ਤੁਰਕੀ ਵੱਲੋਂ ਸੀਰੀਆਈ ਸ਼ਰਨਾਰਥੀਆਂ ਲਈ ਯੂਰਪੀਅਨ ਯੂਨੀਅਨ ਵੱਲ ਦੀਆਂ ਸਰਹੱਦਾਂ ਖੋਲ੍ਹਣਾ ਭਾਰੀ ਸੰਕਟ ਨੂੰ ਸੱਦਾ

ਈਯੂ ਦੇ ਮੈਂਬਰਾਂ ਵਿਚਾਲੇ ਸਾਲ 2015 ਦੇ ਪ੍ਰਵਾਸੀ ਸੰਕਟ ਦੀਆਂ ਤਾਜ਼ਾ ਯਾਦਾਂ ਜਿਸ ‘ਚ ਕਈ ਜਾਨਾਂ ਦਾ ਨੁਕਸਾਨ ਹੋਇਆ ਸੀ , ਤੁਰਕੀ ਦੀ ਤਾਜ਼ਾ ਕਾਰਵਾਈ ਨਾਲ ਮੇਲ ਖਾਂਦਾ ਵਿਖਾਈ ਪੈ ਰਿਹਾ ਹੈ।ਪਿਛਲੇ ਹਫ਼ਤੇ ਅੰਕਾਰਾ ਨੇ ਯੂਰੋਪ ਜਾਣ ਵਾਲੇ ਸ਼ਰਨਾਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ।ਯੂਰਪੀ ਮੁਲਕਾਂ ਵੱਲੋਂ ਤੁਰਕੀ ਦੀ ਇਸ ਕਾਰਾਵਈ ਨੂੰ ਯੂਰਪ ਅਤੇ ਤੁਰਕੀ ਦੇ ਸ਼ਰਨਾਰਥੀ ਸਮਝੌਤੇ ਦੀ ਉਲੰਘਣਾ ਵੱਜੋਂ ਵੇਖਿਆ ਜਾ ਰਿਹਾ ਹੈ, ਜਿਸ ਨੇ ਕਿ 2015-16 ਦੇ ਪ੍ਰਵਾਸ ਸੰਕਟ ‘ਤੇ ਰੋਕ ਲਗਾਈ ਸੀ।ਹਾਲਾਂਕਿ ਤੁਰਕੀ ਦਾ ਕਹਿਣਾ ਹੈ ਕਿ ਉਸ ਦੀ ਸਮਰੱਥਾ ਆਪਣੀ ਸੀਮਾ ‘ਤੇ ਪਹੁੰਚ ਗਈ ਹੈ ਅਤੇ ਉਹ ਵਧੇਰੇ ਸਮੇਂ ਤੱਕ ਯੂਰਪ ਲਈ ਰਸਤਾ ਬੰਦ ਕਰਕੇ ਨਹੀਂ ਰੱਖ ਸਕਦਾ ਕਿਉਂਕਿ ਈਯੂ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ।ਅੰਕਾਰਾ ਨੇ ਇਲਜ਼ਾਮ ਲਗਾਇਆ ਹੈ ਕਿ ਯੂਰਪੀ ਸੰਘ ਨੇ 6 ਬਿਲੀਅਨ ਦੀ ਮਦਦ ਰਾਸ਼ੀ, ਜਿਸ ਦਾ ਕਿ ਉਸ ਵੱਲੋਂ ਵਾਅਧਾ ਕੀਤਾ ਗਿਆ ਸੀ, ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਤੁਰਕੀ ਨਾਲ ਵਪਾਰ ‘ਚ ਵਾਧਾ ਕੀਤਾ ਹੈ।ਦੂਜੇ ਪਾਸੇ ਈਯੂ ਨੇ ਆਪਣੇ ‘ਤੇ ਲੱਗੇ ਇੰਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।ਯੂਰਪੀਅਨ ਕਮਿਸ਼ਨ ਨੇ ਤਾਂ ਦਾਅਵਾ ਕੀਤਾ ਹੈ ਕਿ ਤੁਰਕੀ ਨੂੰ ਜੋ ਮਦਦ ਦਿੱਤੀ ਜਾਣੀ ਸੀ, ਉਹ ਸ਼ਰਨਾਰਥੀ ਸਹਾਇਤਾ ਸੰਸਥਾਵਾਂ ਨੂੰ ਜਾਰੀ ਕੀਤੀ ਗਈ ਹੈ।ਇਹ ਜ਼ਰੂਰ ਹੈ ਕਿ ਮਦਦ ਰਾਸ਼ੀ ਸਿੱਧੇ ਤੌਰ ‘ਤੇ ਤੁਰਕੀ ਸਰਕਾਰ ਦੇ ਹਵਾਲੇ ਨਹੀਂ ਕੀਤੀ ਗਈ ਹੈ।

