ਕਾਬੁਲ ‘ਚ ਅਨਿਸ਼ਚਿਤਤਾ ਦੀ ਸਥਿਤੀ ਕਾਇਮ

ਅਫ਼ਗਾਨਿਸਤਾਨ ਨੇ ਮਾਰਚ ਦੇ ਸ਼ੁਰੂਆਤੀ ਦਿਨਾਂ ‘ਚ ਕਈ ਮਹੱਤਵਪੂਰਨ ਘਟਨਾਵਾਂ ਨੂੰ ਵੇਖਿਆ ਹੈ।29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਸਹੀਬੱਧ ਹੋਣ ਤੋਂ ਬਾਅਦ, ਜੰਗ ਪ੍ਰਭਾਵਿਤ ਮੁਲਕ ‘ਚ ਲੰਮੇ ਸਮੇਂ ਤੋਂ ਸ਼ਾਂਤੀ ਦੀ ਉਮੀਦ ਨੂੰ ਮੁੜ ਬਹਾਲ ਕਰਨ ਲਈ ਅੰਤਰ-ਅਫ਼ਗਾਨ ਵਾਰਤਾ ਦੀ ਸਹੂਲਤ ਲਈ, ਉਮੀਦ ਕੀਤੀ ਜਾ ਰਹੀ ਸੀ ਕਿ ਅਫ਼ਗਾਨ ਹਕੂਮਤ ਤਾਲਿਬਾਨ ਨਾਲ ਇਸ ਵਾਰਤਾ ਨੂੰ ਅੱਗੇ ਵਧਾਵੇਗੀ।
ਅਫ਼ਗਾਨਿਸਤਾਨ ‘ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਅਸਲ ਫੁੱਟ ਜਾਂ ਕਹਿ ਸਕਦੇ ਹੋ ਕੇ ਪਾੜਾ ਸਭਨਾਂ ਨੂੰ ਨਜ਼ਰ ਆ ਰਿਹਾ ਹੈ।ਜਿਸ ਨੇ ਕਿ ਨਾ ਸਿਰਫ ਅਫ਼ਗਾਨ ਲੋਕਾਂ ‘ਚ ਨਿਰਾਸ਼ਾ ਵਧਾਈ ਹੈ ਬਲਕਿ ਬਾਹਰੀ ਤਾਕਤਾਂ ਜੋ ਕਿ ਜਲਦ ਤੋਂ ਜਲਦ ਸ਼ਾਂਤੀ ਦੀ ਮੁੜ ਬਹਾਲੀ ਅਤੇ ਕਾਬੁਲ ‘ਚ ਚੱਲ ਰਹੇ ਸਿਆਸੀ ਦੰਗਲ ਨੂੰ ਖ਼ਤਮ ਕਰਨ ਦੀਆਂ ਚਾਹਵਾਨ ਸਨ, ਉਨ੍ਹਾਂ ਨੂੰ ਵੀ ਇਸ ਪੂਰੀ ਸਥਿਤੀ ਤੋਂ ਨਿਰਾਸ਼ਾ ਮਿਲੀ ਹੈ।
ਅਫ਼ਗਾਨ ਚੋਣ ਕਮਿਸ਼ਨ ਨੇ ਪਿਛਲੇ ਸਾਲ ਦੇ ਅੰਤ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨਦਿਆਂ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਜੇਤੂ ਦੱਸਿਆ।ਹਾਲਾਂਕਿ ਗਨੀ ਦੇ ਰਾਸ਼ਟਰਪਤੀ ਵੱਜੋਂ ਜੇਤੂ ਹੋਣ ਦੇ ਐਲਾਨ ਦਾ ਵਿਰੋਧ ਡਾ.ਅਬਦੁੱਲਾ ਅਬਦੁੱਲਾ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਦੂਜੀ ਵਾਰ ਅਸ਼ਰਫ ਗਨੀ ਨੂੰ ਬਤੌਰ ਰਾਸ਼ਟਰਪਤੀ ਵੱਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਡਾ.