ਗੋਤਬਾਯਾ ਰਾਜਪਕਸ਼ੇ ਦੀ ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਵੱਜੋਂ ਹੋਈ ਚੋਣ

ਸ੍ਰੀਲੰਕਾ ‘ਚ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣਾਂ ਮੁਕੰਮਲ ਹੋਈਆਂ, ਜਿਸ ‘ਚ ਐਸ.ਐਲ.ਪੀ.ਪੀ. ਦੇ ਗੋਤਬਾਯਾ ਰਾਜਪਕਸ਼ੇ ਦੇਸ਼ ਦੇ ਸੱਤਵੇਂ ਰਾਸ਼ਟਰਪਤੀ ਚੁਣੇ ਗਏ।ਇੰਨਾਂ ਚੋਣਾਂ ‘ਚ ਉਨ੍ਹਾਂ ਨੂੰ 52.25% ਵੋਟਾਂ ਹਾਸਲ ਹੋਈਆਂ।ਸ੍ਰੀ ਰਾਜਪਕਸ਼ੇ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਅਨੁਰਾਧਾਪੁਰਾ ਵਿਖੇ ਹਲਫ ਲੈਣਗੇ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ ਹੋਰ ਆਗੂਆਂ ਨੇ ਸ੍ਰੀ ਰਾਜਪਕਸ਼ੇ ਨੂੰ ਉਨ੍ਹਾਂ ਦੀ ਇਸ ਜਿੱਤ ‘ਤੇ ਵਧਾਈ ਪੇਸ਼ ਕੀਤੀ ਹੈ।
ਪੀਐਮ ਮੋਦੀ ਨੇ ਆਪਣੇ ਵਧਾਈ ਸ਼ੰਦੇਸ਼ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਪੇਸ਼ ਕੀਤਾ ਅਤੇ ਨਾਲ ਹੀ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਇੱਛਾ ਨੂੰ ਪ੍ਰਗਟ ਕੀਤਾ।ਭਾਰਤ ਦੇ ਲੋਕਾਂ ਅਤੇ ਆਪਣੇ ਵੱਲੋਂ ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਸ਼੍ਰੀ ਰਾਜਪਕਸ਼ੇ ਦੀ ਯੋਗ ਅਗਵਾਈ ਹੇਠ ਸ੍ਰੀਲੰਕਾ ਦੇ ਲੋਕ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਦੀ ਰਾਹ ‘ਤੇ ਤਰੱਕੀ ਪਾਉਣਗੇ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਭਾਈਚਾਰਕ ਅਤੇ ਸਭਿਆਚਾਰਕ, ਇਤਿਹਾਸਿਕ ਤੇ ਸਭਿਅਕ ਸਬੰਧਾਂ ‘ਚ ਮਜ਼ਬੂਤੀ ਆਵੇਗੀ।
