ਭਾਰਤ  ਕੋਮਰੋਸ ਅਤੇ ਸੀਰਾ ਲਿਓਨੇ ਨਾਲ ਕਰ ਰਿਹਾ ਹੈ ਆਪਣੇ ਸਬੰਧਾਂ ਨੂੰ ਮਜ਼ਬੂਤ

ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਨੇ ਅਫ਼ਰੀਕੀ ਮਹਾਂਦੀਪ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਕੋਮੋਰੋਸ ਅਤੇ ਸੀਅਰਾ ਲੀਓਨੇ ਦਾ ਦੌਰਾ ਕੀਤਾ।ਸਮੁੰਦਰੀ ਗੁਆਂਢੀ ਮੁਲਕ ਹੋਣ ਦੇ ਨਾਤੇ ਭਾਰਤ ਆਪਣੇ ਵਿਕਾਸ ਅਤੇ ਤਰੱਕੀ ਦੇ ਤਜ਼ਰਬੇ ਕੋਮੋਰੋਸ ਦੇ ਲੋਕਾਂ ਨਾਲ ਸਾਂਝੇ ਕਰਨ ਨੂੰ ਤਿਆਰ ਹੈ ਅਤੇ ਨਾਲ ਹੀ ਕੋਮੋਰੋਸ ਦਾ ਪ੍ਰਮੁੱਖ ਵਿਕਾਸ ਭਾਈਵਾਲ ਬਣਨਾ ਚਾਹੁੰਦਾ ਹੈ।
ਉਪ ਰਾਸ਼ਟਰਪਤੀ ਨਾਇਡੂ ਨੇ  ਇੱਥੋਂ ਦੇ ਰਾਸ਼ਟਰਪਤੀ ਅਜ਼ਾਲੀ ਅਸੋਮਾਨੀ ਨਾਲ ਗੱਲਬਾਤ ਕੀਤੀ।ਦੋਵਾਂ ਆਗੂਆਂ ਨੇ ਬਹੁਤ ਸਾਰੇ ਦਿਲਚਸਪ ਮੌਕਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਨੇ ਸਿਹਤ, ਨਵਿਆਉਣਯੋਗ ਊਰਜਾ, ਸੂਚਨਾ ਤਕਨਾਲੋਜੀ ਅਤੇ ਸਮੁੰਦਰੀ ਸੁਰੱਖਿਆ ਸਮੇਤ ਹੋਰ ਕਈ ਖੇਤਰਾਂ ‘ਚ ਦੁਵੱਲੇ ਆਰਥਿਕ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਦੀ ਸਹਿਮਤੀ ਪ੍ਰਗਟ ਕੀਤੀ।
ਰੱਖਿਆ ਸਹਿਯੋਗ ‘ਤੇ ਇਕ ਮੰਗ ਪੱਤਰ ਨੂੰ ਵੀ ਸਹੀਬੱਧ ਕੀਤਾ ਗਿਆ।ਸਿਹਤ ਅਤੇ ਸਭਿਆਚਾਰ ਬਾਰੇ ਵੀ ਮਹੱਤਵਪੂਰਨ ਇਕਰਾਰਨਾਮਿਆਂ ਨੂੰ ਸਹੀਬੱਧ ਕੀਤਾ ਗਿਆ।ਦੋਵਾਂ ਮੁਲਕਾਂ ਨੇ ਰਣਨੀਤਕ ਅਤੇ ਅਧਿਕਾਰਤ ਪਾਸਪੋਰਟ ਧਾਰਕਾਂ ਨੂੰ ਘੱਟ ਮਿਆਦ ਵਾਲੀਆਂ ਫੇਰੀਆਂ ਲਈ ਵੀਜ਼ਾ ਲੋੜ ਤੋਂ ਮੁਕਤ ਕਰਨ ਦਾ ਵੀ ਫ਼ੈਸਲਾ ਲਿਆ।
ਭਾਰਤ ਨੇ ਮੋਰੋਨਚਿ ਵਿਖੇ 18 ਮੈਗਾਵਾਟ ਦੇ ਪਾਵਰ ਪਲਾਂਟ ਸਥਾਪਿਤ ਕਰਨ ਲਈ 41.6 ਮਿਲੀਅਨ ਅਮਰੀਕੀ ਡਾਲਰ ਦੇ ਲਾਈਨ ਆਫ ਕ੍ਰੈਡਿਟ ਦੇ ਰੂਪ ‘ਚ ਸਹਿਯੋਗ ਕੀਤਾ ਹੈ ਅਤੇ ਨਾਲ ਹੀ ਗ੍ਰਾਂਟ ਸਹਾਇਤਾ ਤਹਿਤ ਵੋਕੇਸ਼ਨਲ ਸਿਖਲਾਈ ਕੇਂਦਰ ਸਥਾਪਿਤ ਕਰਨ ਦੀਆਂ ਤਜਵੀਜ਼ਾਂ ਨੇ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਹੈ।
ਭਾਰਤ  1 ਮਿਲੀਅਨ ਡਾਲਰ ਦੀ ਕੀਮਤ ਦੀਆਂ ਦਵਾਈਆਂ, 1000 ਮੀ.ਟੀ. ਚਾਵਲ, ਇੰਟਰਸੈਪਟਰ ਕਿਸ਼ਤੀਆਂ ਲਈ 2 ਮਿਲੀਅਨ ਡਾਲਰ ਅਤੇ ਟਰਾਂਸਪੋਰਟ ਉਪਕਰਣਾਂ ਲਈ 1 ਮਿਲੀਅਨ ਡਾਲਰ ਦੇ ਤੋਹਫੇ ਪ੍ਰਦਾਨ ਕਰੇਗਾ।