ਅਬਦੁੱਲਾ ਅਬਦੁੱਲਾ ਨੇ ਗਨੀ ਦੇ ਸਹੁੰ ਚੁੱਕ ਸਮਾਗਮ ਦੇ ਸਮਾਂਤਰ ਹੀ ਆਪਣੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ।
ਇਸ ਤਰ੍ਹਾਂ ਦੀ ਕਾਰਵਾਈ ਨਾਲ ਨਾ ਸਿਰਫ ਕਾਬੁਲ ਦੀ ਸੱਤਾਧਿਰ ਪਾਰਟੀ ਨੂੰ ਸ਼ਰਮਿੰਦਾ ਕੀਤਾ ਗਿਆ ਬਲਕਿ ਅਫ਼ਗਾਨਿਸਤਾਨ ਦੀ ਲੋਕਤੰਤਰਿਕ ਹਕੂਮਤ ਦੀ ਇਕਜੁੱਟਤਾ ‘ਤੇ ਸਵਾਲੀਆ ਨਿਸ਼ਾਨ ਵੀ ਲਗਾਇਆ ਗਿਆ ਹੈ।ਇਹ ਉਹੀ ਸਰਕਾਰ ਹੈ ਜਿਸ ਨੂੰ ਕਿ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਨੂੰ ਸਿਰੇ ਚਾੜਣ ਦੀ ਜ਼ਿਮਮੇਵਾਰੀ ਸੌਂਪੀ ਗਈ ਹੈ।
ਮੌਜੂਦਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਥਿਤ ਤੌਰ ‘ਤੇ ਅਫ਼ਗਾਨ ਹਕੂਮਤ ਦੇ ਮੁੱਖ ਕਾਰਜਕਾਰੀ ਡਾ.ਅਬਦੁੱਲਾ ਅਬਦੁੱਲਾ ਅੱਗੇ ਸੱਤਾ ਸਾਂਝੀ ਕਰਨ ਦੇ ਫਾਰਮੂਲੇ ਦੀ ਪੇਸ਼ਕਸ਼ ਕੀਤੀ ਹੈ।ਜਦੋਂ ਤੱਕ ਅਫ਼ਗਾਨ ਸਰਕਾਰ ਦੇ ਦੋ ਪ੍ਰਮੁੱਖ ਧੜੇ ਤਾਲਿਬਾਨੀ ਆਗੂਆਂ ਦੇ ਕੱਟੜਪੰਥੀ ਏਜੰਡੇ ਦਾ ਸਾਹਮਣਾ ਕਰਨ ਲਈ ਇੱਕਠੇ ਨਹੀਂ ਹੁੰਦੇ ਹਨ, ਉਦੋਂ ਤੱਕ ਅਫ਼ਗਾਨਿਸਤਾਨ ਦਾ ਭਵਿੱਖ ਹਨੇਰੇ ‘ਚ ਹੀ ਰਹੇਗਾ।
ਦੋਵਾਂ ਆਗੂਆਂ ਦਰਮਿਆਨ ਜੋ ਪਾੜਾ ਜਨਤਕ ਹੋਇਆ ਹੈ ਉਹ ਅੰਤਰ-ਅਫ਼ਗਾਨ ਗੱਲਬਾਤ ਲਈ ਖ਼ਤਰਾ ਬਣ ਸਕਦਾ ਹੈ।ਦੱਸਣਯੋਗ ਹੈ ਕਿ ਇਹ ਗੱਲਬਾਤ 10 ਮਾਰਚ ਨੂੰ ਸ਼ੁਰੂ ਹੋ ਗਈ ਹੈ।