ਪਾਕਿਸਤਾਨ ਦੀ ਨਿਘਰਦੀ ਕਾਰਗੁਜ਼ਾਰੀ 

ਇੱਕ ਬੇਮਿਸਾਲ ਕਦਮ ‘ਤੇ, ਪਾਕਿਸਤਾਨ ਦੇ ਆਪਣੇ ਰਾਸ਼ਟਰਪਤੀ ਤੋਂ ਵਿਦੇਸ਼ ਮੰਤਰੀ ਤੱਕ, ਇੱਕ ਅਜਿਹੇ ਮਾਮਲੇ ਉੱਤੇ ਟਿੱਪਣੀ ਕੀਤੀ ਜੋ ਭਾਰਤ ਲਈ ਪੂਰਨ ਤੌਰ ‘ਤੇ ਅੰਦਰੂਨੀ ਹੈ। 9 ਨਵੰਬਰ, 2019 ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਦੁਆਰਾ ਸਰਬਸੰਮਤੀ ਨਾਲ ਦਿੱਤੇ ਗਏ ਫੈਸਲੇ ਨੇ, ਰਾਮ ਮੰਦਰ ਦੀ ਉਸਾਰੀ ਲਈ ਸਦੀਆਂ ਪੁਰਾਣੇ ਅਯੁੱਧਿਆ ਜ਼ਮੀਨੀ ਵਿਵਾਦ ਨੂੰ ਉੱਤਰ ਪ੍ਰਦੇਸ਼ ਵਿੱਚ ਸੁਲਝਾ ਦਿੱਤਾ ਹੈ। ਸਮਾਜ ਦੇ ਸਾਰੇ ਵਰਗਾਂ ਵੱਲੋਂ ਇਸ ਦਾ ਵਿਆਪਕ ਤੌਰ ‘ਤੇ ਸਵਾਗਤ ਕੀਤਾ ਗਿਆ ਹੈ। ਬੈਂਚ ਨੇ ਅਯੁੱਧਿਆ ਦੇ ਇਕ ਪ੍ਰਮੁੱਖ ਸਥਾਨ ‘ਤੇ ਪੰਜ ਏਕੜ ਜ਼ਮੀਨ ਵੀ ਅਲਾਟ ਕੀਤੀ ਹੈ, ਤਾਂ ਜੋ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੁਆਰਾ ਮਸਜਿਦ ਦੀ ਉਸਾਰੀ ਲਈ ਜਾਂਚ ਕੀਤੀ ਜਾ ਸਕੇ। ਵਿਵਾਦਿਤ ਜ਼ਮੀਨ ਤਿੰਨ ਮਹੀਨਿਆਂ ਤੱਕ ਕੇਂਦਰ ਸਰਕਾਰ ਦੁਆਰਾ ਬਣਾਏ ਟਰੱਸਟ ਕੋਲ ਰਹੇਗੀ।

ਅਯੁੱਧਿਆ ਵਿਚ ਜ਼ਮੀਨ ਦੇ ਸਿਰਲੇਖ ‘ਤੇ ਵਿਵਾਦ ਦੇ ਨਿਪਟਾਰੇ ਦਾ ਸਾਰੀਆਂ ਧਿਰਾਂ ਦੁਆਰਾ ਸਵਾਗਤ ਕੀਤਾ ਗਿਆ ਹੈ। ਫੈਸਲੇ ‘ਤੇ ਆਪਣੀ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਉਸੇ ਸ਼ਾਮ ਸੰਬੋਧਿਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਭਾਰਤੀ ਸਮਾਜ ਦੇ ਹਰ ਵਰਗ, ਹਰ ਭਾਈਚਾਰੇ, ਹਰ ਧਰਮ ਦੇ ਲੋਕਾਂ, ਸਮੁੱਚੀ ਕੌਮ ਨੇ ਖੁੱਲ੍ਹ ਕੇ ਫ਼ੈਸਲੇ ਨੂੰ ਸਵੀਕਾਰਿਆ ਹੈ, ਇਹ ਸਵੀਕ੍ਰਿਤੀ ਭਾਰਤ ਦੀ ਪੁਰਾਣੀ ਸਦਾਚਾਰ, ਸਭਿਆਚਾਰ, ਪਰੰਪਰਾਵਾਂ ਅਤੇ ਇਸ ਦੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਸਹਿਜ ਭਾਵਨਾ ਦਾ ਪ੍ਰਗਟਾਵਾ ਕਰਦੀ ਹੈ।

