ਅਮਰੀਕੀ ਰਾਸ਼ਟਰਪਤੀ ਦੀ ਚੋਣ ਵਾਸਤੇ ਰਸਮੀ ਪ੍ਰਕਿਰਿਆ ਦੀ ਸ਼ੁਰੂਆਤ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲਗਭਗ ਇਕ ਸਾਲ ਲੰਮੀ ਪ੍ਰਕਿਰਿਆ ਹੈ, ਜਿਸ ਵਾਸਤੇ ਉਥੋਂ ਦੀਆਂ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਆਪਣੇ ਉਮੀਦਵਾਰ ਨੂੰ ਨਾਮਜਦ ਕਰਨ ਵਾਸਤੇ ਮੁੰਹਿਮ ਦੀ ਸ਼ੁਰੂਆਤ ਕਰਦੀਆਂ ਹਨ। ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀ ਅਮਰੀਕਾ ਦੀਆਂ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਹਨ।

ਰਿਪਬਲਿਕਨ ਪਾਰਟੀ ਨਾਲ ਸਬੰਧਿਤ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਰਡ ਟਰੰਪ ਹੀ, ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਉਮੀਦਵਾਰ ਹੋਣਗੇ, ਜਦੋਂ ਕਿ ਦੂਸਰੇ ਪਾਸੇ ਨਵੰਬਰ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਾਸਤੇ ਡੈਮੋਕਰੇਟਿਕ ਪਾਰਟੀ ਦੇ ਕਈ ਉਮੀਦਵਾਰ ਕਤਾਰ ਵਿਚ ਹਨ।

ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਿਚ ਕੀਤਾ ਜਾਂਦਾ ਹੈ, ਜਿਸ ਵਿਚ ਪਾਰਟੀ ਦੇ ਡੈਲੀਗੇਟ ਇੱਕਠੇ ਹੋ ਕੇ ਉਮੀਦਵਾਰ ਦਾ ਨਾਮ ਨਾਮਜਦ ਕਰਦੇ ਹਨ ਕਿ ਉਹਨਾਂ ਦੀ ਪਾਰਟੀ ਵਲੋਂ ਇਸ ਅਹੁਦੇ ਵਾਸਤੇ ਕੌਣ ਪ੍ਰਤੀਨਿਧ ਹੋਵੇਗਾ।

ਅਮਰੀਕਾ ਦੀ ਚੋਣ ਪ੍ਰਣਾਲੀ ਵਿਚ ਪ੍ਰਾਇਮਰੀ ਅਤੇ ਨਾਮਜਦ ਕਰਨ ਦੀ ਪ੍ਰਕਿਰਿਆ ਮਹੱਤਵਪੂਰਣ ਪ੍ਰਕਿਰਿਆਵਾਂ ਹਨ। ਮੁੱਢਲੀ ਪ੍ਰਕਿਰਿਆ ਦੇ ਅੰਤਰਗਤ ਵੱਖ ਵਾਖ ਰਾਜਾਂ ਦੇ ਪਾਰਟੀ ਮੈਂਬਰ ਇਕੱਠੇ ਹੁੰਦੇ ਹਨ ਅਤੇ ਪਾਰਟੀ ਦੇ ਕੌਂਮੀ ਸੰਮੇਲਨ ਵਾਸਤੇ ਡੈਲੀਗੇਟਾਂ ਦੇ ਚੋਣ ਕਰਦੋ ਹਨ। ਇਹ ਚੋਂਣ ਗੁਪਤ ਤਰੀਕੇ ਨਾਲ ਹੁੰਦੀ ਹੈ, ਜਦੋਂ ਕਿ ਦੂਸਰੇ ਪਾਸੇ ਨਾਮਜਦ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੱਥ ਖੜੇ ਕਰਕੇ ਜਾਂ ਡੈਲੀਗੇਟਾਂ ਨੂੰ ਗਿਣ ਕੇ ਕੀਤੀ ਜਾਂਦੀ ਹੈ.

