ਤਾਲਿਬਾਨ ਲੜਾਕੂਆਂ ਨੇ ਪਾਕਿ ਸੁਰੱਖਿਆ ਨਾਲ ਗੁਪਤ ਸਮਝੌਤੇ ਦਾ ਕੀਤਾ ਦਾਅਵਾ

ਪਾਕਿਸਤਾਨ ਦੀ ਜੋ ਸਥਿਤੀ ਸਭਨਾਂ ਦੇ ਸਾਹਮਣੇ ਹੈ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਵੇਂ ਪਾਕਿਸਤਾਨ ਦੀ ਸਥਾਪਨਾ ਦੀ ਉਮੀਦ ਕੋਸਾਂ ਦੂਰ ਹੈ।ਕਿਸੇ ਵੀ ਮੁਲਕ ਜਾਂ ਕੌਮ ਦੀ ਪ੍ਰਣਾਲੀ ‘ਚ ਜਮਹੂਰੀ ਕਦਰਾਂ ਕੀਮਤਾਂ ਨੂੰ ਤਰਜੀਹ ਦਿੱਤੇ ਜਾਣਾ ਹੀ ਸਫਲ ਲੋਕਤੰਤਰ ਦੀ ਮੂਲ ਸ਼ਰਤ ਹੁੰਦੀ ਹੈ।ਕਿਸੇ ਵੀ ਦੇਸ਼ ‘ਚ ਲੋਕ ਵਿਰੋਧੀ ਸੰਸਥਾਵਾਂ ਅਤੇ ਪਾਰਟੀਆਂ ਸੱਤਾ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੀਆਂ ਹਨ ਅਤੇ ਪਾਕਿਸਤਾਨ ਵਰਗੇ ਮੁਲਕ ‘ਚ ਅਜਿਹੇ ਅੰਸਰਾਂ ਨੂੰ ਜਲਦੀ ਸਫਲਤਾ ਮਿਲਦੀ ਹੈ।ਮੌਜੂਦਾ ਸਮੇਂ ‘ਚ ਪਾਕਿਸਤਾਨ ਨੂੰ ਜਿੱਥੇ ਆਪਣੇ ਅਤੀਤ ਤੋਂ ਸਬਕ ਲੈਣ ਦੀ ਜ਼ਰੂਰਤ ਹੈ , ਉੱਥੇ ਹੀ ਦੇਸ਼ ਵਿਰੋਧੀਆਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਸਬਕ ਸਿਖਾਉਣ ਦੀ ਵਧੇਰੇ ਲੋੜ ਹੈ।
ਹਾਲ ਹੀ ਦੇ ਦਿਨਾਂ ‘ਚ ਆਲਮੀ ਪੱਧਰ ‘ਤੇ ਇਹ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਪਾਕਿਸਤਾਨ ‘ਚ ਉਦਾਰਵਾਦੀ ਪੱਤਰਕਾਰਾਂ ਅਤੇ ਬੇਕਸੂਰ ਲੋਕਾਂ ‘ਤੇ ਤਸ਼ੱਦਦ ਢਾਇਆ ਜਾ ਰਿਹਾ ਹੈ।ਕਿਸੇ ਵੀ ਸਭਿਅਕ ਸਮਾਜ ‘ਚ ਰਹਿ ਰਹੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਜ਼ਰੂਰ ਹੁੰਦਾ ਹੈ ਅਤੇ ਕਿਸੇ ਵੀ ਮਸਲੇ ‘ਤੇ ਉਹ ਬੇਝਿਜਕ ਬੋਲ ਵੀ ਸਕਦੇ ਹਨ।
ਪਾਕਿਸਤਾਨੀ ਮੀਡੀਆ ਨੇ ਪਸ਼ਤੂਨ ਸੁਰੱਖਿਆ ਲਹਿਰ ਦੇ ਮੁੱਖੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਹੱਕ ‘ਚ ਉਤਰੇ ਪ੍ਰਦਰਸ਼ਨਕਾਰੀਆਂ ਨਾਲ ਜੋ ਬਦਸਲੂਕੀ ਪ੍ਰਸ਼ਾਸਨ ਵੱਲੋਂ ਕੀਤੀ ਗਈ, ਉਸ ਦੀ ਕੋਈ ਖਬਰ ਸਾਰ ਨਹੀਂ ਲਈ ਗਈ ਹੈ।ਪਰ ਸੋਸਲ ਮੀਡੀਆ ‘ਤੇ ਪਾਕਿ ਹਕੂਮਤ ਦੇ ਇਸ ਵਰਤੀਰੇ ਦੀ ਖੁੱਲ੍ਹ ਕੇ ਆਲੋਚਨਾ ਹੋਈ ਹੈ।ਇੱਥੋਂ ਤੱਕ ਕਿ ਗੈਰ ਪਾਕਿ ਪੱਤਰਕਾਰਾਂ ਨੇ ਵੀ ਇਸ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਪਰ ਪਾਕਿ ਹਕੂਮਤ ਦੇ ਕੰਨ ‘ਤੇ ਜੂੰ ਵੀ ਨਹੀਂ ਸਰਕ ਰਹੀ ਹੈ।