ਪਾਕਿਸਤਾਨ ਦੀ ਕੋਈ ਨਹੀਂ ਪੁੱਛ ਰਿਹਾ ਬਾਤ

ਪਾਕਿਸਤਾਨ ਆਪਣੇ ਆਪ ਨੂੰ ਕਸ਼ਮੀਰ ਮਸਲੇ ‘ਤੇ ਫਸਿਆ ਮਹਿਸੂਸ ਕਰ ਰਿਹਾ ਹੈ।ਇਸਲਾਮਾਬਾਦ ਜੰਮੂ-ਕਸ਼ਮੀਰ ਨੂੰ ਹਾਸਲਿ ਵਿਸ਼ੇਸ਼ ਰੁਤਬੇ ਦੇ ਮਨਸੂਖ ਕਰਨ ਦੇ ਭਾਰਤ ਦੇ ਫ਼ੈਸਲੇ ਦੇ ਵਿਰੋਧ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਸਾਰੇ ਮੁਲਕਾਂ ਦਾ ਇਸ ਸਬੰਧੀ ਧਿਆਨ ਕੇਂਦਰਿਤ ਕਰਨ ‘ਚ ਰੁਝਾ ਹੋਇਆ ਹੈ।ਦੂਜੇ ਪਾਸੇ ਨਵੀਂ ਦਿੱਲੀ ਨੇ ਸਿੱਧੇ ਤੌਰ ਕਿਹਾ ਹੈ ਕਿ ਜੰਮੂ-ਕਸ਼ਮੀਰ ਨਾਲ ਸਬੰਧਿਤ ਉਸ ਦਾ ਇਹ ਫ਼ੈਸਲਾ ਪੂਰੀ ਤਰ੍ਹਾਂ ਨਾਲ ਉਸ ਦਾ ਅੰਦਰੂਨੀ ਮਾਮਲਾ ਹੈ।ਭਾਰਤ ਆਪਣਾ ਨਜ਼ਰੀਆ ਵਿਸ਼ਵ ਅੱਗੇ ਰੱਖਣ ‘ਚ ਪੂਰੀ ਤਰ੍ਹਾਂ ਨਾਲ ਸਫਲ ਵੀ ਹੋਇਆ ਹੈ।ਜਿਸ ਕਰਕੇ ਦੁਨੀਆ ਦੇ ਵਧੇਰੇ ਮੁਲਕਾਂ ਨੇ ਭਾਰਤ ਦੇ ਇਸ ਫ਼ੈਸਲੇ ਨੂੰ ਮਾਨਤਾ ਦਿੱਤੀ ਹੈ।
ਪਰ ਪਾਕਿਸਤਾਨ ਸੰਤੁਸ਼ਟ ਨਹੀਂ ਹੈ।ਸਥਿਤੀ ਇਹ ਬਨ੍ਹ ਗਈ ਹੈ ਕਿ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਆਪਣੇ ਆਪ ਨੂੰ ਇੱਕਲਾ ਪਾ ਰਿਹਾ ਹੈ, ਇੱਥੋਂ ਤੱਕ ਕਿ ਉਸ ਦੇ ਮਿੱਤਰ ਮੁਲਕ ਵੀ ਖੁਲ੍ਹ ਕੇ ਉਸ ਦੀ ਹਿਮਾਇਤ ‘ਚ ਨਹੀਂ ਖੜ੍ਹੇ ਹਨ।ਪਿਛਲੇ ਹਫ਼ਤੇ, ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਅਤੇ ਫੌਜ ਮੁੱਖੀ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀਆਂ ਨੂੰ ਸੱਦਾ ਦਿੱਤਾ ਸੀ।ਸੰਤੁਲਿਤ ਰਣਨੀਤਕ ਅਰਥਾਂ ‘ਚ ਦੌਰੇ ‘ਤੇ ਆਏ ਦੋਵੇਂ ਵਿਦੇਸ਼ ਮੰਤਰੀਆਂ ਨੇ ਪਾਕਿਸਤਾਨ ਉਹ ਮੌਕਾ ਨਾ ਦਿੱਤਾ ਜਿਸ ਦੀ ਉਹ ਭਾਲ ‘ਚ ਸੀ।
ਇਸ ਤੋਂ ਬਾਅਦ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ , “ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਸਾਨੂੰ ਨਿਰਾਸ਼ ਨਹੀਂ ਕਰਨਗੇ।ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਸਾਡੇ ਰੁਖ਼ ਨੂੰ ਧਿਆਨ ਨਾਲ ਸੁਣਿਆ ਹੈ।”
