ਭਾਰਤ-ਅਮਰੀਕਾ ਦਾ ਤ੍ਰੈ-ਸੇਵਾ ਅਭਿਆਸ 2019

ਦੂਸਰੀ ਮੋਦੀ ਸਰਕਾਰ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿਚੋਂ ਇਕ ਸੰਯੁਕਤ ਰਾਜ ਅਮਰੀਕਾ (ਯੂ.ਐਸ.) ਨਾਲ ‘ਵਿਸ਼ਵੀ ਰਣਨੀਤਕ ਸਾਂਝੇਦਾਰੀ’ ਬਣ ਰਹੀ ਹੈ, ਜੋ ਪਿਛਲੇ ਸਾਲਾਂ ਦਰਮਿਆਨ ਭਾਰਤ ਦੀ ਆਰਥਿਕ ਤਬਦੀਲੀ ਵਿਚ ਇਕ ਲਾਜ਼ਮੀ ਸਾਂਝੇਦਾਰੀ ਵਜੋਂ ਉਭਰ ਕੇ ਸਾਹਮਣੇ ਆਈ ਹੈ ਅਤੇ  ਵਿਸ਼ਵਵਿਆਪੀ ਪੜਾਅ ‘ਤੇ ਇਕ ਵੱਡੀ ਭੂਮਿਕਾ ਨਿਭਾਉਣ ਦੀ ਲਈ ਤਤਪਰ ਹੈ। ਰੱਖਿਆ ਸਾਂਝੇਦਾਰੀ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਣ ਥੰਮ ਹੈ। ਹਾਲ ਹੀ ਦੇ ਸਾਲਾਂ ਵਿਚ ਦੁਵੱਲੇ ਸੰਬੰਧਾਂ ਦਾ ਇਹ ਪਹਿਲੂ ਖਿੜ ਚੁੱਕਾ ਹੈ।

ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਆਪਣੀ ਪਹਿਲੀ ਤ੍ਰੈ-ਸੇਵਾ ਮਾਨਵਤਾਵਾਦੀ, ਸਹਾਇਤਾ ਅਤੇ ਆਫ਼ਤ ਰਾਹਤ (ਐਚ.ਏ.ਡੀ.ਆਰ.) ਅਭਿਆਸ ਕਰ ਰਹੇ ਹਨ, ਜਿਸ ਨੂੰ ‘ਟਾਈਗਰ ਟ੍ਰੰਪ’ ਕਿਹਾ ਗਿਆ ਹੈ, ਇਹ 13 ਤੋਂ 21 ਨਵੰਬਰ ਦਰਮਿਆਨ ਆਂਧਰਾ ਪ੍ਰਦੇਸ਼ ਦੇ ਤੱਟ ਤੋਂ ਹੋਵੇਗਾ। ਪੀ.8.ਆਈ ਲੰਬੀ-ਰੇਜ਼ ਦਾ ਸਮੁੰਦਰੀ ਜਹਾਜ਼ ਅਤੇ ਐਂਟੀ-ਸਬਮਰੀਨ ਯੁੱਧ ਵਿਮਾਨ ‘ਟਾਈਗਰ ਟ੍ਰੰਪ’ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ‘ਹਾਰਬਰ ਪੜਾਅ’ ਵਿਸ਼ਾਖਾਪਟਨਮ ਵਿੱਚ 13 ਤੋਂ 16 ਨਵੰਬਰ ਤੱਕ ਅਤੇ ਦੂਜਾ ਪੜਾਅ 17 ਤੋਂ 21 ਨਵੰਬਰ ਤੱਕ ਕਾਕੀਨਾਡਾ ਵਿੱਚ ਹੋਵੇਗਾ। ਭਾਰਤੀ ਫੌਜ ਦੇ ਸਿਗਨਲ, ਮੈਡੀਕਲ ਅਤੇ ਸੰਚਾਰ ਹਥਿਆਰਾਂ ਸਮੇਤ ਲਗਭਗ 400 ਸੈਨਿਕ ਅਭਿਆਸ ਵਿੱਚ ਹਿੱਸਾ ਲੈਣਗੇ। ਰੂਸ ਇਕਲੌਤਾ ਦੇਸ਼ ਹੈ ਜਿਸ ਨਾਲ ਪਿਛਲੇ ਸਮੇਂ ਦੌਰਾਨ ਭਾਰਤ ਨੇ ਵੀ ਇਸੇ ਤਰ੍ਹਾਂ ਦਾ ਅਭਿਆਸ ਕੀਤਾ ਸੀ।