ਪਾਕਿਸਤਾਨ ਦੀ ਇਸ ਰਣਨੀਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਉਸ ਨੇ ਵਿਦੇਸ਼ੀ ਪੱਤਰਕਾਰਾਂ ਅਤੇ ਪਸ਼ਤੂਨ ਲੇਖਕਾਂ ਅਤੇ ਵਿਦੇਸ਼ੀ ਬੁੱਧੀਜੀਵਿਆਂ ਤੋਂ ਦੂਰ ਰਹਿਣ ਦਾ ਸੋਚਿਆ ਹੈ। ਇਸ ਦੀ ਤਾਜ਼ਾ ਮਿਸਾਲ ਹੈ ਬਹਿਰੀਨ ‘ਚ ਇੰਟਰਪੋਲ ਦੀ ਮਦਦ ਨਾਲ ਪਸ਼ਤੂਨ ਜਨਤਾ ਦੇ ਕਵੀ ਗਿਲਮਨ ਪਸ਼ਤੂਨ ਦੀ ਗ੍ਰਿਫਤਾਰੀ।ਪਾਕਿ ਹਕੂਮਤ ਇਕ ਪਾਸੇ ਪਸ਼ਤੂਨ ਸੁਰੱਖਿਆ ਲਹਿਰ ਦੀ ਸਥਾਪਨਾ ਪ੍ਰਤੀ ਸਖ਼ਤ ਰਵੱਈਆ ਰੱਖ ਰਹੀ ਹੈ ਦੂਜੇ ਪਾਸੇ ਉਹ ਕੱਟੜਪੰਥੀ ਅਤੇ ਦਹਿਸ਼ਤਗਰਦ ਸਮੂਹਾਂ ਨੂੰ ਆਪਣੀ ਸਰਪ੍ਰਸਤੀ ਪ੍ਰਦਾਨ ਕਰ ਰਹੀ ਹੈ। ਇਹ ਦੂਮੁਇਆ ਪੱਖ ਕਿਉਂ? ਪਾਕਿਸਤਾਨ ਦੀ ਇਸ ਦੁਵੱਲੀ ਨੀਤੀ ਨੂੰ ਹੁਣ ਹਰ ਕੋਈ ਚੰਗੀ ਤਰ੍ਹਾਂ ਨਾਲ ਸਮਝਦਾ ਹੈ।
ਤਾਲਿਬਾਨ ਦੇ ਬੁਲਾਰੇ ਅਹਿਸਾਨੁੱਲਾ ਅਹਿਸਾਨ ਨੇ ਹਜ਼ਾਰਾਂ ਹੀ ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ ਪਰ ਉਹ ਪਾਕਿ ਫੌਜ ਦੇ ਹੱਥੋਂ ਭੱਜਣ ‘ਚ ਫਰਾਰ ਰਿਹਾ।ਇਹ ਕਿਵੇਂ ਸੰਭਵ ਹੋਇਆ? ਸਭਨਾਂ ਲਈ ਵੱਡਾ ਸਵਾਲ ਹੈ।ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੁਲਕ ਦੇ ਗ੍ਰਹਿ ਮੰਤਰੀ ਏਜਾਜ਼ ਸ਼ਾਹ ਅਤੇ ਸੰਘੀ ਰੱਖਿਆ ਮੰਤਰੀ ਪਰਵੇਜ਼ ਖਟਕ ਨੂੰ ਜਦੋਂ ਅਹਿਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਆਪਣੇ ਆਪ ਨੂੰ ਅਣਜਾਨ ਦੱਸਿਆ।ਕੁੱਝ ਨਿਰੀਖਕਾਂ ਦਾ ਕਹਿਣਾ ਹੈ ਕਿ ਅੀਹਸਾਨ ਨੂੰ ਰਾਜਨੀਤਿਕ ਉਦੇਸ਼ ਲਈ ਵਰਤਿਆ ਜਾਵੇਗਾ।ਇਕ ਆਡਿਓ ‘ਚ ਅਹਿਸਾਨ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਕੂਮਤ ਨਾਲ ਇਕ ਸਮਝੌਤੇ ਤਹਿਤ ਬਚ ਨਿਕਲਣ ਦੀ ਇਜਾਜ਼ਤ ਮਿਲੀ।
ਮਲਾਲਾ ਹਮਲਾ, ਆਰਮੀ ਪਬਲਿਕ ਸਕੂਲ ਦਾ ਕਤਲੇਆਮ, ਇਕਬਾਲ ਪਾਰਕ ਲਾਹੌਰ ‘ਚ ਇਸਾਈ ਨਾਗਰਿਕਾਂ ਦਾ ਖੂਨ ਖਰਾਬਾਂ ਕਰਨ ਵਾਲੇ ਅੱਤਵਾਦੀ ਦਾ ਇੰਝ ਭੱਜ ਜਾਣਾ ਕਈ ਸਵਾਲਾਂ ਨੂੰ ਖੜਾ ਕਰਦਾ ਹੈ।ਇਹ ਇਕ ਗੰਭੀਰ ਸਥਿਤੀ ਹੈ।
ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਕਿਵੇਂ ਸੰਭਵ ਹੋਇਆ ਕਿ ਕੋਈ ਦੋਸ਼ੀ ਫੌਜ ਦੀ ਗ੍ਰਿਫਤ ‘ਚੋਂ ਭੱਜ ਨਿਕਲੇ?
ਸਕ੍ਰਿਪਟ: ਇੰਤਖਾਬ ਆਲਮ