ਭਾਰਤ-ਡੱਚ ਸਬੰਧ ਨਵੀਆਂ ਉੱਚਾਈਆਂ ‘ਤੇ

ਭਾਰਤ ਅਤੇ ਨੀਦਰਲੈਂਡ ਦਰਮਿਆਨ 17ਵੀਂ ਸਦੀ ਤੋਂ ਹੀ ਬਹੁਤ ਪੁਰਾਣੇ ਅਤੇ ਇਤਿਹਾਸਿਕ ਸਬੰਧ ਮੌਜੂਦ ਹਨ।ਬਾਅਦ ‘ਚ 1947 ‘ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਅਧਿਕਾਰਤ ਸਬੰਧ ਵੀ ਕਾਇਮ ਹੋ ਗਏ।1970 ਅਤੇ 1980 ਦੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੇ ਪੁੰਗਾਰਾ ਲਿਆ ਪਰ 1990 ਦੇ ਦਹਾਕੇ ਦੌਰਾਨ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਤੋਂ ਬਾਅਦ ਹੀ ਇੰਨਾਂ ਸਬੰਧਾਂ ਨੂੰ ਹੁਲਾਰਾ ਮਿਲਿਆ।ਰਾਜਨੀਤੀ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪੱਧਰਾਂ ‘ਤੇ ਦੁਵੱਲੇ ਸਬੰਧਾਂ ‘ਚ ਵਾਧਾ ਦਰਜ ਕੀਤਾ ਗਿਆ, ਜੋ ਕਿ ਦੋਵਾਂ ਧਿਰਾਂ ਵੱਲੋਂ ਨਿਰੰਤਰ ਉੱਚ ਪੱਧਰੀ ਮੁਲਾਕਾਤਾਂ ਰਾਹੀਂ ਸਿਆਸੀ ਸੰਬੰਧਾਂ ਦੇ ਵਾਦੇ ਨੂੰ ਪੇਸ਼ ਕਰਦਾ ਹੈ।

ਸਾਲ 2006 ‘ਚ ਡੱਚ ਦੇ ਪ੍ਰਧਾਨ ਮੰਤਰੀ ਜਾਨ ਪੀਟਰ ਬਾਲਕਨੇਡੇ ਨੇ ਭਾਰਤ ਦਾ ਦੌਰਾ ਕੀਤਾ ਸੀ।ਪਿਛਲੇ ਚਾਰ ਸਾਲਾਂ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਪ੍ਰਧਾਨ ਮੰਤਰੀ ਪੱਧਰ ‘ਤੇ ਤਿੰਨ ਦੌਰੇ ਵੇਖੇ ਗਏ ਹਨ।ਮਈ 2018 ‘ਚ ਨੀਦਰਲੈਂਡ ਦੇ ਪੀਐਮ ਮਾਰਕ ਰੁਟੇ ਨੇ ਭਾਰਤ ਲਈ ਸਭ ਤੋਂ ਵੱਡੇ ਵਪਾਰਕ ਵਫ਼ਦ ਦੀ ਅਗਵਾਈ ਕੀਤੀ ਸੀ,ਜਿਸ ਨੇ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੀ ਆਰਥਿਕ ਸ਼ਮੂਲੀਅਤ ਦੇ ਸੰਕੇਤ ਦਿੱਤੇ ਸਨ।

ਡੱਚ ਦਾ ਸ਼ਾਹੀ ਜੋੜਾ ਕਿੰਗ ਵਿਲੇਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸਿਮਾ 5 ਦਿਨਾਂ ਦੀ ਭਾਰਤ ਫੇਰੀ ‘ਤੇ ਸਨ।ਸਾਲ 2013 ‘ਚ ਰਾਜਗੱਦੀ ‘ਤੇ ਕਾਬਜ਼ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਸਰਕਾਰੀ ਫੇਰੀ ਸੀ।ਨੀਦਰਲੈਂਡ ਇਕ ਸੰਵਿਧਾਨਕ ਰਾਜਤੰਤਰ ਵਾਲਾ ਮੁਲਕ ਹੈ ਅਤੇ ਪਿਛਲੇ ਸਮੇਂ ‘ਚ ਮੌਜੂਦਾ ਬਾਦਸ਼ਾਹ ਦੀ ਮਾਂ ਮਹਾਰਾਣੀ ਬੀਟਰਿਕਸ ਨੇ ਸਾਲ 2007 ‘ਚ ਭਾਰਤ ਦਾ ਦੌਰਾ ਕੀਤਾ ਸੀ।

