ਕੋਰੀਆਈ ਪ੍ਰਾਇਦੀਪ ‘ਚ ਤਣਾਅ ਵਧਿਆ

ਉੱਤਰੀ ਕੋਰੀਆ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਘੱਟੋ-ਘੱਟ ਤਿੰਨ ਅਣਪਛਾਤੇ ਗੋਲਿਆਂ ਨੂੰ ਸੁੱਟਿਆ।ਕਿਮ ਜਾਂਗ-ਉਨ ਨਿਜ਼ਾਮ ਦਾ ਦੋ ਹਫ਼ਤਿਆਂ ‘ਚ ਇਹ ਦੂਜਾ ਅਜਿਹਾ ਕਦਮ ਹੈ।ਇਹ ਕਾਰਵਾਈ ਪਿਯਾਂਗਯਾਂਗ ਵੱਲੋਂ ਲਾਈਵ ਗੋਲੀਬਾਰੀ ਦੇ ਅਭਿਆਸਾਂ ਦੀ ਨਿੰਦਾ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਧਮਕੀ ਦੇਣ ਤੋਂ ਦੋ ਦਿਨ ਬਾਅਦ ਕੀਤੀ ਗਈ ਹੈ।ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉੱਤਰੀ ਕੋਰੀਆ ਦੇ ਪੂਰਬੀ ਤੱਟ ਤੋਂ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਲੇ ਪਾਣੀਆਂ ‘ਚ ਘੱਟ ਦੂਰੀ ਦੇ ਵੱਖ-ਵੱਖ ਗੋਲੇ ਦਾਗੇ ਗਏ ਹਨ।ਇੰਨ੍ਹਾਂ ਗੋਲਿਆਂ ਨੇ 200 ਕਿਮੀ. ਤੋਂ ਵੀ ਵੱਧ ਦੂਰੀ ਦੀ ਉਡਾਣ ਭਰੀ ਅਤੇ ਵੱਧ ਤੋਂ ਵੱਧ ਉਚਾਈ 50 ਕਿਮੀ ਤੱਕ ਰਹੀ।ਦੱਖਣੀ ਕੋਰੀਆ ਨੇ ਕਿਹਾ ਕਿ ਇਹ ਫੌਜੀ ਗੋਲੇ ਸਨ ।ਦੱਖਣੀ ਕੋਰੀਆ ਨੇ ਅੱਗੇ ਕਿਹਾ ਕਿ ਉੱਤਰੀ ਕੋਰੀਆ ਨੇ ਇਸ ਕਦਮ ਨਾਲ 2018 ਦੇ ਸਮਝੌਤੇ ਦੀ ਉਲੰਘਣਾ ਕੀਤੀ ਹੈ।

ਦੂਜੇ ਪਾਸੇ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਆਪਣੇ ਦੇਸ਼ ਦੀ ਕਾਰਵਾਈ ਦੇ ਸਮਰਥਨ ‘ਚ ਕਿਹਾ ਹੈ ਕਿ ਇਹ ਇਕ ਫੌਜੀ ਅਭਿਆਸ ਸੀ, ਜੋ ਕਿ 28 ਫਰਵਰੀ ਨੂੰ ਸ਼ੁਰੂ ਹੋਇਆ ਸੀ।ਇਹ ਕਿਵਾਇਦ ਹਨੋਈ ਵਿਖੇ ਰਾਸ਼ਟਰਪਤੀ ਟਰੰਪ ਅਤੇ ਕਿਮ ਵਿਚਾਲੇ ਹੋਏ ਸੰਮੇਲਨ ਦੇ ਇਕ ਸਾਲ ਮੁਕੰਮਲ ਹੋਣ ਦੇ ਮੱਦੇਨਜ਼ਰ ਕੀਤੀ ਗਈ ਸੀ।ਦੱਸਣਯੋਗ ਹੈ ਕਿ ਇਸ ਸੰਮੇਲਨ ‘ਚ ਕੋਈ ਸਮਝੌਤਾ ਸਹੀਬੱਧ ਨਹੀਂ ਹੋ ਪਾਇਆ ਸੀ।

ਅਮਰੀਕਾ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦਾ ਇਹ ਕਦਮ ਹੈਰਾਨੀ ਵਾਲਾ ਨਹੀਂ ਹੈ।ਉਸ ਵੱਲੋਂ ਸਾਰੀ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਦੱਖਣੀ ਕੋਰੀਆ ਅਤੇ ਜਾਪਾਨ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਵੀ ਕੀਤਾ ਜਾ ਰਿਹਾ ਹੈ।
ਹਾਲਾਂਕਿ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਅਜਿਹੇ ਕਦਮ ਚੁੱਕਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਪਾਲਣਾ ਕਰਨ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ।
ਜਾਪਾਨ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਜੋ ਦਾਗਿਆ ਹੈ ਉਹ ‘ਬੈਲਾਸਟਿਕ ਮਿਜ਼ਾਇਲ’ ਦੀ ਤਰ੍ਹਾਂ ਵਿਖਾਈ ਪਿਆ ਹੈ।ਪਰ ਜਾਪਾਨੀ ਖੇਤਰ ਜਾਂ ਵਿਸ਼ੇਸ਼ ਆਰਥਿਕ ਖੇਤਰ ‘ਚ ਇਸ ਦਾ ਕੋਈ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ।ਅਜਿਹੇ ਕਦਮ ਜਾਪਾਨ ਅਤੇ ਖਿੱਤੇ ਦੀ ਸ਼ਾਂਤੀ ,ਸਥਿਰਤਾ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਹਨ।