ਰਾਸ਼ਟਰਪਤੀ ਦੇ ਅਹੁਦੇ ਵਾਸਤੇ ਉਮੀਦਵਾਰ ਦੀ ਚੋਣ ਵਾਸਤੇ ਪਹਿਲੀ ਮੁੱਢਲੀ ਪ੍ਰਕਿਰਿਆ ਅਮਰੀਕਾ ਦੈ ਨਿਊ ਹੈਪਾਸ਼ਾਇਰ ਸ਼ਹਿਰ ਵਿਚ ਹੁੰਦੀ ਹੈ,ਜਦੋਂ ਕਿ ਨਾਮਜਦ ਕਰਨ ਦੀ ਪ੍ਰਕਿਰਿਆ ਆਯੋਵਾ ਸ਼ਹਿਰ ਵਿਚ ਕੀਤੀ ਜਾਂਦੀ ਹੈ। ਇਹਨਾਂ ਦੋਵਾਂ ਪ੍ਰਕਿਰਿਆਵਾਂ ਵਿਚ ਜੋ ਉਮੀਦਵਾਰ ਵਧੀਆ ਪ੍ਰਦਰਸ਼ਨ ਕਰਦੇ ਹਨ, ਉਹਨਾਂ ਨੂੰ ਹੀ ਨੈਸ਼ਨਲ ਕਨਵੈਨਸ਼ਨ ਵਿਚ ਚੁਣ ਲਿਆ ਜਾਂਦਾ ਹੈ।

ਡੈਮੋਕਰੇਟਿਕ ਪਾਰਟੀ ਵਲੋਂ ਆਪਣੇ ਉਮੀਦਵਾਰ ਦੀ ਚੋਣ ਵਾਸਤੇ 3 ਫਰਵਰੀ 2020 ਨੂੰ ਆਯੋਵਾ ਵਿਖੇ ਨਾਮਜਦਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜਿਸ ਵਿਚ 28 ਉਮੀਦਵਾਰਾਂ ਵਲੋਂ ਇਸ ਅਹੁੱਦੇ ਵਾਸਤੇ ਆਪਣੇ ਪੱਖ ਵਿਚ ਮੁੰਹਿਮ ਚਲਾਈ ਗਈ । ਬਾਦ ਵਿਚ ਇਹ ਗਿਣਤੀ 12 ਤੱਕ ਥੱਲੇ ਆ ਗਈ। ਡੈਮੋਕਰੇਟਿਕ ਪਾਰਟੀ ਵਲੋਂ 41 ਡੈਲੀਗੇਟਾਂ ਨੂੰ ਕੌਮੀ ਸੰਮੇਲਨ ਵਿਚ ਭੇਜਣ ਲਈ ਚੁਣਿਆ ਗਿਆ।

ਡੈਮੋਕਰੇਟਿਕ ਪਾਰਟੀ ਦਾ ਆਯੋਵਾ ਨਾਮਜਦਗੀ ਸੰਮੇਲਨ ਨਤੀਜਿਆਂ ਦੇ ਐਲਾਨ ਵਿਚ ਦੇਰੀ ਹੋਣ ਕਾਰਣ ਕਾਫੀ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ , ਕਿਉੁਂਕਿ ਪਾਰਟੀ ਵਲੋਂ ਇਸ ਸਭ ਲਈ ਇਕ ਮਹਿੰਗੀ ਮੋਬਾਈਲ ਐਪ ਨੂੰ ਵਰਤੋਂ ਵਿਚ ਲਿਆ ਗਿਆ ਸੀ, ਪਰ ਉਸ ਵਲੋਂ ਨਤੀਜਿਆਂ ਦੀ ਰਿਪੋਰਟਿੰਗ ਵਿਚ ਦੇਰੀ ਕਾਰਣ ਪਾਰਟੀ ਦੀ ਦਿੱਖ ਨੂੰ ਭਾਰੀ ਧੱਕਾ ਲੱਗਾ।

