ਭਾਰਤ ਦੀ ਆਈ.ਟੈਕ. ਸਾਂਝੇਦਾਰੀ ਪਹੁੰਚ ਰਹੀ ਹੈ ਨਵੀਆਂ ਉਚਾਈਆਂ ‘ਤੇ

ਭਾਰਤ ਨੇ ਪ੍ਰਭੂਸੱਤਾ ਪ੍ਰਤੀ ਆਪਸੀ ਸਤਿਕਾਰ ਅਤੇ ਬਰਾਬਰਤਾ ਦੇ ਅਧਾਰ ‘ਤੇ ਆਪਣੇ ਭਾਈਵਾਲੀ ਮੁਲਕਾਂ ਨਾਲ ਵਿਕਾਸ ਸਹਿਯੋਗ ਦੀ ਵਚਣਬੱਧਤਾ ਦੀ ਪੁਸ਼ਟੀ ਕੀਤੀ।ਭਾਰਤ ਨੇ ਹਾਲ ‘ਚ ਹੀ ਈ-ਵਿਿਦਆ ਭਾਰਤੀ ਅਤੇ ਈ-ਆਰੋਗਿਆ ਭਾਰਤੀ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਅਫ਼ਰੀਕਾ ਲਈ ਟੇਲੀ-ਸਿੱਖਿਆ ਅਤੇ ਟੇਲੀ-ਮੈਡੀਸਨ ਪ੍ਰਾਜੈਕਟ ਲਾਂਚ ਕੀਤੇ ਜਾ ਚੁੱਕੇ ਹਨ, ਜੋ ਕਿ ਵਿਦੇਸ਼ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਕੁੱਝ ਵੱਡੇ ਪ੍ਰਾਜੈਕਟਾਂ ‘ਚੋਂ ਇਕ ਹਨ ਅਤੇ ਭਾਰਤ ਦੇ ਤਕਨੀਕੀ ਅਤੇ ਆਰਥਿਕ ਸਹਿਕਾਰਤਾ ਦੇ 55 ਸਾਲਾਂ ਦੇ ਸਫ਼ਰ ਨੂੰ ਸਮਰਪਿਤ ਹਨ।

ਇਹ ਸਾਰੇ ਪ੍ਰਾਜੈਕਟ ਅਫ਼ਰੀਕੀ ਵਿਿਦਆਰਥੀਆਂ ਨੂੰ ਘਰ ਬੈਠਿਆਂ ਹੀ ਭਾਰਤੀ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਨਗੇ ਅਤੇ ਨਾਲ ਹੀ ਅਫ਼ਰੀਕੀ ਡਾਕਟਰਾਂ ਤੇ ਮਰੀਜ਼ਾਂ ਨੂੰ ਭਾਰਤੀ ਮੈਡੀਕਲ ਮੁਹਾਰਤ ਵੀ ਪ੍ਰਦਾਨ ਕਰਨਗੇ।

ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਆਈਟੈਕ ਦੇ 55 ਸਾਲਾਂ ਦੇ ਮੁਕੰਮਲ ਹੋਣ ਸਬੰਧੀ ਆਪਣੇ ਭਾਸ਼ਣ ‘ਚ ਕਿਹਾ ਕਿ ਵਿਕਾਸ ਸਹਿਯੋਗ ਨੇ ਹਮੇਸ਼ਾਂ ਹੀ ਭਾਰਤੀ ਵਿਦੇਸ਼ ਨੀਤੀ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਆਪਣੇ ਵਿਸ਼ਾਲ ਵਿਕਾਸ ਤਜ਼ਰਬਿਆਂ ਦੇ ਅਧਾਰ ‘ਤੇ ਸਥਿਰ ਅਤੇ ਭਰੋਸੇਮੰਦ ਵਿਕਾਸ ਸਹਿਭਾਗੀ ਬਣਨ ਰਹਿਣ ਲਈ ਪ੍ਰਤੀਬੱਧ ਹੈ।

ਆਈਟੈਕ ਅਫ਼ਰੀਕਾ ਦੇ ਸਾਰੇ 54 ਮੁਲਕਾਂ ਲਈ ਇਕ ਪ੍ਰਮੁੱਖ ਪਹਿਲਕਦਮੀ ਹੈ, ਜਿਸ ਦੇ ਤਹਿਤ ਅਫ਼ਰੀਕੀ ਨੌਜਵਾਨਾਂ ਨੂੰ ਭਾਰਤੀ ਡਿਜੀਟਲ ਕ੍ਰਾਂਤੀ ਦਾ ਲਾਭ ਹਾਸਿਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਬੰਧੀ ਇਕ ਸੁਫਨਾ ਵੇਖਿਆ ਗਿਆ ਸੀ ਜਿਸ ਨੂੰ ਕਿ ਹੁਣ ਆਈਟੈਕ ਦੀ ਮਦਦ ਨਾਲ ਸਾਕਾਰ ਕੀਤਾ ਜਾ ਰਿਹਾ ਹੈ।

