ਭਾਰਤ ਆਰਥਿਕ ਸੰਮੇਲਨ ਵਿੱਚ ਅੱਗੇ ਦੀ ਰਾਹ ਦੇ ਸੰਕੇਤ

ਮੁੜ-ਉਤਪਾਦਕਤਾ, ਸੰਮਲਿਤ ਅਤੇ ਟਿਕਾਊ ਆਰਥਿਕਤਾ ਦੀ ਦੂਰਅੰਦੇਸ਼ੀ ਤੋਂ ਪ੍ਰੇਰਿਤ ਭਾਰਤ ਦੇ ਨੀਤੀਗਤ ਨਿਪਟਾਰੇ, ਇਹ ਯਕੀਨੀ ਬਣਾਉਣਗੇ ਕਿ ਦਸ ਖਰਬ ਡਾਲਰ ਦੀ ਆਰਥਿਕਤਾ ਦਾ ਟੀਚਾ ਵਿਸ਼ਵ ਪੱਧਰ ‘ਤੇ ਇੱਕ ਠੋਸ ਰੂਪ ਨਾਲ ਵਾਪਰਨ ਲਈ ਤਿਆਰ ਹੈ। ਗੌਰਤਲਬ ਹੈ ਕਿ ਇਹ ਵਿਚਾਰ ਵਿਸ਼ਵ ਆਰਥਿਕ ਫੋਰਮ (ਡਬਲਿਊ.ਈ.ਐੱਫ.) ਦੇ ਪ੍ਰਧਾਨ ਬਰਗੇ ਬਰੈਂਡੇ ਦੁਆਰਾ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਹਾਲ ਹੀ ਵਿੱਚ ਨਵੀਂ ਦਿੱਲੀ ਵਿਖੇ ਸੀ.ਆਈ.ਆਈ. ਦੇ ਨਾਲ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਭਾਰਤੀ ਆਰਥਿਕ ਸੰਮੇਲਨ ਵਿੱਚ ਹਿੱਸਾ ਲਿਆ ਸੀ। ਖਾਸ ਤੌਰ ‘ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਅਤੇ ਦੇਸ਼ ਦੇ ਨੇਤਾਵਾਂ ਅਤੇ ਕਾਰੋਬਾਰੀ ਆਗੂਆਂ ਸਮੇਤ ਬਹੁਤ ਸਾਰੇ ਭਾਗੀਦਾਰਾਂ ਨੇ ਇਸ ਨੂੰ ਮਹਿਸੂਸ ਕੀਤਾ। ਇੱਥੇ ਇਸ ਗੱਲ ਵਿੱਚ ਸਰਬਸੰਮਤੀ ਦਿਖਾਈ ਦਿੱਤੀ ਕਿ ਜਟਿਲ ਵਿਸ਼ਵੀ ਚੁਣੌਤੀਆਂ ਦੇ ਨਿਪਟਾਰਿਆਂ ਲਈ ਵਿਸ਼ਵ ਨੂੰ ਇੱਕ ਪ੍ਰਤੀਕੂਲ ਅਤੇ ਉਚਿਤ ਮਾਡਲ ਪ੍ਰਦਾਨ ਕਰਕੇ ਵਿਸ਼ਵ ਨੇਤਾ ਦੇ ਤੌਰ ਤੇ ਉਭਰਨ ਪ੍ਰਤੀ ਬਾਕੀ ਦੁਨੀਆ ਦੇ ਲਈ ਇੱਕ ਰੋਲ ਮਾਡਲ ਅਤੇ ਪ੍ਰੇਰਨਾ ਦੇ ਤੌਰ ਤੇ ਭਾਰਤ ਖੁਦ ਨੂੰ ਸਥਾਪਿਤ ਕਰ ਸਕਦਾ ਹੈ।