ਈਯੂ ਦੀ ਮੈਂਬਰਸ਼ਿਪ ਸਬੰਧੀ ਵਾਰਤਾ ਨਾ ਹੋਣ ਦੇ ਤੁਰਕੀ ਦੇ ਦੋਸ਼ ‘ਤੇ, ਇਸ ਨੂੰ 2016 ਦੇ ਤਖ਼ਤਾਪਲਟ ਕਾਰਵਾਈ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰਸੀਪ ਅਡੋਗਨ ਵੱਲੋਂ ਚੁੱਕੇ ਗਰੇ ਕੁੱਝ ਕਠੋਰ ਕਦਮਾਂ ਦੇ ਸੰਦਰਭ ‘ਚ ਵੇਖਿਆ ਜਾਣਾ ਚਾਹੀਦਾ ਹੈ।ਤੁਰਕੀ ਸਰਕਾਰ ਆਪਣੇ ‘ਤੇ ਹਮਲਾ ਕਰਨ ਵਾਲੇ ਪੱਤਰਕਾਰਾਂ ਅਤੇ ਆਲੋਚਕਾਂ ਪ੍ਰਤੀ ਬਹੁਤ ਬੇਰਹਿਮ ਰਹੀ ਹੈ।ਵੱਡੀ ਗਿਣਤੀ ‘ਚ ਜਰਮਨ ਨਾਗਰਿਕ ਤੁਰਕੀ ਦੀਆਂ ਜੇਲ੍ਹਾਂ ‘ਚ ਨਜ਼ਰਬੰਦ ਹਨ।ਵਿਸ਼ਵਵਿਆਪੀ ਵਪਾਰ ‘ਚ ਆਈ ਗਿਰਾਵਟ ਕਾਰਨ ਤੁਰਕੀ ਅਤੇ ਈਯੂ ਦਰਮਿਆਨ ਵੀ ਦੁਵੱਲਾ ਵਪਾਰ ਪ੍ਰਭਾਵਿਤ ਹੋਇਆ ਹੈ।

ਯੂਰਪ ‘ਚ ਸੱਜੇ ਪੱਖੀ ਕੰਜ਼ਰਵੇਟਿਵ ਰਾਜਨੀਤੀ (ਇਮੀਡ੍ਰੇਸ਼ਨ ਵਿਰੋਧੀ ਪਾਰਟੀਆਂ ਸਮੇਤ) ਦੇ ਉਭਾਰ ਅਤੇ ਯੂਰਪ ‘ਚ ਤਰਕੀ ਦੇ ਮਜ਼ਬੂਤ ਕੱਟੜਪੰਥੀ ਝੁਕਾਵ ਅਤੇ ਯੂਰਪ ‘ਚ ਡੀ-ਵਿਸ਼ਵੀਕਰਨ ਨੇ ਇਕ ਅਸਹਿਜ ਸਥਿਤੀ ਕਾਇਮ ਕਰ ਦਿੱਤੀ ਹੈ।ਇਕ ਨਾਟੋ ਸਹਿਯੋਗੀ ਦੇਰੂਪ ‘ਚ ਤੁਰਕੀ ਦੇ ਖਿਲਾਫ ਯੂਰਪ ‘ਚ ਜ਼ੇਨੋਫੋਬੀਆ ਅਤੇ ਧਾਰਮਿਕ ਅਸਹਿਣਸ਼ੀਲਤਾ ‘ਚ ਵਾਧਾ ਦਰਜ ਕੀਤਾ ਗਿਆ ਹੈ।