ਪੀਐਮ ਮੋਦੀ ਨੇ ਸ਼੍ਰੀਲੰਕਾ ਦੀ ਨਵੀਂ ਸਰਕਾਰ ਨਾਲ ਕੰਮ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ।ਦੂਜੇ ਪਾਸੇ ਸ੍ਰੀ ਰਾਜਪਕਸ਼ੇ ਨੇ ਵੀ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਾਹਰ ਕੀਤੀ ਤਾਂ ਜੋ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਦੱਸਣਯੋਗ ਹੈ ਕਿ ਭਾਰਤ ਵੱਲੋਂ ਸੁਰੱਖਿਆ ਅਤੇ ਵਿਕਾਸ ਕਾਰਜਾਂ ‘ਚ ਸ਼੍ਰੀਲੰਕਾ ਨੂੰ ਬਹੁਤ ਮਦਦ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇੰਨ੍ਹਾਂ ਖੇਤਰਾਂ ‘ਚ ਭਾਰਤ ਸ਼੍ਰੀਲੰਕਾ ਦਾ ਇੱਕ ਖਾਸ ਸਹਿਭਾਗੀ ਮੁਲਕ ਹੈ।ਹਾਲਾਂਕਿ ਮਹਿੰਦਾ ਰਾਜਪਕਸ਼ੇ ਦੇ ਦੂਜੇ ਕਾਰਜਕਾਲ ਦੌਰਾਨ ਭਾਰਤ-ਲੰਕਾਈ ਸੰਬਧਾਂ ‘ਚ ਕੁੱਝ ਤਣਾਅ ਵੇਖਣ ਨੂੰ ਮਿਿਲਆ ਹੈ।ਬਾਅਦ ‘ਚ ਸ੍ਰੀਲੰਕਾ ਦੀ ਕੌਮੀ ਏਕਤਾ ਸਰਕਾਰ (2015-19) ਦੇ ਕਾਰਜਕਾਲ ਦੌਰਾਨ ਦੋਵਾਂ ਸਰਕਾਰਾਂ ਦਰਮਿਆਨ ਆਪਸੀ ਸਮਝ ਮੁੜ ਬਹਾਲ ਹੋਈ।ਭਾਰਤ ਅਤੇ ਸ੍ਰੀਲੰਕਾ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸਮੇਂ-ਸਮੇਂ ‘ਤੇ ਕਈ ਮੰਗ ਪੱਤਰ ਵੀ ਸਹੀਬੱਧ ਕੀਤੇ।ਪਰ ਸ੍ਰੀਲੰਕਾ ‘ਚ ਘਰੇਲੂ ਵਿਰੋਧ ਅਤੇ ਪ੍ਰਸ਼ਾਸਨਿਕ ਦਿੱਕਤਾਂ ਦੇ ਚੱਲਦਿਆਂ ਇੰਨ੍ਹਾਂ ‘ਚੋਂ ਕਈ ਸਮਝੌਤੇ ਅਮਲ ‘ਚ ਨਾ ਲਿਆਂਦੇ ਜਾ ਸਕੇ।ਹੁਣ ਵੇਖਣਾ ਹੋਵੇਗਾ ਕਿ ਇੰਨ੍ਹਾਂ ਇਕਰਾਰਨਾਮਿਆਂ ਦੀ ਕਿਸਮਤ ਸ਼੍ਰੀ ਰਾਜਪਕਸ਼ੇ ਦੇ ਪ੍ਰਸ਼ਾਸਨ ‘ਚ ਖੁਲਦੀ ਹੈ ਜਾਂ ਫਿਰ ਨਹੀਂ।
ਸ੍ਰੀਲੰਕਾ ‘ਚ ਭਾਰਤੀ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕੀਤੇ ਜਾਣ ‘ਚ ਦੇਰੀ , ਸ੍ਰੀਲੰਕਾ ‘ਚ ਚੀਨੀ ਰਣਨੀਤਕ ਮੌਜੂਦਗੀ ‘ਚ ਵਾਧਾ, ਜੋ ਕਿ ਭਾਰਤੀ ਸੁਰੱਖਿਆ ਲਈ ਗੰਭੀਰ ਮੁੱਦਾ ਹੈ ਅਤੇ ਸ੍ਰੀਲੰਕਾਈ ਤਾਮਿਲਾਂ ‘ਚ ਸਿਆਸੀ ਤਾਲਮੇਲ ਦੀ ਘਾਟ ਵਰਗੇ ਕਈ ਅਜਿਹੇ ਮਸਲੇ ਹਨ , ਜੋ ਕਿ ਚਿੰਤਾ ਦਾ ਕਾਰਨ ਹਨ ਅਤੇ ਭਾਰਤ-ਸ੍ਰੀਲੰਕਾ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਸ੍ਰੀ ਗੋਤਬਾਯਾ ਰਾਜਪਕਸ਼ੇ ਦੀ ਜਿੱਤ ਨਾਲ, ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼ਾਸਨ ‘ਚ ਅਹਿਮ ਭੂਮਿਕਾ ਨਿਭਾਵੇਗਾ।