ਡਬਲਿਊ.ਈ.ਐਫ. ਦੀ ਮੈਨੇਜਿੰਗ ਡਾਇਰੈਕਟਰ ਸਰਿਤਾ ਨਈਅਰ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਬੈਂਕਾਂ ਦੇ ਰਲੇਵੇਂ ਅਤੇ ਕਾਰਪੋਰੇਟ ਟੈਕਸ ਵਿੱਚ ਕਟੌਤੀਆਂ ਵਰਗੇ ਸੁਧਾਰਾਂ ਨੇ ਭਾਰਤ ਵਿੱਚ ਨਿਵੇਸ਼ ਦੇ ਲਈ ਨਿਵੇਸ਼ਕਾਂ ਦੀ ਖਿੱਚ ਨੂੰ ਵਧਾਇਆ ਹੈ। ਕਾਰਪੋਰੇਟ ਟੈਕਸ ਘਟਾਉਣਾ, ਆਰਥਿਕਤਾ ਦੇ ਲਈ ਬਹੁਤ ਜ਼ਿਆਦਾ ਉਤਸ਼ਾਹਪੂਰਨ ਸੀ। ਇਹ ਹੁਣ ਭਾਰਤ ਨੂੰ ਇਸ ਦੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆਈ ਸਹਿਯੋਗੀਆਂ ਦੀ ਕਤਾਰ ਵਿੱਤ ਖੜ੍ਹਾ ਕਰਦਾ ਹੈ। ਇਸ ਦੇ ਵਿਸ਼ਾਲ ਘਰੇਲੂ ਬਜ਼ਾਰਾਂ ਦੇ ਮੱਦੇਨਜ਼ਰ ਇਹ ਇਸ ਨੂੰ ਖਿੱਚ ਦਾ ਕੇਂਦਰ ਬਣਾਉਣ ਦੇ ਨਾਲ ਹੀ ਇਸ ਨੂੰ ਮੁਕਾਬਲੇ ਵਾਲੀ ਸਹੂਲਤ ਵੀ ਪ੍ਰਦਾਨ ਕਰਦਾ ਹੈ।

ਕਾਬਿਲੇਗੌਰ ਹੈ ਕਿ ਇਸ ਮੌਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਖੇਤਰੀ ਨਸਲੀ ਅਤੇ ਭਾਸ਼ਾਈ ਭਿੰਨਤਾ ਦੇ ਬਾਵਜੂਦ, ਇਸ ਖੇਤਰ ਦੀ ਬਹੁਲਤਾਵਾਦ ਦੀ ਅੰਦਰੂਨੀ ਤਾਕਤ ਦਾ ਫਾਇਦਾ ਉਠਾਉਂਦਿਆਂ, ਗਰੀਬੀ ਦਾ ਸਾਹਮਣਾ ਕਰਨ ਵਰਗੀਆਂ ਸਾਂਝੀਆਂ ਚੁਣੌਤੀਆਂ ਨੂੰ ਹਰਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਕਾਰੋਬਾਰ ਦੀ ਵੱਡੀ ਸੰਭਾਵਨਾ ਹੈ। ਖਾਸ ਤੌਰ ‘ਤੇ ਸ਼੍ਰੀਮਤੀ ਹਸੀਨਾ ਨੇ ਕਿਹਾ ਕਿ ਢਾਕਾ ਵਪਾਰ ਅਤੇ ਨਿਵੇਸ਼ ਨੂੰ ਨਾਲ ਮਿਲਾ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਭਾਰਤੀ ਨਿਵੇਸ਼ਕ ਬੰਗਲਾਦੇਸ਼ ‘ਚ ਉਦਯੋਗ ਸਥਾਪਿਤ ਕਰ ਸਕਦੇ ਹਨ ਅਤੇ ਸਾਡੇ ਵਿੱਚ ਬਿਹਤਰ ਸੰਪਰਕ ਸਹੂਲਤਾਂ ਨਾਲ ਆਪਣੇ ਉਤਪਾਦਾਂ ਦਾ ਨਿਰਯਾਤ ਭਾਰਤ ਦੇ ਉੱਤਰ-ਪੂਰਬੀ ਰਾਜਾਂ ਅਤੇ ਦੱਖਣ-ਪੂਰਬੀ ਏਸਿਆਈ ਦੇਸ਼ਾਂ ਤੱਕ ਕਰ ਸਕਦੇ ਹਨ। ਇਹ ਯਤਨ ਸਾਰਕ ਖੇਤਰੀ ਵਪਾਰਕ ਸਮਝੌਤੇ ਵਿਚਲੇ ਪਾੜੇ ਨੂੰ ਖ਼ਤਮ ਕਰਦਾ ਹੋਇਆ ਜਾਪਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਰਾਜਨੀਤਕ ਮੁੱਦਿਆਂ ਦੇ ਕਾਰਨ ਆਰਥਿਕ ਮੁੱਦਿਆਂ ‘ਤੇ ਸਹਿਯੋਗ ਨੂੰ ਮੁੜ ਵਧਾਉਣ ਦੀ ਦਿਸ਼ਾ ਵਿੱਚ ਇਸਲਾਮਾਬਾਦ ਦੇ ਉਤਸ਼ਾਹ ਦੀ ਘਾਟ ਕਾਰਨ ਇਹ ਮਾਮਲਾ ਲਟਕਿਆ ਹੋਇਆ ਹੈ।