ਪਰ ਇੱਥੋਂ ਤੱਕ ਕਿ ਪਾਕਿਸਤਾਨੀ ਵਿਸ਼ਲੇਸ਼ਕਾਂ ਨੇ ਵੀ ਮਹਿਸੂਸ ਕੀਤਾ ਹੈ ਕਿ ਇਹ ਸਭ ਕੁੱਝ ਨਹੀਂ ਸੀ ਮਹਿਜ ਇੱਕ ਡਰਾਮਾ ਸੀ।ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਅਤੇ ਅਮੀਰਾਤ ਨਾਲ ਆਪਣੇ ਕੂਟਨੀਤਕ ਸਬੰਧ ਕਾਇਮ ਕਰਨ ‘ਚ ਸਫਲ ਰਿਹਾ ਹੈ।ਹਾਲਾਂਕਿ ਦੋਵੇਂ ਪ੍ਰਮੁੱਖ ਅਰਬ ਰਾਜਾਂ ਨੇ ਸਪਸ਼ੱਟ ਤੌਰ ‘ਤੇ ਕੁੱਝ ਨਾ ਕਿਹਾ ਅਤੇ ਸੁਝਾਅ ਦਿੱਤਾ ਕਿ ਪਾਕਿ ਇਸ ਨੂੰ ਫਾਲਤੂ ‘ਚ ਚੁੱਕ ਰਿਹਾ ਹੈ।ਇਸ ਬੈਠਕ ਨੇ ਪਾਕਿ ਮੀਡੀਆ ‘ਚ ਤੂਫਾਨ ਖੜ੍ਹਾ ਕਰ ਦਿੱਤਾ ਹੈ, ਪਰ ਮੀਡੀਆ ਵਿਚਾਰਕਰਤਾਵਾਂ ਨੇ ਇਸ ਪੂਰੇ ਮਾਮਲੇ ਨੂੰ ਕਾਬੂ ‘ਚ ਕਰਨ ਦੀ ਯੋਗਤਾ ਰੱਖੀ ਹੈ।
ਪਾਕਿਸਤਾਨ ਇਸ ਘਟੀਆ ਮਸ਼ਵਰੇ ਵਾਲੇ ਕਦਮ ਲਈ ਖੁਦ ਜ਼ਿੰਮੇਵਾਰ ਹੈ।ਪਾਕਿਸਤਾਨ ਅਰਬ ਮੁਲਕਾਂ ਤੋਂ ਸਮੇਂ –ਸਮੇਂ ‘ਤੇ ਬੇਲਆਊਟ ਪ੍ਰਾਪਤ ਕਰਦਾ ਹੈ। ਪਿਛਲੇ ਸਾਲ ਇਸਲਾਮਾਬਾਦ ਨੇ ਰਿਆਦ ਅਤੇ ਆਬੂ ਧਾਬੀ ਦੋਵਾਂ ਤੋਂ 6 ਬਿਲੀਅਨ ਡਾਲਰ ਹਾਸਿਲ ਕੀਤੇ ਸਨ।ਸਾਊਦੀ ਅਰਬ ‘ਚ ਰਹਿ ਰਹੇ ਪਾਕਿਸਤਾਨੀਆਂ ਨੂੰ ਮਿਸਕੀਨ ਭਾਵ ਜ਼ਰੂਰਤਮੰਦ ਕਿਹਾ ਜਾਂਦਾ ਹੈ।ਇਹ ਤੱਥ ਨਜ਼ਰਅੰਦਾਜ਼ ਨਹੀਂ ਹੋ ਸਕਦਾ।ਜਦਕਿ ਭਾਰਤੀਆਂ ਨੂੰ ਉਨ੍ਹਾਂ ਦੇ ਹੁਨਰ, ਸਿੱਖਿਆ, ਦੂਰਦਰਸ਼ਤਾ ਅਤੇ ਤਕਨੀਕੀ ਗਿਆਨ ‘ਚ ਮਾਹਰ ਹੋਣ ਵੱਜੋਂ ਜਾਣਿਆ ਜਾਂਦਾ ਹੈ।ਭਾਰਤੀ ਪ੍ਰਵਾਸੀਆਂ ਨੂੰ ਖਾੜੀ ਦੇਸ਼ਾਂ ‘ਚ ਖਾਸ ਰੁਤਬਾ ਹਾਸਿਲ ਹੈ ਕਿਉਂਕਿ ਇਹ ਇੱਥੋਂ ਦੇ ਆਰਥਿਕ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਾਲ 2016 ‘ਚ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਰਬੋਤਮ ਨਾਗਰਿਕ ਪੁਰਸਕਾਰ- ਦ ਕਿੰਗ ਅਬਦੁਲਾਜ਼ੀਜ਼ ਸਾਸ਼ ਨਾਲ ਨਵਾਜਿਆ ਸੀ।ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੇ 2021 ਤੱਕ ਭਾਰਤ ‘ਚ 100 ਬਿਲੀਅਨ ਡਾਲਰ ਦੇ ਨਿਵੇਸ਼ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਸਾਲ ਦੇ ਸ਼ੁਰੂ ‘ਚ ਉਨ੍ਹਾਂ ਨੇ ਪਾਕਿਸਤਾਨ ‘ਚ 20 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਵੀ ਕੀਤਾ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਰਬ ਮੁਲਕ ਉਸ ਰਾਜ ‘ਚ ਆਪਸੀ ਸਬੰਧਾਂ ਨੂੰ ਵਿਕਸਿਤ ਕਰਨ ਦੇ ਚਾਹਵਾਨ ਹਨ , ਜਿੱਥੇ ਉਨ੍ਹਾਂ ਦੇ ਲੋਕਾਂ ਨੂੰ ਲਾਭ ਹਾਸਿਲ ਹੋਵੇ ਅਤੇ ਧਰਮ ਵਿਕਾਸ ਦੇ ਰਾਹ ‘ਚ ਅੜਿੱਕਾ ਨਾ ਬਣੇ।ਸਾਲ 2017-18 ਦੌਰਾਨ ਪਾਕਿਸਤਾਨ ਅਤੇ ਸਾਊਦੀ ਅਰਬ ਦਰਮਿਆਨ ਵਪਾਰਕ ਸੰਬੰਧ ਮਾਤਰ 7.5 ਬਿਲੀਅਨ ਡਾਲਰ ਰਿਹਾ ਜਦਕਿ ਇਸ ਅਰਸੇ ਦੌਰਾਨ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਵਪਾਰ 27.5 ਬਿਲੀਅਨ ਡਾਲਰ ਦਾ ਰਿਹਾ।
ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਪ੍ਰਤੀ ਘੱਟ ਰੁਚੀ ਵਿਖਾਈ ਹੈ।ਭਾਰਤ ‘ਚ ਅਮੀਰਾਤੀ ਸਫੀਰ ਅਹਿਮਦ ਅਲ ਬਾਨਾ  ਨੇ ਕਸ਼ਮੀਰ ‘ਤੇ ਭਾਰਤ ਦੀ ਕਾਰਵਾਈ ਨੂੰ ਉਸ ਦਾ ਅੰਦਰੂਨੀ ਮਸਲਾ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਇਹ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਕਰਨ ਪ੍ਰਤੀ ਇਕ ਕਦਮ ਹੈ।ਕੁਝ ਹਫ਼ਤੇ ਬਾਅਦ ਅਮੀਰਾਤ ਨੇ ਪੀਐਮ ਮੋਦੀ ਨੂੰ ਆਪਣੇ ਸਰਬ ਉੱਚ ਨਾਗਰਿਕ ਪੁਰਸਕਾਰ- ਦ ਅਰਡਰ ਆਫ਼ ਜ਼ਾਇਦ ਨਾਲ ਨਵਾਜਿਆ।ਜਿਸ ਦੇ ਨਤੀਜੇ ਵੱਜੋਂ ਪਾਕਿਸਤਾਨ ਦੀ ਸੈਨੇਟ ਭਾਵ ਉਪਰਲੇ ਸਦਨ ਦੇ ਚੇਅਰਮੈਨ ਸਦੀਕ ਸੰਜਰਾਣੀ ਨੇ ਅਮੀਰਾਤ ਦਾ ਆਪਣਾ ਦੌਰਾ ਹੀ ਰੱਦ ਕਰ ਦਿੱਤਾ। ਇਸ ਤੋਂ ਪਾਕਿ ਦੀ ਨਿਰਾਸ਼ਾ ਦਾ ਸਾਫ ਪਤਾ ਚੱਲਦਾ ਹੈ।