ਮਨੁੱਖੀ ਸਰੋਤ ਵਿਕਾਸ ਭਾਰਤ ਦੇ ਵਿਕਾਸ ਸਹਿਯੋਗ ਅਤੇ ਵਿਦੇਸ਼ ਨੀਤੀ ਦਾ ਪ੍ਰਮੁੱਖ ਹਿੱਸਾ ਹੈ।ਆਈਟੈਕ ਸਮੇਤ ਹੋਰ ਸਮਰੱਥਾ ਨਿਰਮਾਣ ਸਬੰਧੀ ਪਹਿਲਕਦਮੀਆਂ ਰਾਹੀਂ ਭਾਰਤ ਦੇ ਉਸ ਵਿਸ਼ਵਾਸ ਨੂੰ ਪ੍ਰਗਟ ਕੀਤਾ ਗਿਆ ਹੈ ਜਿਸ ‘ਚ ਭਾਰਤ ਵਿਸ਼ਵ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਅਖੰਡ ਮੰਨਦਾ ਹੈ ਅਤੇ ਭਾਰਤ ਦਹਾਕਿਆਂ ਦੀਆਂ ਆਪਣੀਆਂ ਵਿਕਾਸ ਕਹਾਣੀਆਂ ਤੋਂ ਹਾਸਲ ਕੀਤੇ ਤਜ਼ਰਬਿਆਂ, ਹੁਨਰ ਤੇ ਕੁਸ਼ਲਤਾ ਅਤੇ ਤਕਨੀਕੀ ਮੁਹਾਰਤ ਦੀ ਮਦਦ ਨਾਲ ਇਸ ਆਲਮੀ ਵਿਕਾਸ ਅਤੇ ਖੁਸ਼ਹਾਲੀ ਨੂੰ ਬਰਕਰਾਰ ਰੱਖਣ ‘ਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਡਾ.ਜੈਸ਼ੰਕਰ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਵਿਸ਼ਵ ਦੇ ਦੱਖਣੀ ਹਿੱਸੇ ਦੇ ਦੇਸ਼ ਭਾਰਤ ਦੇ ਪ੍ਰਮੁੱਖ ਭਾਈਵਾਲ ਹਨ।ਭਾਰਤ ਅਤੇ ਅਫ਼ਰੀਕਾ ਮਿਲ ਕੇ ਵਿਸ਼ਵ ਦੇ 6.3 ਬਿਲੀਅਨ ਲੋਕਾਂ ਦੀ ਇੱਛਾ ਸ਼ਕਤੀ ਨੂੰ ਪੇਸ਼ ਕਰਦੇ ਹਨ।ਭਾਰਤੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ , “ ਸਾਡੇ ‘ਚੋਂ ਕਈ ਮੁਲਕ ਅਜਿਹੇ ਹਨ ਜੋ ਕਿ ਸਦੀਆਂ ਪੁਰਾਣੇ ਇਤਿਹਾਸਿਕ ਸੰਬੰਧਾਂ ਦਾ ਨਿੱਘ ਮਾਣ ਰਹੇ ਹਨ, ਭਾਵੇਂ ਉਹ ਸਬੰਧ ਵਪਾਰਕ ਹੋਣ ਜਾਂ ਫਿਰ ਸਭਿਆਚਾਰਕ।” ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪੁਰਖਿਆਂ ਨੇ ਬਸਤੀਵਾਦੀ ਗੁਲਾਮੀ ਵਿਰੁੱਧ ਮਿਲ ਕੇ ਆਵਾਜ਼ ਬੁਲੰਦ ਕੀਤੀ ਸੀ ਅਤੇ ਮੌਜੂਦਾ ਸਮੇਂ ‘ਚ ਸਾਡਾ ਸਮੂਹਿਕ ਦੁਵੱਲਾ ਵਪਾਰ 220 ਬਿਲੀਅਨ ਡਾਲਰ ਦੇ ਨਜ਼ਦੀਕ ਹੈ।