ਰਾਜ ਭੋਜ ‘ਚ ਸ਼ਾਹੀ ਜੋੜੇ ਦਾ ਸਵਾਗਤ ਕਰਦਿਆਂ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਦੇ ਸਬੰਧਾਂ ਦਾ ਇੱਕ ਮਹੱਤਵਪੂਰਨ ਅਧਾਰ ਆਰਥਿਕ ਭਾਈਵਾਲੀ ਹੈ।ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ 100 ਤੋਂ ਵੀ ਵੱਧ ਡੱਚ ਕੰਪਨੀਆਂ ਭਾਰਤ ‘ਚ ਕੰਮ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਹੇਗ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਉਮੀਦਵਾਰੀ ਦੇ ਦਾਅਵੇ ਦਾ ਸਮਰਥਨ ਕਰਦਾ ਹੈ ਅਤੇ ਵੱਖ-ਵੱਖ ਨਿਰਯਾਤ ਨਿਯੰਤਰਣ ਨਿਜ਼ਾਮ ‘ਚ ਵੀ ਭਾਰਤ ਦੀ ਹਿਮਾਇਤ ‘ਚ ਹੈ।

ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮਜ਼ਬੂਤ ਇਤਿਹਾਸਿਕ ਸੰਬੰਧਾਂ ਦੇ ਅਧਾਰ ‘ਤੇ ਦੋਵੇਂ ਹੀ ਧਿਰਾਂ ਨੇ ਨਵੀਨਤਾ, ਨਿਵੇਸ਼ ਅਤੇ ਤਕਨਾਲੋਜੀ ਦੀ ਮਦਦ ਨਾਲ ਆਪਣੀ ਸਾਂਝੇਦਾਰੀ ਨੂੰ ਉਤਸ਼ਾਹਿਤ ਕੀਤਾ ਹੈ।ਉਨ੍ਹਾਂ ਅੱਗੇ ਕਿਹਾ ਕਿ “ ਸਮਾਰਟ ਹੱਲ, ਸਮਾਰਟ ਸ਼ਹਿਰ, ਗ੍ਰੀਨ ਊਰਜਾ, ਸਟਾਰਟ-ਅਪ ਅਤੇ ਨਵੇਂ ਯੁੱਗ ਦੇ ਉਤਪਾਦਾਂ ਨੇ ਸਾਨੂੰ ਦੋਵਾਂ ਨੂੰ ਇੱਕਠੇ ਕੀਤਾ ਹੈ ਅਤੇ ਭਾਰਤ ਨੀਦਰਲੈਂਡ ਤੋਂ ਨਦੀ ਦੇ ਪੁਨਰ ਗਠਨ ਦੀ ਤਕਨੀਕ ਨੂੰ ਸਿੱਖਣ ਲਈ ਬਹੁਤ ਉਤਸੁਕ ਹੈ।”

ਕਿੰਗ ਵਿਲੇਮ ਅਲੈਗਜ਼ੈਂਡਰ ਨੇ 1957 ‘ਚ ਨੀਦਰਲੈਂਡ ਦੀ ਆਪਣੀ ਪਹਿਲੀ ਫੇਰੀ ‘ਤੇ ਗਏ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ “ ਅਸੀਂ ਸਾਰੇ ਇਕ ਦੂਜੇ ਦੇ ਬਹੁਤ ਨਜ਼ੀਦਕ ਹਾਂ।” ਉਨ੍ਹਾਂ ਅੱਗੇ ਕਿਹਾ ਕਿ “ ਨੀਦਰਲੈਂਡ ਨੂੰ ਖੁਸ਼ੀ ਹੈ ਕਿ ਭਾਰਤ ਯੂਰੋਪੀਅਨ ਯੂਨੀਅਨ ‘ਚ ਸ਼ਾਮਲ ਹੋ ਰਿਹਾ ਹੈ ਤਾਂ ਜੋ ਵਿਆਪਕ ਸਾਂਝੇਦਾਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਧਾਰ ‘ਤੇ ਵਿਸ਼ਵ ਵਿਵਸਥਾ ਦਾ ਬਚਾਅ ਕੀਤਾ ਜਾ ਸਕੇ।” ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਥਿਰ ਵਿਕਾਸ ਟੀਚਿਆਂ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਨੀਦਰਲੈਂਡ ਈ.ਯੂ. ਦੇ ਅੰਦਰ ਭਾਰਤ ਦਾ 5ਵਾਂ ਸਭ ਤੋਂ ਵੱਡਾ ਨਿਵੇਸ਼ਕ ਅਤੇ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਮੁਲਕ ਹੈ।

ਇਸ ਸ਼ਾਹੀ ਜੋੜੇ ਦੀ ਭਾਰਤ ਫੇਰੀ ਦੇ ਨਾਲ ਨਾਲ 25ਵਾਂ ਤਕਨਾਲੋਜੀ ਸੰਮੇਲਨ ਵੀ ਆਯੋਜਿਤ ਹੋਇਆ ਅਤੇ ਨੀਦਰਲੈਂਡ ਇਸ ਸੰਮੇਲਨ ਦਾ ਸਹਿਭਾਗੀ ਦੇਸ਼ ਸੀ।ਇਸ ਸੰਮੇਲਨ ਦਾ ਆਯੋਜਨ ਭਾਰਤੀ ਉਦਯੋਗ ਮੰਡਲ ਅਤੇ ਵਿਗਿਆਨ ਅਤੇ ਤਕਨਾਲੋਜੀ ਮਹਿਕਮੇ ਵੱਲੋਂ ਕਰਵਾਇਆ ਗਿਆ ਸੀ।ਸੰਮੇਲਨ ਦੇ ਨਾਲ-ਨਾਲ ਇਹ ਇਕ ਪ੍ਰਦਰਸ਼ਨੀ ਵੀ ਸੀ।ਇਸ ਸੰਮੇਲਨ  ‘ਚ ਪਾਣੀ, ਖੇਤੀਬਾੜੀ, ਖੁਰਾਕ ਅਤੇ ਸਿਹਤ ਪ੍ਰਮੁੱਖ ਕੇਂਦਰੀ ਖੇਤਰ ਰਹੇ।

ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ, ਇਸ ਸੰਮੇਲਨ ‘ਚ ਕਾਰਪੋਰੇਟ, ਸਰਕਾਰ ਅਤੇ ਹੋਰ ਹਿੱਸੇਦਾਰਾਂ ਅਤੇ ਗਿਆਨ ਸੰਸਥਾਵਾਂ ਦੇ ਵੱਖ-ਵੱਖ ਖੇਤਰਾਂ ਨੂੰ ਆਪਣੇ ਨਵੀਨਤਾ ਭਰਪੂਰ ਸੁਝਾਵਾਂ ਨਾਲ ਪ੍ਰਭਾਵਿਤ ਕਰਨ ਲਈ 15 ਭਾਰਤੀ ਅਤੇ ਡੱਚ ਨੌਜਵਾਨ ਉੱਦਮੀਆਂ ਨੂੰ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ਗਿਆ।

ਸੰਮੇਲਨ ਦਾ ਉਦਘਾਟਨ ਕਰਦਿਆਂ ਕਿੰਗ ਵਿਲੇਮ ਅਲੈਗਜ਼ੈਂਡਰ ਨੇ ਕਿਹਾ ਕਿ ਨਵੀਨਤਾ ਇਕ ਤਰ੍ਹਾਂ ਨਾਲ ਮੁੜ ਨਿਰਮਾਣ ਹੈ।ਇਹ ਇਕ ਤਰ੍ਹਾਂ ਨਾਲ ਕੌਮਾਂਤਰੀ ਗਿਆਨ  ਅਤੇ ਮੁਹਾਰਤ ਨੂੰ ਇਕਸਾਰ ਪੇਸ਼ ਕਰਦੀ ਹੈ ਤਾਂ ਜੋ ਅਸੀਂ ਉਨ੍ਹਾਂ ਸਾਰੇ ਸਮਾਜਿਕ ਮੁੱਦਿਆਂ ਨਾਲ ਨਜਿੱਠ ਸਕੀਏ ਜੋ ਕਿ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਸਮਾਜਿਕ-ਸਭਿਆਚਾਰਕ ਪੱਧਰ ‘ਤੇ, ਨੀਦਰਲੈਂਡ ‘ਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਲਗਭਗ 2 ਲੱਖ 35 ਹਜ਼ਾਰ ਦੇ ਕਰੀਬ ਹੈ ਅਤੇ ਬ੍ਰਿਟੇਨ ਤੋਂ ਬਾਅਧ ਯੂਰੋਪ ‘ਚ ਇਹ ਸਭ ਤੋਂ ਵੱਡੀ ਸੰਖਿਆ ਹੈ।

15 ਅਕਤੂਬਰ ਨੂੰ ਇਸ ਸ਼ਾਹੀ ਜੋੜੇ ਨੇ ਇਤਿਹਾਸਿਕ ਸਫਦਰਜੰਗ ਮਕਬਰੇ ‘ਤੇ ਨੀਦਰਲੈਂਡ ਤੋਂ ਸਿੱਖਿਆ ਹਾਸਲ ਕਰ ਚੁੱਕੇ 50 ਭਾਰਤੀ ਵਿਦਿਆਰੀਥਆਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ।

ਯੂਰਪ ਦਾ ਪ੍ਰਵੇਸ਼ ਦੁਆਰ ਹੋਣ ਦੇ ਨਾਤੇ ਹੌਲੈਂਡ ਲਗਾਤਾਰ ਵਧੇਰੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਕਿਫਾਇਤੀ ਘੱਟ ਕੀਮਤ ਵਾਲੀ ਅੰਗ੍ਰੇਜ਼ੀ ਮਾਧਿਅਮ ਦੀ ਉੱਚ ਵਿੱਦਿਆ ਲਈ ਆਕਰਸ਼ਿਤ ਕਰ ਰਿਹਾ ਹੈ।

 

ਸਕ੍ਰਿਪਟ : ਪ੍ਰੋ.ਉਮੂ ਸਲਮਾ ਬਾਵਾ,ਚੇਅਰਪਰਸਨ ਅਤੇ ਜੀਨ ਮੋਨੇਟ ਚੇਅਰ, ਯੂਰੋਪੀਅਨ ਅਧਿਐਨ ਕੇਂਦਰ, ਜੇ.ਐਨ.ਯੂ.