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਸਿਰਫ਼ ਇੱਕ ਤੋ ਇਲਾਵਾ ਸਾਰੇ ਗੁਆਂਢੀ ਦੇਸ਼ ਖੇਤਰੀ ਸਾਂਝੀਦਾਰੀ ਦੀ ਚੰਗੀ ਮਿਸਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਗੁਆਂਢੀਆਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਦਰਸਾਇਆ। ਭਾਵੇਂ ਕਿ ਡਾ. ਐੱਸ. ਜੈਸ਼ੰਕਰ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਸਿਰਫ਼ ਇੱਕ ਤੋਂ ਇਲਾਵਾ ਦਾ ਜ਼ਿਕਰ ਇੱਥੇ ਸਪੱਸ਼ਟ ਤੌਰ ਤੇ ਪਾਕਿਸਤਾਨ ਵੱਲ ਹੀ ਇਸ਼ਾਰਾ ਕਰਦਾ ਹੈ ਜੋ ਕਸ਼ਮੀਰ ਮੁੱਦੇ ਨੂੰ ਵਿਸ਼ਵ ਪੱਧਰ ਤੇ ਚੁੱਕਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ। ਗੌਰਤਲਬ ਹੈ ਕਿ ਕਸ਼ਮੀਰ ਮੁੱਦੇ ਨੂੰ ਵੱਡੇ ਪੱਧਰ ਤੇ ਵਿਸ਼ਵ ਭਾਈਚਾਰੇ ਨੇ ਭਾਰਤ ਦਾ ਅੰਦਰੂਨੀ ਮੁੱਦਾ ਮੰਨਿਆ ਹੈ।

ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੋਸ ਨੇ ਉਮੀਦ ਜਤਾਈ ਕਿ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਵਪਾਰ ਸਮਝੌਤੇ ਤੇ ਹਸਤਾਖਰ ਨਾ ਹੋਣ ਦੀ ਕੋਈ ਵਜ੍ਹਾ ਨਹੀਂ ਹੈ। ਅਜਿਹੀ ਗੱਲ ਦਾ ਜ਼ਿਕਰ ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਨੇ ਵੀ ਕੀਤਾ। ਇਹ ਦੋਵਾਂ ਬਾਜ਼ਾਰਾਂ ਵਿੱਚ ਘਰੇਲੂ ਉਤਪਾਦਾਂ ਦੀ ਸੁਰੱਖਿਆ ਸਮੇਤ ਦੁ-ਪੱਖੀ ਮੁੱਦਿਆਂ ਦੇ ਛੇਤੀ ਹੱਲ ਦੀ ਦਿਸ਼ਾ ਵਿੱਚ ਇੱਕ ਗਤੀ ਪ੍ਰਦਾਨ ਕਰਦਾ ਹੈ। ਜਦੋਂ ਕਿ ਮੰਤਰੀ ਰੋਸ ਨੇ ਕਿਹਾ ਕਿ ਜੇਕਰ ਭਾਰਤ ਆਪਣੇ ਵਿਕਾਸ ਨੂੰ ਰੋਕਣਾ ਨਹੀਂ ਚਾਹੁੰਦਾ ਤਾਂ ਇਸ ਨੂੰ ਈ-ਕਾਮਰਸ ਦੇ ਜ਼ਰੀਏ ਸਸਤੇ ਉਤਪਾਦਾਂ ਤਕ ਵੱਡੀ ਪਹੁੰਚ ਦੇ ਕੇ ਆਪਣੇ ਛੋਟੇ ਕਾਰੋਬਾਰੀਆਂ ਦੀ ਰੁਚੀ ਨੂੰ ਲੋੜ ਪੈਣ ਤੇ ਸੰਤੁਲਿਤ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਈ-ਕਾਮਰਸ ਨਾਲ ਜੁੜੇ ਮੁੱਲ ਨਿਰਧਾਰਣ ਦਾ ਕੰਮ ਨਹੀਂ ਕਰ ਸਕਦੇ ਜਾਂ ਭਾਰਤ ਦੇ ਘਰੇਲੂ ਛੋਟੇ ਵਪਾਰੀਆਂ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਖ਼ਤਮ ਕਰਨ ਲਈ  ਵਿਸ਼ਾਲ ਪੂੰਜੀ ਵਾਲੀ ਸ਼ਕਤੀ ਦੀ ਵਰਤੋਂ ਵੀ ਨਹੀਂ ਕਰ ਸਕਦੇ।

ਇਸ ਮੌਕੇ ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਨੇ ਕਾਰਪੋਰੇਟ ਟੈਕਸ ਦਰਾਂ ਵਿੱਚ ਕਟੌਤੀ, ਜਨਤਕ ਖੇਤਰ ਦੀ ਵਿਨਿਵੇਸ਼ ਅਤੇ ਸੰਪਤੀ ਮੁਦਰੀਕਰਨ ਦੇ ਉਪਾਵਾਂ ਬਾਰੇ ਚਾਨਣਾ ਪਾਇਆ ਅਤੇ ਇਹ ਸੰਕੇਤ ਵੀ ਦਿੱਤਾ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਹੋਰ ਸੁਧਾਰ ਕੀਤੇ ਜਾ ਰਹੇ ਹਨ। ਖਾਸ ਤੌਰ ‘ਤੇ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਭਾਰਤੀ ਆਰਥਿਕਤਾ ਲਗਭਗ 7.5 ਫੀਸਦੀ ਦੀ ਦਰ ਨਾਲ ਵਧੀ ਹੈ।

ਦੋ-ਰੋਜ਼ਾ ਭਾਰਤ-ਕੇਂਦ੍ਰਿਤ ਆਰਥਿਕ ਸੰਮੇਲਨ ਨੇ ਇਸ ਦੇ ਨਾਗਰਿਕਾਂ ਲਈ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਂਦਿਆਂ ਵਿਕਾਸ ਦੇ ਲਿਹਾਜ਼ ਨਾਲ ਕੀਤੇ ਗਏ ਬਾਰਤ ਦੇ ਵੱਡੇ ਯਤਨਾਂ ਨੂੰ ਦਰਸਾਇਆ ਹੈ। ਇਸ ਦੇ ਨਾਲ ਹੀ ਇਸ ਸੰਮੇਲਨ ਵਿੱਚ ਭਾਰਤ ਨੇ ਸਮੁੱਚੇ ਵਿਕਾਸ ਦੇ ਲਈ ਆਪਣੇ ਢਾਂਚਾਗਤ ਸੁਧਾਰਾਂ ਨੂੰ ਜਾਰੀ ਰੱਖਣ ਦਾ ਸੰਕੇਤ ਵੀ ਦਿੱਤਾ ਹੈ।

ਸਕ੍ਰਿਪਟ: ਜੀ. ਸ਼੍ਰੀਨਿਵਾਸਨ, ਸੀਨੀਅਰ ਆਰਥਿਕ ਪੱਤਰਕਾਰ