ਪਾਕਿਸਤਾਨੀ ਟਿੱਪਣੀਕਾਰਾਂ ਨੇ ਅਰਬ ਮੁਲਕਾਂ ਵੱਲੋਂ ਭਾਰਤ ਦੀ ਹਿਮਾਇਤ ‘ਚ ਖੜ੍ਹੇ ਹੋਣ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ।ਪਾਕਿਸਤਾਨੀ ਅਵਾਮ ਆਪਣੇ ਆਗੂਆਂ ਅਤੇ ਫੌਜ ਨੂੰ ਸਵਾਲ ਕਰ ਰਹੀ ਹੈ ਕਿ ਉਹ ਉਈਗੁਰ ਮੁਸਲਮਾਨਾਂ ਨੂੰ ਚੀਨ ‘ਚ ਮੁੜ ਸਿਖਲਾਈ ਕੈਂਪਾਂ ‘ਚ ਜ਼ਬਰਦਸਤੀ ਭੇਜਣ ਸਬੰਧੀ ਕਿਉਂ ਨਹੀਂ ਬੋਲ ਰਹੇ.ਪਰ ਪਾਕਿ ਆਗੂ ਅਤੇ ਫੌਜ ਜਾਣ ਦੀ ਹੈ ਕਿ ਚੀਨ-ਪਾਕਿ ਆਰਥਿਖ ਗਲਿਆਰਾ ਉਨ੍ਹਾਂ ਦੇ ਦੇਸ਼ ਦੀ ਜੀਵਨ ਰੇਖਾ ਹੈ।ਪਾਕਿਸਤਾਨ ਨੇ ਤਾਂ ਯਮਨ ‘ਚ ਹੋ ਰਹੇ ਕਹਿਰ ਖਿਲਾਫ ਵੀ ਆਵਾਜ਼ ਨਹੀਂ ਚੁੱਕੀ ਸੀ।ਅਸਲ ‘ਚ ਪਾਕਿਸਤਾਨ ਫੌਜੀ ਅਤੇ ਸਿਵਲ ਮਦਦ ਦਾ ਭੁੱਖਾ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਊਰਜਾਵਾਨ ਰਣਨੀਤੀ ਪਾਕਿਸਤਾਨ ਲਈ ਲਾਹੇਵੰਦ ਨਹੀਂ ਹੋ ਸਕਦੀ ਹੈ।ਮੁਸਲਿਮ ਮੁਲਕਾਂ ਤੋਂ ਵੀ ਸਮਰਥਨ ਹਾਸਿਲ ਕਰਨ ਦੀ ਉਮੀਦ ਲਗਾਉਣਾ ਪਾਕਿਸਤਾਨ ਦੀ ਬੇਵਕੂਫੀ ਹੋਵੇਗੀ।ਇਸਲਾਮਿਕ ਦੇਸ਼ਾਂ ਨੇ ਸਮਝ ਲਿਆ ਹੈ ਕਿ ਪਾਕਿਸਤਾਨ ਆਪਣੀ ਪੁਰਾਣੀ ਧੁੰਨ ਹੀ ਗਾ ਰਿਹਾ ਹੈ।ਆਪਣੇ 72 ਸਾਲਾਂ ਦੀ ਹੋਂਦ ਤੋਂ ਬਾਅਧ ਵੀ ਪਾਕਿਸਤਾਨ ਆਪਣੇ ਤੰਗ ਹਾਲਾਤਾਂ ਤੋਂ ਬਾਹਰ ਨਹੀਂ ਆ ਸਕਿਆ ਹੈ।ਜਦਕਿ ਇਸ ਦੇ ਗੁਆਂਢੀ ਮੁਲਕ ਵਿਕਾਸ ਦੀਆਂ ਲੀਹਾਂ ‘ਤੇ ਅੱਗੇ ਵੱਧ ਰਹੇ ਹਨ।
ਇਸਲਾਮਾਬਾਦ ਅੱਜ ਵੀ ਅਜਿਹਾ ਰਾਜ ਹੈ ਜੋ ਕਿ ਬਾਹਰੀ ਮਦਦ ‘ਤੇ ਜ਼ਿੰਦਾ ਹੈ ਅਤੇ ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ਦੇ ਸਾਧਨ ਵੱਜੋਂ ਇਸਤੇਮਾਲ ਕਰਦਾ ਹੈ।ਜਿਸ ਕਰਕੇ ਆਲਮੀ ਪੱਧਰ ‘ਤੇ ਕੋਈ ਵੀ ਮੁਲਕ ਪਾਕਿਸਤਾਨ ਨੂੰ ਘਾਹ ਵੀ ਨਹੀਂ ਪਾ ਰਿਹਾ।ਇਹ ਬਹੁਤ ਹੀ ਨਾਜ਼ੁਕ ਸਮਾਂ ਹੈ ਅਤੇ ਜ਼ਰੂਰਤ ਹੈ ਕਿ ਪਾਕਿਸਤਾਨ ਇਸ ਸਥਿਤੀ ਨੂੰ ਭਾਂਪੇ ਅਤੇ ਕੋਈ ਸਖ਼ਤ ਕਾਰਵਾਈ ਕਰੇ।
ਸਕ੍ਰਿਪਟ: ਕੌਸ਼ਿਕ ਰਾਏ, ਏ.ਆਈ.ਆਰ. ਨਿਊਜ਼ ਵਿਸ਼ਲੇਸ਼ਕ