ਇਸ ਤੋਂ ਇਲਾਵਾ ਭਾਰਤ ਨੇ ਉੱਚ ਸਪੀਡ ਵਾਲੀਆਂ ਇੰਟਰਸੈਪਟਰ ਕਿਸ਼ਤੀਆਂ ਦੀ ਖ੍ਰੀਦ ਲਈ 20 ਮਿਲੀਅਂ ਡਾਲਰ ਦੇ ਕਰਜੇ ਦਾ ਐਲਾਨ ਵੀ ਕੀਤਾ ਹੈ।ਦੋਵਾਂ ਮੁਲਕਾਂ ਨੇ ਟੈਲੀ-ਸਿੱਖਿਆ ਅਤੇ ਟੈਲੀ-ਮੈਡੀਸਨ-ਈ ਵਿਦਿਆ ਭਾਰਤੀ , ਈ-ਆਰੋਗਿਆ ਭਾਰਤੀ ‘ਤੇ ਵੀ ਸਹਿਤਮੀ ਪ੍ਰਗਟ ਕੀਤੀ ਹੈ।
ਬਹੁਪਖੀ ਪੱਧਰ ‘ਤੇ ਭਾਰਤ ਅਤੇ ਕੋਮੋਰੋਸ ਦਰਮਿਆਨ ਵਿਸ਼ਵ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ‘ਤੇ ਪਹੁੰਚ ਦੀ ਸਾਂਝ ਮੌਜੂਦ ਹੈ।ਦੋਵੇਂ ਹੀ ਦੇਸ਼ ਵੱਖ-ਵੱਖ ਮੰਚਾਂ ‘ਤੇ ਇਕ ਦੂਜੇ ਦੇ ਸਮਰਥਨ ‘ਚ ਵੀ ਨਿਤਰਦੇ ਹਨ।
ਅੱਤਵਾਦ ਵਿਰੁੱਧ  ਸਾਂਝੀ ਲੜਾਈ ‘ਚ ਕੋਮੋਰੋਸ ਦੀ ਹਿਮਾਇਤ ਦੀ ਵੀ ਭਾਰਤ ਨੇ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸੁਧਾਰਾਂ ਦੇ ਹੱਕ ‘ਚ ਖੜ੍ਹੇ ਹੋਣ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਨਿਰੰਤਰ ਸਮਰਥਨ ਲਈ ਵੀ ਭਾਰਤ ਨੇ ਕੋਮੋਰੋਸ ਦੀ ਪ੍ਰਸੰਸਾ ਕੀਤੀ ਹੈ।
ਭਾਰਤ ਨੇ ਕੋਮੋਰੋਸ ਦੇ ਵਿਕਾਸ ਦੇ ਹਰ ਪਹਿਲੂ ‘ਚ ਹਰ ਬਣਦੀ ਮਦਦ ਨੂੰ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ।
ਭਾਰਤੀ ਉਪ ਰਾਸ਼ਟਰਪਤੀ ਨਾਇਡੂ ਨੇ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਗੇੜ੍ਹ ਤਹਿਤ ਸਿਅਰਾ ਲਿਓਨੇ ਦਾ ਵੀ ਦੌਰਾ ਕੀਤਾ।ਭਾਰਤ ਵੱਲੋਂ ਸਿਅਰਾ ਦੀ ਇਹ ਪਹਿਲੀ ਉੱਚ ਪੱਧਰੀ ਫੇਰੀ ਰਹੀ।ਦੋਵਾਂ ਮੁਲਕਾਂ ਦਰਮਿਆਨ ਦੋਸਤਾਨਾ ਸਬੰਧ ਮੌਜੂਦ ਹਨ।ਆਪਸੀ ਵਿਸ਼ਵਾਸ, ਸਤਿਕਾਰ ਅਤੇ ਸਮਝ ਦੇ ਸਿਧਾਂਤਾ ਦੇ ਅਧਾਰ ‘ਤੇ ਦੋਵਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਨੇ ਮਜ਼ਬੂਤੀ ਹਾਸਲ ਕੀਤੀ ਹੈ, ਜੋ ਕਿ ਕਈ ਸਾਲਾਂ ਤੋਂ ਇਸੇ ਤਰ੍ਹਾਂ ਜਾਰੀ ਹਨ।
ਭਾਰਤ ਨੇ ਸਿਅਰਾ ਨੂੰ ਲੋਕਤੰਤਰ ਮਜ਼ਬੂਤੀ ਲਈ ਮੁਬਾਰਕਬਾਦ ਪੇਸ਼ ਕੀਤੀ।ਦੱਸਣਯੋਗ ਹੈ ਕਿ ਇੱਥੇ ਪੰਜ ਵਾਰ ਸ਼ਾਂਤਮਈ ਚੋਣਾਂ ਅਤੇ ਤਿੰਨ ਵਾਰ ਸੱਤਾ ਪਰਿਵਰਤਨ ਹੋਇਆ ਹੈ।ਸ੍ਰੀ ਨਾਇਡੂ ਨੇ ਸਿਅਰਾ ਦੇ ਪਿਛਲੇ ਸਾਲ ਨਵੇਂ ਬਣੇ ਰਾਸ਼ਟਰਪਤੀ ਬਾਇਓ ਨੂੰ ਵਧਾਈ ਦਿੱਤੀ।