ਅਯੁੱਧਿਆ ਜ਼ਮੀਨੀ ਸਿਰਲੇਖ ਵਿਵਾਦ ‘ਤੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ’ ਤੇ ਪਾਕਿਸਤਾਨ ਨੇ ਗ਼ੈਰ-ਇਜਾਜ਼ਤੀ ਅਤੇ ਨਾਜਾਇਜ਼ ਟਿਪਣੀਆਂ ਕੀਤੀਆਂ। ਨਵੀਂ ਦਿੱਲੀ ਨੇ ਨਾ ਸਿਰਫ਼ ਪਾਕਿਸਤਾਨ ਵੱਲੋਂ ਕੀਤੀ ਟਿੱਪਣੀਆਂ ਦਾ ਤੁਰੰਤ ਜਵਾਬ ਦਿੱਤਾ ਬਲਕਿ ਇਸਲਾਮਾਬਾਦ ਦੇ ਨਾਪਾਕ ਮਨਸੂਬਿਆਂ ‘ਤੇ ਵੀ ਸਖਤ ਨਿਸ਼ਾਨਾ ਸਾਧਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘ਪਾਕਿਸਤਾਨ ਦੀ ਸਮਝ ਵਿਚਲੀ ਘਾਟ ਦੇਖਣਾ ਕੋਈ ਹੈਰਾਨੀ ਵਾਲੀ ਅਤੇ ਨਵੀਂ ਗੱਲ ਨਹੀਂ ਹੈ ਜੋ ਨਫ਼ਰਤ ਫੈਲਾਉਣ ਦੇ ਸਪੱਸ਼ਟ ਉਦੇਸ਼ ਨਾਲ ਭਾਰਤ ਦੇ ਅੰਦਰੂਨੀ ਮਾਮਲਿਆਂ‘ ਤੇ ਟਿੱਪਣੀ ਕਰਨਾ ਉਸ ਦੀ ਮਜਬੂਰੀ ਬਣ ਗਈ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ’। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਅਤੇ ਇਸ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀਆਂ ਟਿਪਣੀਆਂ ਦੇ ਪ੍ਰਤੀਕਰਮ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ, ਭਾਰਤ ਇਕ ਸਿਵਲ ਮਾਮਲੇ ਬਾਰੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਅਣਅਧਿਕਾਰਤ ਅਤੇ ਗੈਰ-ਕਾਨੂੰਨੀ ਟਿੱਪਣੀਆਂ ਨੂੰ ਸਖਤੀ ਨਾਲ ਰੱਦ ਕਰਦਾ ਹੈ ਜੋ ਕਿ ਭਾਰਤ ਦੇ ਅੰਦਰੂਨੀ ਮਾਲਮਲਿਆਂ ਨਾਲ ਸੰਬੰਧਿਤ ਹਨ ਜੋ ਪਾਕਿਸਤਾਨ ਦੇ ਸਿਧਾਂਤਾਂ ਦਾ ਹਿੱਸਾ ਬਿਲਕੁਲ ਨਹੀਂ ਹਨ।

ਇਹ ਬਹੁਤ ਹੀ ਮੰਦਭਾਗਾ ਵੀ ਸੀ ਕਿ ਪਾਕਿਸਤਾਨ ਨੇ ਕਸ਼ਮੀਰ ਦੀ ਸਥਿਤੀ ਅਤੇ ਅਯੁੱਧਿਆ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਉਸ ਸਮੇਂ ਟਿੱਪਣੀਆਂ ਕੀਤੀਆਂ ਜਦੋਂ ਇਹ ਸਮਾਂ ਦੋ ਸਭ ਤੋਂ ਸਤਿਕਾਰਤ ਇਤਿਹਾਸਕ ਅਸਥਾਨਾਂ, ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿਤਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਵਿਚ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦਾ ਪਵਿੱਤਰ ਮੌਕਾ ਸੀ। ਭਾਰਤ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੇ ਮੌਕੇ ‘ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਨ੍ਹਾਂ ਦੀ ਸਮਝ ਅਤੇ ਭਾਰਤੀਆਂ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਲਈ ਪ੍ਰਸ਼ੰਸਾ ਕੀਤੀ।