ਸਤੰਬਰ 2018 ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਉਦਘਾਟਨੀ ‘2 + 2’ ਸੰਵਾਦ ਦੌਰਾਨ ਤ੍ਰੈ-ਸੇਵਾ ਅਭਿਆਸ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ, ਜਿੱਥੇ “ਤੇਜ਼ੀ ਨਾਲ ਵੱਧਦੇ ਹੋਏ ਸੈਨਿਕ-ਤੋਂ-ਸੈਨਿਕ ਸਬੰਧਾਂ ਨੂੰ ਪਛਾਣਦਿਆਂ, ਦੋਵਾਂ ਧਿਰਾਂ ਨੇ ਇੱਕ ਨਵੀਂ, ਤ੍ਰੈ ਸੇਵਾਵਾਂ ਦੀ ਕਵਾਇਦ ਸਿਰਜਣਾ ਅਤੇ ਦੋਹਾਂ ਫੌਜਾਂ ਅਤੇ ਰੱਖਿਆ ਸੰਗਠਨਾਂ ਦਰਮਿਆਨ ਅਮਲੇ ਦੇ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਲਈ ਵਚਨਬੱਧਤਾ ਕੀਤੀ ਸੀ। ”ਇਸ ਅਭਿਆਸ ਦਾ ਐਲਾਨ ਸਤੰਬਰ 2019 ਵਿਚ ਰਾਸ਼ਟਰਪਤੀ ਟ੍ਰੰਪ ਨੇ ਟੈਕਸਾਸ ਵਿੱਚ ਪ੍ਰਧਾਨਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਸੀ।

ਕਬੀਲੇਗੌਰ ਹੈ ਕਿ ਸਥਿਰ ਹਿੰਦ-ਪ੍ਰਸ਼ਾਂਤ ਖੇਤਰ ‘ਤੇ ਦੋਵੇਂ ਮੁਲਕਾਂ ਦੇ ਵਿਚਾਰ ਇਕੋ ਜਿਹੇ ਹਨ ਅਤੇ ਰਾਜਨੀਤਿਕ ਇੱਛਾ ਸ਼ਕਤੀ ਦਾ ਇਕ ਵੱਧ ਰਿਹਾ ਅਭਿਆਸ ਹੈ ਜਿਸਨੇ ਦੋਵਾਂ ਮੁਲਕਾਂ ਨੂੰ ਦੋ ਅੰਤਰ-ਸੰਚਾਲਨ ਸਮਝੌਤਿਆਂ ‘ਲੌਜਿਸਟਿਕਸ ਐਕਸਚੇਂਜ ਮੈਮੋਰੰਡਮ ਆਫ਼ ਐਗਰੀਮੈਂਟ (ਲੇਮੋਆ) ਅਤੇ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਮਝੌਤਾ (ਸੀ.ਸੀ.ਐਸ.ਏ)  ‘ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਣ ਉਹ ਭੂ-ਸਥਾਨਕ ਨਕਸ਼ਿਆਂ ਦੀ ਸਾਂਝੀ ਪਹੁੰਚ ਲਈ ਤੀਜੇ ਅਜਿਹੇ ਸਮਝੌਤੇ ਬੇਸਿਕ ਐਕਸਚੇਂਜ ਅਤੇ ਸਹਿਕਾਰਤਾ ਸਮਝੌਤੇ (ਬੀ.ਈ,ਸੀ.