2020 ਵਿਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਸਮੁੱਚਾ ਵਿਸ਼ਵ ਬਹੁਤ ਉਤਸਕਤਾ ਅਤੇ ਤੀਬਰਤਾ ਨਾਲ ਵੇਖ ਰਿਹਾ ਹੈ, ਕਿਉਂਕਿ ਇਸ ਚੋਣ ਪ੍ਰਕਿਰਿਆ ਵਿਚ ਮੌਜੂਦਾ ਰਾਸ਼ਟਰਪਤੀ ਡੋਨਾਰਡ ਟਰੰਪ ਦੂਸਰੀ ਵਾਰ ਹਿੱਸਾ ਲੈ ਰਹੇ ਹਨ। ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਉਹ ਅਮਰੀਕੀ ਰਾਜਨੀਤੀ, ਸਮਾਜ ਅਤੇ ਵਿਦੈਸਾਂ ਵਿਚ ਵਸੇ ਅਮਰੀਕੀ ਪ੍ਰਵਾਸੀਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਹਾਲ ਵਿਚ ਉਹਨਾਂ ਖਿਲਾਫ ਮਹਾਂ ਦੋਸ਼ ਦਾ ਮਤਾ ਡੈਮੋਕਰੇਟਿਕ ਪਾਰਟੀ ਵਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਸੀ, ਪਰ ਰਿਪਬਲਿਕਨ ਪਾਰਟੀ ਦੇ ਦਬਬਦੇ ਵਾਲੇ ਸੰਸਦ ਵਲੋ ਡੋਨਾਰਡ ਟਰੰਪ ਨੂੰ ਇਸ ਮਹਾਂਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ।

ਹੁਣ ਵੇਖਣਾ ਇਹ ਹੈ ਕਿ ਅਮਰੀਕੀ ਵੋਟਰਾਂ ਦਾ ਡੋਨਾਰਡ ਟਰੰਪ ਕਿਸ ਤਰਾਂ ਸਾਹਮਣਾ ਕਰਦੇ ਹਨ?

ਵਰਣਨਯੋਗ ਗੱਲ ਇਹ ਹੈ ਕਿ ਅਮਰੀਕੀ ਵਿਕਾਸ ਦਰ ਰੁਜਗਾਰ ਪੈਦਾ ਕਰਨ ਦੇ ਸੰਦਰਭ ਵਿਚ ਤੁਲਨਾਤਮਕ ਪ੍ਰਦਰਸ਼ਨ ਪੇਸ਼ ਕਰ ਰਹੀ ਹੈ। ਟਰੰਪ ਨੇ ਸਹਿਯੋਗੀ ਅਤੇ ਵਿਰੋਧੀ ਧਿਰਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਅਮਰੀਕੀ ਸੈਨਾ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ‘ਅਮਰੀਕਾ ਗ੍ਰੇਟ ਅਗੈਨ’ ਹੋਵੇਗਾ। ਇਸ ਵਾਰ ਉਹ ਦਾਅਵਾ ਕਰ ਰਿਹਾ ਹੈ ਕਿ ਉਸਨੇ ਲੋਕਾਂ ਨਾਲ ਉਪਰੋਕਤ ਸੰਦਰਭ ਵਿਚ ਕੀਤੇ ਸਭ ਵਾਅਦੇ ਪੂਰੇ ਕੀਤੇ ਹਨ।

ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਹੁਣ ਅਮਰੀਕੀ ਵੋਟਰ ਕਿਸ ਤਰਾਂ ਆਪਣੇ ਸੈਨੇਟ ਦੇ ਮੈਂਬਰਾਂ ਉਤੇ ਵਿਸ਼ਵਾਸ ਕਰਕੇ ਉਹਨਾਂ ਦੇ ਹੱਕ ਵਿਚ ਵੋਟ ਕਰਨਗੇ, ਕਿਉਂਕਿ ਉਹ ਟਰੰਪ ਦੀ ਯੂਕੇਰਨ ਵਿਚ ਹੋਈਆੰ ਚੋਣਾਂ ਦੌਰਾਨ ਨਿਭਾਈ ਭੂਮਿਕਾ ਨੂੰ ਪ੍ਰਿੰਟ, ਬਿਜਲਈ ਅਤੇ ਸ਼ੋਸ਼ਲ ਮੀਡੀਆ ਰਾਹੀਂ ਦੇਖ ਚੁੱਕੇ ਹਨ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਕਿ 2016 ਵਿਚ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਵਿਚ ਰੂਸ ਨੇ ਕਿਸ ਤਰਾਂ ਦੀ ਦਖਲਅੰਦਾਜੀ ਕਰ ਕੇ ਟਰੰਪ ਨੂੰ ਜੋਤੂ ਬਣਾਇਆ ਸੀ।