ਯੂਰਪ ਅੱਜ ਵੀ 2015 ਦੇ ਪ੍ਰਵਾਸੀ ਸੰਕਟ ਦਾ ਤਾਪ ਝੱਲ ਰਿਹਾ ਹੈ।ਹਾਲਾਂਕਿ ਈਯੂ ਅਤੇ ਨਾਟੋ ਦੇ ਮੈਂਬਰ ਮੁਲਕ ਤੁਰਕੀ ਨੂੰ ਟਰਾਂਸ-ਐਂਟਲਾਟਿਕ ਸੁਰੱਖਿਆ ਢਾਂਚੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਦੇ ਸਿੱਟੇ ਯੂਰਪ ਲਈ ਗੰਭੀਰ ਹੋ ਸਕਦੇ ਹਨ।ਜਿਸ ‘ਚ ਪ੍ਰਵਾਸ ਵੀ ਸ਼ਾਮਲ ਹੈ।

ਇਹ ਇਕ ਅਸਵੀਕਾਰਨਯੋਗ ਤੱਥ ਹੈ ਕਿ ਤੁਰਕੀ ਜੌਰਡਨ ਤੋਂ ਇਲਾਵਾ ਸਭ ਤੋਂ ਵੱਡਾ ਦੇਸ਼ ਹੈ ਜਿਸਨੇ ਸੀਰੀਆ ਤੋਂ 6 3. ਲੱਖ ਸ਼ਰਨਾਰਥੀਆਂ ਨੂੰ ਜਜ਼ਬ ਕੀਤਾ ਹੈ। ਹਾਲਾਂਕਿ, ਅੰਕਾਰਾ ਨੇ ਕਿਹਾ ਹੈ ਕਿ ਉਹ ਵਧੇਰੇ ਸ਼ਰਨਾਰਥੀਆਂ ਨੂੰ ਲੈਣ ਵਿਚ ਅਸਮਰਥ ਹੈ. ਤੁਰਕੀ ਦੇ ਅੰਦਰ ਘਰੇਲੂ ਸਥਿਤੀ ਨਾਜ਼ੁਕ ਹੈ। ਦੇਸ਼ ਦੀ ਆਰਥਿਕਤਾ ਮਾੜੀ ਸਥਿਤੀ ਵਿਚ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਸ਼ਰਨਾਰਥੀਆਂ ਖਿਲਾਫ ਹਿੰਸਾ ਹੈ. ਸੀਰੀਆ ਦੇ ਸ਼ਰਨਾਰਥੀਆਂ ਦੇ ਵਧਣ ਨਾਲ ਤੁਰਕੀ ਦੀ ਘਰੇਲੂ ਸਥਿਤੀ ਹੋਰ ਗੁੰਝਲਦਾਰ ਹੋ ਸਕਦੀ ਹੈ।

ਸੀਰੀਆ ਦੇ ਇਦਲੀਬ ਵਿਚ ਚੱਲ ਰਹੇ ਟਕਰਾਅ ਕਾਰਨ ਬਹੁਤ ਸਾਰੇ ਸੀਰੀਆਈ ਸ਼ਰਨਾਰਥੀ ਤੁਰਕੀ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। 2019 ਦੀ ਮੁੜ ਵਸੇਬਾ ਯੋਜਨਾ ਤਹਿਤ ਤੁਰਕੀ ਦੀ ਸਰਕਾਰ ਵੱਲੋਂ ਇਨ੍ਹਾਂ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਵਧੇਰੇ ਸ਼ਰਨਾਰਥੀਆਂ ਦਾ ਅਰਥ ਦੇਸ਼ ਅੰਦਰ ਸ਼ਾਂਤੀ ਅਤੇ ਸਥਿਰਤਾ ਨੂੰ ਲੀਹੋਂ ਉਤਾਰਨਾ ਹੈ।

ਅੰਕਾਰਾ ਸੀਰੀਆ ਦੇ ਕੁਰਦ ਅਤੇ ਸੀਰੀਆ ਦੀ ਸਰਕਾਰ ਨੂੰ ਹਰਾਉਣ ਲਈ ਤੁਰਕੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਯੂਰਪ ਦੀ ਮਦਦ ਵੀ ਚਾਹੁੰਦਾ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫ਼ਾਦਾਰ ਸੀਰੀਆਈ ਫੌਜਾਂ ਇਦਲੀਬ ਵਿੱਚ ਤੁਰਕੀ ਫੌਜਾਂ ਨੂੰ ਫਸਵੀ ਟੱਕਰ ਦੇ ਰਹੀਆਂ ਹਨ।  ਅਰਬ ਵਿਸ਼ਵ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚ ਵੀ ਅੰਕਾਰਾ ਦੀ ਸੁਰੱਖਿਆ ਅਤੇ ਵੱਕਾਰ ਹੁਣ ਨਾਜ਼ੁਕ ਹੈ। ਤੁਰਕੀ ਦੇ ਰਾਸ਼ਟਰਪਤੀ ਆਪਣੇ ਦੇਸ਼ ਦੇ ਨਾਲ ਨਾਲ ਅਰਬ ਦੁਨੀਆ ਵਿਚ ਵੀ ਆਪਣੀ ਪ੍ਰਸਿੱਧੀ ਗੁਆਉਣ ਲਈ ਖੜੇ ਹਨ। ਉਨ੍ਹਾਂ ਨੇ  ਇਦਲੀਬ ਦੀ ਸਥਿਤੀ ਬਾਰੇ ਮਾਸਕੋ ਵਿੱਚ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ।

