ਚੰਦਰਯਾਨ-2 ‘ਤੇ ਪਾਕਿਸਤਾਨੀ ਮੰਤਰੀ ਦੀ ਬਚਕਾਨਾ ਟਿੱਪਣੀ

ਜੋ ਕੋਈ ਕੁੱਝ ਕਰਨ ਦੀ ਹਿੰਮਤ ਰੱਖਦੇ ਹਨ ਉਹ ਹੀ ਨਾਕਾਮ ਵੀ ਹੁੰਦੇ ਹਨ ਅਤੇ ਸਫ਼ਲਤਾ ਦੀਆਂ ਉੱਚਾਈਆਂ ਨੂੰ ਵੀ ਹਾਸਿਲ ਕਰਦੇ ਹਨ। ਕਈ ਵਾਰ ਮੁਕੰਮਲ ਨਾਕਾਮੀ ਅਤੇ ਕਈ ਵਾਰ  ਕੁੱਝ ਹੱਦ ਤੱਕ ਹੀ ਸਫਲ ਹੁੰਦੇ ਹਨ, ਪਰ ਭਾਰਤ ਦੇ ਪੁਲਾੜ ਮਿਸ਼ਨ ਚੰਦਰਯਾਨ-2 ਨੂੰ ਨਾਕਾਮ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਨੂੰ ਜਿਸ ਮਕਸਦ ਲਈ ਭੇਜਿਆ ਗਿਆ ਸੀ ਉਹ 95% ਕੰਮ ਕਰ ਚੁੱਕਾ ਸੀ।ਲੈਂਡਰ ਵਿਕਰਮ ਚੰਦਰਮਾ ਤੋਂ ਮਾਤਰ 2.1 ਕਿਮੀ. ਦੀ ਦੂਰੀ ਤੋਂ ਪਰਾਂ ਹੀ ਇਸਰੋ ਨਾਲ ਸੰਪਰਕ ਤੋਂ ਬਾਹਰ ਹੋ ਗਿਆ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਮਿਸ਼ਨ ਨਾਕਾਮ ਰਿਹਾ ਹੈ।ਰਾਬਤਾ ਨਾ ਟੁੱਟਦਾ ਅਤੇ ਲੈਂਡਰ ਵਿਕਰਮ ਚੰਦ ਦੀ ਸਤ੍ਹਾ ‘ਤੇ ਉਤਰ ਜਾਂਦਾ ਤਾਂ ਇਹ ਪੁਲਾੜ ਵਿਿਗਆਨ ‘ਚ ਇਹ ਇੱਕ ਵੱਡੀ ਕਾਮਯਾਬੀ ਹੁੰਦੀ।ਪਰ ਇਸ ਮਿਸ਼ਨ ਦਾ ਜ਼ਿਕਰ ਕਰਦਿਆਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਓਰਬਿਟਰ ਆਪਣੇ ਪੇਲੋਡ ਨਾਲ ਅਜੇ ਵੀ ਕੰਮ ਕਰ ਰਿਹਾ ਹੈ।ਭਾਰਤ ਦੇ ਪੁਲਾੜ ਕੇਂਦਰ ਇਸਰੋ ਨੇ ਇਹ ਜਾਣ ਲਿਆ ਹੈ ਕਿ ਵਿਕਰਮ ਚੰਦ ਦੀ ਸਤ੍ਹਾ ‘ਤੇ ਉਤਰ ਕਿਉਂ ਨਹੀਂ ਸਕਿਆ।ਪੁਲਾੜ ਵਿਿਗਆਨ ਦੇ ਅਮਰੀਕੀ ਅਦਾਰੇ ਨਾਸਾ ਨੇ ਇਸ ਮਿਸ਼ਨ ਦੇ ਹਵਾਲੇ ਨਾਲ ਇਸਰੋ ਦੀ ਤਾਰੀਫ਼ ਕੀਤੀ ਹੈ।ਪਰ ਉੱਥੇ ਹੀ ਪਾਕਿਸਤਾਨ ਦੇ ਸਾਇੰਸ ਅਤੇ ਤਕਨਾਲੋਜੀ ਸੰਘੀ ਮੰਤਰੀ ਫਵਾਦ ਚੌਧਰੀ ਨੇ ਲੈਂਡਰ ਦੇ ਰਾਬਤਾ ਟੁੱਟਣ ਤੋਂ ਕੁੱਝ ਸਮੇਂ ਬਾਅਦ ਹੀ ਭਾਰਤ ਦੇ ਇਸ ਮਿਸ਼ਨ ਨੂੰ ਨਾਕਾਮ ਕਰਾਰ ਦਿੱਤਾ ਅਤੇ ਸੋਸ਼ਲ ਮੀਡੀਆ ‘ਤੇ ਇਸ ਮਿਸ਼ਨ ਦੇ ਸਹਾਰੇ ਭਾਰਤ ‘ਤੇ ਤਨਕੀਦਾਂ ਦੀ ਬੁਛਾਰ ਸ਼ੁਰੂ ਕਰ ਦਿੱਤੀ ਸੀ।