ਸਪਸ਼ੱਟ ਹੈ ਕਿ ਹੁਣ ਨਵੇਂ ਪ੍ਰਸ਼ਾਸਨ ‘ਚ ਕੁੱਝ ਨਵੇਂ ਰਾਜਪਕਸ਼ੇ ਭਰਾ ਸ਼ਾਮਲ ਹੋਣਗੇ।ਇਸ ਲਈ ਵੇਖਣਾ ਖਾਸ ਹੋਵੇਗਾ ਕਿ ਨਵਾਂ ਪ੍ਰਸ਼ਾਸਨ ਚਿੰਤਾਵਾਂ ਵਾਲੇ ਮੁੱਦਿਆਂ ਨਾਲ ਕਿੰਝ ਨਜਿੱਠਦਾ ਹੈ।ਰਾਜਪਕਸ਼ੇ ਭਾਰਤ ਬੀਜਿੰਗ ਨਾਲ ਆਪਣੀ ਨੇੜਤਾ ਲਈ ਵੀ ਜਾਣੇ ਜਾਂਦੇ ਹਨ।ਜ਼ਿਕਰਯੋਗ ਹੈ ਕਿ ਮਹਿੰਦਾ ਰਾਜਪਕਸ਼ੇ ਪ੍ਰਸ਼ਾਸਨ ਦੌਰਾਨ ਗੋਤਬਾਯਾ ਰੱਖਿਆ ਸਕੱਤਰ ਸਨ।ਇਸ ਪ੍ਰਸ਼ਾਸਨ ਦੌਰਾਨ ਸ੍ਰੀਲੰਕਾ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਅਣਗੋਲਿਆ ਸੀ।ਬਹਿਰਹਾਲ ਬਾਅਧ ‘ਚ ਰਾਜਪਕਸ਼ੇ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਵੀ ਕੀਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਜੇਕਰ ਉਹ ਮੁੜ ਸੱਤਾ ‘ਚ ਆਏ ਤਾਂ ਅਜਿਹਾ ਨਾ ਕਰਨ ਦੀ ਵਚਨਬੱਧਤਾ ਪੇਸ਼ ਕੀਤੀ ਸੀ।
ਸ਼੍ਰੀ ਗੋਤਬਾਯਾ ਨੇ ਰੱਖਿਆ ਸਕੱਤਰ ਵੱਜੋਂ 2005-09 ਦੌਰਾਨ  ਐਲ.ਟੀ.ਟੀ.ਈ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।ਹਾਲਾਂਕਿ ਉਨਾਂ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਸਿਨਹਾਲਾ ਬੋਧੀ ਰਾਸ਼ਟਰਵਾਦੀ ਕੱਟੜਪੰਥੀ ਸਮੂਹਾਂ ਅਤੇ ਵਿਅਕਤੀਆਂ ਦੀ ਹਿਮਾਇਤ ਦੇ ਦੋਸ਼ ਲੱਗੇ ਸਨ।
2019 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੇਖਿਆ ਗਿਆ ਕਿ ਸ੍ਰੀਲੰਕਾ ਦੇ ਘੱਟ ਗਿਣਤੀ ਤਬਕੇ ਦੀਆਂ ਵਧੇਰੇਤਰ ਵੋਟਾਂ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਾਜਿਥ ਪ੍ਰੇਮਦਾਸਾ ਨੂੰ ਪਈਆਂ ਹਨ।ਹਾਲਾਂਕਿ ਸ੍ਰੀ ਗੋਤਬਾਯਾ ਰਾਜਪਕਸ਼ੇ ਨੇ ਕਿਹਾ ਹੈ ਕਿ ਉਹ ਸਾਰੇ ਸ੍ਰੀਲੰਕਾਈ ਲੋਕਾਂ ਦੇ ਰਾਸ਼ਟਰਪਤੀ ਹੋਣਗੇ।