ਜਿਵੇਂ ਕਿ ਇਦਲੀਬ ਵਿਚ ਹਿੰਸਾ ਜਾਰੀ ਹੈ ਅਤੇ  ਇਕ ਮਿਲੀਅਨ ਸੀਰੀਆ ਦੇ ਸ਼ਰਨਾਰਥੀ ਇਦਲੀਬ ਤੋਂ ਪ੍ਰਵਾਸ ਕਰ ਗਏ ਹਨ.।ਤਾਜ਼ਾ ਸ਼ਰਨਾਰਥੀ ਸੰਕਟ ਯੂਰਪ ਅਤੇ ਤੁਰਕੀ ਦੋਵਾਂ ਲਈ ਵਧੇਰੇ ਸਮੱਸਿਆਵਾਂ ਪੈਦਾ ਕਰਨ ਦੀ ਸੰਭਾਵਨਾ ਰੱਖਦਾ ਹੈ।ਇਸ ਲਈ, ਤੁਰਕੀ ਯੂਰਪ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਕੁਝ ਪੱਖ ਪ੍ਰਾਪਤ ਕਰ ਸਕੇ। ਇਹ ਸ੍ਰੀ ਅਰਦੋਗਨ ਲਈ ਘਰੇਲੂ ਕੰਮ ਕਰ ਸਕਦਾ ਹੈ. ਯੂਰਪੀਅਨ ਯੂਨੀਅਨ ਦਾ ਮੰਨਣਾ ਹੈ ਕਿ ਅੰਕਾਰਾ ਸ਼ਾਇਦ ਸ਼ਰਨਾਰਥੀਆਂ ਦੀ ਭਾਰੀ ਭੀੜ ਨੂੰ ਬਾਲਕਨ ਰੂਟ ਰਾਹੀਂ ਰੋਕਣ ਦੇ ਯੋਗ ਹੋ ਸਕਦਾ ਹੈ ਜਿਵੇਂ ਕਿ 2015-16 ਵਿਚ ਹੋਇਆ ਸੀ।

ਭਾਰਤ ਨੇ ਉੱਤਰ-ਪੱਛਮੀ ਸੀਰੀਆ ਵਿਚ ਤੁਰਕੀ ਦੀ ਇਕਪਾਸੜ ਫੌਜੀ ਕਾਰਵਾਈ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਤੁਰਕੀ ਦੀ ਕਾਰਵਾਈ ਖੇਤਰ ਵਿਚ ਸਥਿਰਤਾ ਦੇ ਨਾਲ-ਨਾਲ ਅੱਤਵਾਦ ਵਿਰੁੱਧ ਲੜਾਈ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਨਵੀਂ ਦਿੱਲੀ ਨੇ ਉਮੀਦ ਜਤਾਈ ਹੈ ਕਿ ਤੁਰਕੀ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਸੱਤਾਧਾਰੀ ਖੇਡ ਇਦਲੀਬ ਤੋਂ ਮਿਲੀਅਨ ਤੋਂ ਵੱਧ ਸੀਰੀਆ ਦੇ ਸ਼ਰਨਾਰਥੀਆਂ ਦੀ ਕਿਸਮਤ ਨੂੰ ਖਤਰੇ ਵਿੱਚ ਨਹੀਂ ਪਾਵੇਗੀ, ਜੋ ਇੱਕ ਬਿਪਤਾ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਸਕ੍ਰਿਪਟ: ਡਾ.ਇੰਦਰਾਨੀ ਤਾਲੁਦਕਰ, ਰੂਸ, ਸੀਆਈਐਸ ਅਤੇ ਤੁਰਕੀ ਲਈ ਰਣਨੀਤਕ ਵਿਸ਼ਲੇਸ਼ਕ