ਪੁਲਾੜ ‘ਚ ਭਾਰਤ ਦੀਆਂ ਵੱਡੀਆਂ ਪੁਲਾਘਾਂ

ਭਾਰਤ ਨੇ ਪੁਲਾੜ ਜਗਤ ਅੰਦਰ ਨਵਾਂ ਇਤਿਹਾਸ ਰਚਦੇ ਹੋਏ ਆਂਧਰਾ ਪ੍ਰਦੇਸ਼ ਦੇ ਸ਼ਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ ਸੀ 47 ਰਾਹੀਂ ‘ਪੁਲਾੜ ਦੀ ਸਭ ਤੋਂ ਤੇਜ਼’ ਅੱਖ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਸ ਪੀਐਸਐਲਵੀ ਸੀ 47 ਵਿਚ 13 ਅਮਰੀਕੀ ਨੈਨੋ ਸੈਟਲਾਈਟਸ ਦੇ ਨਾਲ ਨਾਲ ਤੀਸਰੀ ਜਨਰੇਸ਼ਨ ਦਾ ਕਾਰਟੋਸੈਟ 3 ਨੂੰ ਨਾਲ ਲਾਂਚ ਕੀਤਾ ਗਿਆ ਹੈ। ਲਾਂਚ  ਕਰਨ ਦੇ 17 ਮਿੰਟ ਬਾਅਦ ਹੀ ਸੀ 47 ਨੇ ਕਾਰਟੋਸੈਟ ਨੂੰ ਉਸਦੇ ਆਰਬਿਟ ਵਿਚ ਸਫਲਤਾਪੂਰਵਕ ਉਤਾਰ ਦਿੱਤਾ ਅਤੇ ਇਸਦੇ ਨਾਲ ਹੀ 13 ਅਮਰੀਕੀ ਨੈਨੋ ਸੈਟਲਾਈਟਸ ਨੂੰ ਵੀ ਆਰਬਿਟ ਵਿਚ ਸਥਾਪਿਤ ਕਰ ਦਿੱਤਾ।
ਪੁਲਾੜ ਵਿਚ ਭਾਰਤ ਦੀ ਤਿੱਖੀ ਅੱਖ ਦੇ ਨਾਮ  ਨਾਲ ਜਾਣਿਆ ਜਾ ਰਿਹਾ ਪੀਐਸਐਲਵੀ ਆਪਣੀਆਂ ਕਈ ਵਿਸ਼ੇਸ਼ਤਾਵਾਂ ਕਾਰਣ ਚਰਚਾਵਾਂ ਵਿਚ ਹੈ । ਚੰਦਰਯਾਨ 2 ਦੇ ਬਾਅਦ ਭਾਰਤ ਦੇ ਪਹਿਲੇ ਸਪੇਸ ਮਿਸ਼ਨ ਨੂੰ ਅਜਿਹਾ ਨਾਮ ਇਸ  ਲਈ ਦਿੱਤਾ ਜਾ ਰਿਹਾ  ਹੈ ਕਿ ਕਾਰਟੋਸੈਟ 3 ਦੇ  ਕੈਮਰੇ ਦਾ ਸਪੈਸ਼ਿਅਲ ਅਤੇ ਗਰਾਊੰਡ ਰੈਜੂਲੇਸ਼ਨ ਕਾਫੀ ਜਿਆਦਾ ਹੈ। ਇਸ ਵਿਚ ਦੁਨੀਆ ਦੇ  ਸਭ ਤੋਂ ਜਿਆਦਾ ਸ਼ਕਤੀਸਾਲੀ ਕੈਮਰੇ ਲੱਗੇ ਹੋਏ ਹਨ। । ਇਸਦੀ ਸਹਾਇਤਾ ਨਾਲ 509 ਕਿਲੋਮੀਟਰ ਦੀ ਉਚਾਈ ਤੋਂ ਧਰਤੀ ਦੀਆਂ  ਬੇਹਦ ਸਾਫ ਤਸਵੀਰਾਂ ਲਈਆਂ ਜਾ ਸਕਦੀਆਂ ਹਨ। ਇਸਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਏਨੀ ਉਚਾਈ ਤੋਂ ਜਮੀਨ ਉਤੇ ਅਜਿਹੀਆਂ ਦੋ ਚੀਜਾਂ ਵਿਚਕਾਰ ਉਸ ਅੰਤਰ ਦਾ ਵੀ  ਪਤਾ ਲਗਾ ਸਕਦਾ ਹੈ, ਜਿਹਨਾਂ ਵਿਚਕਾਰ ਦੂਰੀ 25 ਸੈਟੀਮੀਂਟਰ ਹੋਵੇ।