ਏ.) ‘ਤੇ ਵਿਚਾਰ ਕਰਨ ਦੀ ਪ੍ਰਕਿਰਿਆ ਵਿਚ ਹਨ। ਭਾਰਤ ਅਤੇ ਅਮਰੀਕਾ ਇਕ ਸਾਲ ਵਿਚ ਇਕ ਦੂਜੇ ਦੀਆਂ ਸੇਵਾਵਾਂ ਨਾਲ ਪੰਜਾਹ ਤੋਂ ਵੱਧ ਸਹਿਕਾਰੀ ਸਮਾਗਮ ਕਰਦੇ ਹਨ। ਇਹ ਦੋਵੇਂ ਮੁਲਕ ਹੀ ਹਰ ਸਾਲ ਕਈ ਯੁੱਧ ਅਭਿਆਸ ਆਯੋਜਿਤ ਕਰਦੇ ਹਨ, ਜੋ ਚੋਟੀ ਦੇ ਉੱਤਰੀ ਸਮੁੰਦਰੀ ਫੌਜ ਮਾਲਾਬਾਰ ਤੋਂ (ਤੀਸਰੇ ਭਾਗੀਦਾਰ ਵਜੋਂ ਜਪਾਨ ਦੇ ਨਾਲ) ਅੱਤਵਾਦ ਵਿਰੋਧੀ ਵਾਜਰਾ ਪ੍ਰਹਾਰ ਅਤੇ ਯੁੱਧ ਅਭਿਆਸ ਤੱਕ ਆਪਣੀਆਂ ਫੌਜਾਂ ਦਰਮਿਆਨ ਹੁੰਦਾ ਹੈ। ਇਨ੍ਹਾਂ ਅਭਿਆਸਾਂ ਨਾਲ ਮਿਲ ਕੇ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਬਹੁਤ ਸਾਰੇ ਯੁੱਧਾਂ ਦੀਆਂ ਲੜਾਕੂ ਪ੍ਰਸਥਿਤੀਆਂ ਦਾ ਪਹਿਲਾਂ ਅਭਿਆਸ ਕਰਨ ਅਤੇ ਦੂਜੇ ਦੇ ਸੰਚਾਲਨ ਸਰੰਚਨਾ ਨੂੰ ਸਮਝਣ ਦੀ ਆਗਿਆ ਮਿਲਦੀ ਹੈ। ਮੌਜੂਦਾ ਭਾਰਤ-ਅਮਰੀਕਾ ਅਭਿਆਸ ਭਾਰਤ ਨੂੰ ਯੁੱਧ ਦੀਆਂ ਸਥਿਤੀਆਂ ਦੇ ਸੰਯੁਕਤ ਕਾਰਜਾਂ ਵਿਚ ਅਮਰੀਕੀ ਸੈਨਾ ਦੇ ਤਜ਼ਰਬੇ ਤੋਂ ਲਾਭ ਹਾਸਿਲ ਕਰਨ ਦੀ ਆਗਿਆ ਦਿੰਦਾ ਹੈ। ਇਹ ਭਵਿੱਖ ਦੀਆਂ ਕਾਰਵਾਈਆਂ ਲਈ ਦੋਵਾਂ ਤਾਕਤਾਂ ਦੀ ਸਾਂਝੀ ਤਿਆਰੀ ਵਿਚ ਵਾਧਾ ਕਰੇਗਾ। ਸੰਯੁਕਤ ਅਭਿਆਸ ਮਹੱਤਵਪੂਰਣ ਹੈ ਕਿਉਂਕਿ ਇਹ ਭਾਰਤ ਅਤੇ ਅਮਰੀਕਾ ਨੂੰ ਆਪਣੇ ਰੱਖਿਆ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੀ ਇਜ਼ਾਜਤ ਦਿੰਦਾ ਹੈ।

ਭਾਰਤ ਨੂੰ ਆਪਣੀ ਜ਼ਮੀਨੀ ਸਰਹੱਦਾਂ ਅਤੇ ਸਮੁੰਦਰੀ ਵਾਤਾਵਰਣ ਦੋਵਾਂ ਤੋਂ ਹੋਣ ਵਾਲੇ ਖ਼ਤਰਿਆਂ ਨਾਲ ਨਜਿੱਠਣ ਲਈ ਆਪਣੀ ਰੱਖਿਆ ਸਮਰੱਥਾ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸਦੇ ਲਈ ਉਸਨੂੰ ਨਵੀਨਤਮ ਤਕਨਾਲੋਜੀ ਅਤੇ ਉਪਕਰਣਾਂ ਦੀ ਜ਼ਰੂਰਤ ਹੈ। ਭਾਰਤ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਰੱਖਿਆ ਨਿਰਮਾਣ ਦਾ ਇੱਕ ਅਭਿਲਾਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਫਿਰ ਵੀ ਰੱਖਿਆ ਅਨੁਸਧਾਨ ਅਤੇ ਵਿਕਾਸ ਵਿਚ ਸਭ ਤੋਂ ਮਹੱਤਵਪੂਰਨ ਦੇਸ਼, ਅਮਰੀਕਾ ਨਾਲ ਸਾਂਝੇਦਾਰੀ ਸਵਾਗਤਯੋਗ ਹੈ। ਅਮਰੀਕਾ ਲਈ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿਚ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਸੰਭਾਵੀ ਸਹਿਭਾਗੀ ਹੈ। ਭਾਰਤ ਦਾ ਰੱਖਿਆ ਬਾਜ਼ਾਰ ਇਕ ਹੋਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਅਮਰੀਕਾ ਭਾਰਤ ਨਾਲ ਆਪਣੇ ‘ਰੱਖਿਆ ਸੰਬੰਧਾਂ ਨੂੰ ਵਧੀਆਂ ਰੱਖਿਆ ਭਾਗੀਦਾਰੀ, ਸਮਰੱਥਾ ਪ੍ਰੋਗਰਾਮਾਂ ਅਤੇ ਹਥਿਆਰਬੰਦ ਬਲਾਂ ਦੀ ਅੰਤਰ-ਕਾਰਜਸ਼ੀਲਤਾ ਦੇ ਸੰਦਰਭ ਵਿੱਚ ਵੇਖ ਰਿਹਾ ਹੈ। ਦੋਵੇਂ ਮੁਲਕ 2012 ਦੀਆਂ ਭਾਰਤ-ਅਮਰੀਕਾ ਰੱਖਿਆ ਤਕਨਾਲੋਜੀ ਅਤੇ ਵਪਾਰ ਪਹਿਲਕਦਮੀ ਨੂੰ ਸੰਸ਼ੋਧਤ ਕਰਨ ਦੀ ਪ੍ਰਕਿਰਿਆ ਵਿੱਚ ਹਨ, ਜਿਸ ਵਿੱਚ ਨਿਰਯਾਤ ਦੇ ਵਿਕਲਪਾਂ ਦੀ ਖੋਜ ਲਈ ਤੀਜੇ ਮੁਲਕਾਂ ਵਿੱਚ ਸ਼ੁਰੂਆਤ ਅਤੇ ਪ੍ਰਾਜੈਕਟ ਸ਼ਾਮਲ ਕੀਤੇ ਜਾਣਗੇ। ਇਹ ਅਨੁਸਧਾਨ ਅਤੇ ਵਿਕਾਸ ਨੂੰ ਵਧਾਉਣ ਲਈ ਉਦਯੋਗਾਂ ਦੀ ਗੱਲਬਾਤ ਲਈ ਹੋਰ ਵਧੇਰੇ ਉਦਯੋਗਾਂ ਦੇ ਆਪਸੀ ਪ੍ਰਭਾਵਾਂ ਦੀ ਆਗਿਆ ਦੇਵੇਗਾ। ਹੁਣ ਧਿਆਨ ਕੇਂਦਰਤ ਰੱਖਿਆ, ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਵੱਲ ਹੈ ਜੋ ਕਿ 2018 ਵਿੱਚ ਉਦਘਾਟਨ 2 + 2 ਦੀ ਮੰਤਰੀ ਮੰਡਲ ਤੋਂ ਹੋਇਆ ਹੈ।
ਸਕ੍ਰਿਪਟ: ਡਾ. ਸਤੁਤੀ ਬੈਨਰਜੀ, ਅਮਰੀਕੀ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

ਅਨੁਵਾਦਕ: ਸਿਮਰਨਜੀਤ ਕੌਰ