ਹੁਣ ਉਨ੍ਹਾਂ ਨੂੰ ਕੌਣ ਸਮਝਾਉਂਦਾ ਕਿ ਉਹ ਪਾਕਿਸਤਾਨ ਦੇ ਸਾਇੰਸ ਅਤੇ ਤਕਨਾਲੋਜੀ ਸੰਘੀ ਮੰਤਰੀ ਹਨ ਕੋਈ ਵਿਿਗਆਨੀ ਨਹੀਂ। ਇਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਇੰਸਦਾਨ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਹੈ।ਇਸ ਨਾਲ ਜਿੱਥੈ ਉਨ੍ਹਾਂ ਦਾ ਮਜ਼ਾਕ ਉੱਡੇਗਾ ਉੱਥੇ ਨਾਲ ਹੀ ਪਾਕਿਸਤਾਨ ਵੀ ਮਜ਼ਾਕ ਦਾ ਪਾਤਰ ਬਣ ਜਾਵੇਗਾ।ਇਸ ਲਈ ਪਾਕਿਸਤਾਨ ਇਸ ਸਥਿਤੀ ‘ਚ ਨਹੀਂ ਹੈ ਕਿ ਉਹ ਮਜ਼ਾਕ ਦਾ ਝੱਟਕਾ ਸਹਿ ਸਕੇ।
ਮਿਆਂ ਚੌਧਰੀ ਵੱਲੋਂ ਚੰਦਰਯਾਨ-2 ਨੂੰ ਨਾਕਾਮ ਕਰਾਰ ਦੇਣ ਦੀ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਉਨ੍ਹਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਹੀ ਨਾਕਾਮੀ ਨਾਲ ਕੀਤੀ ਸੀ।ਸਾਲ 2002 ‘ਚ ਜਦੋਂ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ‘ਚ ਉਤਰੇ ਤਾਂ ਉਨ੍ਹਾਂ ਦੇ ਵਿਰੋਧੀ ਨੂੰ 38,626 ਵੋਟਾਂ ਹਾਸਿਲ ਹੋਈਆਂ ਸਨ ਜਦਕਿ ਜਨਾਬ ਚੌਧਰੀ ਨੂੰ ਮਹਿਜ਼ 161 ਵੋਟਾਂ ਨਾਲ ਹੀ ਤਸੱਲੀ ਕਰਨੀ  ਪਈ ਸੀ।ਫਿਰ ਉਹ ਆਲ ਪਾਕਿਸਤਾਨ ਮੁਸਲਿਮ ਲੀਗ ‘ਚ ਸ਼ਾਮਲ ਹੋਏ, ਫਿਰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸ਼ਰਨ ਲਈ ਅਤੇ ਫਿਰ ਪਾਕਿਸਤਾਨ ਮੁਸਲਿਮ ਲੀਗ-ਕਿਊ ‘ਚ ਵੀ ਕਿਸਮਤ ਅਜ਼ਮਾਈ, ਪਰ ਲਗਾਤਾਰ ਉਨ੍ਹਾਂ ਨੂੰ ਨਾਕਾਮੀ ਦਾ ਸਾਹਮਣਾ ਕਰਨਾ ਪਿਆ।ਸਾਲ 2018 ਦੀਆਂ ਆਮ ਚੌਣਾਂ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ‘ਚ ਸ਼ਾਮਲ ਹੋਏ ਅਤੇ ਪਹਿਲੀ ਵਾਰ ਚੋਣ ਮੈਦਾਨ ‘ਚ ਫਤਿਹ ਦਾ ਝੰਡਾ ਲਹਿਰਾਇਆ।ਪਰ ਇਸ ਗੱਲ ਤੋਂ ਵੀ ਸਭ ਜਾਣੂ ਹਨ ਕਿ ਪਾਕਿ ਫੌਜ ਨੇ ਇਸ ਪਾਰਟੀ ਨੂੰ ਜਿਤਾਉਣ ‘ਚ ਮਦਦ ਕੀਤੀ ਸੀ।