ਇਸਦੀ ਸਹਾਇਤਾ ਨਾਲ ਇਨਫਰਸਕੱਚਰ ਯੌਜਨਾਵਾ,ਕੋਸਟਲ ਜਮੀਨ ਦਾ ਇਸਤੇਮਾਲ ਅਤੇ ਨਿਰਮਾਣ, ਸੜਕਾਂ ਦੇ ਨੈਟਵਰਕ ਨੂੰ ਮਾਨੀਟਰ ਕਰਨਾ, ਭਗੋਲਿਕ ਸਥਿਤੀਆਂ  ਵਿਚ ਆਉਂਦੇ ਬਦਲਾਅ ਦੀ ਪਹਿਚਾਣ ਕਰਨ ਵਾਲੇ ਕੰਮਾਂ ਦਾ ਪਤਾ ਲਗਾਇਆ ਜਾ ਸਕਦਾ ਹੈ।। 1625 ਕਿਲੋ  ਵਾਲਾ ਇਹ ਸੈਟੇਲਾਈਟ  ਪੰਜ ਸਾਲ ਤੱਕ ਆਰਬਿਟ ਵਿਚ ਰਹੇਗਾ।
ਇਸਦੇ ਨਾਲ ਹੀ ਇਹ ਕਾਰਟੋਸੈਟ ਸੈਨਾ ਲਈ ਵੀ ਕਾਫੀ ਲਾਹੇਵੰਦ ਸਾਬਿਤ ਹੋਵੇਗਾ।  ਇਸ ਨਾਲ ਸੈਨਾ ਦੀ ਸਪੈਸ ਸਰਵੀਲੈਂਸ ਦੀ ਵੀ ਤਾਕਤ ਵਧੇਗੀ। ਪੈਨਨਕਰੋਮੈਟਿਕ ਪੱਧਰ ਤੇ ਇਹ 16 ਕਿਲੋਮੀਟਰ ਦੂਰੀ ਦੀ ਵਿਸ਼ੇਸ਼ ਖੇਤਰ ਨੂੰ  ਕਵਰ ਕਰ ਸਕਦਾ ਹੈ। ਜਦੋਂ ਕਿ ਇਸਤੋਂ ਪਹਿਲਾਂ ਲਾਂਚ ਕੀਤੇ ਕਿਸੇ ਵੀ ਸੈਟਲਾਈਟ ਵਿਚ ਅਜਿਹੀ ਤਾਕਤ ਨਹੀਂ ਸੀ। ਇਸਦੀ ਇਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਮਲਟੀ ਸਪੈਕਟਮ ਅਤੇ ਹਾਈਪਰ  ਸਪੈਕਟਰਮ ਨੂੰ ਕੈਪਚਰ ਕੀਤਾ ਜਾ ਸਕਦਾ ਹੈ। ਜਿਸਦੀ ਸਹਾਇਤਾ ਨਾਲ ਸੁਰਖਿਆ ਬੱਲ ਜੂਮ ਕਰਕੇ ਦੁਸ਼ਮਣਾਂ ਦੇ ਟਿਕਾਣਿਆਂ  ਦੀ ਖੋਜ ਕਰ ਸਕਦੇ ਹਨ।
ਪੀਐਸਐਲਵੀ ਦੀ ਸ਼ਫਲਤਾ ਤੋਂ ਬਾਅਦ ਭਾਰਤ ਦਾ ਅਗਲਾ ਨਿਸ਼ਾਨਾ ਚੰਦਰਮਾ ਅਤੇ ਮੰਗਲ ਗ੍ਰਹਿ ਉਤੇ ਜਾਣ ਦਾ ਹੈ। ਇਸਰੋ ਇਸ ਵਾਸਤੇ ਆਪਣੇ ਦੇਸ਼ ਵਾਸੀਆਂ ਨੂੰ ਪੁਲਾੜ ਵਿਚ ਭੇਜਣ ਦੀ ਤਿਆਰੀ ਵਿਚ ਵੀ ਹੈ। ਦੇਸ਼ ਦੀ ਸੁਤੰਤਤਾ ਦੀ 75  ਵੀ ਵਰੇਗੰਢ ਜੋ 2022 ਵਿਚ ਆ ਰਹੀ ਹੈ, ਤੋਂ ਪਹਿਲਾਂ ਇਸਰੋਂ ਆਪਣੇ ਦੇਸ਼ ਵਾਸੀਆਂ ਨੂੰ ਨਵੀਂ ਧਰਤੀ ਦੇ ਦਰਸ਼ਨ ਕਰਵਾਉਣ ਵਾਸਤੇ ਯਤਨਸ਼ੀਲ ਹੈ.ਅਤੇ ਇਸ ਪਿੱਛੇ ਇਸਰੋ ਨੂੰ ਇਹ ਪੂਰੀ ਉਮੀਦ ਹੈ ਕਿ ਉਹ ਇਸ ਮਿਸ਼ਨ ਵਿਚ ਜਰੂਰ ਸਫਲ ਹੋਵੇਗਾ।