ਵਿਸ਼ਾ: ਪਾਕਿਸਤਾਨ ਦੋ ਰਾਹੇ ‘ਤੇ

ਪਾਕਿਸਤਾਨ ਵਿਚ ਬੁਨਿਆਦ ਪ੍ਰਸਤਾਂ ਦੇ ਨੇਤਾ ਮੌਲਾਨਾ ਫਜ਼ਲੂਰ ਰਹਿਮਾਨ ਨੇ ਰਾਜਧਾਨੀ ਇਸਲਾਮਾਬਾਦ ਨੂੰ ਤਮਤਰਾ ਨਾਲ ਘੇਰਾ ਪਾਇਆ, ਉਸ ਦੀ ਹਵਾ ਨਿਕਲ ਚੁਕੀ ਹੈ ਅਤੇ ਉਸ ਦੇ ਹਾਮੀ ਹੁਣ ਅਜਿਹੀ ਕਾਰਵਾਈ ਦੀ ਤਾਕ ‘ਚ ਹਨ ਜਿਸ ਨਾਲ ਇਹ ਮੁੱਦਾ ਅੰਤ ਤੱਕ ਪਹੁੰਚ ਜਾਵੇ ਅਤੇ ਮੌਲਾਨਾ ਤੇ ਉਨ੍ਹਾਂ ਦੀ ਪਾਰਟੀ ਦੀ ਸਾਖ ਰਹਿ ਜਾਵੇ। ਗੌਰਤਲਬ ਹੈ ਕਿ ਇਮਰਾਨ ਖਾਨ ਨੂੰ ਹਕੂਮਤ ਤੋਂ ਹਟਾਉਣ ਦੇ ਇਰਾਦੇ ਨਾਲ ਇਹ ਨਰਗਾ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਨਾ ਹੀ ਮੁਸਲਿਮ ਲੀਗ (ਨਵਾਜ਼) ਅਤੇ ਨਾ ਹੀ ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਸਮਰਥਨ ਮਿਲਿਆ। ਹਾਲਾਂਕਿ, ਪੱਤਰਕਾਰ ਨਜ਼ਮ ਸੇਠੀ ਦੇ ਅਨੁਸਾਰ, ਲੋਕਾਂ ਨੂੰ ਉਮੀਦ ਹੈ ਕਿ ਮੌਲਾਨਾ ਦੀ ਕਾਰਵਾਈ ਤੋਂ ਦੋਵੇਂ ਧਿਰਾਂ ਨੂੰ ਫਾਇਦਾ ਹੋ ਸਕਦਾ ਹੈ।