ਇਸ ਲਈ ਜੇਕਰ ਪਾਕਿ ਫੌਜ ਦੀ ਹਿਮਾਇਤ ਹਾਸਿਲ ਨਾ ਹੁੰਦੀ ਤਾਂ ਇਕ ਵਾਰ ਫਿਰ ਫਵਾਦ ਚੌਧਰੀ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ।ਹੁਣ ਅਜਿਹਾ ਆਗੂ ਜਿਸ ਨੇ ਆਪਣੇ ਸਿਆਸੀ ਜੀਵਨ ‘ਚ ਲਗਾਤਾਰ ਹਾਰ ਦਾ ਸਵਾਦ ਹੀ ਝੱਖਿਆ ਹੋਵੇ, ਉਸ ਨੂੰ ਭਾਰਤ ਦਾ ਕਿਸੇ ਹੱਦ ਤੱਕ ਸਫ਼ਲ ਪੁਲਾੜ ਮਿਸ਼ਨ ਵੀ ਨਾਕਾਮ ਨਜ਼ਰ ਆ ਰਿਹਾ ਹੈ ਤਾਂ, ਇਸ ‘ਤੇ ਕਿਸੇ ਨੂੰ ਵੀ ਹੈਰਤ ਨਹੀਂ ਹੋਵੇਗੀ।ਉਹ ਇਹ ਗੱਲ ਕੀ ਸਮਝੇਗਾ ਕਿ ਬੀਤੇ 6 ਦਹਾਕਿਆਂ ‘ਚ ਨਾਸਾ ਦੇ 109 ਚੰਦਰ ਮਿਸ਼ਨਾਂ ‘ਚੋਂ ਸਿਰਫ 61 ਮਿਸ਼ਨ ਕਾਮਯਾਬ ਰਹੇ ਸਨ ਅਤੇ 48 ਮਿਸ਼ਨਾਂ ‘ਚ ਅਸਫਲਤਾ ਹੱਥ ਲੱਗੀ ਸੀ।
ਪੁਲਾੜ ਵਿਿਗਆਨ ‘ਚ  ਭਾਰਤ ਨੇ ਸ਼ਾਨਦਾਰ ਤਰੱਕੀ ਹਾਸਿਲ ਕੀਤੀ ਹੈ।ਭਾਰਤ ਦਾ ਸ਼ੁਮਾਰ ਅਮਰੀਕਾ, ਰੂਸ ਅਤੇ ਚੀਨ ਵਰਗੇ ਮੁਲਕਾਂ ‘ਚ ਹੁੰਦਾ ਹੈ।ਪਰ ਪਾਕਿਸਤਾਨ ਦੀ ਪੁਲਾੜ ਵਿਿਗਆਨ ‘ਚ ਕੋਈ ਥਾਂ ਨਹੀਂ ਹੈ।ਭਾਰਤ ਲਈ ਚੰਦਰਮਾ ਦੂਰ ਨਹੀਂ ਰਿਹਾ ਹੈ ਪਰ ਪਾਕਿਸਤਾਨ ਲਈ ਅੱਜ ਵੀ ‘ਚੰਦਾ ਮਾਮਾ ਦੂਰ ਕੇ’ ਹੈ।ਅਜਿਹਾ ਇਸ ਲਈ ਹੈ ਕਿਉਂਕਿ ਪਾਕਿਸਤਾਨ ‘ਚ ਬਦਕਿਸਮਤੀ ਨਾਲ ਫਵਾਦ ਚੌਧਰੀ ਵਰਗੇ ਆਗੂ ਸਾਇੰਸ ਅਤੇ ਤਕਨਾਲੋਜੀ ਦੇ ਸੰਘੀ ਮੰਤਰੀ ਹਨ ਅਤੇ ਆਪ ਤਾਂ ਕੁੱਝ ਨਹੀਂ ਕਰਦੇ ਬਸ ਦੂਜਿਆਂ ਦਾ ਮਜ਼ਾਕ ਉਡਾਉਂਦੇ ਹਨ।ਪਾਕਿਸਤਾਨ ਦੀ ਸਥਿਤੀ ਇਹ ਹੈ ਕਿ ਉਹ ਦਿਵਾਲਿਆ ਹੋਣ ਦੀ ਕਗਾਰ ‘ਤੇ ਹੈ। ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਬਹੁਤ ਕੋਸ਼ਿਸ਼ਾਂ ਸਦਕਾ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਕਰਜ਼ਾ ਹਾਸਿਲ ਕੀਤਾ ਹੈ।ਪਰ ਮੁਸ਼ਕਿਲ ਇਹ ਹੈ ਕਿ ਕਰਜ਼ ਕਿਵੇਂ ਅਦਾ ਕੀਤਾ ਜਾਵੇਗਾ।ਵੱਧਦੀ ਬੇਰੁਜ਼ਗਾਰੀ ਦੂਰ ਕਰਨਾ, ਗਰੀਬੀ ਘਟਾਉਣਾ ਜਾ ਫਿਰ ਕੁੱਝ ਹੋਰ ਕਰਨਾ ਅਜਿਹੀਆਂ ਕਈ ਦਿੱਕਤਾਂ ਵਜ਼ੀਰ-ਏ-ਆਜ਼ਮ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ।ਪਰ ਪਾਕਿ ਮੰਤਰੀ ਤਾਂ ਭਾਰਤ ਦੇ ਲੋਕਾਂ ਨੂੰ ਮਸ਼ਵਰਾ ਦੇ ਰਹੇ ਹਨ ਕਿ ਉਹ ਆਪਣੀ ਹਕੂਮਤ ਤੋਂ ਇਸ ਮਿਸ਼ਨ ‘ਤੇ ਖਰਚ ਹੋਏ 900 ਕਰੋੜ ਦਾ ਹਿਸਾਬ ਲੈਣ।ਅਜਿਹੇ ‘ਚ ਇਮਰਾਨ ਖ਼ਾਨ ਨੂੰ ਆਪਣੇ ਮੰਤਰੀ ਨੂੰ ਸਮਝਾਉਣਾ ਚਾਹੀਦਾ ਹੈ ਕਿ ਭਾਰਤ ਪਾਕਿਸਤਾਨ ਨਹੀਂ ਹੈ।ਇਸ ਦੀ ਆਰਥਿਕ ਸਥਿਤੀ ਇੰਨ੍ਹੀ ਮਜ਼ਬੂਤ ਹੈ ਕਿ ਭਾਰਤ ਆਪਣੇ ਪੁਲਾੜ ਮਿਸ਼ਨਾਂ ‘ਤੇ ਅਰਬਾਂ ਰੁਪਏ ਖਰਚ ਕਰ ਸਕਦਾ ਹੈ।ਪਾਕਿਸਤਾਨ ਤਾਂ ਪੁਲਾੜ ਮਿਸ਼ਨ ਦਾ ਸੁਫ਼ਨਾ ਵੀ ਦੇਖਣ ਦੇ ਯੋਗ ਨਹੀਂ ਹੈ।ਇਸ ਗੱਲ ਦਾ ਅਹਿਸਾਸ ਖੁਦ ਪਾਕਿਸਤਾਨੀਆਂ ਨੂੰ ਵੀ ਹੈ ਕਿ ਭਾਰਤ ਨਾਲ ਦੁਸ਼ਮਣੀ ‘ਚ ਫਵਾਦ ਚੌਧਰੀ ਇੰਨ੍ਹਾਂ ਅੱਗੇ ਵੱਧ ਗਏ ਹਨ ਕਿ ਆਪਣੇ ਬਿਆਨ ਰਾਹੀਂ ਪਾਕਿਸਤਾਨ ਦੀ ਖਿੱਲੀ ਉਡਣ ਦਾ ਵੀ ਉਨਾਂ ਨੂੰ ਭੋਰਾ ਜਿਹਾ ਵੀ ਅਹਿਸਾਸ ਨਹੀਂ ਰਿਹਾ।ਭਾਰਤ ਅਤੇ ਪਾਕਿ ਦੋਵਾਂ ਮੁਲਕਾਂ ਦੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਹੈ।ਪੱਤਰਕਾਰ ਗਰੀਦਾ ਫਾਰੂਕੀ ਦੀ ਇਸ ਗੱਲ ਨਾਲ ਸਹਿਮਤ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ‘ ਵਿਕਸਤ ਕੌਮਾਂ ਵਿਿਗਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ‘ਚ ਕੋਸ਼ਿਸ਼ਾਂ ਦਾ ਮਜ਼ਾਕ ਨਹੀਂ ਉਡਾਉਂਦੀਆਂ ਹਨ’।ਪਰ ਪਾਕਿਸਤਾਨ ਤਰੱਕੀ ਦੀਆਂ ਲੀਹਾਂ ‘ਤੇ ਬਹੁਤ ਪਿੱਛੇ ਹੈ ।ਇਸ ਲਈ ਫਵਾਦ ਚੌਧਰੀ ਵਰਗੇ ਪਾਕਿ ਆਗੂਆਂ ਦੀ ਮਜ਼ਬੂਰੀ ਹੈ ਕਿ ਉਹ ਭਾਰਤ ਦੇ ਪੁਲਾੜ ਮਿਸ਼ਨ ਦਾ ਮਜ਼ਾਕ ਉਡਾਉਣ। ਇਹ ਗੱਲ ਵੱਖਰੀ ਹੈ ਕਿ ਉਹ ਖੁਦ ਮਜ਼ਾਕ ਦੇ ਪਾਤਰ ਬਣ ਗਏ ਹਨ।ਪੂਰੀ ਦੁਨੀਆ ਉਨ੍ਹਾਂ ‘ਤੇ ਹੱਸ ਰਹੀ ਹੈ।