ਅਮਰੀਕਾ ਵਿਚ ਚੋਣਾਂ ਉਥੋ ਦੀ ਆਰਥਿਕਤਾ ਅਤੇ ਸਮਾਜਿਕ ਸਥਿਤੀ ਦੇ ਸੰਦਰਭ ਵਿਚ ਹੁੰਦੀਆਂ ਰਹੀਆਂ ਹਨ, ਜਦੋਂ ਕਿ ਟਰੰਪ ਉਥੋਂ ਦੀ ਆਰਥਿਕਤਾ ਪ੍ਤੀ ਉਦਾਸੀਨਤਾ ਦੀ ਨੀਤੀ ਅਪਣਾ ਕੇ ਇਸਨੂੰ ਨਜਰਅੰਦਾਜ ਕਰਦਾ ਰਿਹਾ ਹੈ। ਇਸਦੇ ਨਾਲ ਹੀ ਉਹ ਇਹ ਦਾਅਵਾ ਵੀ ਕਰਦਾ ਰਿਹਾ ਹੈ ਕਿ ਉਸਨੇ ਅਮਰੀਕੀ ਫੌਜ ਨੂੰ ਵਿਦੇਸ਼ੀ ਉਲਝਣਾਂ ਤੋ ਮੁਕਤ ਰੱਖਿਆ ਹੈ।

ਦੂਸਰੇ ਪਾਸੇ ਡੈਮੋਕਰੇਟਿਵ ਪਾਰਟੀ ਦੀਆਂ ਵੀ ਆਪਣੀ ਸਮੱਸਿਆਵਾਂ ਹਨ। ਜਿਸ ਕਾਰਣ ਉਹ ਅਜੇ ਤੱਕ ਆਪਣੇ ਪਾਰਟੀ ਵਲੋ ਰਾਸਟਰਪਤੀ ਦੇ ਅਹੁੱਦੇ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀ ਕਰ ਸਕੀ, ਕਿਉਂਕਿ ਸਾਬਕਾ ਉਪ ਰਾਸ਼ਟਰਪਤੀ ਜੋਬਿਡੇਨ ਆਯੋਵਾ ਵਿਖੇ ਆਪਣੇ ਪੱਖ ਚੰਗੀ ਤਰਾਂ ਪੇਸ਼ ਨਹੀਂ ਕਰ ਸਕੇ ਅਤੇ ਸੈਨੇਟਰ ਬਰਨੀ ਸੈਂਡਰਸ ਆਪਣੀਆਂ ਸਮਾਜਵਾਦੀ ਨੀਤੀਆਂ ਕਾਰਣ ਸਰਮਾਏਦਦਾਰੀ ਵਰਗ ਦਾ ਸਮਰਥਨ ਹਾਸਿਲ ਕਰਨ ਵਿਚ ਅਸਮੱਰਥ ਰਹੇ ਹਨ। ਨੋਟ ਬੰਦੀ ਸਬੰਧੀ ਵੀ ਉਸਦਾ ਪੱਖ ਸ਼ਪੱਸ਼ਟ ਨਹੀਂ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਡੈਮੋਕਰੇਟਿਕ ਪਾਰਟੀ ਵਲੇਂ ਟਰੰਪ ਦਾ ਸਾਹਮਣਾ ਕੌਣ ਕਰੇਗਾ?

ਭਾਰਤ ਵਿਸ਼ਵ ਦਾ ਸਭ ਤੋਂ ਪੁਰਾਣਾ ਲੋਕਤੰਤਰੀ ਦੇਸ਼ ਇਸ ਸਾਰੇ ਨੂੰ ਬਹੁਤ ਬਾਰੀਕੀ ਨਜਰ ਨਾਲ ਦੇਖ ਰਿਹਾ ਹੈ।

ਪ੍ਰੋ ਚਿੰਤਾਮਨੀ ਮਹਾਂਪਾਤਰਾ, ਰੈਕਟੇਅਰ ਅਤੇ ਪ੍ਰੋ ਵਾਈਸ ਚਾਂਸਲਰ,ਜੇੇ.ਐਨ.ਯੂ