀਕਰਨ ਵਰਗੀਆਂ ਆਲਮੀ ਚੁਣੌਤੀਆਂ ਦਾ ਹੱਲ ਕਰਨ ਦਾ ਸੱਦਾ ਦਿੱਤਾ ਅਤੇ ‘ਸੁਰੱਖਿਆ ਅਤੇ ਅੱਤਵਾਦ ਵਿਰੁੱਧ ਸਹਿਯੋਗ ਵਧਾਉਣ’ ‘ਤੇ ਸਹਿਮਤੀ ਦਿੱਤੀ। ਦਹਿਸ਼ਤਗਰਦੀ ਦੇ ਵਿੱਤੀਕਰਨ ਦੇ ਮੁਲਾਂਕਣ ਲਈ ਵਿੱਤੀ ਕਾਰਵਾਈ ਕਾਰਜ ਬਲ ਨੂੰ (ਐਫ.ਏ.ਟੀ.ਐਫ.) ਭਾਰਤ-ਸਹਾਇਤਾ ਤੋਂ ਗੈਰ-ਨਿਯੰਤਰਣ ਲਈ ਪਾਕਿਸਤਾਨ ਦੀ ਕਾਲੀ ਸੂਚੀ ਵਿਚ ਸ਼ਾਮਿਲ ਕਰਨ ਦੇ ਨਾਲ ਇਕ ਵੱਡੀ ਉਪਲੱਬਧੀ ਹਾਸਿਲ ਹੋਈ। ਦੋਵਾਂ ਮੁਲਕਾਂ ਨੇ ਮਾਰਚ 2019 ਵਿੱਚ ਅਪਣਾਏ ਗਏ ਦਹਿਸ਼ਤ ਵਿੱਤ ਬਾਰੇ ਸੰਯੁਕਤ ਰਾਸ਼ਟਰ ਸੰਘ ਦੇ ਮਤਾ 2462 ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਇਸ ਪ੍ਰਸੰਗ ‘ਚ ਦੋਵਾਂ ਨੇਤਾਵਾਂ ਨੇ ਨਵੰਬਰ 2019 ਵਿੱਚ ਮੈਲਬਰਨ ਵਿਖੇ ਆਯੋਜਿਤ ਅੱਤਵਾਦੀ ਫਾਈਨਾਂਸਿੰਗ ਨਾਲ ਜੁੜੇ ਕੌਮਾਂਤਰੀ ਸੰਮੇਲਨ ਦਾ ਸਵਾਗਤ ਕੀਤਾ ਹੈ।