ਦੂਜੇ ਪਾਸੇ, ਕੁਝ ਅਰਸਾ ਪਹਿਲਾਂ ਇਮਰਾਨ ਖਾਨ ਨੇ ਕਸ਼ਮੀਰ ਜਾਕੇ ਉੱਥੇ ਦੀ ਆਵਾਮ ਦੇ ਨਾਮ ‘ਤੇ ਜੋ ਸ਼ੋਸ਼ਾ ਛੱਡਿਆ ਸੀ, ਉਹ ਹੁਣ ਇਕ ਨਵਾਂ ਪਹਿਲੂ ਬਣਦਾ ਜਾਪਦਾ ਹੈ। ਪਿਛਲੇ ਅਗਸਤ ਵਿਚ, ਇਹ ਖ਼ਿਆਲ ਕੀਤਾ ਜਾ ਰਿਹਾ ਸੀ ਕਿ ਇਮਰਾਨ ਖਾਨ ਨੇ ਦੇਸ਼ ਵਿਚ ਵਿਗੜ ਰਹੀ ਆਰਥਿਕ ਸਥਿਤੀ ਅਤੇ ਆਰਥਿਕ ਸੰਕਟ ਤੋਂ ਆਵਾਮ ਦੀ ਤਵਜ਼ੋ ਹਟਾਉਣ ਲਈ ਕਸ਼ਮੀਰ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ, ਪਰ ਇਸ ਹਕੀਕਤ ਦੇ ਨਾਲ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁਲਕ ਦੇ ਹਕੀਕੀ ਹੁਕਮਰਾਨੋਂ ਅਰਥਾਤ ਆਲਾ ਫੌਜੀ ਜਰਨੈਲਾਂ ਨਾਲ ਇਮਰਾਨ ਖ਼ਾਨ ਨਾਲ ਸੰਬੰਧਾਂ ‘ਚ ਤਲਖੀ ਪੈਦਾ ਹੋ ਚੁਕੀ ਹੈ ਅਤੇ ਇਸ ਲਈ ਪ੍ਰਮੁੱਖ ਖ਼ਿਆਲ ਇਹ ਹੈ ਕਿ ਕਸ਼ਮੀਰ ਦਾ ਰਾਗ ਫੌਜ ਲਈ ਮਦਦਗਾਰ ਹੋ ਸਕਦਾ ਹੈ। ਗੌਰਤਲਬ ਹੈ ਕਿ ਇਹ ਉਹੀ ਇਮਰਾਨ ਖਾਨ ਹਨ ਜੋ ਤਾਲਿਬਾਨ ਅਤੇ ਹੋਰ ਅੱਤਵਾਦੀਆਂ ਦੇ ਨਾਲ ਨਾਲ ਫੌਜ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਸੀ। ਪਰ ਇਸ ਬਾਬਤ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਪਾਕਿਸਤਾਨ ਦੀ ਰਾਜਨੀਤੀ ਦਾ ਅਗਲਾ ਕਦਮ ਕੀ ਹੋਵੇਗਾ ਅਤੇ ਸਿਰਫ਼ ਕਿਆਸ ਲਗਾਏ ਜਾ ਰਹੇ ਹਨ। ਫ਼ੌਜ ਦੇ ਸਰਬਰਾ ਕਮਰ ਜਾਵਿਦ ਬਾਜਵਾ ਇਸ ਮਹੀਨੇ ਦੇ ਅਖੀਰ ਵਿਚ ਸੇਵਾਮੁਕਤ ਹੋ ਰਹੇ ਹਨ, ਅਤੇ 30 ਨਵੰਬਰ ਤੋਂ ਬਾਅਦ ਉਨ੍ਹਾਂ ਦੀ ਹੈਸੀਅਤ ਕੀ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੋ ਪਰਦੇ ਰਾਜ਼ ‘ਚ ਹੈ ਜਾਂ ਰੱਖੀ ਗਈ ਹੈ। ਬਾਜ਼ ਦਾ ਖ਼ਿਆਲ ਹੈ ਕਿ ਇਮਰਾਨ ਸਰਕਾਰ ਉਨ੍ਹਾਂ ਦੀ ਮੁਲਾਜ਼ਮਤ ਵਿਚ ਤਿੰਨ ਸਾਲ ਦਾ ਵਾਧਾ ਕਰ ਚੁਕੀ ਹੈ। ਪਰ ਦੂਜੇ ਪਾਸੇ, ਇਹ ਸਰਕਾਰੀ ਗੈਜ਼ਟ ਵਿਚ ਪ੍ਰਕਾਸ਼ਤ ਨਹੀਂ ਹੋਇਆ ਹੈ ਅਤੇ ਇਹ ਗੱਲ ਵੀ ਉਲਝਣ ਦਾ ਸਬੱਬ ਬਣੀ ਹੋਈ ਹੈ। ਆਮ ਖ਼ਿਆਲ ਇਹੀ ਹੈ ਕਿ ਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਨੇ ਉਸੇ ਅਨਿਸ਼ਚਿਤਤਾ ਕਾਰਨ ਮੌਲਾਨਾ ਫਜ਼ਲ-ਉਰ-ਰਹਿਮਾਨ ਦੀ ਲਾਂਗ ਮਾਰਚ ਬਾਰੇ ਕੋਈ ਰੁਖ ਨਹੀਂ ਲਿਆ ਹੈ। ਕਿਉਂਕਿ ਪਾਸਾ ਉਲਟਣ ਦੀ ਹਾਲਤ ਵਿਚ ਦੋਵਾਂ ਕੋਲ ਗੁਆਉਣਾ ਲਈ ਬਹੁਤ ਕੁਝ ਹੈ। ਪੀ.ਐਮ.ਐਲ.ਐਨ. ਦੇ ਸਰਬਰਾ ਨਵਾਜ਼ ਸ਼ਰੀਫ ਪ੍ਰਤੀ ਇਮਰਾਨ ਸਰਕਾਰ ਦੇ ਰਵੱਈਏ ਵਿਚ ਫੌਜ ਦਾ ਦਖ਼ਲ ਤਾਂ ਜ਼ਾਹਿਰ ਨਹੀਂ ਹੁੰਦਾ ਹੈ, ਪਰ ਜੇਕਰ ਮੀਆਂ ਨਵਾਜ਼ ਦੀ ਬਿਮਾਰੀ ਹੋਰ ਵਿਗੜ ਜਾਂਦੀ ਹੈ ਤਾਂ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਸ਼ਾਇਦ ਘਾਟੇ ਵਿਚ ਆ ਸਕਦੀ ਹੈ, ਪਰ ਫੌਜ ਯਕੀਨਨ ਫਾਇਦੇ ਵਿਚ ਰਹੇਗੀ, ਅਤੇ ਉਹ ਇਸ ਲਈ ਸਿੱਧੇ ਤੌਰ ‘ਤੇ ਇਮਰਾਨ ਖ਼ਾਨ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਨ।