ਚੋਣ ਜਿਤੱਣ ਤੋਂ ਬਾਅਧ ਦੇਸ਼ ਦੇ ਨਾਂਅ ਆਪਣੇ ਸੰਬੋਧਨ ‘ਚ ਸ੍ਰੀ ਰਾਜਪਕਸ਼ੇ ਨੇ ਕਿਹਾ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਚੁੱਕਣ ‘ਚ ਆਪਣਾ ਧਿਆਨ ਕੇਂਦਰਤ ਕਰਨਗੇ।ਸ੍ਰੀ ਗੋਤਬਾਯਾ ਤਾਮਿਲ ਪ੍ਰਸ਼ਨ ਪ੍ਰਤੀ ਕੀ ਰਵੱਈਆ ਰੱਖਦੇ ਹਨ ਭਾਰਤ ‘ਚ ਇਸ ਪੱਖ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ ਜਾਵੇਗਾ।
ਸੁਰੱਖਿਆ ਦੇ ਖੇਤਰ ‘ਚ ਗੋਤਬਾਯਾ ਦੀ ਅਗਵਾਈ ਹੇਠ ‘ਚ ਨਵੀਂ ਦਿੱਲੀ ਅਤੇ ਕੋਲੰਬੋ ਦਰਮਿਆਨ ਮਜ਼ਬੂਤ ਸਬੰਧਾਂ ਦੀ ਉਮੀਦ ਕੀਤੀ ਜਾ ਰਹੀ ਹੈ।ਦੁਵੱਲੇ ਸਬੰਧਾਂ ਦੇ ਸੰਪੂਰਨ ਖੇਤਰਾਂ ‘ਚ ਮਜ਼ਬੂਤੀ ਲਈ ਆਪਸੀ ਸਮਝ ਅਤੇ ਸਹਿਯੋਗ ਦਾ ਹੋਣਾ ਦੋਵਾਂ ਸਰਕਾਰਾਂ ਲਈ ਬਹੁਤ ਜ਼ਰੂਰੀ ਹੈ।ਘਰੇਲੂ ਕਾਰਕ ਵੀ ਦੁਵੱਲੇ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬੀਤੇ ਸਮੇਂ ‘ਚ ਅਜਿਹਾ ਹੋਇਆ ਵੀ ਹੈ।ਇਸ ਲਈ ਸ੍ਰੀ ਰਾਜਪਕਸ਼ੇ ਦੀ ਘੱਟ ਗਿਣਤੀ ਤਬਕੇ ਪ੍ਰਤੀ ਪਹੁੰਚ, ਮਨੁੱਖੀ ਅਧਿਕਾਰਾਂ ਦੇ ਮੁੱਦੇ ਅਤੇ ਸੁਲਹਾ ਵਿਧੀ ਭਾਰਤ-ਸ੍ਰੀਲੰਕਾ ਸਬੰਧਾਂ ਨੂੰ ਪ੍ਰਭਾਵਿਤ ਕਰੇਗੀ।ਭਾਰਤ-ਸ਼੍ਰੀਲੰਕਾ ਸਬੰਧਾਂ ਦਾ ਭਵਿੱਖ ਹੁਣ ਗੋਤਬਾਯਾ ਰਾਜਪਕਸ਼ੇ ਪ੍ਰਸ਼ਾਸਨ ਦੀ ਯੋਗਤਾ ਅਤੇ ਇੱਛਾ ‘ਤੇ ਨਿਰਭਰ ਕਰੇਗਾ ਕਿ ਉਹ ਆਪਣੀ ਸਿਆਸੀ, ਆਰਥਿਕ ਅਤੇ ਸੁਰੱਖਿਆ ਮਦਦ ਲਈ ਕਿਸੇ ਇੱਕ ਮੁਲਕ ਨਾਲ ਪੱਖਪਾਤੀ ਰਵੱਈਏ ਨੂੰ ਮਹੱਤਤਾ ਦਿੱਤੇ ਬਿਨ੍ਹਾਂ ਆਪਣੀ ਸੰਤੁਲਿਤ ਵਿਦੇਸ਼ ਨੀਤੀ ਦੀ ਪਾਲਣਾ ਕਰਨ।
ਸਕ੍ਰਿਪਟ: ਡਾ. ਗੁਲਬੀਨ ਸੁਲਤਾਨਾ, ਖੋਜ ਵਿਸ਼ਲੇਸ਼ਕ, ਇਡਸਾ