ਸੁਰੱਖਿਆ ਸਹਿਯੋਗ ਦੇ ਖੇਤਰ ਵਿੱਚ ਦੋਵਾਂ ਧਿਰਾਂ ਨੇ ਹਾਲ ਹੀ ’ਚ ਨਵਲ (ਵਰੁਣਾ) ਅਤੇ ਏਅਰ (ਗਰੁੜ) ਅਭਿਆਸਾਂ ਨੂੰ ਸਮਾਪਤ ਕੀਤਾ ਹੈ। ਹਿੰਦ-ਪ੍ਰਸ਼ਾਂਤ ਮਹਾਸਾਗਰ ਦੀ ਵੱਧ ਰਹੀ ਮਹੱਤਤਾ ਦੇ ਮੱਦੇਨਜ਼ਰ ਭਾਰਤ ਅਤੇ ਫਰਾਂਸ ਨੇ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਅਤੇ ਸਮੁੰਦਰੀ ਅਤੇ ਸਾਈਬਰ ਸੁਰੱਖਿਆ ਮੁੱਦਿਆਂ ਸਬੰਧੀ ਉਨ੍ਹਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਾਈਬਰ ਸੁਰੱਖਿਆ ਅਤੇ ਡਿਜੀਟਲ ਤਕਨਾਲੋਜੀ ਲਈ ਇਕ ਨਵੇਂ ਸੜਕ ਨਕਸ਼ੇ ‘ਤੇ ਸਹਿਮਤੀ ਵੀ ਦਿੱਤੀ। ਕੁਆਂਟਮ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੇਂਸ ਅਤੇ “ਐਕਸਾਸਕੈਲ” ਸੁਪਰ-ਕੰਪਿਊਟਿੰਗ ਵਿਚ ਸਹਿਯੋਗ ਵਧਾਉਣ ਲਈ ਐਡਵਾਂਸ ਕੰਪਿਊਟਿੰਗ ਦੇ ਡਿਵਲਪਮੈਂਟ ਕੇਂਦਰ ਅਤੇ ਏਟੋਸ ਦਰਮਿਆਨ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ ਅਤੇ ਸਬੰਧਿਤ ਸਟਾਰਟ-ਅਪ ਇਕੋਸਿਸਟਮ ਨੂੰ ਇਕ-ਦੂਜੇ ਦੇ ਕਰੀਬ ਲਿਆਂਦਾ ਗਿਆ। ਫੋਕਸ ਦਾ ਇਕ ਹੋਰ ਮਹੱਤਵਪੂਰਨ ਖੇਤਰ, ਊਰਜਾ ਦੇ ਮਸਲਿਆਂ ਨਾਲ ਸਬੰਧਿਤ ਹੈ ਅਤੇ ਦੋਵਾਂ ਪੱਖਾਂ ਨੇ ਮਹਾਰਾਸ਼ਟਰ ਦੇ ਜੈਤਾਪੁਰ ਵਿਚ ਛੇ ਪ੍ਰਮਾਣੂ ਊਰਜਾ ਰਿਐਕਟਰਾਂ ਦੀ ਉਸਾਰੀ ਦੇ ਮੱਦੇਨਜ਼ਰ ਭਾਰਤ ਦੀ ਐਨ.ਪੀ.ਸੀ.ਆਈ.ਐਲ. ਅਤੇ ਫਰਾਂਸੀਸੀ ਈ.ਡੀ.ਐਫ. ਦਰਮਿਆਨ ਪ੍ਰਮਾਣੂ ਊਰਜਾ ਬਾਰੇ ਗੱਲਬਾਤ ਵਿਚ ਹੋਈ ਪ੍ਰਗਤੀ ਦੀ ਜਾਂਚ ਕੀਤੀ। ਅੰਤਰਰਾਸ਼ਟਰੀ ਸੋਲਰ ਅਲਾਇੰਸ ‘ਤੇ ਸਾਂਝੀ ਪਹਿਲਕਦਮੀ ਨਾਲ ਭਾਰਤ ਦੇ ਊਰਜਾ ਖੇਤਰ ਵਿਚ ਫਰਾਂਸ ਦੀ ਭੂਮਿਕਾ ਵਧੀ ਗਈ ਹੈ।

 ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੋਵੇਂ ਵਪਾਰ ਅਤੇ ਨਿਵੇਸ਼ ਸਬੰਧੀ ਮਸਲਿਆਂ ਨੂੰ ਹੱਲ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਉੱਚ ਪੱਧਰੀ ਆਰਥਿਕ ਅਤੇ ਵਿੱਤੀ ਸੰਵਾਦ ਨੂੰ ਮੁੜ ਸੁਰਜੀਤ ਕਰਨ ਲਈ ਸਹਿਮਤ ਹੋਏ ਹਨ। ਸਿਵਲ ਸੁਸਾਇਟੀ ਪੱਧਰ ‘ਤੇ ਭਾਰਤ 2021-22 ਵਿਚ ‘ਨਮਸਤੇ ਫਰਾਂਸ’ ਦੇ ਇਕ ਹੋਰ ਪੜਾਅ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਭਾਰਤ ਵਿਚ ਫਰਾਂਸੀਸੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦਾ ਸਵਾਗਤ ਕੀਤਾ। ਇਸ ਪ੍ਰਸੰਗ ਵਿੱਚ ਭਾਰਤ ਅਤੇ ਫਰਾਂਸ ਵਿੱਚ ਇੱਕ ਪਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ ਹੈ ਜੋ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਾਲ ਫਰਾਂਸ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਪੁਲਾੜੀ ਖੋਜ ਦੇ ਖੇਤਰ ‘ਚ ਫਰਾਂਸ 2022 ਤੱਕ ਭਾਰਤੀ ਪੁਲਾੜ ਯਾਤਰੀਆਂ ਰਾਹੀਂ ਤਿਆਰ ਕੀਤੇ ਗਏ ਪੁਲਾੜ ਮਿਸ਼ਨ ਲਈ ਕਰਮਚਾਰੀਆਂ ਨੂੰ ਮੈਡੀਕਲ ਸਹਾਇਤਾ ਦੀ ਸਿਖਲਾਈ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਵਿਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ ਅਤੇ ਫਰਾਂਸ ਵਿਚ ਏਅਰ ਇੰਡੀਆ ਹਾਦਸੇ ਦੇ ਸ਼ਿਕਾਰ ਹੋਏ ਭਾਰਤੀ ਪੀੜਤਾਂ ਨੂੰ ਦੋ ਯਾਦਗਾਰਾਂ ਵੀ ਸਮਰਪਿਤ ਕੀਤੀਆਂ।

 ਖੇਤਰੀ ਮਸਲਿਆਂ ‘ਤੇ ਦੋਵਾਂ ਧਿਰਾਂ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ’ ਤੇ ਸਾਂਝੀ ਵਿਆਪਕ ਯੋਜਨਾ ਦੀ ਕਾਰਵਾਈ (ਜੇ.ਸੀ.ਪੀ.ਓ.ਏ.) ਦੀ ਪੂਰੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਸਬੰਧਿਤ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਭਾਰਤ ਮੈਂਬਰ ਨਹੀਂ ਹੈ, ਫਿਰ ਵੀ ਰਾਸ਼ਟਰਪਤੀ ਮੈਕਰੋਨ ਨੇ ਹਫ਼ਤੇ ਦੇ ਅੰਤ ‘ਚ ਜੀ7 ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਨੂੰ ਇਕ ‘ਬੀਆਰਿਟਜ਼ ਸਾਥੀ’ ਵਜੋਂ ਸੱਦਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਡਿਜ਼ੀਟਲ ਤਬਦੀਲੀਆਂ ਨਾਲ ਜੁੜੇ ਮਸਲਿਆਂ ‘ਤੇ ਬੋਲਣਗੇ। ਜੀ 7 ਸੰਮੇਲਨ ਪ੍ਰਧਾਨ ਮੰਤਰੀ ਨੂੰ ਦੂਜੇ ਜੀ 7 ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨ ਲਈ ਇੱਕ ਯੋਗ ਸਥਾਨ ਦੀ ਪੇਸ਼ਕਸ਼ ਕਰੇਗਾ। ਸ੍ਰੀ ਮੋਦੀ ਨੇ ਫਰਾਂਸ ਦੀ ਇੱਕ ਬਹੁਤ ਸਫ਼ਲ ਯਾਤਰਾ ਕੀਤੀ ਹੈ ਜਿਸ ਨਾਲ ਭਾਰਤ ਇੱਕ ‘ਵਿਆਪਕ, ਗਤੀਸ਼ੀਲ ਅਤੇ ਬਹੁਪੱਖੀ ਸਬੰਧ’ ਸਾਂਝਾ ਕਰਦਾ ਹੈ।

ਸਕ੍ਰਿਪਟ: ਪ੍ਰੋ. ਉਮੂ ਸਲਮਾ ਬਾਵਾ

ਚੇਅਰਪਰਸਨ ਅਤੇ ਜੀਨ ਮੋਨੇਟ ਚੇਅਰ, ਯੂਰਪੀ ਅਧਿਐਨ ਕੇਂਦਰ, ਜੇ.ਐਨ.ਯੂ.

ਅਨੁਵਾਦਕ- ਸਿਮਰਨਜੀਤ ਕੌਰ