ਉੱਤਰੀ ਕੋਰੀਆ ਵੱਲੋਂ ਲਗਭਗ ਦੋ ਮਹਿਿਨਆਂ ਦੇ ਵਿਰਾਮ ਤੋਂ ਬਾਅਦ ਮੁੜ ਅਜਿਹੀਆਂ ਕਾਰਵਾਈਆਂ ਨੂੰ ਸ਼ੁਰੂ ਕੀਤਾ ਹੈ।ਉੱਤਰੀ ਕੋਰੀਆ ਨੇ ਸਾਲ 2019 ‘ਚ 13 ਵਾਰ ਪ੍ਰੀਖਣ ਮਿਜ਼ਾਇਲਾਂ ਨੂੰ ਦਾਗਿਆ ਸੀ।ਅਮਰੀਕੀ ਰਾਸ਼ਟਰਪਤੀ ਟਰੰਪ ਨੇ 2019 ‘ਚ ਦਾਗੀਆਂ ਗਈਆਂ ਮਿਜ਼ਾਇਲਾਂ ਨੂੰ ਉੱਚ ਮਿਆਰ ਦਾ ਦੱਸਿਆ ਸੀ ਅਤੇ ਨਾਲ ਹੀ ਦਾਅਵਾ ਕੀਤਾ ਸੀ ਕਿ ਇਹ ਅਮਰੀਕੀ ਧਰਤੀ ਲਈ ਸਿੱਧਾ ਖ਼ਤਰਾ ਪੈਦਾ ਨਹੀਂ ਕਰ ਸਕਦੀਆਂ ਹਨ।ਹਾਲਾਂਕਿ ਦੱਖਣੀ ਕੋਰੀਆ ਅਤੇ ਇੱਥੇ ਮੌਜੂਦ 28,000 ਅਮਰੀਕੀ ਸੈਨਿਕਾਂ ਲਈ ਇਹ ਵੱਡਾ ਖ਼ਤਰਾ ਹਨ।
ਉੱਤਰੀ ਕੋਰੀਆਈ ਫੌਜ ਦੇ ਇਸ ਕਦਮ ਨਾਲ ਘਰੇਲੂ ਅਤੇ ਵਿਦੇਸ਼ੀ ਸਿਆਸਤ ‘ਚ ਡੂੰਗਾ ਪ੍ਰਭਾਵ ਪਵੇਗਾ।ਘਰੇਲੂ ਪੱਧਰ ‘ਤੇ ਕਿਮ ਨੇ ਆਪਣੀਆਂ ਅਜਿਹੀਆਂ ਕਾਰਵਾਈਆਂ ਨਾਲ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਨੂੰ ਪੇਸ਼ ਕੀਤਾ ਹੈ ਅਤੇ ਨਾਲ ਹੀ ਆਲਮੀ ਪੱਧਰ ‘ਤੇ ਆਪਣੀ ਪਛਾਣ ਅਤੇ ਡਰ ਨੂੰ ਮੁੜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੌਜੂਦਾ ਸਮੇਂ ‘ਚ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਮਹਾਂਮਾਰੀ ਕੋਰੋਨਾਵਾਇਰਸ ਦੇ ਕਹਿਰ ਨਾਲ ਨਜਿੱਠਣ ‘ਚ ਰੁੱਝੇ ਹੋਏ ਹਨ।ਇਸ ਲਈ ਉਨ੍ਹਾਂ ਕੋਲ ਉੱਤਰੀ ਕੋਰੀਆ ਦੀਆਂ ਕਾਰਵਾਈਆਂ ‘ਤੇ ਧਿਆਨ ਕੇਂਦਰਤ ਕਰਨ ਦਾ ਵਾਧੂ ਸਮਾਂ ਨਹੀਂ ਹੈ।
ਹੋ ਸਕਦਾ ਹੈ ਕਿ ਉੱਤਰੀ ਕੋਰੀਆ ਆਪਣੇ ਇੰਨ੍ਹਾਂ ਪ੍ਰਯੋਗਾਂ ਨਾਲ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ‘ਤੇ ਆਪਣੇ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਲਈ ਦਬਾਅ ਵਧਾਉਣਾ ਚਾਹੁੰਦਾ ਹੋਵੇ।ਪਿ।ਯਾਂਗਯਾਂਗ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਟਰੰਪ ਜੋ ਕਿ ਰਾਸ਼ਟਰਪਤੀ ਚੋਣਾਂ ਦੇ ਬਹੁਤ ਨਜ਼ਦੀਕ ਹਨ, ਉਨ੍ਹਾਂ ਵੱਲੋਂ ਕੁੱਝ ਰਿਆਇਤ ਜ਼ਰੂਰ ਹਾਸਲ ਹੋਵੇਗੀ।

ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦੇ ਸਾਗਰ ‘ਚ ਪੈਂਦੇ ਸਮੁੰਦਰੀ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਭਾਰਤ ਦੇ ਰਣਨੀਤਕ ਹਿੱਤਾਂ ਲਈ ਬਹੁਤ ਜ਼ਰੂਰੀ ਹੈ।ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਵਿਕਾਸ ਲਈ ਵੀ ਇਸ ਖਿੱਤੇ ‘ਚ ਸ਼ਾਂਤੀ ਬਹਾਲੀ ਬਹੁਤ ਲਾਜ਼ਮੀ ਹੈ।