ਲਿਹਾਜ਼ਾ ਹੁਣ ਬਹੁਤ ਕੁਝ ਪਾਕਿਸਤਾਨ ਵਿਚ ਫੌਜ ਦੇ ਰਵੱਈਏ ‘ਤੇ ਨਿਰਭਰ ਕਰਦਾ ਹੈ ਜਦਕਿ ਫ਼ੌਜ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਉੱਥੇ ਦੀ ਸੂਰਤ ਕੀ ਕਰਵਟ ਲਵੇਗੀ, ਇਸ ਬਾਰੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇਕ ਕਿਆਸ ਇਹ ਹੈ ਕਿ ਜੇ ਮੌਲਾਨਾ ਫਜ਼ਲੂਰ ਰਹਿਮਾਨ ਨਵੰਬਰ ਦੇ ਅੰਤ ਤੋਂ ਪਹਿਲਾਂ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ, ਤਾਂ ਉਸ ਦਾ ਮਨਸ਼ਾ ਇਹ ਵੀ ਹੋ ਸਕਦਾ ਹੈ ਕਿ ਵਜ਼ੀਰ-ਏ-ਆਜ਼ਮ ਦੀ ਰਵਾਨਗੀ ਦਾ ਸਿਹਰਾ ਉਸ ਨੂੰ ਹਾਸਿਲ ਹੋਵੇ।