ਅਜਿਹੇ ‘ਚ ਜਿੱਥੇ ਅਫ਼ਗਾਨ ਹਕੂਮਤ ਤੋਂ ਇਕਜੁੱਟਤਾ ਪੇਸ਼ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਉੱਥੇ ਹੀ ਦੋਵਾਂ ਆਗੂਆਂ ਵਿਚਾਲੇ ਦਾ ਪਾੜਾ ਸਰਕਾਰ ਨੂੰ ਜਾਰੀ ਰੱਖਣ ਦੇ ਇੰਨ੍ਹਾਂ ਦਾਅਵਿਆਂ ਨੂੰ ਖੋਖਲਾ ਕਰ ਦੇਵੇਗਾ।ਅਫ਼ਗਾਨਿਸਤਾਨ ਦੀ ਲੋਕਤੰਤਰਿਕ ਸਰਕਾਰ ਅਫ਼ਗਾਨ ਲੋਕਾਂ ਨੂੰ ਆਪਣੇ ਨੁਮਾਇੰਦੇ ਦੀ ਚੋਣ ਕਰਨ ਦੇ ਹੱਕ ਦੀ ਵਰਤੋਂ ਕਰਨ ਤੋਂ ਬਾਅਦ ਸਥਾਪਤ ਕੀਤੀ ਗਈ ਹੈ।ਅਫ਼ਗਾਨ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਹੋਰਨਾਂ ਆਜ਼ਾਦ ਸਮਾਜਾਂ ਵੱਲੋਂ ਆਜ਼ਾਦੀ ਮੁਹੱਈਆ ਕਰਵਾਈ ਗਈ ਹੈ।
ਹਾਲਾਂਕਿ ਤਾਲਿਬਾਨ ਜੋ ਕਿ 9/11 ਹਮਲਿਆਂ ਤੋਂ ਬਾਅਦ ਪਤਨ ਵੱਲ ਤੁਰ ਪਿਆ ਸੀ ਉਹ ਹੁਣ ਇਕ ਵਾਰ ਫਿਰ ਪਾਕਿਸਤਾਨ ਦੀ ਮਦਦ ਨਾਲ ਆਪਣੇ ਆਪ ਨੂੰ ਮਜ਼ਬੂਤ ਬਣਾ ਰਿਹਾ ਹੈ।
ਪਿਛਲੇ ਦੋ ਦਹਾਕਿਆਂ ‘ਚ ਤਾਲਿਬਾਨ ਨੇ ਅਮਰੀਕੀ ਸੈਨਿਕਾਂ ਨੂੰ ਚੁਣੌਤੀ ਦਿੱਤੀ ਹੈ।ਇਹ ਅਮਰੀਕੀ ਫੌਜ ਕਾਬੁਲ ‘ਚ ਲੋਕਤੰਤਰਿਕ ਨਿਜ਼ਾਮ ਦੀ ਰੱਖਿਆ ਲਈ ਤਾਇਨਾਤ ਕੀਤੀ ਗਈ ਸੀ।
ਇੱਥੋਂ ਤੱਕ 29 ਫਰਵਰੀ ਨੂੰ ਸਹੀਬੱਧ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਵੀ ਤਾਲਿਬਾਨ ਇਸ ਸਮਝੌਤੇ ਦੇ ਭਵਿੱਖੀ ਗੇੜ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਵੱਡਾ ਅੜਿੱਕਾ ਬਣਿਆ ਹੋਇਆ ਹੈ।ਇਸ ਸਮਝੌਤੇ ਤੋਂ ਕੁੱਝ ਦਿਨ ਬਾਅਦ ਹੀ ਤਾਲਿਬਾਨ ਨੇ ਅੱਤਵਾਦ ਸਮੇਤ ਵੱਖ-ਵੱਖ ਜੁਰਮਾਂ ‘ਚ ਨਜ਼ਰਬੰਦ ਆਪਣੇ 5 ਹਜ਼ਾਰ ਲੜਾਕੂਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਹੈ।ਜਿਸ ਨੂੰ ਕਿ ਗਨੀ ਸਰਕਾਰ ਨੇ ਮਨਾ ਕਰ ਦਿੱਤਾ ਸੀ।ਦਰਅਸਲ ਕਾਬੁਲ ਚਾਹੁੰਦਾ ਸੀ ਕਿ ਰਿਹਾਈ ਦੀ ਮੰਗ ਨੂੰ ਅੰਤਰ-ਅਫ਼ਗਾਨ ਗੱਲਬਾਤ ਨਾਲ ਜੋੜਿਆ ਜਾਵੇ।