ਹਾਲਾਂਕਿ, ਪਾਕਿਸਤਾਨੀ ਨੇਤਾਵਾਂ ਨੇ ਕਸ਼ਮੀਰ ਅਤੇ ਅਯੁੱਧਿਆ ਨੂੰ ਆਪਣੇ ਪੱਖ ‘ਚ ਉਤਾਰਨ ਦੀ ਚੋਣ ਕੀਤੀ। ਸਾਲ 2016 ਵਿੱਚ ਉੜੀ/ਉਰੀ ਫੌਜ ਦੇ ਕੈਂਪ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਟੁੱਟੇ ਹੋਏ ਹਨ, ਜਿਸ ਨਾਲ ਧਾਰਾ 370 ਨੂੰ ਰੱਦ ਕਰਨ ‘ਤੇ ਪਾਕਿਸਤਾਨ ਦੀ ਪ੍ਰਤੀਕ੍ਰਿਆ ਹੋਰ ਡੂੰਘੀ ਹੋ ਗਈ ਹੈ, ਅਤੇ ਪੂਰੀ ਤਰ੍ਹਾਂ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਜੋੜਿਆ ਜਾ ਚੁੱਕਿਆ ਹੈ। ਹਾਲਾਂਕਿ, ਕਰਤਾਰਪੁਰ ਲਾਂਘੇ ਕਾਰਨ ਭਾਰਤ ਪਾਕਿਸਤਾਨ ਵਿਚਲੇ ਮਨ ਮਿਟਾਉ ਨੂੰ ਘੱਟ ਕਰਨ ਦਾ ਮੌਕਾ ਸੀ ਜਦੋਂ ਪਾਕਿਸਤਾਨ ਨੇ ਅਯੁੱਧਿਆ ਦੇ ਫੈਸਲੇ ‘ਤੇ ਆਪਣੀ ਗੈਰ ਅਧਿਕਾਰਤ ਟਿਪਣੀਆਂ ਨਾਲ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।

ਪਾਕਿਸਤਾਨ ਇਸ ਸਮੇਂ ਇਮਰਾਨ ਖਾਨ ਕਾਰਨ ਡੂੰਘੇ ਆਰਥਿਕ ਸੰਕਟ ਦੀ ਗੰਭੀਰ ਸੱਮਸਿਆ ਦਾ ਸਾਹਮਣਾ ਕਰ ਰਿਹਾ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਹਜ਼ਾਰਾਂ ਕਾਰਕੁਨਾਂ, ਜੂਲ (ਐਫ) ਦੇ ਚੀਫ਼ ਫਜ਼ਲੂਰ ਰਹਿਮਾਨ ਦੀ ਅਗਵਾਈ ਵਿੱਚ ਇਸਲਾਮਾਬਾਦ ਵਿੱਚ ਇਕੱਤਰ ਹੋਏ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸੀ। ਦੂਸਰੀਆਂ ਵਿਰੋਧੀ ਪਾਰਟੀਆਂ ਵੀ ਪਾਕਿਸਤਾਨ ਸਰਕਾਰ ਖ਼ਿਲਾਫ਼ ਹਥਿਆਰਬੰਦ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀਐਮਐਲ (ਐਨ) ਅਤੇ ਉਨ੍ਹਾਂ ਦੇ ਪਰਿਵਾਰ ਨੇ ਪਾਕਿਸਤਾਨੀ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਹ ਉਨ੍ਹਾਂ ਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਵਿਸ਼ਲੇਸ਼ਕਾਂ ਅਨੁਸਾਰ, ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਇਦ ਗੰਭੀਰ ਘਰੇਲੂ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਜਾਂ ਹਟਾਉਣ ਲਈ ਭਾਰਤ ਵਿਰੋਧੀ ਬਿਆਨਬਾਜ਼ੀ ਨੂੰ ਮੁੱਖ ਰੱਖ ਰਹੇ ਹਨ। ਪਰ, ਪਾਕਿਸਤਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਨਾਲ ਸੰਬੰਧਾਂ ‘ਚ ਉਦੋਂ ਤੱਕ ਸੁਧਾਰ ਨਹੀਂ ਹੋ ਸਕਦੇ ਜਦੋਂ ਤੱਕ ਉਹ ਅੱਤਵਾਦ ਨੂੰ ਭੜਕਾਉਣਾ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣਾ ਬੰਦ ਨਹੀਂ ਕਰੇਗਾ।

ਸਕ੍ਰਿਪਟ: ਰਤਨ ਸਲਦੀ, ਰਾਜਨੀਤਿਕ ਟਿੱਪਣੀਕਾਰ

ਅਨੁਵਾਦਕ: ਨਿਤੇਸ਼