ਇਸ ਦਰਮਿਆਨ ਪਾਕਿਸਤਾਨ ਦੀ ਆਵਾਮ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਮਾਮ ਜ਼ਰੂਰਤ ਦੀਆਂ ਚੀਜ਼ਾਂ ਦੇ ਦਾਮ ਅਸਮਾਨ ਛੂਹ ਰਹੇ ਹਨ, ਜਦੋਂ ਕਿ ਆਈ.ਐਮ.ਐਫ ਦੀਆਂ ਸ਼ਰਤਾਂ ਮੁਤਾਬਿਕ ਵੱਖ-ਵੱਖ ਸਬਸਿਡੀਆਂ ਵਿਚ ਕੀਤੀਆਂ ਕਟੌਤੀਆਂ ਨੇ ਮਹਿੰਗਾਈ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ ਅਤੇ ਇਹ ਕਮਰ ਤੋੜ ਸਾਬਿਤ ਹੀ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਹਾਲਤ ਖਸਤਾ ਹੈ ਅਤੇ ਅੱਜ ਇੱਕ ਡਾਲਰ ਤਕਰੀਬਨ 150 ਰੁਪਏ ਦੇ ਬਰਾਬਰ ਹੈ, ਜਦਕਿ  ਦੋ ਮਹੀਨੇ ਪਹਿਲਾਂ ਇਹ 140 ਰੁਪਏ ਦੇ ਆਸ-ਪਾਸ ਸੀ। ਇਸ ਦੇ ਕਾਰਨ, ਪਾਕਿਸਤਾਨ ਨੂੰ ਪਹਿਲਾਂ ਨਾਲੋਂ ਦਰਾਮਦ ‘ਤੇ ਵਧੇਰੇ ਪੈਸਾ ਖਰਚ ਕਰ ਰਿਹਾ ਹੈ, ਹਾਲਾਂਕਿ ਇਸ ਨੂੰ ਆਪਣੀ ਦਰਾਮਦ ਲਈ ਘੱਟ ਕੀਮਤਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ, ਪਾਕਿਸਤਾਨੀ ਆਰਥਿਕਤਾ ਦੀ ਮੌਜੂਦਾ ਸਥਿਤੀ ਦਾ ਵੀ ਕਿਆਸ ਇਸ ‘ਤੇ ਵੀ ਲਗਾਇਆ ਜਾ ਸਕਦਾ ਹੈ ਕਿ ਸਟੇਟ ਬੈਂਕ, ਜਿੱਥੇ ਇਸ ਨੇ ਮਾਲੀ ਸਾਲ 2018 ਵਿਚ 175.76 ਬਿਲੀਅਨ ਰੁਪਏ ਦਾ ਫਾਇਦਾ ਲਿਆ, ਮਾਲੀ ਸਾਲ 2019 (ਭਾਵ ਜੂਨ 2019 ਦੇ ਅੰਤ ਤੱਕ) ਵਿਚ ਇੱਥੇ ਤਿੰਨ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸਦਾ ਪੂਰੀ ਆਰਥਿਕਤਾ ‘ਤੇ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਪਰ ਜੇ ਆਮ ਆਦਮੀ ਦਾ ਪਰੇਸ਼ਾਨ ਹੋਣਾ ਕੁਦਰਤੀ ਹੈ, ਤਾਂ ਪਾਕਿਸਤਾਨੀ ਸਿਆਸਤ ਦੇ ਸਾਰੇ ਪੱਖ ਆਵਾਮ ਦੇ ਦੁੱਖ ਤੋਂ ਅਣਜਾਣ ਹਨ ਅਤੇ ਸਿਰਫ਼ ਆਪਣੀਆਂ ਗੋਟੀਆਂ ਚੱਲ ਰਹੇ ਹਨ।

ਹਾਲਾਂਕਿ, ਇਹ ਨਿਸ਼ਚਤ ਹੈ ਕਿ ਅਗਲੇ ਕੁਝ ਦਿਨਾਂ ਜਾਂ ਹਫਤਿਆਂ ਵਿੱਚ ਫੌਜ ਦੀ ਦਿਸ਼ਾ ਸਾਰੇ ਮੁਲਕ ਦੀ ਤਕਦੀਰ ਮੁਤਾਸਿਰ ਹੋਵੇਗੀ ਅਤੇ ਇਹ ਬਿਲਕੁਲ ਰਾਜ਼ ਵਿੱਚ ਹੈ।

ਸਕ੍ਰਿਪਟ: ਰਾਮ ਨਰੇਸ਼ ਪ੍ਰਸਾਦ ਗੁਪਤਾ

ਅਨੁਵਾਦਕ: ਨਿਤੇਸ਼