ਭਾਰਤ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਗਾਨ ਦੇਸ਼ ਅਤੇ ਸਮਾਜ ਦੇ ਪੁਨਰ ਨਿਰਮਾਣ ਵਿਚ ਇਕ ਵਖਰੀ ਭੂਮਿਕਾ ਨਿਭਾਈ ਹੈ। ਨਵੀਂ ਦਿੱਲੀ ਨੇ ਹਮੇਸ਼ਾਂ ਕਿਸੇ ਵੀ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ ਜਿਹੜੀ ਸ਼ਾਂਤੀ ਅਤੇ ਸਥਿਰਤਾ ਦਾ ਵਾਅਦਾ ਕਰਦੀ ਹੈ ਅਤੇ ਜੋ ਕਿ ਅਫਗਾਨ ਅਗਵਾਈ ਵਾਲੀ ਅਤੇ ਅਫਗਾਨ ਦੀ ਮਲਕੀਅਤ ਹੈ।ਅਫਗਾਨਿਸਤਾਨ ਵਿਚ ਜਾਰੀ ਰੁਕਾਵਟ ‘ਤੇ ਪ੍ਰਤੀਕਰਮ ਕਰਦਿਆਂ, ਭਾਰਤ ਨੇ ਸ਼ਾਂਤੀ ਦੀ ਅਫਗਾਨਿਸਤਾਨ ਦੀ ਇੱਛਾ ਦੀ ਹਮਾਇਤ ਕਰਨ ਲਈ ਸਪੱਸ਼ਟ ਤੌਰ’ ਤੇ ਆਪਣੀ ਪ੍ਰਤੀਬੱਧਤਾ ਜ਼ਾਹਰ ਕੀਤੀ ਹੈ। ਅਫਗਾਨਿਸਤਾਨ ਦੀਆਂ ਘਟਨਾਵਾਂ ‘ਤੇ ਟਿੱਪਣੀ ਕਰਦਿਆਂ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਸ਼ਾਂਤੀਪੂਰਵਕ, ਲੋਕਤੰਤਰੀ ਅਤੇ ਖੁਸ਼ਹਾਲ ਭਵਿੱਖ ਲਈ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਵਿਚ ਅਫਗਾਨਿਸਤਾਨ ਦੀ ਸਰਕਾਰ ਅਤੇ ਲੋਕਾਂ ਦਾ ਹਰ ਸੰਭਵ ਸਮਰਥਨ ਜਾਰੀ ਰੱਖੇਗਾ। ਭਾਰਤ ਨੇ ਪਿਛਲੇ 18 ਸਾਲਾਂ ਦੌਰਾਨ ਜੰਗ-ਪ੍ਰਭਾਵਿਤ ਮੁਲਕ  ਦੀ ਮੁੜ ਉਸਾਰੀ ਲਈ 3 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਅਫਗਾਨਿਸਤਾਨ ਦੇ ਲੋਕ ਭਾਰਤ ਨੂੰ ਪਿਆਰ ਕਰਦੇ ਹਨ ਕਿਉਂਕਿ ਭਾਰਤ ਨੇ ਦੇਸ਼ ਦੇ ਮੁੜ ਨਿਰਮਾਣ ਵਿਚ ਭੂਮਿਕਾ ਨਿਭਾਈ ਹੈ।
ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