ਦੋਵਾਂ ਮੁਲਕਾਂ ਵਿਚਾਲੇ ਬਹੁਤ ਹੀ ਨਜ਼ਦੀਕੀ ਸਬੰਧ ਹਨ।ਨਵੀਂ ਦਿੱਲੀ ਨੇ ਸਿਅਰਾ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ‘ਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ।ਭਾਰਤ ਉਨ੍ਹਾਂ ਪਹਿਲੇ ਮੁਲਕਾਂ ‘ਚ ਸ਼ਾਮਲ ਹੈ ਜਿਸ ਨੇ ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਇੱਥੇ ਆਪਣੇ ਸੈਨਿਕ ਤੈਨਾਤ ਕੀਤੇ ਸਨ।
ਭਾਰਤੀ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਜੁਲੀਅਸ ਬਾਇਓ ਨਾਲ ਦੁਵੱਲੇ ਸਬੰਧਾਂ ਦੇ ਸਾਰੇ ਮਹੱਤਵਪੂਰਨ ਪਹਿਲੂਆਂ ਦੇ ਨਾਲ-ਨਾਲ ਸਾਂਝੇ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਨੂੰ ਵਿਚਾਰਿਆ।ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਦਰਮਿਆਨ ਕਾਇਮ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪੋ ਆਪਣੀ ਵਚਨਬੱਧਤਾ ਵੀ ਪੇਸ਼ ਕੀਤੀ।
ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਖੇਤੀਬਾੜੀ, ਖੁਰਾਕ ਪ੍ਰੋਸੈਸਿੰਗ, ਸੂਚਨਾ ਤਕਨਾਲੋਜੀ, ਬੁਨਿਆਦੀ ਢਾਂਚਾ ਵਿਕਾਸ ਅਤੇ ਸਮਰੱਥਾ ਵਧਾਉਣ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ ਹੈ।ਨਵੀਂ ਦਿੱਲੀ ਭਾਰਤੀ ਕੰਪਨੀਆਂ ਨੂੰ ਸਿਆਰਾ ‘ਚ ਨਿਵੇਸ਼ ਕਰਨ ਲਈ ਵੀ ਉਤਸ਼ਾਹਿਤ ਕਰੇਗੀ ।
ਭਾਰਤ ਦੀ ਪੈਨ-ਅਫਰੀਕਾ ਟੈਲੀ-ਸਿੱਖਿਆ, ਟੈਲੀ-ਮੈਡੀਸਨ ਪਹਿਲਕਦਮੀ ਈ-ਵਿਦਿਆ ਭਾਰਤੀ ਅਤੇ ਈ-ਅਰੋਗਿਆ ਭਾਰਤੀ ‘ਚ ਹਿੱਸਾ ਲੈਣ ਲਈ ਸਿਆਰਾ ਲਿਓਨ ਲਈ ਇੱਕ ਮੰਗ ਪੱਤਰ ਸਹੀਬੱਧ ਕੀਤਾ ਗਿਆ ਹੈ।ਭਾਰਤ ਜਲਦ ਹੀ ਇੱਥੇ ਇਕ ਐਕਸੀਲੈਂਸੀ ਆਈ.ਟੀ. ਕੇਂਦਰ ਸਥਾਪਿਤ ਕਰਨ ਲਈ ਵੀ ਕਦਮ ਚੁੱਕੇਗਾ।ਅਗਾਮੀ ਮਹੀਨਿਆਂ ‘ਚ ਭਾਰਤ ਸਿਅਰਾ ਲਈ 1000 ਮੀ.ਟਨ ਚਾਵਲ ਵੀ ਭੇਜੇਗਾ।
ਸਕ੍ਰਿਪਟ: ਪਦਮ ਸਿੰਘ, ਏ.ਆਈ.ਆਰ. ਨਿਊਜ਼ ਵਿਸ਼ਲੇਸ਼ਕ