ਪਿਛਲੇ 55 ਸਾਲਾਂ ਤੋਂ ਆਈਟੈਕ ਭਾਰਤ ਦੇ 161 ਸਹਿਭਾਗੀ ਮੁਲਕਾਂ ਦੇ 200,000 ਤੋਂ ਵੀ ਵੱਧ ਸਰਕਾਰੀ ਅਧਿਕਾਰੀਆਂ ਅਤੇ ਪੇਸ਼ੇਵਰਾਂ ਦੀ ਸਮਰੱਥਾ ਵਾਧਉਣ ਅਤੇ ਸਿਖਲਾਈ ਜ਼ਰੀਏ ਭਾਰਤ ਦੇ ਵਿਕਾਸ ਦੇ ਵਿਸ਼ਾਲ ਅਤੇ ਵਿਲੱਖਣ ਤਜ਼ਰਬੇ ਨੂੰ ਸਾਂਝਾ ਕਰਨ ਦਾ ਮਹੱਤਵਪੂਰਨ ਸਾਧਨ ਬਣਿਆ ਹੈ।ਆਪਣੇ ਨਜ਼ਦੀਕੀ ਗੁਆਂਢੀ ਮੁਲਕਾਂ ਅਤੇ ਅਫ਼ਰੀਕੀ ਭਾਈਵਾਲਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਭਾਰਤ ਵੱਲੋਂ ਸਾਲਾਨਾ ਤਕਰੀਬਨ 12,000 ਵਜ਼ੀਫੇ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਆਈ.ਟੀ, ਸਿਹਤ ਸਾਂਭ ਸੰਭਾਲ, ਖੇਤੀਬਾੜੀ, ਪ੍ਰਸ਼ਾਸਨ, ਉੱਦਮ, ਊਰਜਾ,ਸੰਸਦੀ ਅਧਿਐਨ ਸਮੇਤ ਵਿਆਪਕ ਪੱਧਰ ਦੇ ਮੁਹਾਰਤ ਹਾਸਲ ਪੇਸ਼ੇਵਰ ਸ਼ਾਮਲ ਹੁੰਦੇ ਹਨ ।ਇਸ ਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਇੰਨ੍ਹਾਂ ਖੇਤਰਾਂ ‘ਚ ਵਾਧਾ ਕੀਤਾ ਜਾਵੇ।

ਡਾ. ਜੈਸ਼ੰਕਰ ਨੇ ਆਈਟੈਕ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਵਾਸੂਦੇਵ ਕੁੰਟਬਕਮ’ ਦੀ ਭਾਵਨਾ ਪ੍ਰਤੀ ਵਚਨਬੱਧਤਾ ਨੂੰ ਪੇਸ਼ ਕਰਨ ਵਾਲੇ ਅੰਤਰ-ਸਬੰਧ ਅਤੇ ਆਪਸੀ ਨਿਰਭਰਤਾ ਦੇ ਫਲਸਫੇ ਤੋਂ ਬਹਪੱਖੀਵਾਦ ਦੇ ਪ੍ਰਵਾਹ ਲਈ ਭਾਰਤੀ ਵਿਕਾਸ ਸਹਿਯੋਗ ਅਤੇ ਸਮਰਥਨ ਇਕ ਖਾਸ ਅੰਗ ਹਨ।

ਆਈਟੈਕ ਸਿਖਲਾਈ ਸਲੋਟਾਂ ਨੂੰ ਵਧਾਉਣ ਦੇ ਮਕਸਦ ਨਾਲ ਤਾਜ਼ਾ ਦੁਵੱਲੀਆਂ ਫੇਰੀਆਂ ਦੌਰਾਨ ਕਈ ਐਲਾਨ ਵੀ ਕੀਤੇ ਗਏ ਹਨ।ਇਸ ਦੇ ਨਾਲ ਹੀ ਵੱਖ-ਵੱਖ ਬਹੁਪੱਖੀ ਰੁਝੇਵਿਆਂ ਮਿਸਾਲਨ ਬਿਮਸਟੇਕ, ਆਸੀਆਨ, ਕੈਰੇਬੀਅਨ ਭਾਈਚਾਰਾ, ਫਿਪੀਕ ਆਦਿ ਵੀ ਸ਼ਾਮਲ ਹੈ।

ਆਈਟੈਕ ਤਹਿਤ ਏਸ਼ੀਆ, ਯੂਰੋਪ, ਮੱਧ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ 161 ਮੁਲਕਾਂ ਨੇ ਭਾਰਤ ਦੇ ਵਿਕਾਸ ਤਜ਼ਰਬੇ ਨੂੰ ਮਾਨਤਾ ਦਿੱਤੀ ਹੈ।
ਭਾਰਤ ਨੇ ਮਹਿਸੂਸ ਕੀਤਾ ਹੈ ਕਿ ਵਿਕਾਸਸ਼ੀਲ ਮੁਲਕ ਕੁਦਰਤੀ ਸਰੋਤਾਂ ਨਾਲ ਭਰਪੂਰ ਹਨ ਅਤੇ ਜਨਸੰਖਿਅਕ ਲਾਭ ਦਾ ਆਨੰਦ ਮਾਣ ਰਹੇ ਹਨ, ਪਰ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਿਸ ‘ਚ ਜਨਸੰਖਿਆ ਵਾਧਾ, ਆਬਾਦੀ ਸਰੋਤਾਂ ‘ਚ ਅਸੰਤੁਲਨ, ਜਲਵਾਯੂ ਤਬਦੀਲੀ ਆਦਿ ਸ਼ਾਮਲ ਹੈ।ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੀਆਂ ਚੁਣੌਤੀਆਂ ਦੇ ਨਤੀਜੇ ਵੱਜੋਂ ਸਾਨੂੰ ਵਿਦੇਸ਼ੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਸਕ੍ਰਿਪਟ: ਵਿਨੀਤ ਵਾਹੀ, ਪੱਤਰਕਾਰ